ਕੌਣ ਕਹਿੰਦਾ ਹੈ, ਪਾਣੀ ਸਸਤਾ ਏ
ਮੈਥੋਂ ਪੁੱਛੋ ਯਾਰੋ, ਜਿਹਨੂੰ ਨਾਹਤਾ ਹੋਇਆ ਹਫਤਾ ਏ।
ਵਿੱਚ ਹਰਿਆਣੇ ਰਹਿਣ ਲੱਗਾ ਸਾਂ
ਪੰਜਾਬੀ ਆਪਣੇ ਆਪ ਨੂੰ ਕਹਿਣ ਲੱਗਾ ਸਾਂ।
ਪਾਣੀ ਦਾ ਕੀ ਹਾਲ ਸੁਣਾਵਾਂ
ਟੂਟੀ ਦੇ ਜਦ ਹੈ ਪਾਣੀ ਆਉਂਦਾ
ਕੁੜੀਆਂ ਦਾ ਝੁਰਮਟ ਜਾ ਛਾਂ ਜਾਂਦਾ
ਲਾਈਨ ਉਨ੍ਹਾਂ ਦੀ ਏਨੀ ਲੰਬੀ
ਜਿਵੇਂ ਡਿਪੂ ਤੇ ਜਾ ਰਹੀ ਖੰਡ ਵੰਡੀ
ਕੌਣ ਕਹਿੰਦਾ ਹੈ, ਪਾਣੀ ਸਸਤ ਏ, ਮੈਥੋਂ ਪੂਛੋਂ ਯਾਰੋ,
ਘੰਟਾ ਕੁ ਹੈ ਟੂਟੀ ਆਉਂਦੀ
ਕੁਝ ਦੇ ਘੜੇ ਭਰ ਜਾਂਦੇ ਏ, ਕੁੱਝ ਦੇ ਖਾਲੀ ਰਹਿ ਜਾਂਦੇ ਨੇ
ਹੋਰ ਭੀ ਭੈੜੀ ਹੁੰਦੀ, ਜਦ ਟੂਟੀ ਦੋ ਦਿਨ ਨਹੀਂ ਆਉਂਦੀ
ਦੋ ਕੋਹ ਤੋਂ ਪਾਣੀ ਲਿਆਉਣਾ ਪੈਂਦਾ
ਲੋਕਾਂ ਕੋਲੋਂ ਸ਼ਰਮਾਉਣਾ ਪੈਂਦਾ
ਸ਼ਹਿਰ ਜਾਵੋਂ ਤਾਂ ਰੁਪੀਏ ਪੀਪਾ
ਉਹ ਵੀ ਅੱਧਾ ਕੁ ਕੀਤਾ
ਤਾਂ ਮੈਨੂੰ ਦੱਸੋ ਯਾਰੋ ਪਾਣੀ ਕਿੰਨਾ ਕੁ ਸਸਤਾ
ਇਹ ਹੈ ਪਾਣੀ ਦੀ ਕਹਾਣੀ
ਜੋ ‘ਵਰਮੇ’ ਨੂੰ ਪਈ ਸੁਣਾਣੀ।
ਲਿਖਤ ਮਿਤੀ : 17-07-1998
ਪ੍ਰਿੰਸੀਪਲ ਰਾਏ ਬਹਾਦਰ ਵਰਮਾ
ਨਵੀਂ ਕਚਿਹਰੀ ਰੋਡ, ਵਾ ਨੰ: 6,
ਗਲੀ ਨੰ: 3, ਮਾਨਸਾ।
ਮੋਬਾਇਲ ਨੰ: 9988652840


0 comments:
Speak up your mind
Tell us what you're thinking... !