Headlines News :
Home » » ਪਹਿਲੀ ਬਰਸੀ ਮੌਕੇ ਭਾਰੀ ਇਕੱਠ ਨੇ ਮਾਣਕ ਨੂੰ ਕੀਤਾ ਯਾਦ ਯੁਧਵੀਰ ਮਾਣਕ ਵਿਸ਼ੇਸ਼ ਤੌਰ ‘ਤੇ ਪਹੁੰਚਿਆ

ਪਹਿਲੀ ਬਰਸੀ ਮੌਕੇ ਭਾਰੀ ਇਕੱਠ ਨੇ ਮਾਣਕ ਨੂੰ ਕੀਤਾ ਯਾਦ ਯੁਧਵੀਰ ਮਾਣਕ ਵਿਸ਼ੇਸ਼ ਤੌਰ ‘ਤੇ ਪਹੁੰਚਿਆ

Written By Unknown on Saturday, 22 December 2012 | 22:57




ਨਾਮਵਰ ਗਾਇਕ ਕੁਲਦੀਪ ਮਾਣਕ ਦੀ ਪਹਿਲੀ ਬਰਸੀ ਮੌਕੇ ਭਗਤਾ ਭਾਈ ਕਾ ਦੇ ਭੂਤਾਂ ਵਾਲੇ ਖੂਹਤੇ ਸ਼ਰਧਾਂਜਲੀ ਵਜੋਂ ਸਵੇਰ ਸਮੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਭਿਆਚਾਰਕ ਮੇਲੇ ਦਾ ਉਦਘਾਟਨ ਕੁਟੀਆ ਵਾਲੇ ਸੰਤ ਬਲਦੇਵ ਮੁਨੀ ਜੀ ਨੇ ਰੀਬਨ ਕੱਟ ਕਿ ਕਰਿਆ ,ਅਤੇ ਕੁਲਦੀਪ ਮਾਣਕ ਦੇ ਸ਼ਗਿਰਦ ਗੁਰਦੀਪ ਬਰਾੜ (ਲੋਕ ਗਾਇਕ) ਨੂੰ ਗੁਰਦੀਪ ਮਾਣਕ ਦਾ ਨਵਾਂ ਨਾਅ ਦਿੱਤਾ ਕੁਲਦੀਪ ਮਾਣਕ ਦੀ ਫੋਟੋ ਤੇ ਫੁੱਲਾਂ ਦੇ ਹਾਰ ਮੌਕੇ ਸੰਤਾਂ ਦੇ ਨਾਲ ਮੇਲਾ ਕਮੇਟੀ ਦੇ ਸੀਨੀਅਰ ਅਹੁਦੇਦਾਰ ਅਤੇ ਮਾਣਕ ਦੇ ਜਿਗਰੀ ਯਾਰ ਨਾਮਵਰ ਲੇਖਕ ਰਣਜੀਤ ਸਿੰਘ ਪ੍ਰੀਤ,ਡਾਕਟਰ ਸ਼ਾਂਤੀ ਸਰੂਪ ਤੋਂ ਇਲਾਵਾ ਪਰਮਜੀਤ ਬਿਦਰ, ,ਗੁਰਬਿੰਦਰ ਸਿੰਘ, ਬੂਟਾ ਸੋਢੀ,ਬਲਵਿੰਦਰ ਸਿੰਘ ਖਾਲਸਾ,ਮੀਤ ਭਗਤਾ ਅਤੇ ਵਿਸ਼ੇਸ਼ ਸਹਿਯੋਗੀ ਖੂਹ ਕਮੇਟੀ ਦੇ ਸੇਵਾਦਾਰ ਮੈਂਬਰ ਵੀ ਹਾਜ਼ਰ ਸਨ ਸਾਬਕਾ ਪੰਚ ਗੁਰਮੇਲ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਜਗਜੀਤ ਮਾਣਕ ਨੂੰ ਪੇਸ਼ ਕੀਤਾ,ਜਿਸ ਨੇ ਗੀਤ ਬਾਬਾ ਬੰਦਾ ਬਹਾਦਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ੳਪਰੰਤ ਸਟੇਜ ਕਾਰਜ ਜੀਵਨ ਜਈਆ ਨੇ ਨਿਭਾਇਆ ਪੰਮਾ ਸਾਇਰ,ਜੱਗੀ ਪੂਹਲੀ,ਬੀਬਾ ਮਨਦੀਪ ਸਿੱਧੂ ,ਜਗਰੂਪ ਸਿੱਧੂ,ਕ੍ਰਿਸ਼ਨ ਭਾਗੀ ਕੇ ਆਦਿ ਨੇ ਗੀਤ ਪੇਸ਼ ਕੀਤੇ ਬਹੁਤ ਹੀ ਸੁਰੀਲੀ ਗਾਇਕਾ ਬੀਬਾ ਸੁਰਿੰਦਰ ਸਾਹੋ ਨੇ ਸਿਰ ਤੇ ਫੁਲਕਾਰੀ ਲੈ ਕੇ ਜਦ ਤੇਰੇ ਟਿੱਲੇ ਤੋਂ ਸੂਰਤ ਦੀਹਦੀ ਹੀਰ ਦੀ ਪੇਸ਼ ਕੀਤਾ,ਤਾਂ ਸਰੋਤੇ ਅਸ਼ ਅਸ਼ ਕਰ ਉੱਠੇ ਫਿਰ ਚੋਟੀ ਦੇ ਗਾਇਕ ਅਤੇ ਬੁਲੰਦ ਅਵਾਜ਼ ਦੇ ਧਨੀ ਬਲਬੀਰ ਚੋਟੀਆਂ ਨੇ ਆਪਣਾ ਬਹੁ-ਚਰਚਿਤ ਗੀਤ ਇੱਕ ਮਾਂ,ਬੋਹੜ ਦੀ ਛਾਂ,ਤੇ ਰੱਬ ਦਾ ਨਾਅ ਪਿਆਰੇ ਇੱਕੋ ਜਿਹੇ ਅਤੇ ਫਿਰ ਕਿਸੇ ਨੇ ਮਾਣਕ ਨੀ ਬਣ ਜਾਣਾ ਪੇਸ਼ ਕੀਤਾ,ਤਾਂ ਸਮਾਂ ਖੜੋ ਗਿਆ ਪ੍ਰਤੀਤ ਹੋਣ ਲੱਗਿਆ ਕੁਲਦੀਪ ਮਾਣਕ ਦੇ ਸ਼ਗਿਰਦ ਸੰਜੀਦਾ- ਸੁਰੀਲੇ ਲੋਕ ਗਇਕ ਗੋਰਾ ਚੱਕ ਵਾਲਾ ਨੇ ਡਟ ਕੇ ਗਾਉਂਦਿਆਂ ਫੱਟੇ ਚੱਕ ਦਿੱਤੇ ਅਤੇ ਸਰੋਤਿਆਂ ਦਾ ਰੱਜਵਾਂ ਪਿਆਰ ਹਾਸਲ ਕੀਤਾ ਰਾਜਾ ਬਰਾੜ ਨੇ ਹਰਮਨ ਪਿਆਰੇ ਮਾਣਕ ਜੀ ਗੀਤ ਪੇਸ਼ ਕੀਤਾ ਗੁਰਦੀਪ ਬਰਾੜ ਤੋਂ ਗੁਰਦੀਪ ਮਾਣਕ ਨਾਅ ਰਖੇ ਜਾਣ ਵਾਲੇ ਨੇ ਮਾਣਕ ਦੇ ਗਾਏ ਗੀਤ ਸ਼ਾਹਣੀ ਕੌਲਾਂ ਅਤੇ ਚਾਦਰ ਪੇਸ਼ ਕੀਤੇ ਸੁਰਿੰਦਰ ਭਲਵਾਨ ਰਕਬਾ ਨੇ ਹੀਰ ਪੇਸ਼ ਕੀਤੀ ਯੁਧਵੀਰ ਮਾਣਕ ਨੇ ਵੀ ਭਾਰੀ ਇਕੱਠ ਦੀ ਗੱਲ ਮੰਨਦਿਆਂ ਤੇਰੇ ਟਿੱਲੇ ਤੋ,ਅਤੇ ਕਾਤਲ ਕੋਕਾ ਕਤਲ ਕਰਾਦੂ, ਦੇ ਕੁੱਝ ਹਿੱਸੇ ਪੇਸ਼ ਕੀਤੇ ਯੁਧਵੀਰ ਮਾਣਕ ਦੇ ਵਿਸ਼ੇਸ਼ ਸਨਮਾਨ ਸਮੇ ਉਸ ਦੇ ਜਲਦੀ ਸਿਹਤਯਾਬ ਹੋਣ ਬਾਰੇ ਖਚਾ ਖਚ ਭਰੇ ਪੰਡਾਲ ਦੇ ਲੋਕਾਂ ਅਤੇ ਬਹੁ-ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਨੇ ਪ੍ਰਾਰਥਨਾ ਵੀ ਕੀਤੀ ਪੌਣਾ ਘੰਟਾ ਲਾਈਟ ਬੰਦ ਹੋਣਾ ਸੁਆਦੀ ਦਾਲ ਵਿੱਚ ਕੋਕੜੂ ਬਣ ਗਿਆ ਪ੍ਰੋਗਰਾਮ ਭਾਵੇਂ ਮੁੜ ਫਿਰ ਲੀਹ ਤੇ ਗਿਆ ਪਰ ਪਹੁੰਚੇ 28 ਕਲਾਕਾਰਾਂ ਵਿੱਚੋਂ ਬੱਬੂ ਜਲਾਲ,ਤਨਵੀਰ ਗੋਗੀ , ਗਾਇਕ ਜੋੜੀ ਮੀਤ ਗੁਰਨਾਮ ਅਤੇ ਬੀਬਾ ਪ੍ਰੀਤ ਅਰਮਾਨ,ਦਿਲਬਾਗ ਫਤਿਹਗੜੀਆ, ਸੇਵਕ ਖ਼ਾਨ,ਗੁਰਜੰਟ ਜੁਗਤੀ, ਜਗਦੇਵ ਖਾਨ, ਗੀਤਾ ਦਿਆਲਪੁਰੀ,ਗੁਰਜੰਟ ਵਿਰਕ ਆਦਿ ਨੂੰ ਮੌਕਾ ਹੀ ਨਾ ਮਿਲ ਸਕਿਆ ਅਤੇ ਬਹੁਤਿਆਂ ਨੂੰ ਮਸਾਂ ਇੱਕ ਇੱਕ ਗੀਤ ਗਾਉਂਣ ਦਾ ਮੌਕਾ ਹੀ ਮਿਲਿਆ ਕਲਾਕਾਰਾਂ ਨੂੰ ਕੁਲਦੀਪ ਮਾਣਕ ਦੀ ਫੋਟੋ ਵਾਲੇ ਸਨਮਾਨ ਚਿੰਨ੍ਹ ਸੰਤ ਬਲਦੇਵ ਮੁਨੀ,ਰਣਜੀਤ ਸਿੰਘ ਪ੍ਰੀਤ,ਡਾ.ਸ਼ਾਤੀ ਸਰੂਪ,ਪੰਚ ਅਮਰਜੀਤ ਸਿੰਘ,ਡਾ.ਗੁਰਦੀਪ ਮਾਣਕ,ਨਛੱਤਰ ਸਿੰਘ ਸਿੱਧੂ,ਡਾਕਟਰ ਪੂਰਨ ਸਿੰਘ, ਮਨਜੀਤ ਇੰਦਰ ਸਿੰਘ ਨੇ ਦਿੱਤੇ ਅਗਲੇ ਸਾਲ 2 ਦਸੰਬਰ ਨੂੰ ਹੀ ਫਿਰ ਪ੍ਰੋਗਰਾਮ ਕਰਵਾਉਂਣ ਦਾ ਐਲਾਨ ਕੀਤਾ ਗਿਆ ਐਸ ਐਚ ਸੰਦੀਪ ਸਿੰਘ ਭਾਟੀ ਦੀ ਯੋਗ ਅਗਵਾਈ ਵਿੱਚ ਪੁਲੀਸ ਮੁਲਾਜ਼ਮਾਂ ਨੇ ਆਪਣਾ ਵਧੀਆ ਰੋਲ ਅਦਾਅ ਕਰਿਆ ਅੰਨ੍ਹੇਰਾ ਹੋਣ ਤੱਕ ਪੂਰਾ ਦਿਨ ਚੱਲੇ ਇਸ ਪ੍ਰੋਗਰਾਮ ਦੀ ਚਰਚਾ ਅੱਜ ਹਰ ਵਿਅਕਤੀ ਦੀ ਜ਼ੁਬਾਂਨ ਤੇ ਹੈ ਜੋ ਪ੍ਰੋਗਰਾਮ ਦੀ ਸਫ਼ਲਤਾ ਦਾ ਹੁੰਗਾਰਾ ਭਰਦੀ ਹੈ ਅਤੇ ਜ਼ਾਮਨ ਬਣਦੀ ਹੈ

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ; 98157-07232
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template