ਹਾਲੀਆ ਪਾਲੀਆ ਵੀਰਾ ਧਰ ਲੈ ਗੱਲ ਧਿਆਨ ਤੇ,
ਏਕਤਾ ਨਾਲੋ ਵੱਡੀ ਗੱਲ ਨਾ ਹੋਰ ਜਹਾਨ ਤੇ,
ਆਈ ਦੀਵਾਲੀ ਆਪਾਂ ਸਾਰੇ ਇੱਕ ਹੋ ਜਾਈਏ ਜੀ,
ਦੀਵੇ ਦੇ ਸੰਗ ਦੀਪ ਜਗਾ ਰਲ ਖੁਸ਼ੀ ਮਨਾਈਏ ਜੀ,
ਏਕਤਾ ਨਾਲੋ ਵੱਡੀ ਗੱਲ ਨਾ ਹੋਰ ਜਹਾਨ ਤੇ,
ਆਈ ਦੀਵਾਲੀ ਆਪਾਂ ਸਾਰੇ ਇੱਕ ਹੋ ਜਾਈਏ ਜੀ,
ਦੀਵੇ ਦੇ ਸੰਗ ਦੀਪ ਜਗਾ ਰਲ ਖੁਸ਼ੀ ਮਨਾਈਏ ਜੀ,
ਦਿਨ ਹੈ ਪੂਜਣ ਵਾਲਾ ਰਹੀਏ ਦੂਰ ਸ਼ਰਾਬਾਂ ਤੋਂ,
ਵੇਦ ਗੰਰਥ ਬਤਾਉਦੇ ਬਚ ਕੇ ਰਹੋ ਕਬਾਬਾਂ ਤੋਂ,
ਨਾਨਕ ਦੁਰਗਾ ਰਾਮ ਪੀਰਾਂ ਨੂੰ ਸੀਸ ਨਵਾਈਏ ਜੀ,
ਦੀਵੇ ਦੇ ਸੰਗ ਦੀਪ ਜਗਾ ਰਲ ਖੁਸ਼ੀ ਮਨਾਈਏ ਜੀ,
ਸ਼ੁਧ ਬਣਾ ਕੇ ਵੇਚੋ ਚੀਜ਼ਾਂ ਪੀਣ ਤੇ ਖਾਣ ਦੀਆਂ,
ਲ਼ਾਲਚ ਛੱਡ ਕੇ ਕਰੋ ਸਕੀਮਾਂ ਜਿੰਦ ਬਚਾਣ ਦੀਆਂ,
ਜ਼ਹਿਰ ਮਿੱਠੀ ਜੋ ਵੇਚੇ ਉਸ ਨੂੰ ਗੱਲ ਨਾ ਲਾਈਏਜੀ,
ਦੀਵੇ ਦੇ ਸੰਗ ਦੀਪ ਜਗਾ ਰਲ ਖੁਸ਼ੀ ਮਨਾਈਏ ਜੀ,
ਖੁਸ਼ੀਆਂ ਵਿੱਚ ਨਾ ਵਾਧਾ ਕਰਦੇ ਬੰਬ ਪਟਾਕੇ ਜੋ,
ਦੂਰ ਇੰ੍ਹਨਾਂ ਤੋ ਰੱਖਣੇ ਪਿਆਰੇ ਪਿਆਰੇ ਕਾਕੇ ਜੋ,
ਅਗਨੀ ਸੰਗਨਾ ਆੜੀ ਸਭ ਨੂੰ ਸਮਝਾਈਏ ਜੀ,
ਦੀਵੇ ਦੇ ਸੰਗ ਦੀਪ ਜਗਾ ਰਲ ਖੁਸ਼ੀ ਮਨਾਈਏ ਜੀ,
ਏਸ ਦਿਹਾੜੇ ਕਈ ਭੋਲੇ ਰਲਕੇ ਖੇਡਣ ਜੂਆ ਜੀ,
ਰਾਜੇ ਰੰਕ ਬਣਾਤੇ ਇਹ ਨਾ ਕਿਸੇ ਦਾ ਹੂਆ ਜੀ,
ਕਰੀਏ ਅਰਜ਼ ਭਰਾਵੋ ਐਸੇ ਰਾਹ ਨਾ ਜਾਈਏ ਜੀ,
ਦੀਵੇ ਦੇ ਸੰਗ ਦੀਪ ਜਗਾ ਰਲ ਖੁਸ਼ੀ ਮਨਾਈਏ ਜੀ,
ਗੁੜਦੀਆਂ ਮੱਠੀਆਂ ਘਰੇ ਬਣਾਵੇ ਬੇਬੇ ਰਾਣੀ ਜੋ,
ਰਲ ਮਿਲ ਸਾਰੇ ਖਾਵੋ ਨੱਚੋ ਹਾਣੀ ਸੰਗ ਹਾਣੀ ਜੋ,
ਖੀਰ ਪੂੜੇ ਤੇ ਖੋਆ ਸਾਰੇ ਘਰੇ ਬਣਾਈਏ ਜੀ,
ਦੀਵੇ ਦੇ ਸੰਗ ਦੀਪ ਜਗਾ ਰਲ ਖੁਸ਼ੀ ਮਨਾਈਏ ਜੀ,
ਭੰਗ ਸ਼ਾਂਤੀ ਕਰਦਾ ਬਹੁਤਾ ਸ਼ੋਰ ਸ਼ਰਾਬਾ ਜੀ,
ਸਿਹਤ ਲਈ ਨਾ ਚੰਗਾ ਖੜਕਾ ਬੇ ਹਿਸਾਬਾ ਜੀ,
ਧੂੰਆਂ ਕਰੇ ਖਰਾਬੀ ਨਾ ਬਹੁਤੀ ਅੱਗ ਮਚਾਈਏ ਜੀ,
ਦੀਵੇ ਦੇ ਸੰਗ ਦੀਪ ਜਗਾ ਰਲ ਖੁਸ਼ੀ ਮਨਾਈਏ ਜੀ,
ਆਓ ਕਰੀਏ ਅਰਜ਼ਾਂ ਰਲ ਮਿਲ ਭੰਮਿਆਂ ਰਾਮ ਨੂੰ,
ਖੁਸ਼ ਹਮੇਸਾ ਰੱਖਣਾ ਦਾਤਿਆ ਸ਼ਹਿਰ ਗਰਾਮ ਨੂੰ,
ਦੁੱਖ ਦੂਜੇ ਦਾ ਸਮਝ ਓਸ ਦਾ ਦੁੱਖ ਵੰਡਾਈਏ ਜੀ,
ਦੀਵੇ ਦੇ ਸੰਗ ਦੀਪ ਜਗਾ ਰਲ ਖੁਸ਼ੀ ਮਨਾਈਏ ਜੀ
ਦਰਸ਼ਨ ਸਿੰਘ ‘ਭੰਮੇ’
ਫੋਨ:- 94630-23656
ਫੋਨ:- 94630-23656

0 comments:
Speak up your mind
Tell us what you're thinking... !