ਸਿੱਖਿਆ ਦਾ ਸਾਡੇ ਜੀਵਨ ੍ਯਵਿਚ ਬਹੁਤ ਮਹੱਤਵ ਹੈ । ਇਸੇ ਲਈ ਕਿਸੇ ਦੇਸ ਦੀ ਖੁਸ਼ਹਾਲੀ ਦਾ ਪ੍ਰਤੀਕ ਉਥੋਂ ਦੀ ਸਾਖਰਤਾ ਦਰ ਦਾ ਉੱਚਾ ਹੋਣਾ ਹੁੰਦਾ ਹੈ। ਭਾਰਤ ਆਬਾਦੀ ਪਖੋਂ ਦੁਨੀਆਂ ਦੇ ਮੂਹਰਲੇ ਦੇਸ਼ਾਂ ਦੀ ਕਤਾਰ ‘ਚ ਖੜਾ ਹੈ। ਸੱਚਮੁੱਚ ਏਡੀ ਵੱਡੀ ਮਿਕਦਾਰ ਵਿਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਲਈ ਕੋਈ ਸੌਖਾ ਕੰਮ ਨਹੀਂ। ਅੱਜ ਸਰਕਾਰ ਸੰਵਿਧਾਨ ਅੰਦਰ ਦਸ ਸਾਲਾਂ ਅੰਦਰ ਤੋਂ ਸਾਲ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਦੇ ਸੰਕਲਪ ਨੂੰ ਲਾਜਮੀ ਸਿਖਿਆ ਬਿਲ ਲਾਗੂ ਕਰਕੇ ਮੁੜ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਮੰਤਵ ਲਈ ਸਰਬ ਸਿੱਖਿਆ ਅਭਿਆਨ ਮੁਹਿੰਮ ਤਹਿਤ ਕਰੋੜਾਂ ਰੁਪਏ ਦੇਸ਼ ਦੇ ਬੱਚਿਆਂ ਨੂੰ ਸਿਖਿਆ ਦੇਣ ਲਈ ਖਰਚਿਆ ਜਾ ਰਿਹਾ ਹੈ। ਦੇਸ਼ ਅੰਦਰ ਸਾਖਰਤਾ ਦਰ ਦਾ ਵਿਕਾਸ ਦੇਸ਼ ਦੇ ਸਮੂਹਿਕ ਵਿਕਾਸ ਅਨੁਸਾਰ ਪੱਛੜਿਆ ਹੋਇਆ ਹੈ। ਇਸੇ ਲਈ ਸਰਬ ਸਿੱਖਿਆ ਅਭਿਆਨ ਅਧੀਨ ਸਾਰੇ ਰਾਜਾਂ ਅੰਦਰ ਸਿਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ।
ਪੰਜਾਬ ਅੰਦਰ ਸਿਖਿਆ ਦੇ ਸੁਧਾਰ ਦੀ ਗੱਲ ਨੂੰ ਲੈ ਕੇ ਸਰਵ ਸਿਖਿਆ ਅਭਿਆਨ ਤਹਿਤ ਬਹੁਤ ਸਾਰੇ ਨਵੇਂ ਨਵੇਂ ਕਾਰਜ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ। ਮਿਡਲ ਸ੍ਰੇਣੀਆਂ ਤੱਕ ਸਾਰੇ ਬੱਚਿਆਂ ਨੂੰ ਪਾਠ-ਪੁਸਤਕਾਂ ਮੁਫਤ ਦੇਣ, ਉਹ ਵੀ ਨਵਾਂ ਸੈਸ਼ਨ ਸੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ਤੱਕ ਪਹੁੰਚਾਉਣ ਦੀ ਕੋਸ਼ਿਸ ਕਰਨ ਦਾ ਫੈਸਲਾ ਪ੍ਰਸੰਸਾ ਯੋਗ ਹੈ। ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਭਲਾਈ ਵਿਭਾਗ ਵੱਲੋਂ ਵੱਖਰੀਆਂ ਕਿਤਾਬਾਂ ਦੇਣ ਦੀ ਬਜਾਇ ਸਰਵ ਸਿੱਖਿਆ ਅਭਿਆਨ ਵੱਲੋ ਹੀ ਇਕੱਠੀਆਂ ਕਿਤਾਬਾਂ ਦਿੱਤੀਆਂ ਜਾਣ ਜਿਸ ਨਾਲ ਅਧਿਆਪਕਾਂ ਦੇ ਵੱਖਰੇ ਰਿਕਾਰਡ ਰੱਖਣ ਦੀ ਖੱਜਲ-ਖੁਆਰੀ ਤੋਂ ਵੀ ਬਚਿਆ ਜਾ ਸਕਦਾ ਹੈ। ਉਂਝ ਵੀ ਸਰਵ ਸਿੱਖਿਆ ਅਪਿਆਨ ਵੱਲੋਂ ਪ੍ਰਕਾਸ਼ਿਤ ਪਾਠ-ਪੁਸਤਕਾਂ ਬੋਰਡ ਵੱਲੋਂ ਪ੍ਰਕਾਸ਼ਿਤ ਪਾਠ-ਪੁਸ਼ਤਕਾਂ ਨਾਲੋ ਕਿਤੇ ਜਿਆਦਾ ਆਕਰਸ਼ਕ ਅਤੇ ਲੇਮੀਨੇਟਿਡ ਜਿਲਦਾਂ ਨਾਲ ਸਿੰਗਾਰੀਆਂ ਬੱਚਿਆਂ ਦੇ ਮਨਾ ਅੰਦਰ ਕਿਤਾਬਾਂ ਪ੍ਰਤੀ ਉਤਸ਼ਾਹ ਪੈਦਾ ਕਰਦੀਆਂ ਹਨ। ਅੱਠਵੀ ਤੱਕ ਬੱਚਿਆਂ ਨੂੰ ਵਰਕ ਬੁੱਕਾਂ ਬਿਲਕੁਲ ਮੁਫਤ ਦੇਣ ਦਾ ਉਪਰਾਲਾ ਬੱਚਿਆਂ ਦੀ ਕਾਰਗੁਜਾਰੀ ਵਿਚ ਸੁਧਾਰ ਲਿਆ ਰਿਹਾ ਹੈ।
ਸਰਵ ਸਿੱਖਿਆ ਅਭਿਆਨ ਤਹਿਤ ਪਿਛਲੇ ਸਮੇਂ ਵਿਚ ਨੇੜੇ ਦੇ ਪਿੰਡਾਂ ‘ਚੋਂ ਪੜ•ਨ ਆਉਂਦੀਆਂ ਲੋੜਵੰਦ ਲੜਕੀਆਂ ਨੂੰ ਮੁਫਤ ਸਾਈਕਲ ਦਿੱਤੇ ਗਏ ਪਰ ਇਹ ਸਕੀਮ ਇੱਕ ਸਾਲ ਹੀ ਚਲੀ, ਚੰਗਾ ਹੋਵੇਗਾ ਜੇਕਰ ਹਰਕੇ ਸਾਲ ਲੋੜਵੰਦ ਲੜਕੀਆਂ ਨੂੰ ਆਪਣੀ ਪੜ•ਾਈ ਜਾਰੀ ਰੱਖਣ ਲਈ ਸਾਈਕਲ ਦਿੱਤੇ ਜਾਣ ਜਿਸ ਨਾਲ ਲੜਕੀਆਂ ਦੀ ਸਾਖਰਤਾ ਦਰ ਵੀ ਉਚੀ ਹੋਵੇਗੀ।
ਇਸੇ ਮੀਟਿੰਗ ਅਧੀਨ ਸਕੂਲਾਂ ਅੰਦਰ ਲੜਕੀਆਂ ਨੂੰ ਸਿਲਾਈ ਸਿਖਾਉਣ ਲਈ ਸਾਲ ਵਿਚ ਕੁਝ ਮਹੀਨਿਆਂ ਲਈ ਗ੍ਰਾਂਟ ਆਉਂਦੀ ਹੈ ਇਹ ਸਕੀਮ ਬਹੁਤੀ ਕਾਰਗਰ ਹੋਈ ਨਹੀਂ ਜਾਪਦੀ ਸੋ ਇਸ ਸਕੀਮ ਅੰਦਰ
