ਰੁੱਖ ਆਪਣੇ ਉਪਰ ਜੋ ਧੁੱਪਾਂ ਲੂਆਂ ਸਭ ਝੱਲੇ
ਫੁੱਲ ਛਾਂ ਸਭ ਨੂੰ ਦੇ ਫਿਰ ਵੀ ਪੱਥਰਾਂ ਨੇ ਬੋਲੇ ਹੱਲੇ।
ਰੋਜ ਸਵੇਰੇ ਉੱਠ ਕੇ ਉਹ ਪਾਣੀ ਪਾਵੇ ਰੁੱਖਾਂ ਨੂੰ,
ਪਰ ਟੱਕ ਪਹਿਲਾ ਜੋ ਲਾਏ ਜਖਮ ਉਵ੍ਹੀ ਤਾਂ ਅੱਜੇ ਅੱਲੇ।
ਜੋ ਟੁੱਟੀ ਟ੍ਹਾਣੀ ਤੇ ਵੀ ਝੱਟ ਪੱਟੀ ਬੰਨਦਾ ਸੀ,
ਅੱਜ ਉਨ੍ਹੇ ਵੱਡਤਾ ਰੁੱਖ ਹੋਰ ਕੀ ਵੇਖਣ ਨੂੰ ਬਾਕੀ ਹੱਲੇ।
ਲਾਏ ਨਾ ਜਿਹਨਾਂ ਰੁੱਖ ਕਦੇ ਵੀ ਹੱਥੀ ਆਪਣੇ,
ਉਹਨਾਂ ਪੈਸੇ ਰੱਖਣ ਲਈ ਬਣਾਏ ਲੱਕੜ ਦੇ ਗੱਲੇ।
ਜਿਸ ਨੂੰ ਵੱਢਣ ਲਈ ਹੈ ਮੋਢੇ ਉੱਤੇ ਕੁਹਾੜੀ ਰੱਖਦਾ।
ਸਿਖਰ ਦੁਪਹਿਰੇ ਆ ਬਹਿੰਦਾ ਰੁੱਖ ਉਸੇ ਦੇ ਥੱਲ੍ਹੇ।
ਨਿੰਮ ਹੈ ਸਾਡੇ ਬਹੁਤੇ ਜਖਮਾਂ ਦੀ ਦਵਾਅ,
ਜੋ ਇਹਨੂੰ ਵਿਹੜੇ ਲਾਵੇ ਦੁੱਖ ਰਹੇ ਨਾ ਉਹਦੇ ਪੱਲ੍ਹੇ।
ਪਾਵੇ ਭੁਲੇਖਾ ਦਾਦੀ ਮਾਂ ਦਾ ਪੱਤਰ ਦੇਵਨ ਲੋਰੀ,
ਜਦ ਵੀ ‘ਲਾਡੀ’ ਬਹਿੰਦੇ ਆ ਕੇ ਬੋਹੜ ਦੇ ਥੱਲ੍ਹੇ।
ਲਾਡੀ ਸੁਖਜਿੰਦਰ ਕੌਰ ਭੁੱਲਰ,
ਪਿੰਡ ਫਰੀਦ ਸਰਾਏ,
ਤਹਿ: ਸੁਲਤਾਨਪੁਰ ਲੋਧੀ (ਕਪੂਰਥਲਾ)
ਫੋਨ ਨੰ: 97811-91910


0 comments:
Speak up your mind
Tell us what you're thinking... !