ਰਾਜ ਕਪੂਰ ਦਾ ਪੁਰਾ ਨਾਂ ਰਣਬੀਰ ਰਾਜ ਕਪੂਰ ਸੀ। ਰਾਜ ਕਪੂਰ ਦਾ ਜਨਮ 14 ਦਸੰਬਰ 1924 ਨੂੰ ਪਿਤਾ ਪ੍ਰਿਥਵੀ ਰਾਜ ਕਪੂਰ ਮਾਤਾ ਰਾਮ ਸਰਨੀ ਕਪੂਰ (ਰਮਾ ਮਹਿਰਾ) ਦੇ ਘਰ ਪੇਸ਼ਾਵਰ ਪਾਕਿਸਤਾਨ ਵਿੱਚ ਹੋਇਆ। 1935 ਨੂੰ ਗਿਆਰਾ ਸਾਲ ਦੀ ਉਮਰ ਵਿੱਚ ਨਿਰਦੇਸ਼ਕ ਦੇਵਕੀ ਬੋਸ ਦੀ ਫਿਲਮ ‘ਇਨਕਲਾਬ’ਵਿੱਚ ਬਤੌਰ ਬਾਲ ਕਲਾਕਾਰ ਵਜੋਂ ਆਮਦ ਹੋਈ।ਆਪ ਸ਼ੰਮੀ ਕਪੂਰ ਅਤੇ ਸ਼ਸ਼ੀ ਕਪੂਰ ਦੇ ਵੱਡੇ ਭਰਾ ਸਨ। ਫਿਲਮਾਂ ਵਿੱਚ ਅਦਾਕਾਰੀ ਕਰਨ ਦਾ ਸਿਲਸਿਲਾ 1935 ਤੋਂ ਫਿਲਮ ‘ਇਨਕਲਾਬ’ ਵਿੱਚ ਬਤੌਰ ਬਾਲ ਕਲਾਕਾਰ ਦੇ ਤੌਰ ਤੇ ਸ਼ੁਰੂ ਹੋਇਆ। ਸ਼ੁਰੂ ਵਿੱਚ ਲਗਭਗ 12 ਫਿਲਮਾਂ ਵਿੱਚ ਬਾਲ ਕਲਾਕਾਰ ਦੇ ਤੌਰ ਤੇ ਕੰਮ ਕੀਤਾ। ਪਿਤਾ ਨੁੰ ਤਾਂ ਕੋਈ ਯਕੀਨ ਨਹੀ ਸੀ ਕਿ ਰਾਜ ਕਪੁਰ ਫਿਲਮਾਂ ਵਿੱਚ ਕਾਮਯਾਬੀ ਹਾਸਲ ਕਰੇਗਾ।1947 ਵਿੱਚ ਡਾਇਰੈਕਟਰ ਕੇਦਾਰ ਨਾਥ ਸ਼ਰਮਾਂ ਦੀ ਮਿਹਰਬਾਨੀ ਸਦਕਾ ਫਿਲਮ ‘ਨੀਲ ਕਮਲ’ ਵਿੱਚ ਮਧੂਬਾਲਾ ਨਾਲ ਬਤੌਰ ਹੀਰੋ ਆਏ। 1948 ਵਿੱਚ ਆਪਣੇ ਆਰ.ਕੇ ਫਿਲਮਜ਼ ਦੀ ਸਥਾਪਨਾ ਕਰ ਲਈ ਸੀ ਤੇ ਇਸੇ ਤਹਿਤ 1948 ਵਿੱਚ ਹੀ ਫਿਲਮ ‘ਆਗ’ ਦਾ ਨਿਰਦੇਸਨ ਕੀਤਾ ਜੋ ਆਪਣੇ ਸਮੇਂ ਦੀ ਬੇਹੱਦ ਕਾਮਯਾਬ ਫਿਲਮ ਰਹੀ। 