ਤਜਰਬੇਕਾਰ ਸਿਲਾਈ ਟੀਚਰਾਂ ਦੀ ਪੱਕੀ ਭਰਤੀ ਕਰਕੇ ਇਸ ਵਿੇਸ਼ ਦੇ ਪੇਪਰ ਲਈ ਸਿਲੇਬਸ ਵੀ ਤਿਆਰ ਕਰਵਾਇਆ ਜਾਵੇ ਤਾਂ ਹੀ ਲੜਕੀਆਂ ਦੀ ਇਸ ਵਿਸ਼ੇ ਵੱਲ ਰੁਚੀ ਵਧੇਗੀ।
ਸਕੂਲਾਂ ਅੰਦਰ ਕੰਪਿਊਟਰ ਸਿਖਿਆ ਦੇਣ ਲਈ ਸਰਵ ਸਿਖਿਆ ਅਭਿਆਨ ਤਹਿਤ ਕੰਪਿਊਟਰ ਲੈਬ ਦਾ ਪ੍ਰਬੰਧ ਕਰਕੇ ਮਾਡਲ ਸਕੂਲਾਂ ਦਾ ਮੁਕਾਬਲਾ ਕਰਨ ਲਈ ਵਧੀਆ ਉਪਰਾਲਾ ਕੀਤਾ ਗਿਆ ਹੈ। ਗਰੀਬ ਬੱਚਿਆਂ ਨੂੰ ਰਾਹਤ ਦੇਣ ਲਈ ਅੱਠਵੀਂ ਤੱਕ ਕੰਪਿਊਟਰ ਫੀਸ ਮੁਆਫ ਕਰ ਦਿੱਤੀ ਗਈ ਹੈ। ਸਾਰੇ ਸਕੂਲਾਂ ‘ਚ ਬਰਾਡ ਬੈਡ ਇੰਟਰਨੈਟ ਦੇ ਕੂਨੈਕਸਨ ਦੇ ਕੇ ਸਰਕਾਰ ਨੇ ਬਹੁਤ ਸਾਰੇ ਅਧਿਆਪਕਾਂ ਦੇ ਵਾਧੂ ਕੰਮ ਨੂੰ ਜਰੂਰ ਘਟਾਇਆ ਹੈ। ਸਾਰੀ ਸੂਚਨਾਂ ਈ-ਮੇਲ ਦੇ ਜਰੀਏ ਸਿੱਧੀ ਡਾਇਰੈਕਟਰ ਜਨਰਲਸਕੂਲ ਦੇ ਦਫਤਰ ਪੁੱਜ ਰਹੀ ਹੈ। ਇਸੇ ਤਰ•ਾਂ ਹੀ ਚੰਡੀਗੜੋਂ ਡੀ.ਜੀ ਐਸ ਈ ਦੇ ਦਫਤਰੋ ਸਕੂਲਾਂ ਨੂੰ ਸਿੱਧੇ ਨਿਰਦੇਸ਼ ਡਾਕ ਇੰਟਰਨੈਟ ਦੇ ਰਾਹੀ ਹਰ ਰੋਜ ਸਵੇਰੇ ਹੀ ਮਿਲਣ ਲੱਗ ਪਏ ਹਨ। ਸਾਇਦ ਏਨੀ ਕ੍ਰਾਂਤੀ ਸਿਖਿਆ ਵਿਭਾਗ ਦੇ ਕਰਮਚਾਰੀਆਂ ਨੇ ਕਦੇ ਸੋਚੀ ਹੀ ਨਹੀਂ ਹੋਣੀ ਏਨੇ ਘੱਟ ਸਮੇਂ ‘ਚ ਸੱਚਮੁੱਚ ਏਨੀਆਂ ਤਬਦੀਲੀਆਂ ਲਿਆਉਣ ਲਈ ਉੱਚ ਅਧਿਕਾਰੀ ਵਧਾਈ ਦੇ ਪਾਤਰ ਤਾਂ ਹਨ ਹੀ, ਸਗੋਂ ਉਨ•ਾਂ ਦੀ ਪ੍ਰਸੰਸਾ ਕਰਨੀ ਵੀ ਬਣਦੀ ਹੈ।
ਸਰਵ ਸਿੱਖਿਆ ਅਭਿਆਨ ਤਹਿਤ ਪਿਛਲੇ ਸਾਲੀ ਕੁਝ ਕੁ ਸਕੂਲਾਂ ਦੇ ਬੱਚਿਆਂ ਲਈ ‘ਪੁਸ਼ਪਾ ਗੁਜਰਾਲ ਸਾਇੰਸ ਸਿਟੀ’ ਕਪੂਰਥਲਾ ਮੁਫਤ ਦਿਖਾਉਣ ਲਈ ਗ੍ਰਾਂਟ ਭੇਜੀ ਗਈ ਸੀ। ਇਹ ਫੈਸਲਾ ਸਲਾਹੁਣਯੋਗ ਹੈ ਪਰ ਇਹ ਸਾਰੇ ਸਕੂਲਾਂ ਦੇ ਬੱਚਿਆਂ ਲਈ ਹਰ ਸਾਲ ਇਹ ਸਹੂਲਤ ਦੇਣੀ ਚਾਹੀਦੀ ਹੈ। ਇਸੇ ਤਰ•ਾਂ ਕੁਝ ਸਕੂਲਾਂ ਦੇ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਵਿਦਿਅਕ ਟੂਰ ਮੁਫਤ ਲਿਜਾਣ ਲਈ ਗ੍ਰਾਂਟਾਂ ਭੇਜੀਆਂ ਗਈਆਂ ਹਨ ਇਸ ਨਾਲ ਗਰੀਬ ਬੱਚੇ ਵੀ ਆਪਣੇ ਆਲੇ-ਦੁਆਲੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸੇ ਤਰ•ਾਂ ਕੁਝ ਸਕੂਲਾਂ ਵਿਚ ਲੜਕੀਆਂ ਲਈ ਜਰਸੀਆਂ ਅਤੇ ਫਰੂਟ ਵੰਡਣ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਜੋ ਕਿ ਲੜਕੀਆਂ ਦੀ ਸਿਖਿਆ ਦਰ ਨੂੰ ਉਚਾ ਕਰਨ ਲਈ ਲਾਹੇਵੰਦ ਉਪਰਾਲਾ ਹੈ। ਇਸੇ ਤਰ•ਾਂ ਕੁਝ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜੀਵਨ ਜਾਂਚ ਸਿਖਾਉਣ ਲਈ ਗ੍ਰਾਂਟਾਂ ਭੇਜੀਆਂ ਗਈਆਂ ਹਨ ਜਿਸ ਨਾਲ ਬੱਚਿਆਂ ਅੰਦਰ ਪੜ•ਾਈ ਤੋਂ ਇਲਾਵਾ ਉਨ•ਾਂ ਦੀ ਸਿਹਤ ਅਤੇ ਜੀਵਨ ‘ਚ ਵਿਚਰਨ ਲਈ ਜਰੂਰੀ ਗੱਲਾਂ ਦੀ ਜਾਣਕਾਰੀ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਹੋ ਜਿਹੇ ਉਪਰਾਲੇ ਜੇ ਸਾਰੇ ਸਰਕਾਰੀ ਸਕੂਲਾਂ ਲਈ ਕੀਤੇ ਜਾਣ ਤਾਂ ਆਉਣ ਵਾਲੇ ਦਿਨਾਂ ‘ਚ ਇਹ ਸਕੂਲ ਵੀ ਮਾਡਲ ਸਕੂਲਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਣਗੇ ਕਿਉਂਕਿ ਬਿਲਡਿੰਗ ਪੱਖੋਂ ਸਰਕਾਰੀ ਸਕੂਲਾਂ ਲਈ ਪਹਿਲਾਂ ਹੀ ਕਮਰਿਆਂ, ਪੀਣ ਵਾਲੇ ਪਾਣੀ, ਸੈਨਟਰੀ ਬਲਾਕ, ਮੁਰੰਮਤ ਲਈ ਗ੍ਰਾਟਾਂ ਆ ਚੁੱਕੀਆਂ ਹਨ ਤੇ ਆ ਵੀ ਰਹੀਆਂ ਹਨ। ਸਕੂਲਾਂ ਦੀ ਦਿੱਖ ਬਦਲਦੀ ਜਾ ਰਹੀ ਹੈ। ਮਿਡ ਡੇ ਮੀਲ ਸਕੀਮ ਅਧੀਨ ਮਿਡਲ ਸ੍ਰੇਣੀਆਂ ਤੱਕ ਹਰ ਰੋਜ ਵੱਖੋ-ਵੱਖਰੇ ਪਕਵਾਨ ਤਿਆਰ ਕਰਵਾ ਕੇ ਬੱਚਿਆਂ ਨੂੰ ਖੁਆਏ ਜਾਂਦੇ ਹਨ। ਇਸ ਨਾਲ ਬੱਚਿਆਂ ਦੀ ਹਾਜਰੀ ਵਧ ਰਹੀ ਹੈ। ਸਰਵ ਸਿੱਖਿਆ ਅਭਿਆਨ ਤਹਿਤ ਮਿਡਲ ਸ੍ਰੇਣੀਆਂ ਤੱਕ ਦੇ ਬੱਚਿਆਂ ਦੇ ਵਿਦਿਅਕ ਮੁਕਾਬਲੇ ਕਰਵਾਕੇ ਬਲਾਕ ਪੱਧਰ ਤੇ ਪਹਿਲੇ, ਦੂਜੇ ਅਤੇ ਤੀਸਰੇ ਦਰਜੇ ਤੇ ਆਉਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦੇ ਉਨ•ਾਂ ਨੂੰ ਪੜ•ਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਇਸੇ ਤਰ•ਾਂ ਬੋਰਡ ਦੀਆਂ ਕਲਾਸਾਂ ਵਿਚੋ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਨਗਦ ਇਨਾਮ ਦਿੱਤੇ ਜਾਂਦੇ ਹਨ। ਇਸ ਲਈ ਸਰਕਾਰੀ ਸਕੂਲ ਗਰੀਬ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ।
ਸਿੱਖਿਆ ਵਿਭਾਗ ਦੇ ਚੁੱਕੇ ਇਨ•ਾਂ ਕਦਮਾਂ ਸਦਕਾ ੍ਯਮੈਟ੍ਰਿਕ ਮਾਰਚ 2009 ਦਾ ਨਤੀਜਾ ਪਿਛਲੇ ਸਾਲਾਂ ਦੇ ਨਤੀਜਿਆਂ ਦੀ ਪ੍ਰਤੀਸ਼ਤਤਾਂ ਤੋਂ ਬਹੁਤ ਉੱਚਾ ਹੈ। ਇਸ ਬਾਰੀ ਪੰਜਾਬੀ ਵਿਸ਼ੇ ਦੀ ਪ੍ਰਤੀਸ਼ਤਤਾ 99.39, ਅੰਗਰੇਜੀ ਦੀ 88.08, ਹਿੰਦੀ 98.51, ਹਿਸਾਬ 78.39, ਸਾਇੰਸ 95.44, ਸਮਾਜਿਕ ਸਿੱਖਿਆ 93.29 ਅਤੇ ਸਰੀਰਿਕ ਸਿੱਖਿਆ ਦੀ ਪ੍ਰਤੀਸ਼ਤਤਾ 99.38 ਤੱਕ ਵਧ ਗਈ ਹੈ। ਇਸ ਨਤੀਜੇ ਤੋਂ ਅਧਿਆਪਕਾਂ ਦੀ ਕਾਰਗੁਜਾਰੀ ਤੇ ਅਜੇ ਵਖੀ ਕਿੰਤੂ ਪ੍ਰੰਤੂ ਕਰਨਾ ਵਧੀਆਂ ਗੱਲ ਨਹੀਂ ਹੈ। ਸਗੋਂ ਚੰਗੇ ਨਤੀਜੇ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਉਨ•ਾਂ ਦੇ ਹੌਸਲੇ ਬੁ¦ਦ ਕਰਨੇ ਚਾਹੀਦੇ ਹਨ।
