Headlines News :
Home » , » ਤਤਕਾਰ

ਤਤਕਾਰ

Written By Unknown on Monday, 3 December 2012 | 22:10


ਛੋਟੀ ਜਿਹੀ ਗੱਲ ਨੂੰ ਲੈ ਕੇ,
“ਮਿਸਿਜ਼ ਭਿੰਡੀ” ਤੇ “ਮਿਸਟਰ ਕਰੇਲੇ”
ਵਿੱਚ ਹੋ ਗਈ ਤਕਰਾਰ,
ਝਗੜਾ ਆਪਣਾ ਹੱਲ ਕਰਾਉਣ ਲਈ
ਪੁੱਜੇ “ਕੱਦੂ ਮੱਲ”ਦਰਬਾਰ
ਮਹਿਲਾ ਮੰਡਲ ਦੀ ਪ੍ਰਧਾਨ “ਬੀਬੀ ਘੀਆਂ”
ਬਣ ਠਣ ਕੇ ਸੀ ਆਈ
ਤੇ ਨਾਲ ਆਪਣੇ ਪ੍ਰਧਾਨ ਸਬਜੀ ਦੇ
“ਟਿੰਡੇ” ਨੂੰ ਵੀ ਲਿਆਈ
’ਕੱਠੇ ਹੋ ਫਿਰ “ਆਲੂ ਸਿੰਘ”
ਤੇ “ਸ਼ਿਮਲਾ ਮਿਰਚ” ਭਰਜਾਈ
ਸਭ ਨੇ ਬੈਠ ਕੇ ਸੁਲ੍ਹਾਂ ਕਰਾਉਣ ਲਈ
ਆਪਣੀ ਵਿਊਤ ਸੁਣਾਈ
ਖੁਸ਼ੀ ਦਾ ਇੱਕ ਆਇਆ ਪਲ
ਸੁਲ੍ਹਾਂ ਦੀ ਜਦ ਖਬਰ ਸੁਣਾਈ
ਗਲ਼ੇ ਲੱਗ ਕੇ ਇੱਕ ਦੂਜੇ ਦੇ
ਸਾਰੇ ਲੱਗੇ ਦੇਣ ਵਧਾਈ
ਏਕੇ ਦੀ ਇਸ ਤੰਦ ਜੁੜਨ ਤੇ
ਗੁਰਨੇਤਰ “ਮਿਕਸ ਵੇਜ਼” ਬਣਾਈ।
                                   ਗੁਰਨੇਤਰ ਸਿੰਘ,
    ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀ਼ਡੀ਼ਪੀ਼ੳ਼)
    ਚਮਕੌਰ ਸਾਹਿਬ।
    ਮੋਬਾਇਲ ਨੰ 98760 15352
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template