ਸੱਚਮੁੱਚ ਹੈ ਸ਼ਾਂਤ ਮਿੱਠੀ ਪਿਆਰੀ ਹੈ ਚਾਨਣੀ।
ਕਿਉਂ ਰੂਹ ਮੇਰੀ ਦੀ ਖਾਤਰ,ਨਿਆਰੀ ਹੈ ਚਾਨਣੀ?
ਸਭ ਨੂੰ ਪੁਚਾਉਣ ਵਾਲੀ,ਇੱਕ ਨਿੱਘ ਉਲਫ਼ਤਾਂ ਦਾ,
ਜ਼ਲਿਮ ਸਮੇਂ ਨੇ ਕਿਸ ਤਰਾਂ ਠਾਰੀ ਹੈ ਚਾਨਣੀ।
ਲੱਖਾਂ ਹੀ ਲਾੜਿਆਂ ਦਾ ਸੰਗ ਰੋਜ਼ ਮਾਣਦੀ ਹੈ,
ਸਭ ਆਖਦੇ ਨੇ ਫਿ਼ਰ ਭੀ ਕੁਆਰੀ ਹੈ ਚਾਨਣੀ।
ਹਰ ਪਹੁ-ਫ਼ੁਟਾਲਾ ਸਰਘੀ ਚਾਨਣ ਹੈ ਮੇਰੀ ਖਾਤਿਰ,
ਜਾਪੀ ਸਦਾ ਇਹ ਮੈਂਨੂੰ ਭਾਰੀ ਹੈ ਚਾਨਣੀ।
ਮੈਂ ਤਾਂ ਸਗੋਂ ਮੁਸਕਾ ਕੇ ਤੱਕਿਆ ਸੀ ਇੱਕ ਨਜ਼ਰ,
ਇੱਕ ਦਮ ਹੀ ਕਾਹਤੋਂ ਰੋ ਪਈ ਸਾਰੀ ਹੈ ਚਾਨਣੀ?
ਕਿੱਥੇ ਤਾਂ ਮਾਰਨਾ ਸੀ ਦਿਲ-ਦਰਦ ਤਾਈਂ ਇਸਨੇ,
ਕਿੱਥੇ ਮੇਰੇ ਇਸ ਦਰਦ ਨੇ,ਮਾਰੀ ਹੈ ਚਾਨਣੀ।
ਜਿੰਦਗੀ ਨੂੰ ਹਾਦਸਾ ਕੋਈ,ਐਸਾ “ਰੁਪਾਲ”ਮਿਲਿਆ,
ਤਿੱਖੜ ਦੁਪਹਿਰ ਜਿੱਤੀ,ਹਾਰੀ ਹੈ ਚਾਨਣੀ।
ਜਸਵਿੰਦਰ ਸਿੰਘ ਰੁਪਾਲ
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ. ਸਕੁਲ
ਭੈਣੀ ਸਾਹਿਬ,(ਲੁਧਿਆਣਾ)141126


cnyh
ReplyDeletehahahahahahahahahahahahahahahahahahahahahahahhahahhahahahahahahahahaahhahahahahahahahahahhahahhahahahahahahahahahhhahahahahha
ReplyDeletekehda majak karda salle diya tanga tod do
Delete