ਅਧਿਆਪਕਾਂ ਦੀ ਕਾਰਗੁਜਾਰੀ ਨੂੰ ਪ੍ਰਫੁਲਤ ਕਰਕੇ ਸੰਤੁਸ਼ਟ ਨਤੀਜੇ ਪ੍ਰਾਪਤ ਕਰਨ ਲਈ ਜਿਲ•ਾਂ ਪੱਧਰ ਤੇ ਸਕੂਲਾਂ ਦਾ ਨਿਰੀਖਣ ਕਰਨ ਲਈ ਨਿਰੀਖਣ ਟੀਮਾਂ ਦਾ ਗਠਨ ਕੀਤਾ ਗਿਆ ਹੈ ਇਸ ਨਾਲ ਸਾਰਥਕ ਨਤੀਜੇ ਆਉਣੇ ਸੁਰੂ ਹੋਏ ਹਨ। ਨਿਰੀਖਣ ਟੀਮਾਂ ਵੱਲੋਂ ਅਧਿਅਪਕਾਂ ਦੀਆਂ ਮਾੜੀਆਂ ਮੋਟੀਆਂ ਊਣਤਾਈਆਂ ਨੂੰ ਲਿਖਤੀ ਰੂਪ ‘ਚ ਉਪਰੋ ਹੇਠਾਂ ਨੂੰ ਘੁੰਮਾ ਕੇ ਸਪਸ਼ਟੀ ਕਰਨ ਮੰਗਣ ਦੀ ਬਜਾਇ ਮੌਕੇ ਤੇ ਹੀ ਸਬੰਧਤ ਅਧਿਆਪਕ ਦੀ ਊਣਤਾਈ ਤੋਂ ਜਾਣੂ ਕਰਵਾਉਣ ਦੇ ਨਾਂਲ ਨਾਂਲ ਹੱਲ ਵੀ ਦੱਸਣਾ ਚਾਹੀਦਾ ਹੈ ਜਿਸ ਨਾਲ ਅਧਿਆਪਕਾਂ ਦਾ ਮਨੋਬਲ ਡਿੱਗਣ ਦੀ ਬਜਾਇ ਉੱਚਾ ਹੋਵੇਗਾ। ਸਿੱਖਿਆ ਵਿਭਾਗ ਨੇ ਮਹੀਨਾਵਾਰ ਸਿਲੇਬਸ ਦੀ ਵੰਡ ਕਰਕੇ ਆਪਣੇ ਪੱਧਰ ਤੇ ਮਹੀਨਾਵਾਰ ਟੈਸਟ ਲੈਣੇ ਸੁਰੂ ਕੀਤੇ ਹਨ ਜਿਸ ਨਾਲ ਭਾਵੇਂ ਸੁਰੂ-ਸੁਰੂ ‘ਚ ਤਾਂ ਅਧਿਆਪਕਾਂ ਅਤੇ ਬੰਚਿਆਂ ਲਈ ਕਈ ਕਿਸਮਾਂ ਦੀਆਂ ਕਠਨਾਈਆਂ ਪੇਸ਼ ਆ ਰਹੀਆਂ ਹਨ ਪਰ ਆਸ ਹੈ ਅਗਲੇ ਸਾਲਾਂ ‘ਚ ਇਸ ਪ੍ਰਕ੍ਰਿਆ ਦੇ ਚੰਗੇ ਨਤੀਜੇ ਆਉਣਗੇ । ਸੋ ਸਰਵ ਸਿੱਖਿਆ ਅਭਿਆਨ ਤਹਿਤ ਸਿੱਖਿਆ ਵਿਭਾਗ ਅੰਦਰ ਸੱਚਮੁੱਚ ਸੁਧਾਰਾਂ ਦੀ ਕ੍ਰਾਂਤੀ ਆਈ ਹੈ ਲੋੜ ਹੈ ਜੋ ਊਣਤਾਈਆਂ ਸਿਰਫ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜਾਉਣ ਸਮੇਂ ਪੇਸ਼ ਆਉਂਦੀਆਂ ਹਨ ਉਨ•ਾਂ ਨੂੰ ਹੇਠਲੇ ਪੱਧਰ ਤੇ ਜਾ ਕੇ ਹਮਦਰਦੀ ਨਾਲ ਹੱਲ ਕਰਨ ਦੀ ।
ਮੇਜਰ ਸਿੰਘ ਨਾਭਾਗੁਰੂ ਤੇਗ ਬਹਾਦਰ ਨਗਰ ਨਾਭਾ।
ਜਿਲਾ ਪਟਿਆਲਾ।

0 comments:
Speak up your mind
Tell us what you're thinking... !