1948 ਤੋਂ 1988 ਤੱਕ ਰਾਜ ਕਪੂਰ ਨੇ ਅਨੇਕਾਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਜੋ ਤਕਰੀਬਨ ਬਾਕਸ ਆਫਿਸ ਤੇ ਹਿੱਟ ਰਹੀਆਂ। ਰਾਜ ਕਪੂਰ ਵੱਲੋਂ ਆਪਣੇ ਤੌਰ ਤੇ ਜ਼ਿਆਦਾ ਫਿਲਮਾਂ ਵਿੱਚ ਜ਼ਿਆਦਾਤਰ ਹੀਰੋ ਦਾ ਰੋਲ ਨਿਭਾਇਆ। ਰਾਜ ਕਪੂਰ ਤੇ ਨਰਗਿਸ ਦੀ ਜੋੜੀ ਜ਼ਿਆਦਾ ਫਿਲਮਾਂ ਵਿੱਚ ਸਫਲ ਰਹੀ। ਇਨੀਂ੍ਹ ਦਿਨੀਂ ਰਾਜ ਕਪੂਰ ਤੇ ਨਰਗਿਸ ਦੀ ਸ਼ਾਦੀ ਦੇ ਚਰਚੇ ਹਰ ਜੁਬਾਨ ਤੇ ਸਨ ਪਰ ਕੁਝ ਘਰੇਲੂ ਕਾਰਨਾਂ ਕਰਕੇ ਇਹ ਸ਼ਾਦੀ ਪਰਵਾਨ ਨਾ ਚੜ੍ਹ ਸਕੀ ਤੇ ਰਾਜ ਕਪੂਰ ਦੀ ਸ਼ਾਦੀ ਪ੍ਰੇਮ ਨਾਥ ਦੀ ਭੈਣ ਕ੍ਰਿਸ਼ਨਾ ਨਾਲ ਹੋ ਗਈ। ਰਾਜ ਕਪੂਰ ਨੂੰ ਸੰਗੀਤ ਪ੍ਰਤੀ ਬਹੁਤ ਜ਼ਿਆਦਾ ਲਗਾਵ ਸੀ ਤੇ ਸੰਗੀਤ ਪ੍ਰਤੀ ਕਾਫੀ ਹੱਦ ਤੱਕ ਸਮਝ ਵੀ ਸੀ। ਉਹਨ੍ਹਾਂ ਦੀਆਂ ਜ਼ਿਆਂਦਾ ਫਿਲਮਾਂ ਦੇ ਗੀਤ ਸ਼ਾਇਦ ਇਸੇ ਕਰਕੇ ਹਿੱਟ ਸਨ। ਉਹਨਾਂ ਨੇ ਹਰ ਕੰਮ ਟੀਮ ਵਰਕ ਕੀਤਾ। ਇਸ ਟੀਮ ਵਿੱਚ ਸੰਗੀਤਕਾਰ ਸ਼ੰਕਰ ਜੈ ਕਿਸ਼ਨ, ਗੀਤਕਾਰ ਸ਼ੈਲੇਦਰ ਤੇ ਹਸਰਤ ਜੈਪੁਰੀ ਗਾਇਕ ਮੁਕੇਸ਼ , ਮੰਨਾ ਡੇ ,ਸੁਰੇਸ ਵਾਡੇਕਰ ਤੇ ਲਤਾ ਮੰਗੇਸ਼ਕਰ ਪ੍ਰਮੁੱਖ ਹਨ। ਉਹਨਾਂ ਨੇ ਕਾਫੀ ਫਿਲਮਾਂ ਬਤੌਰ ਬਾਲ ਕਲਾਕਾਰ,ਹੀਰੋ, ਨਿਰਦੇਸ਼ਿਕ ਤੇ ਚਰਿਤੱਰ ਅਭਿਨੇਤਾ ਕੀਤੀਆਂ ਜਿਵੇ:ਪਹਿਲੀ ਫਿਲਮ ਬਤੌਰ ਬਾਲ ਕਲਾਕਾਰ ‘ਇਨਕਲਾਬ’ 1935, ‘ਹਮਾਰੀ ਬਾਤ’ 1943, ‘ਗੌਰੀ’ 1943, ‘ਬਾਲਮੀਕ’ 1946, ਤੇ ਬਤੌਰ ਹੀਰੋ ‘ਜੇਲ ਯਾਤਰਾ’ , ‘ਦਿਲ ਕੀ ਰਾਨੀ’ , ‘ ਨੀਲ ਕਮਲ’ 1947, ਤੇ ਆਰ. ਕੇ ਫਿਲਮਜ਼ ਦੀ ਪਹਿਲੀ ਫਿਲਮ ‘ਗੋਪੀ ਨਾਥ’ , ‘ਅਮਰ ਪ੍ਰੇਮ” 1948, ‘ਅੰਦਾਜ਼’ , ‘ਸੁਨਹਿਰੇ ਦਿਨ’ , ‘ਬਰਸਾਤ’ , ‘ਪਰਿਵਰਤਨ’ 1949, ‘ਜਾਨ ਪਹਿਚਾਨ’ , ‘ਦਾਸਤਾ’ , ‘ਮਿਆਦ’, ‘ਬਾਵਰੇ ਨੈਨ’ , ‘ਭੰਵਰਾ’ 1950, ‘ਅਵਾਰਾ’ 1951, ‘ਬੇਵਫਾ’ , ‘ਆਸ਼ਿਆਨਾ’ , ‘ ਅੰਬਰ’ , ‘ਅਨਹੋਨੀ’ 1952, ‘ਪਾਪੀ’ , ‘ਆਹ’ , ‘ਧੁੰਨ’ 1953, ‘ਬੂਟ ਪਾਲਿਸ਼’ 1954, ‘ਸ਼੍ਰੀ 420’ 1955, ‘ਚੋਰੀ-ਚੋਰੀ’ , ‘ ਜਾਗਤੇ ਰਹੋ’ 1956, ‘ਸ਼ਾਰਦਾ’ 1957, ‘ਫਿਰ ਸੁਬਹ ਹੋਗੀ’ , ‘ਪਰਵਰਿਸ਼’ 1958, ‘ਦੋ ਉਸਤਾਦ’ , ‘ਮੈਂ ਨਸ਼ੇ ਮੇਂ ਹੂੰ’ , ‘ਅਨਾੜੀ’ 1959, ‘ਛਲੀਆ’ , ‘ਜਿਸ ਦੇਸ਼ ਮੇਂ ਗੰਗਾ ਬਹਤੀ ਹੈ’ 1960, ‘ਨਜ਼ਰਾਨਾ’ 1961, ‘ਆਸ਼ਿਕ’ 1962, ‘ਏਕ ਦਿਲ ਦੋ ਅਫਸਾਨੇ’ , ‘ਏਕ ਦਿਲ ਹੀ ਤੋ ਹੈ’ 1963, ‘ਦੁਲਹਾ ਦੁਲਹਨ’ 1964, ‘ਤੀਸਰੀ ਕਸਮ’ 1966, ‘ਦੀਵਾਨਾ’ 1966, ‘ਸਪਨੋ ਕਾ ਸੋਦਾਗਰ’ 1968, ‘ਮੇਰਾ ਨਾਮ ਜੋਕਰ’ 1970, ‘ਕਲ ਆਜ ਔਰ ਕਲ’ 1971, ‘ਮੇਰਾ ਦੋਸਤ ਮੇਰਾ ਧਰਮ’ 1973 , ‘ਦੋ ਜਸੂਸ’ , ‘ਧਰਮ ਕਰਮ’ 1975, ‘ਖਾਨ ਦੋਸਤ’ 1976, ‘ਚਾਂਦੀ ਸੋਨਾ’ 1977, ‘ਨੌਕਰੀ’ , ‘ਸੱਤਿਅਮ ਸ਼ਿੱਵਮ ਸੁੰਦਰਮ’ 1978, ‘ਅਬਦੁੱਲਾ’ 1980, ‘ਨਸੀਬ’ 1981, ‘ਵਕੀਲ ਬਾਬੂ’ , ‘ ਗੋਪੀ ਚੰਦ ਜਸੂਸ’ 1982 ਤੇ ਉਹਨਾ ਦੀ ਆਖਰੀ ਖਵਾਹਿਸ਼ ਪਾਕਿਸਤਾਨੀ ਅਭਨੇਤਰੀ ਵਾਲੀ ‘ਹਿਨਾ’ ਫਿਲਮ ਜੋ ਉਹਨਾਂ ਦੇ ਬੇਟੇ ਰਿਸ਼ੀ ਕਪੂਰ ਨਾਲ ਸੀ ਉਹ ਫਿਲਮ ਅੱਧ ਵਿਚਾਲੇ ਹੀ ਰਹਿ ਗਈ ਸੀ ਜੋ ਰਣਧੀਰ ਕਪੂਰ ਨੇ ਪੂਰੀ ਕੀਤੀ ਸੀ। ਉਹਨਾਂ ਨੇ ਇਸ ਸਾਰੀ ਮਿਹਨਤ ਲਈ ਬਹੁਤ ਮਾਨ-ਸਨਮਾਨ ਵੀ ਹਾਸਲ ਕੀਤੇ ਜਿੰਨ੍ਹਾਂ ਵਿੱਚ ਫਿਲਮ ‘ਅਨਾੜੀ’ ਲਈ 1960 ਵਿੱਚ ਫਿਲਮਫੇਅਰ ਸਰਵਸ਼੍ਰੇਸਠ ਅਭਿਨੇਤਾ ਪੁਰਸਕਾਰ, ਫਿਲਮ ‘ਜਿਸ ਦੇਸ਼ ਮੇਂ ਗੰਗਾ ਬਹਤੀ ਹੈ’ ਲਈ 1962 ਵਿੱਚ ਫਿਲਮਫੇਅਰ ਸਰਵਸ਼੍ਰੇਸਠ ਅਭਿਨੇਤਾ ਪੁਰਸਕਾਰ, ਫਿਲਮ ‘ਸੰਗਮ’ ਲਈ 1965 ਵਿੱਚ ਫਿਲਮਫੇਅਰ ਸਰਵਸ਼੍ਰੇਸਠ ਨਿਰਦੇਸ਼ਿਕ ਪੁਰਸਕਾਰ, ਫਿਲਮ ‘ ਮੇਰਾ ਨਾਮ ਜੋਕਰ’ ਲਈ 1970 ਵਿੱਚ ਸਰਵਸ਼੍ਰੇਸਠ ਨਿਰਦੇਸ਼ਿਕ ਪੁਰਸਕਾਰ, ਫਿਲਮ ‘ਪ੍ਰੇਮ ਰੋਗ’ ਲਈ 1983 ਵਿੱਚ ਫਿਲਮਫੇਅਰ ਸਰਵਸ਼੍ਰੇਸਠ ਨਿਰਦੇਸ਼ਿਕ ਪੁਰਸਕਾਰ ਤੇ ‘ਦਾਦਾ ਸਾਹਬ ਫਾਲਕੇ’ ਐਵਾਰਡ ਨਾਲ ਸਨਮਾਨਿਆ ਗਿਆ। ਰਾਜ ਕਪੁਰ ਸਾਹਬ ਇੱਕ ਸਫਲ ਕਲਾਕਾਰ ਦੇ ਨਾਲ-ਨਾਲ ਇੱਕ ਸਫਲ ਨਿਰਮਾਤਾ ਨਿਰਦੇਸ਼ਿਕ ਵੀ ਸਨ। ਆਖਰ 2 ਜੂਨ 1988 ਨੂੰ ਉਹ ਸਾਡੇ ਕੋਲੋ ਹਮੇਸ਼ਾ ਲਈ ਵਿੱਛੜ ਗਏ।
ਲੇਖਕ : ਬੱਬੂ ਚੱਬੇ ਵਾਲਾ,ਪਿੰਡ:ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022 ,
ਮੋਬਾ: 97817-51690



0 comments:
Speak up your mind
Tell us what you're thinking... !