ਤੂੰ ਨਾ ਕਰ ਮਾਣ ਜਵਾਨੀ ਦਾ, ਇਹ ਸੌਦਾ ਹੈ ਬੱਸ ਹਾਨੀ ਦਾ,
ਹੁਸਨ, ਜਵਾਨੀ, ਮਾਪੇ, ਬਾਰ ਬਾਰ ਨਹੀਂ ਮਿਲਦੇ
ਇੱਕ ਵਾਰੀ ਜੋ ਫੁੱਲ ਮੁਰਝਾਏ, ਬਾਰ ਬਾਰ ਨਹੀਂ ਮਿਲਦੇ
ਭਾਵੇਂ ਬਾਗ ਹੋਏ ਮਹਾਰਾਣੀ ਦਾ, ਤੂੰ ਨਾ ਕਰ ਮਾਣ ...........
ਲਾਡਾਂ ਪਿਆਰਾਂ ਦੇ ਨਾਲ ਤੈਨੂੰ, ਮਾਪੇ ਵੱਡਾ ਕਰਦੇ,
ਆਪ ਤਿਹਾਏ ਭੁੱਖੇ ਰਹਿ ਕੇ, ਤੇਰਾ ਸੀ ਢਿੱਡ ਭਰਦੇ,
ਤੂੰ ਪਾ ਦੇ ਮੁੱਲ ਕੁਰਬਾਨੀ ਦਾ, ਤੂੰ ਨਾ ਕਰ ਮਾਣ ...........
ਵਿੱਚ ਵਿਦੇਸ਼ਾਂ ਜਾ ਕੇ ਵੇ ਤੂੰ, ਕਾਹਤੋਂ ਹੱਡ ਘਸਾਉਂਦਾ ਵੇ,
ਦੇਸ ਤੇਰਾ ਸੋਨੇ ਦੀ ਚਿੜੀਆ, ਕਾਹਤੋਂ ਮੁੱਖ ਛਪਾਉਂਦਾ ਵੇ,
ਇਹ ਵਖਤ ਨਹੀਂ ਮਨਮਾਨੀ ਦਾ, ਤੂੰ ਨਾ ਕਰ ਮਾਣ .........
ਉਹ ਵੀ ਤੇਰੇ ਵੀਰ ਨੇ, ਜਿਹੜੇ ਫੋਜਾਂ ਦੇ ਵਿੱਚ ਲੜਦੇ,
ਜਾਨ ਤਲੀ ਤੇ ਧਰਕੇ, ਦੇਸ਼ ਦੀ ਰੱਖਿਆ ਕਰਦੇ,
ਕੁਝ ਪਤਾ ਨਹੀਂ ਜਿੰਦਗਾਨੀ ਦਾ, ਤੂੰ ਨਾ ਕਰ ਮਾਣ ........
ਤਰਸੇਮ ਚੰਦ ਬਰੇਟਾ
9872706022

0 comments:
Speak up your mind
Tell us what you're thinking... !