‘‘ਬਾਬੂ ਜੀ ਕੀ ਪਏ ਲਿਖਦੇ ਹੋ ।ਤੁਸੀਂ ਤਾਂ ਸਾਰਾ ਦਿਨ ਕੁਝ ਨਾ ਕੁਝ ਲਿਖਦੇ ਰਹਿੰਦੇ ਹੋ”। ਉਹ ਆਦਤਨ ਹੀ ਬੋਲਿਆ” । ‘‘ਹਾਂ ਦੱਸ ਕੀ ਹੈ ।” ਮੇਰੇ ਮੂੰਹੋ ਨਿਕਲਿਆ।‘‘ਬਾਬੂ ਜੀ ਇਕ ਪਰਾਬਲਮ ਹੋਰ ਹੈ ਮੇਰੀ”। ਉਸਨੇ ਕਿਹਾ । ‘‘ਹਾਂ ਵੀ ਦੱਸ ਕੀ ਪਰਾਬਲਮ ਹੈ ਤੇਰੀ” ਮੈਂ ਕਿਹਾ। ‘‘ਸੋਡੀ ਕਹਾਣੀ ਛਪੀ ਸੀ ਸਪੋਕਸਮੈਨ ਚ ‘ਕੌੜਾ ਸੱਚ’ ਪਿਛਲੇ ਦਿਨੀ”। ‘‘ਹਾਂ ਫੇਰ ਤੇਰੀ ਕੀ ਪਰਾਬਲਮ ਹੈ । ਕਹਾਣੀ‘ ਛੱਪਣ ਨਾਲ। ਤੈਨੂੰ ਕੀ ਪਰਾਬਲਮ ਹੋ ਗਈ ਹੈ। ” ਮੈਂ ਪੁਛਿਆ ‘‘ ਮੈਨੂੰ ਕੀ ਸੁਆਹ ਪਰਾਬਲਮ ਹੋਣੀ ਸੀ। ਬਸ ਸਾਲੀ ਗੱਲ ‘ਚੋ ਗੱਲ ਆਗੀ। ਦੀਪੀ ਤੋ ਹੀ ਯਾਦ ਆਇਆ ਸਾਡੇ ਗੁਆਢ ਆਲੀ ਦੀਪੀ ਦੀ ਟੈਂਸਨ ਹੋਗੀ ਮੈਨੂੰ ਤਾਂ ਖਬਰੇ ਮੈਂ ਗਲਤ ਹੀ ਹੋਵਾਂ । ਪਰ ਗਲ ਟੈਂਸਨ ਆਲੀ ਹੀ ਹੈ”। ਉਸਨੇ ਡੱਕਾ ਜਿਹਾ ਚੁੱਕ ਕੇ ਦੰਦਾਂ ਚ ਮਾਰਿਆ।
‘‘ਯਾਰ ਕਹਾਣੀ ਆਲੀ ਦੀਪੀ ਤੇ ਸੋਡੇ ਗੁਆਢ ਆਲੀ ਦੀਪੀ ।” ਮੈਂ ਪੁੱਛਿਆ ”। ‘‘ਤੂੰ ਬੁਝਾਰਤਾਂ ਜਿਹੀਆਂ ਨਾ ਪਾ ।ਗੱਲ ਦੱਸ ਸਿੱਧੀ ਤਰ੍ਹਾਂ। ਨਾਲੇ ਤੇਰੀ ਪਰਾਬਲਮ”। ‘‘ਬਾਬੂ ਜੀ ਗੱਲ ਇਹ ਹੈ। ਬਈ ਸਾਡੇ ਗੁਆਢ ਵੀ ਇਕ ਕੁੜੀ ਹੈ ਦੀਪੀ ।ਅਜੇ ਕੁਆਰੀ ਹੈ। 22 ਕੁ ਸਾਲ ਦੀ। ਦੋ ਭਰਾ ਤੇ ਦੋ ਭੈਣਾਂ ਹਨ। ਵੱਡਾ ਭਰਾ ਤੇ ਵੱਡੀ ਭੈਣ ਵਿਆਹੇ ਹਨ। ਭਰਾ ਦੇ ਦੋ ਬੱਚੇ ਵੀ ਹਨ। ਦੋਨੇ ਭਰਾ ਸ਼ਹਿਰ ਕੰਮ ਕਰਦੇ ਹਨ। ਤੇ ਭਰਜਾਈ ਨੋਕਰੀ ਕਰਦੀ ਆ। ”।‘‘ਯਾਰ ਤੈਨੂ ਪੁੱਛੀ ਪਰਾਬਲਮ ਹੈ ਤੂੰ ਹੋਰ ਹੀ ਰਾਮ ਕਹਾਣੀ ਲੈ ਕੇ ਬਹਿ ਗਿਆ ।” ਮੈਂ ਟੋਕਿਆ ।
