Headlines News :
Home » » ਗੀਤ

ਗੀਤ

Written By Unknown on Tuesday, 4 December 2012 | 03:29


                   
ਚਾਵਾਂ ਨਾਲ ਇੱਕ ਦੂਜੇ ਨਾਲੋਂ ਵੱਧ ਸੀਗੇ ਖੇਡਦੇ ਕਬੱਡੀਆਂ
ਜਿੱਤ ਦੇ ਮੈਦਾਨ ਮਾਰ^ਮਾਰ ਕੇ ਅਨੇਕਾਂ ਝੰਡੀਆਂ ਸੀ ਗੱਡੀਆਂ
ਦੁੱਧ ਮੱਖਣਾਂ ਦੇ ਛੰਨੇ ਪੀਣ ਵਾਲੇ ਟੀਕੇ, ਸੂਟਿਆਂ ਤੇ ਡੁੱਲ ਗਏ
ਅਣਖੀ ਕਹਾਉਣ ਵਾਲੇ ਪੁੱਤਰ ਪੰਜਾਬੀ ਨਸਿ਼ਆਂ ਚ* ਰੁੱਲ ਗਏ।  

ਵੱਡਿਆਂ ਦਾ ਮਾਣ ਸਤਿਕਾਰ ਕਰਨਾ ਇਹ ਰਤਾ ਵੀ ਨਾ ਜਾਣਦੇ
ਖੇਤਾਂ ਵਿੱਚ ਹਲਾਂ ਨੂੰ ਚਲਾਉਣ ਵਾਲੇ ਗਲੀਆਂ ਦੀ ਖਾਕ ਛਾਣਦੇ
ਮਾਪਿਆਂ ਨੂੰ ਧਮਕੀਆਂ ਦਿੰਦੇ ਫਿਰਦੇ ਨੇ ਇੰਨੇ ਜਿਆਦਾ ਖੁੱਲ ਗਏ
ਅਣਖੀ ਕਹਾਉਣ ਵਾਲੇ ਪੁੱਤਰ ਪੰਜਾਬੀ ਨਸਿ਼ਆਂ ਚ* ਰੁੱਲ ਗਏ।  

ਲੁੱਟਾਂ-ਖੋਹਾਂ ਕਰਨੋਂ ਵੀ ਨਹੀਓਂ ਟਲਦੇ ਹੱਦਾਂ ਪਾਰ ਕਰਦੇ
ਆਉਂਦੇ^ਜਾਂਦੇ ਰਾਹੀ ਨੂੰ ਇਕੱਲਾ ਵੇਖ ਕੇ ਹੀ ਝੱਟ ਵਾਰ ਕਰਦੇ
ਇੱਜਤਾਂ ਦੇ ਰਾਖੇ ਅੱਜ ਇੱਜਤਾਂ ਨੂੰ ਲੁੱਟਣ ਦੇ ਉੱਤੇ ਤੁੱਲ ਗਏ
ਅਣਖੀ ਕਹਾਉਣ ਵਾਲੇ ਪੁੱਤਰ ਪੰਜਾਬੀ ਨਸਿ਼ਆਂ ਚ* ਰੁੱਲ ਗਏ।

ਨਸਿ਼ਆਂ ਦੇ ਝੁੱਲ ਰਹੇ ਝੱਖੜ ਨੂੰ ਠੱਲ ਸਾਨੂੰ ਪਾਉਣੀ ਚਾਹੀਦੀ
ਨਸ਼ਾ ਰੋਕਣ ਦੀ ਇਹ ਮੁਹਿੰਮ ਸਾਨੂੰ ਰਲ ਕੇ ਚਲਾਉਣੀ ਚਾਹੀਦੀ
‘ਜੀਰੇ ਵਾਲੇ ਗੋਗੀ* ਮੁੜ ਖਿੜ ਪੈਣਗੇ ਜੋ ਮੁਰਝਾਏ ਫੁੱਲ ਗਏ
  ਅਣਖੀ ਕਹਾਉਣ ਵਾਲੇ ਪੁੱਤਰ ਪੰਜਾਬੀ ਨਸਿ਼ਆਂ ਚ* ਰੁੱਲ ਗਏ।




ਗੋਗੀ ਜੀਰਾ
ਸੁਭਾਸ਼ ਕਲੋਨੀ ਜੀਰਾ (ਫਿਰੋਜ਼ਪੁਰ)
ਮੋਬਾਇਲ: 97811-36240
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template