ਸਰਕਾਰੀ ਸਕੂਲ ਦੇ ਸਾਮਨੇ ਦੋ ਘੋੜ ਸਵਾਰਾਂ
ਵਿਚੋਂ ਇੱਕ ਨੇ ਆਪਣੀ ਪਗ ਦੇ ਲੰਮੇ
ਟੌਰੇ ਨਾਲ ਮੂੰਹ ਸਾਫ ਕਰਕੇ ਕੋਲ ਖੜੇ ਸੰਤਾ ਸਿਓਂ ਤੋਂ ਪੁਛਿਆ " ਕਿਆ ਹਮ ਪੰਜਾਬ ਮੇਂ
ਹੈਂ ਅਭੀ ਭੀ ,,,?"ਜੀ ਹਾਂ ਤੁਸੀਂ ਪੰਜਾਬ ਚ ਹੀ ਓਂ,,,,ਪਰ
ਤੁਸੀਂ ਹੋ ਕੌਣ ਜੀ,,,,?
ਹਮ ਮੱਕਾ
ਮਦੀਨਾ ਸੇ ਆ ਰਹੇ ਹੈਂ , ਹਮਨੇ ਪੰਜਾਬ ਕੇ ਸਿਖ
ਕੌਮ ਕੇ ਇਤਿਹਾਸ ਕੇ ਬਾਰੇ ਮੇਂ ਸੁਣਾ
ਤੋ ਮਨ ਬਨਾ ਕੇ ਪੰਜਾਬ ਕੇ ਲੋਗੋਂ ਕੋ ਭੀ ਮਿਲ ਲਿਆ ਜਾਏ ,,ਯੇ
ਕੌਣ ਸਾ ਇਲਾਕਾ ਹੈ ਪੰਜਾਬ ਕਾ,,,,?.....ਜਨਾਬ
ਤੁਸੀ ਮਾਲਵੇ ਚ ਓ ਜੀ ..
ਸੁਬਹਾਨ ਅੱਲਾ!ਸੁਬਹਾਨ
ਅੱਲਾ!! ਬਹਾਦੁਰ ਦਾਨ ਸਿੰਘ ਕੀ ਧਰਤੀ..ਸੁਬਹਾਨ ਆੱਲ!!!.." ਦੋਨੋ ਘੋੜ ਸਵਾਰ
ਇੱਕਠੇ ਬੋਲੇ...ਤੇ ਫਿਰ ਇੱਕ ਨੇ ਦੂਜੇ ਨੂ ਕਿਹਾ.."ਖਾਨ ਸਾਹਿਬ..ਹਮ ਤੋ ਇਸ ਧਰਤੀ ਪੇ
ਆ ਕਰ ਸ਼ਾਕ ਸ਼ਾਰ ਹੋ ਗਏ".."
ਸੰਤਾ ਸਿਓਂ ਹੈਰਾਨ ਵੀ ਸੀ ਤੇ ਆਪਣੀ ਕੌਮ ਦੀ
ਅਮੀਰੀ ਤੇ ਮਾਨ ਵੀ ਮਹਿਸੂਸ ਕਰ ਰਿਹਾ ਸੀ!
ਸਰਦਾਰ ਸਾਹਿਬ ਯਹਾਂ ਕੋਈ ਮਸਜਿਦ ਹੈ? ...ਮਸਜਿਦ
? ਸੰਤਾ
ਸਿਓਂ ਨੂ ਮਸਜਿਦ ਸ਼ਬਦ ਦੀ ਸ੍ਮਝ ਨੀ ਆਈ.. ਫਿਰ ਸੰਤਾ ਸਿਓਂ ਬੋਲਿਆ.. ਜੀ ਇੱਕ ਮਸੀਤ ਹੈ
ਪਿੰਡ ਦੇ ਚੜ੍ਹਦੇ ਪਾਸੇ...|...."ਕਿਯਾ
ਆਪ ਹਮਾਰੀ ਮਦਦ ਕਰ ਸਕਤੇ ਹੋ ਵਹਾਂ ਜਾਣੇ ਮੇ?"
