Headlines News :
Home » » ਇਹ ਕਵਿਤਾ ਨਹੀਂ - ਰਾਏ ਬਹਾਦਰ ਵਰਮਾ

ਇਹ ਕਵਿਤਾ ਨਹੀਂ - ਰਾਏ ਬਹਾਦਰ ਵਰਮਾ

Written By Unknown on Sunday, 18 November 2012 | 04:15


ਇਹ ਕਵਿਤਾ ਨਹੀਂ
ਇਹ ਕਵਿਤਾ ਨਹੀਂ, ਕਵਿਤਾ ਤਾਂ ਅਜੇ ਮੈਂ ਲਿਖਣੀ ਹੈ,
ਇਹ ਕਵਿਤਾ ਨਹੀਂ, ਕਵਿਤਾ ਤਾਂ ਅਜੇ ਮੈਂ ਲਿਖਣੀ ਐ।
ਕਵਿਤਾ ਲਿਖਣ ਲਈ ਕਲਮ ਉਠਾਈ,
ਇੰਨੇ ਨੂੰ ਬੇਰੁਜਗਾਰਾਂ ਦੀ ਇੱਕ ਟੋਲੀ ਆਈ, ਉਨ੍ਹਾਂ ਅਵਾਜ ਲਗਾਈ।
ਸਰਕਾਰ ਨੂੰ ਨੌਕਰੀ ਦੇਣ ਲਈ ਦੁਹਾਈ,
ਸਰਕਾਰ ਨੇ ਲਾਠੀਚਾਰਜ ਕਰਵਾਇਆ।
ਫੜ੍ਹ-ਫੜ੍ਹ ਕਈਆਂ ਨੂੰ ਜੇਲ ਘਰ ਪਹੁੰਚਾਇਆ।
ਇਹ ਕਵਿਤਾ ਨਹੀਂ ਕਵਿਤਾ ਤਾਂ ਅਜੇ ਮੈਂ ਲਿਖਣੀ ਐ,
ਇੱਕ ਦਿਨ ਫਿਰ ਕਵਿਤਾ ਲਿਖਣ ਦਾ ਮੂਡ ਬਣਾਇਆ।
ਇੰਨੇ ਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ,
ਉਸ ਕਿਹਾ ਮੇਰੀ ਭੈਣ ਨੂੰ ਮੇਰੀ ਭੈਣ ਦੇ ਸਹੁਰਿਆਂ ਨੇ ਜਿੰਦਾ ਜਤਾਇਆ।
ਮੈਂ ਉਸਨੂੰ ਅਫਸੋਸ ਜਤਾਇਆ, ਦੁੱਖ ਵੰਡਾਇਆ, ਦਿਲ ਧਰਾਇਆ,
ਤੇ ਕਿਹਾ ਇਨ੍ਹਾਂ ਦਾਜ ਦੇ ਲੋਭੀਆਂ ਨੇ ਬੜਾ ਸਤਾਇਆ।
ਇਨ੍ਹਾਂ ਦਾ ਜਲਦੀ ਕਰੋ ਸਫਾਇਆ,
ਇਹ ਕਵਿਤਾ ਨਹੀਂ ਕਵਿਤਾ ਤਾਂ ਅਜੇ ਮੈਂ ਲਿਖਣੀ ਐ।
ਇੱਕ ਦਿਨ ਫਿਰ ਲਿਖਣ ਬੈਠਾ, ਵੋਟਾਂ ਮੰਗਣ ਵਾਲਿਆਂ ਨੇ ਸਪੀਕਰ ਖੜਕਾਇਆ,
ਮੈਂ ਕਿਹਾ ਕਿਉਂ ਭਾਈ ਸਾਊਂਡ ਪਲੂਸ਼ਨ ਫੈਲਾਇਆ।
ਵੋਟ ਲੈਣ ਲਈ ਉਨ੍ਹਾਂ ਝੋਲੀ ਫੈਲਾਈ,
ਮੈਂ ਕਿਹਾ ਪੰਜ ਸਾਲ ਮੇਰੀ ਯਾਦ ਨੀ ਆਈ।
ਉਹ ਵੋਟ ਦੇਣ ਲਈ ਦੇਣ ਦੁਹਾਈ।
ਮੈਂ ਕਿਹਾ ਮੈਂ ਤਾਂ ਅਜੇ ਵੋਟ ਹੀ ਨਹੀਂ ਬਣਵਾਈ,
ਇਹ ਕਵਿਤਾ ਨਹੀਂ, ਇਹ ਹੈ ਇੱਕ ਸੱਚਾਈ।
ਜੋ ‘ਵਰਮੇ’ ਨੇ ਤੁਹਾਨੂੰ ਸੁਣਾਈ,
ਇਹ ਕਵਿਤਾ ਨਹੀਂ ਇਹ ਹੈ ਇੱਕ ਅਟੱਲ ਸੱਚਾਈ।
ਇਹ ਕਵਿਤਾ ਨਹੀ ਕਵਿਤਾ ਤਾਂ ਅਜੇ ਮੈਂ ਲਿਖਣੀ ਐ।
ਪ੍ਰਿੰਸੀਪਲ ਰਾਏ ਬਹਾਦਰ ਵਰਮਾ
ਨਵੀਂ ਕਚਿਹਰੀ ਰੋਡ, ਵਾ ਨੰ: 6,
ਗਲੀ ਨੰ: 3, ਮਾਨਸਾ।
ਮੋਬਾਇਲ ਨੰ: 9988652840
Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template