1. ਧੀ ਰਾਣੀ
ਬੜੀ ਸਿਆਣੀ
ਸਮਝ ਨਿਆਣੀ
ਨੂੰ ਕਦੇ ਝਿੜਕਾਂ ਨਾ ਮਾਰਿਉ
ਧੀ ਹੈ ਦਾਤ ਰੱਬ ਦੀ
ਏਨੂੰ ਸਦਾ ਸਤਿਕਾਰਿਉ
2. ਇਹ ਦੇਸ਼ ਕੌਮ ਦਾ ਸਰਮਾਇਆ
ਬਾਬੇ ਨਾਨਕ ਨੇ ਸਮਝਾਇਆ
ਬਾਣੀ ਵਿੱਚ ਹੈ ਫੁਰਮਾਇਆ
ਬਾਣੀ ਨੂੰ ਪੜ੍ਹ ਕੇ ਵਿਚਾਰਿਉ
ਧੀ ਹੈ ਦਾਤ ਰੱਬ ਦੀ
ਏਨੂੰ ਸਦਾ ਸਤਿਕਾਰਿਉ
3. ਇਹ ਗੱਲ ਹੈ ਸੱਚੀ ਪਰ ਜੇ ਕੌੜੀ
ਨਈਂ ਬਣਨੀ ਜੇ ਪੁੱਤਰਾਂ ਦੀ ਜੋੜੀ
ਅੰਕੜੇ ਦੱਸਦੇ ਗਿਣਤੀ ਥੋੜ੍ਹੀ
ਰਹਿਗੀ ਨਾ ਕੁੱਖ ਵਿੱਚ ਮਾਰਿਉ
ਧੀ ਹੈ ਦਾਤ ਰੱਬ ਦੀ
ਏਨੂੰ ਸਦਾ ਸਤਿਕਾਰਿਉ
4. ਧੀ,ਧਰਤੀ,ਰੁੱਖ,ਹਵਾ,ਪਾਣੀ ਨੇ ਦਾਤਾਂ
ਕੁਦਰਤ ਦੀਆਂ ਏ ਅਨਮੋਲ ਸੌਗਾਤਾਂ
ਬਿਨ੍ਹਾਂ ਏਸ ਤੋਂ ਨੇ ਨੇਰੀਆਂ ਰਾਤਾਂ
ਮੇਰੀ ਏਸ ਗੱਲ ਨੂੰ ਵਿਚਾਰਿਉ
ਧੀ ਹੈ ਦਾਤ ਰੱਬ ਦੀ
ਏਨੂੰ ਸਦਾ ਸਤਿਕਾਰਿਉ
5. ਪੜ੍ਹ ਲਿੱਖ ਕੇ ਜਦ ਮਹਾਨ ਬਣੇਗੀ
ਚੰਦਰ ਮਾਂ ਦੀ ਏ ੳਡਾਣ ਭਰੇਗੀ
‘ਬੱਬੂ’ ਦੇਸ਼ ਦਾ ਨਾਂ ਰੌਸ਼ਨ ਕਰੇਗੀ
ਏਨੂੰ ਕਦੇ ਨਾ ਫਟਕਾਰਿਉ
ਧੀ ਹੈ ਦਾਤ ਰੱਬ ਦੀ
ਏਨੂੰ ਸਦਾ ਸਤਿਕਾਰਿਉ
ਬੱਬੂ ਚੱਬੇ ਵਾਲਾ,
ਪਿੰਡ:ਡਾਕ.ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ- 143022 ਮੋ:97817-51690


0 comments:
Speak up your mind
Tell us what you're thinking... !