ਯਾਰਾਂ ਨਾਲ ਸੰਵਾਦ
ਬੜੇ ਚਿਰਾ ਬਾਅਦ ਮਿਲੇ,
ਗੱਲ ਕੋਈ ਸੁਣਾਉਂਦਾ ਹਾਂ,
ਬੈਠ ਯਾਰਾ ਬੈਠ ਕੱਪ ਚਾਹ ਦਾ ਲਿਆਉਂਦਾ ਹਾਂ
ਕਰਾਂਗੇ ਉਏ ਤਾਜਾ ਅੱਜ ਬੀਤੀਆਂ ਉਹ ਯਾਦਾਂ ਨੂੰ
ਇੱਕ ਵਾਰ ਫੇਰ ਮਾਣਾਗੇ ਬੀਤੀਆਂ ਉਹ ਯਾਦਾਂ ਨੂੰ
ਹਰ ਸਮੇਂ ਉਹਨਾਂ ਨੂੰ ਰਹਿੰਦਾ ਮੈਂ ਗੁਣਗੁਣਾਉਂਦਾ ਹਾਂ,
ਬੈਠ ਯਾਰਾ ਬੈਠ ਕੱਪ ਚਾਹ ਦਾ ਲਿਆਉਂਦਾ ਹਾਂ।
ਇਕੱਠਿਆਂ ਬਿਤਾਇਆ ਸਮਾਂ ਬੜਾ ਯਾਦ ਆਉਂਦਾ ਏ,
ਦਿਲ ਵਿੱਚ ਹਰ ਸਮੇਂ ਰਹਿੰਦਾ ਫੇਰਾ ਪਾਉਂਦਾ ਏ,
ਲੰਮੇ ਸਮੇਂ ਵਾਲੀ ਵੇਟ ਮੈਂ ਮੁਕਾਉਂਦਾ ਹਾਂ,
ਬੈਠੇ ਯਾਰਾਂ ਬੈਠ ਕੱਪ ਚਾਹ ਦਾ ਲਿਆਉਂਦਾ ਹਾਂ।
ਅੱਜ ਤੱਕ ਫੋਟੋ ਉਹ ਪਈ ਏ ਸੰਭਾਲੀ,
ਇਕੱਠੇ ਜਦੋਂ ਗਏ ਸੀ ਟੂਰ ਤੇ ਮਨਾਲੀ,
ਖੋਲ ਅਲਮਾਰੀ ਫੋਟੋ ਇਕੱਠਿਆਂ ਦੀ ਦਿਖਾਉਂਦਾ ਹਾਂ,
ਬੈਠ ਯਾਰਾ ਬੈਠ ਕੱਪ ਚਾਹ ਦਾ ਲਿਆਉਂਦਾ ਹਾਂ।
ਸਮੇਂ ਦੇ ਨਾਲ ਸਭ ਹੋ ਗਏ ਅਲੱਗ ਨੇ,
ਜਿੰਦਗੀ ਜਿਊਣ ਵਾਲੇ ਪੱਲੇ ਜੱਬ ਨੇ,
ਫੋਨ ਕਰ ‘ਭੁੱਕਲ’ ਨੂੰ ਇੱਥੇ ਹੀ ਬੁਲਾਉਂਦਾ ਹਾਂ,
ਬੈਠ ਯਾਰਾਂ ਬੈਠ ਕੱਪ ਚਾਹ ਦਾ ਲਿਆਉਂਦਾ ਹਾਂ।
ਬਲਵਿੰਦਰ ਸਿੰਘ ‘ਭੁੱਕਲ’
ਪਿੰਡ ਤੇ ਡਾਕ : ਬਖੋਰਾ ਕਲਾਂ,
ਤਹਿਸੀਲ : ਲਹਿਰਾਗਾਗਾ
ਫੋਨ ਨੰਬਰ 9781823988


0 comments:
Speak up your mind
Tell us what you're thinking... !