ਪਿਆਰੇ ਬੱਚਿਉ ਆ ਗਿਆ ਸਿਆਲ ਬਈ
ਠੰਡ ਕੋਲੋਂ ਬੱਚਣਾ ਏ ਰੱਖਣਾ ਖਿਆਲ ਬਈ
ਪਿਆਰੇ ਬੱਚਿਉ…………
ਪੈਰਾਂ ‘ਚ ਜੁਰਾਬਾਂ ਤੇ ਸਿਰ ਉੱਤੇ ਟੋਪੀਆਂ
ਹੱਥੀਂ ਦਸਤਾਨੇ ਤੇ ਜੈਕਟਾਂ ਵੀ ਮੋਟੀਆਂ
ਕੱਢ ਲਉ ਕੋਟੀਆਂ ਨੀਲੀਆਂ ਤੇ ਲਾਲ ਬਈ
ਪਿਆਰੇ ਬੱਚਿਉ…………
ਗਿਰੀ ਕਾਜੂ ਨਿਊਜੇ ਸੋਗੀ ਬਾਦਾਮ ਪੰਜ ਜਾਣੀਆਂ
ਦੁੱਧ ‘ਚ ਛੁਆਰੇ ਉਬਾਲ ਚੀਜ਼ਾ ਇਹ ਖਾਣੀਆਂ
ਵੇਸਣ ਦੀਆਂ ਪਿੰਨੀਆਂ ਵੀ ਚਾਹ ਦੇ ਨਾਲ ਬਈ
ਪਿਆਰੇ ਬੱਚਿਉ…………
ਰੋਜ਼ ਤੱਤੇ ਪਾਣੀ ਨਾਲ ਸੁਬਾਹ ਉੱਠ ਕੇ ਨਹਾਣਾ ਏਂ
ਸੋਹਣੇ ਬੱਚੇ ਬਣ ਕੇ ਸਕੂਲ ਨਿੱਤ ਜਾਣਾ ਏਂ
‘ਚੱਬੇ ਵਾਲਾ ਬੱਬੂ’ ਆਖੇ ਸ਼ਿੱਦਤਾਂ ਦੇ ਨਾਲ ਬਈ
ਪਿਆਰੇ ਬੱਚਿਉ…………
ਲੇਖਕ- ਬੱਬੂ ਚੱਬੇ ਵਾਲਾ, ਪਿੰਡ:ਡਾਕ:ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ- 143022 ,ਮੋਬਾ: 97817-51690


0 comments:
Speak up your mind
Tell us what you're thinking... !