‘‘ ਨਹੀ ਜੀ ਤੁਸੀ ਗੱਲ ਤਾਂ ਸੁਣੋ। ਦੀਪੀ ਦਾ ਪਿਉ ਪੈਨਸ਼ਨ ਆਇਆ ਹੈ। ਫੋਜ ਚੋਂ, ਵਿਚਾਰਾ ੌ ਕੈਸਰ ਦਾ ਮਰੀਜ਼ ਹੈ । ਇਲਾਜ ਮਹਿੰਗਾ ਹੈ। ਘਰ ਦਾ ਗੁਜ਼ਾਰਾ ਪਹਿਲਾਂ ਹੀ ਮਸਾਂ ਹੁੰਦਾ ਸੀ। ਦੋ ਡੰਗ ਰੋਟੀ ਮਸਾਂ ਪੰਕਦੀ ਸੀ। ਵੱਡੀ ਕੁੜੀ ਤਾਂ ਵਿਆਹਤੀ ਸੀ ਬਹੁਤ ਪਹਿਲਾਂ ਤੇ ਹੁਣ ਵਿਚਾਰੇ ਸਾਰੇ ਬਿਪਤਾ ਚ ਹਨ। ਇਲਾਜ ਕੇਹੜਾ ਸੋਖੇ ਨੇ ਕਰਉਂਣੇ । ਡਾਕਟਰਾਂ ਦੀਆਂ ਮਣਾਂ ਮੂਹੀ ਫੀਸਾਂ ਹਸਪਤਾਲ ਦੇ ਖਰਚੇ ਤੇ ਉੱਤੋ ਦੋ ਜੁਆਕ ਵਿਆਹੁਣ ਵਾਲੇ ਹਨ ਅਜੇ”। ‘‘ਯਾਰ ਗਰੀਬੀ ਤਾਂ ਸਾਰੇ ਮੁਲਕ ਚ ਹੀ ਹੈ। ਕੌਣ ਹੈ ਸੋਖਾ ਕੋਈ ਪੈਸੇ ਕਨੀਓ ਔਖਾ ਕੋਈ ਇਲਾਜ ਕੰਨੀਓ ਔਖਾ”। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ।
‘‘ਹਾਂ ਜੀ ਗੱਲ ਸੋਡੀ ਵਾਜਿਬ ਹੈ। ਵੱਡਾ ਮੁੰਡਾ ਸਹੁਰਾ ਜਨਾਨੀ ਨੂੰ ਲੈ ਕੇ ਅੱਡ ਹੋ ਗਿਆ । ਅਖੇ ਮੈਂ ਏਡੇ ਵੱਡੇ ਟੱਬਰ ਦਾ ਖਰਚਾ ਕਿਵੇਂ ਪੂਰਾ ਕਰਾਂ। ਮੇਰੀ ਵੀ ਕਬੀਲਦਾਰੀ ਹੈ। ਬੱਚਿਆਂ ਨੂੰ ਪੜ੍ਹਾਉਣਾ ਹੈ ਚੰਗੇ ਸਕੂਲ ਚ । ਮੈਂ ਕਿਥੋਂ ਖਰਚ ਕਰੀ ਚਲਾਂ ਘਰ ਤੇ ਬੀਮਾਰੀ ਤੇ ਮੈਂ ਠੇਕਾ ਨਹੀਂ ਲਿਆ ਘਰ ਦੇ ਖਰਚਿਆਂ ਦਾ ” ਉਸ ਨੇ ਖਿਝ ਕੇ ਆਖਿਆ ਤੇ ਉਹ ਥੋੜਾ ਭਖ ਵੀ ਗਿਆ।”। ‘‘ਯਾਰ ਅੱਜ ਕਲ ਦੀ ਔਲਾਦ ਦਾ ਇਹੀ ਹਾਲ ਹੈ। ਬਾਪੂ ਬੇਬੇ ਜਾਣ ਢੱਠੇ ਖੂਹ ਚ । ਅਗਲਿਆਂ ਨੂੰ ਤਾਂ ਆਪਣਾ ਪਰਿਵਾਰ ਦਿੱਸਦਾ ਹੈ। ਮਾਂ ਬਾਪ ਦਾ ਕੀ ਹੈ ਕੋਈ ਬਾਤ ਹੀ ਨਹੀਂ ਪੁਛਦਾ । ” ਮੈਂ ਵੀ ਉਸਦੀ ਗੱਲ ਦਾ ਹੁੰਗਾਰਾ ਭਰਿਆ।
‘‘ਪਰ ਜੀ ਹੁਣ ਬਜੁਰਗ ਤਾਂ ਬੀਮਾਰ ਹੈ। ਮੰਜ਼ਾ ਮੱਲੀ ਪਿਆ ਹੈ। ਕੁੜੀ ਪੜਦੀ ਸੀ। ਉਹ ਵੀ ਹਟਾ ਲੀ ਅਗਲਿਆਂ ਨੇ । ਕੌਣ ਭਰੇ ਖਰਚਾ । ਮਾਂ ਨੂੰ ਫਿਕਰ ਹੈ। ਕੁੜੀ ਦੇ ਹੱਥ ਪੀਲੇ ਕਰਨ ਦਾ । ਘਰੇ ਭੰਗ ਭੁਜਦੀ ਆ। ਕੌਣ ਲਊ ਰਿਸ਼ਤਾ ਉਸ ਕੁੜੀ ਦਾ । ਕੌਣ ਆਪਣੀ ਧੀ ਦੇਵੇਗਾ। ਉਸ ਮੁੰਡੇ ਨੂੰ ਜੋ ਗਰੀਬੀ ਵਿੱਚ ਪਿਸ ਰਿਹਾ ਹੈ”। ਉਹ ਬੋਲੀ ਜਾ ਰਿਹਾ ਸੀ । ਗੱਲ ਤਾਂ ਉਸ ਦੀ ਸੱਚੀ ਸੀ । ਪਰ ਅਜਿਹੀਆਂ ਗੱਲਾਂ ਦਾ ਕੋਈ ਹੱਲ ਵੀ ਤਾਂ ਨਹੀਂ।
‘‘ਪਰ ਯਾਰ ਤੂੰ ਕਿਉਂ ਟੈਂਸ਼ਨ ਪਾਈ ਆ ਦਿਮਾਗ ਤੇ ਫੇਰ ਕਹੇਗਾ ਜੀ ਮੇਰਾ ਬਲੱਡ ਵੱਧ ਗਿਆ ਤੂੰ ਆਪਣਾ ਘਰ ਸੰਭਾਲ। ਕਦੇ ਤੈਨੂੰ ਸਹੁਰਿਆਂ ਦੀ ਪਰਾਬਲਮ, ਕਦੇ ਤੈਨੂੰ ਘਰਆਲੀ ਦੇ ਮੂਬੈਲ ਨੂੰ ਲੈ ਕੇ ਪਰਾਬਲਮ ਤੇ ਕਦੇ ਤੂੰ ਘਰਆਲੀ ਦੇ ਸੂਟਾਂ ਦੀ ਪਰਬਲਮ ਚ ਫਸ ਜਾਂਦਾ ਹੈ। ਛੱਡਿਆ ਕਰ ਯਾਰ ਇਹ ਪਰਾਬਲਮਾਂ। ਤੇਰੀ ਉਮਰ ਹੁਣ ਸੋਚਣ ਦੀ ਨਹੀਂ। ਗੁਰੂ ਗੁਰੂ ਕਰਿਆ ਕਰ । ਯੋਗਾ ਕਰਿਆ ਕਰ ।ਤੇਰੀ ਉਮਰ ਹੁਣ ਟੈਸ਼ਨ ਕਰਨ ਦੀ ਨਹੀਂ । ਮੈਂਉਸ ਨੂੰ ਸਮਝਾਉਣਾ ਚਾਹਿਆ।
‘‘ਉਹ ਤਾ ਗੱਲ ਤੁਹਾਡੀ ਠੀਕ ਆ । ਮੈਨੂੰ ਕਲ ਉਹ ਕੁੜੀ ਮਿਲੀ ਸੀ। ਉਹ ਪਰਲ ਪਰਲ ਹੰਝੂ ਕੇਰਦੀ ਸੀ। ਕਹਿੰਦੀ ਬਾਪੂ ਦਾ ਦੁੱਖ ਮੈਥੋ ਜਰਿਆ ਨਹੀਂ ਜਾਂਦਾ ਘਰ ਦਾ ਝੋਰਾ ਵੀ ਕਰਦੀ ਸੀ। ਕਹਿੰਦੀ ਉਦੋਂ ਤਾਂ ਪੁੱਤ ਪੁੱਤ ਕਰਕੇ ਕਦੇ ਨਿੰਮ ਬੰਨਦੇ ਸੀ ਕਦੇ ਖੁਸਰੇ ਨਚਾਉਦੇ ਸੀ । ਕਦੇ ਕਹਿੰਦੇ ਸੀ ਜੋੜੀ ਬਣ ਗਈ । ਤੇ ਜਦੋ ਧੀ ਜੰਮੀ ਤਾਂ ਉਹਨਾਂ ਦੇ ਚੇਹਰੇ ਉੱਤਰ ਗਏ । ਮੇਰੇ ਵਾਰੀ ਤਾਂ ਕਹਿਦੇ ਮੇਰੀ ਮਾਂ ਨੂੰ ਦੋ ਦਿਨ ਹੋਸ਼ ਨਹੀਂ ਸੀ ਆਈ । ਮੇਰੀ ੇ ਦਾਦੀ ਨੇ ਤਾਂ ਪੂਰਾ ਕੂ ਕੁਰਲਾਟਾ ਪਾਇਆ ਅਖੇ ਇਹਨੇ ਦੂਜਾ ਪੱਥਰ ਜੰਮਤਾ । ਮੇਰਾ ਭਰਾ ਵੀ ਮੇਰੇ ਪਿਉ ਦੀ ਬਾਤ ਨਹੀਂ ਪੁਛਦਾ। ਜਨਾਨੀ ਨੂੰ ਲੈ ਅੱਡ ਹੋ ਗਿਆ । ਹੁਣ ਮੈਂ ਕੀ ਕਰਾਂ ।” ਉਹ ਦੀਪੀ ਬਾਰੇ ਦੱਸਣ ਲੱਗਿਆ ।” ਗੱਲ ਦੀਪੀ ਦੀ ਵੀ ਠੀਕ ਹੈ ਭਾਈ ।” ਮੈ ਵੀ ਕੁੜੀ ਦੇ ਪੱਖ ਚ ਬੋਲਿਆ ।
‘‘ਪਰ ਬਾਊ ਜੀ ਹੁਣ ਕੁੜੀ ਕਹਿੰਦੀ ਮੈਨੂੰ ਚਾਹੇ ਪੜਾਈ ਵਿਚਾਲੇ ਛੱਡਣੀ ਪੈਜੇ , ਮੈ ਬਾਪੂ ਦਾ ਇਲਾਜ ਕਰਉਗੀਂ । ਮੈ ਆਪੇ ਵਾਹੀ ਕਰਲੂਗੀ ਕੋਈ ਛੋਟੀ ਮੋਟੀ ਨੌਕਰੀ ਕਰਲੂਗੀ । ਚਾਰ ਪੈਸੇ ਕਮਾਊਗੀਂ ਘਰ ਦਾ ਚੱਕਾ ਰੋੜਲੂਗੀ । ਪਰ ਬਾਪੂ ਨੂੰ ਇਲਾਜ ਤੇ ਸੇਵਾ ਖੁਣੋ ਨਹੀਂ ਮਰਣ ਦਿੰਦੀ ।” ਉਹ ਬੋਲੀ ਜਾ ਰਿਹਾ ਸੀ । ‘‘ਪਰ ਬਾਊ ਜੀ ਜੇ ਮੁੰਡਿਆਂ ਨੇ ਇਉ ਹੀ ਕਰਨਾ ਹੁੰਦਾ ਹੈ ਤਾਂ ਅਸੀ ਮੁੰਡਿਆਂ ਦੇ ਜਨਮ ਤੇ ਬਾਹਲੀਆਂ ਖੂਸ਼ੀਆਂ ਕਿਉ ਮਨਾਉਂਦੇ ਹਾਂ। ਤੇ ਧੀਆਂ ਜੰਮਣ ਤੇ ਸੋਗ ਕਿਉਂ ਕਰਦੇ ਹਾਂ।ਹੁਣ ਤੂੰ ਦੱਸ ਧੀਆਂ ਪੱਥਰ ਹੁੰਦੀਆਂ ਹਨ ਕਿ ਪੁੱਤ ਜਿਹੜੇ ਜਿੰਦਗੀ ਦੇ ਆਖਿਰਲੇ ਪਹਿਰ ਵਿੱਚ ਅੱਧਵੱਟੇ ਛੱਡ ਜਾਂਦੇ ਹਨ ਓਦੋ ਜਦੋ ਸਰੀਰ ਵੀ ਪੂਰਾ ਸਾਥ ਨਹੀਂ ਦਿੰਦਾ ਤਾਂ ਫਿਰ ਪੱਥਰ ਕੌਣ ਹੋਇਆ । ਂ ਮੇਰੇ ਤਾਂ ਕੋਈ ਧੀ ਹੈਣੀ । ਮੈਨੂੰ ਤਾਂ ਆਪ ਬਾਊ ਜੀ ਭੈਅ ਜਿਹਾ ਆਉਂਦਾ ਹੈ। ਕਿਸੇ ਅਣਹੋਣੀ ਤੋਂ । ਬਸ ਮੇਰੀ ਤਾਂ ਆਹੀ ਪਰਾਬਲਮ ਹੈ।
ਰਮੇਸ਼ ਸੇਠੀ ਬਾਦਲ।
ਮੋ 98766 27233

0 comments:
Speak up your mind
Tell us what you're thinking... !