ਜੀ ਜਰੂਰ.. ਕਿਓ ਨਹੀ..|
ਅਜੇ ਓ
ਤੁਰਨ ਈ ਲੱਗੇ ਸੀ ਕੇ ਸ੍ਕੂਲ ਦੀ ਕੰਧ ਤੋਂ ਆਓਂਦੇ ਰੌਲੇ ਨੇ ਓਹ੍ਨਾ ਦਾ ਧਿਆਨ ਖਿਚਿਆ..
ਕੰਧ ਉੱਪਰੋਂ ਦੀ ਨਿਗਾਹ ਮਾਰੀ .. ਪੁਲਿਸ ਵਾਲੇ ਲੋਕਾਂ ਨੂੰ ਡੰਡੇ ਨਾਲ ਕੰਟਰੋਲ ਕਰ
ਰਹੇ ਸਨ ਅਤੇ ਲੋਕ ਇੱਕ ਦੂਜੇ ਤੇ ਇੱਟਾਂ ਰੋੜੇ ਮਾਰ ਰਹੇ ਸਨ..ਤੇ ਸ਼ਾਇਦ ਡਾਂਗਾ ਵੀ..
ਸਰਦਾਰ ਸਾਹਿਬ .. ਜ਼ਹਾਂ ਕਿਯਾ ਹੋ ਰਿਹਾ ਏ ?
ਜੀ ਵੋਟਾਂ ਪੈਂਦੀਆਂ ਨੇ..ਕਿਸੇ ਨੇ ਅੱਗ ਸੁੱਟ
ਤੀ ਹੋਣੀ ਏ ਲੋਕਾਂ ਚ..|
ਵੋਟੇਂ?.. ਚੁਨਾਵ? ਕਿਸ
ਕੀ?
ਜੀ ਸਿਖ ਧਰਮ ਦੀ ਕਮੇਟੀ ਦੀਆਂ.. ਸਿਖਾਂ ਦੀ
ਪਾਰਲਿਆਮੈਂਟ ਦੀਆਂ..
ਧਾਰਮਿਕ ਮਸਲੋਂ ਮੇ ਚੁਨਾਵ?? ਦੋਨੋ
ਘੋੜ ਸਵਾਰ ਹੈਰਾਨੀ ਨਾਲ ਇਕ ਦੂਜੇ ਵਾਲ ਦੇਖ ਕੇ ਬੋਲੇ..... " ਕਿਸ ਮਕਸਦ ਕੇ ਲੀਏ..?
ਜੀ ਗੁਰਦਵਾਰਾ ਪਰਬੰਧਕੀ ਕਮੇਟੀ ਦੇ ਨੁਮਾਇੰਦੇ
ਚੁਨਣ ਲਈ ,,,,
ਜੋ ਸਿਖ
ਧਰਮ ਦੇ ਪ੍ਰਚਾਰ ਅਤੇ ਗੁਰਦਵਾਰਿਆਂ ਦੀ ਆਮਦਨ ਨੂੰ ਸਰਬੱਤ ਦੇ ਭਲੇ ਲਈ ਵਰਤਨਗੇ,,,,|ਸੰਤਾ
ਸਿਓਂ ਨੇ ਆਪਣੀ ਪਗ ਦੇ ਲੜ ਨੂੰ ਕੋਲ ਖੜੀ ਲਾਲ ਬੱਤੀ ਵਾਲੀ ਗੱਡੀ ਦੇ ਸ਼ੀਸ਼ੇ
ਵਿਚੋਂ ਠੀਕ ਕਰਦੇ ਹੋਏ ਵਿਸਥਾਰ ਨਾਲ ਦੱਸਿਆ,,,,|
ਇੱਕ ਲਹੂ ਲੁਹਾਣ ਹੋਇਆ ਬੰਦਾ ਘੋੜ ਸਵਾਰਾਂ ਦੇ
ਪੈਰਾ ਚ ਭੁਆਟਨੀ ਖਾ ਕੇ ਆਨ ਡਿੱਗਾ ,,,
ਓ ਤੈਨੂੰ ਕੀ ਹੋ ਗਿਆ ਮੁਖਤਿਆਰ ਸਿਆਂ,,,? ਸੰਤਾ
