ਨਵਾਂ ਸਾਲ ਮੁਬਾਰਿਕ ਹੋਵੇ,
ਇਸ ਤਰ੍ਹਾਂ ਕਿ-
ਬਾਬਾ ਨਾਨਕ
ਤੁਹਾਡੀਆਂ ਸਿਮਰਤੀਆਂ ’ਚ,
ਹਾਜਰ ਰਹੇ।
ਸ਼ਹੀਦ ਭਗਤ ਸਿੰਘ
ਤੁਹਾਡੇ ਏਜੰਡੇ ’ਤੇ, ਹੋਵੇ।
ਅੱਧੇ ਪੌਣੇ ਸੰਕਲਪਾਂ ਨੂੰ,
ਤਿਲਾਂਜ਼ਲੀ ਦੇ।
ਪੂਰਨਤਾ ਵੱਲ ਵਧੋਂ।
ਮੁਆਫ ਕਰਨਾ ਉਂਝ ਤਾਂ,
ਹਰ ਦਿਨ ਹੀ ਨਵਾਂ ਸਾਲ ਹੁੰਦੈ,
ਜੇ ਕੁੱਝ ਕਰਨਾ ਚਾਹੋਂ ਤਾਂ।
ਇਹ ਤਾਂ ਸਿਰਫ ਕਹਿਣ ਲਈ,
ਇੱਕ ਮੌਕਾ ਹੁੰਦੈ ਕਿ-
ਨਵਾਂ ਸਾਲ ਮੁਬਾਰਿਕ ਹੋਵੇ।
ਸੁਖਦੇਵ ਸਿੰਘ ਔਲਖ
094647-70121
ਪਿੰਡ +ਡਾਕ ਸ਼ੇਰਪੁਰ-148025
(ਸੰਗਰੂਰ)

0 comments:
Speak up your mind
Tell us what you're thinking... !