ਸਿਓਂ ਨੇ ਓਸ ਨੂੰ ਬੋਚਦੇ ਹੋਏ ਪੁਛਿਆ ,,|
ਓ ਚੀਕਦਾ
ਹੋਇਆ ਕਹਿ ਰਿਹਾ ਸੀ ,,,,ਮਾਰ ਤਾ ਓਏ ਧਰਮ ਦੇ
ਠੇਕੇਦਾਰਾਂ ਨੇ ,,,ਸਿਖੀ ਬਚਾ ਲੋ ਓਏ,,,ਸਿਖਾਂ
ਨੂੰ ਈ ਮਾਰ ਕੇ ਸਿਖ ਧਰਮ ਦਾ ਪ੍ਰਚਾਰ ਕਰਨ ਗੇ ਓਏ,,,,ਝੂ,,,,ਠੇ
,,,,! ਤੇ
ਓ ਬੇਹੋਸ਼ ਹੋ ਗਿਆ,,,,|
ਇਨੇ ਵਿਚ ਤਿੰਨ ਜੀਪਾਂ ਵਿਚੋਂ ਕਿਰਪਾਨਾ ਤੇ
ਡਾਂਗਾ ਹਵਾ ਵਿਚ ਲਹਿਰਾਓਂਦੇ ਜਵਾਨ ਸਕੂਲ ਵਿਚ ਹਨੇਰੀ ਵਾਂਗ ਦਾਖਿਲ ਹੋਏ |
ਤੇ ਹੋਰ
ਪਿਛੇ ਆਓਂਦੀ ਜੀਪ ਵਿਚੋ ਕੁਝ ਨਿਹੰਘ ਸਿੰਘ ਬੂਥਾਂ ਵਿਚ ਘੁਸ ਗਏ,,,ਪੁਲਿਸ
ਵਾਲਿਆਂ ਦਾ ਜਿਵੇਂ ਕੰਮ ਮੁੱਕ ਗਿਆ ਹੋਵੇ,,,,ਓ
ਤਮਾਸ਼ਾ ਦੇਖਨ ਲਈ ਪਿਛੇ ਹਟ ਗਏ,,|
ਸੰਤਾ ਸਿਓਂ
ਅਜੇ ਵੀ ਮੁਖਤਿਆਰ ਸਿਓਂ ਦਾ ਮੂੰਹ ਪੂੰਝ ਰਿਹਾ ਸੀ,,,| ਨਿਹੰਘ
ਸਿੰਘਾ ਦੇ ਜੈਕਾਰੇ ,,ਹਥਿਆਰ ਬੰਦ ਮੁੰਡਿਆਂ ਦੀਆਂ ਗੰਦੀਆਂ ਗਾਲਾਂ
ਅਤੇ ਲੋਕਾਂ ਦੀਆਂ ਚੀਕਾਂ ਪਿੰਡ ਦੇ ਦੂਜੇ ਪਾਸੇ
ਸੁਣ ਰਹੀਆਂ ਸੰਨ,,,,|
ਸੰਤਾ ਸਿਓਂ ਨੂੰ ਆਪਣੀ ਪਗ ਦਾ ਲੜ ਢਿੱਲਾ
ਢਿੱਲਾ ਜਾਪਿਆ |
ਘੋੜ ਸਵਾਰ ਸਿਖ ਧਰਮ ਦੇ ਗੌਰਵਮਈ ਇਤਿਹਾਸ ਦੀ ਧੁੰਦਲੀ ਤਸਵੀਰ
ਲੈ ਕੇ ਚੜ੍ਹਦੇ ਵੱਲ ਹੋ ਤੁਰੇ ,,ਸੰਤਾ ਸਿਓਂ ਪਥਰ ਬਣਿਆ ਬਿਟਰ ਬਿਟਰ ਘੋੜ ਸਵਾਰਾਂ ਨੂੰ
ਪਿਛੋਂ ਦੇਖਦਾ ਰਿਹਾ,,,,
ਜ਼ੋਰਾ ਬਰਾੜ ਅਬਲ
94641-08723


0 comments:
Speak up your mind
Tell us what you're thinking... !