ਗੁਰਦਾਸ ਮਾਨ ਸਾਹਬ ਦਾ ਇੱਕ ਬੜਾ ਹੀ ਪਿਆਰਾ ਗੀਤ (ਉਂਝ ਤਾਂ ਉਹਨਾਂ ਦੇ ਸਾਰੇ ਹੀ ਗੀਤ ਬੜੇ ਪਿਆਰੇ ਹਨ) ਜਿਸ ਦੇ ਬoਲ ਹਨ : “ਜੱਟ ਤਾਂ ਸੁਹਾਗੇ ਉਤੇ ਮਾਣ ਨਈਂ, ਲੰਘ ਜੇ ਤਾਂ ਹਾਥੀ ਭਾਵੇਂ, ਨਈਂ ਤਾਂ ਪੂਛ ਦੇਂਦਾ ਜਾਣ ਨਈਂ” ਅਨੁਸਾਰ ਜੱਟ ਤਾਂ ਸੁਹਾਗੇ ਉ ੱਤੇ ਚੜਿ੍ਹਆ ਮਾਣ ਨਈਂ ਹੁੰਦਾ ਤੇ ਜੇ ਕਿਧਰੇ ਜੱਟ ਬਣ ਜਾਵੇ ਫਿਲਮੀ ਹੀਰੋ ਤੇ ਉਹ ਵੀ ਟਾਪ ਦਾ ਤਾਂ ਫਿਰ ਕਹਿਣੇ ਹੀ ਕੀ।ਇਹ ਲਾਈਨਾਂ ਜੱਟ ਪੁੱਤ ਧਰਮਿੰਦਰ ਤੇ ਬਾਖੂਬੀ ਢੁੱਕਦੀਆਂ ਹਨ। ਧਰਮਿੰਦਰ ਨੇ ਫਿਲਮ ਨਗਰੀ ਬੰਬਈ( ਹੁਣ ਮੁੰਬਈ) ਵਿੱਚ ਆਪਣੇ ਨਾਂ ਦਾ ਲoਹਾ ਮੰਨਵਾਇਆ ਹੈ। ਉਂਝ ਤਾਂ ਫਿਲਮ ਨਗਰੀ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਹੈ, ਪਰ ਜo ਸ਼ੋਹਰਤ ਤੇ ਇੱਜ਼ਤ ਧਰਮਿੰਦਰ ਦੇ ਹਿੱਸੇ ਆਈ ਹੈ, ਉਹ ਸ਼ਾਇਦ ਹੀ ਕਿਸੇ ਹoਰ ਪੰਜਾਬੀ ਕਲਾਕਾਰ ਦੇ ਹਿੱਸੇ ਆਈ ਹoਵੇ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਧਰਮਿੰਦਰ ਨੇ ਵੀ ਕਾਫੀ ਸਟਰਗਲ ਕੀਤੀ।ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਪਿਤਾ ਕੇਵਲ ਕਿਸ਼ਨ ਦਿਉਲ ਤੇ ਮਾਤਾ ਸਤਵੰਤ ਕੋਰ ਦੇ ਘਰ ਪਿੰਡ ਸਾਹਨੇਵਾਲ ਜਿਲ੍ਹਾ ਲੁਧਿਆਣਾ ਵਿੱਚ ਹoਇਆ। ਉਸਦਾ ਬਚਪਨ ਦਾ ਨਾਂ ਧਰਮ ਸਿੰਘ ਦਿਉਲ ਸੀ।ਧਰਮਿੰਦਰ ਦੇ ਪਿਤਾ ਲਲਤੋਂ ਸਕੂਲ ਵਿੱਚ ਹੈਡ ਮਾਸਟਰ ਸਨ। ਸਾਹਨੇਵਾਲ ਤoਂ ਮੁਬੰਈ ਤੱਕ ਦਾ ਰਸਤਾ ਕਾਫੀ ਸੰਘਰਸ਼ਪੂਰਨ ਰਿਹਾ। 1954 ਵਿੱਚ 19 ਸਾਲ ਦੀ ਉਮਰ ਵਿੱਚ ਉਸਦੀ ਪਹਿਲੀ ਸ਼ਾਦੀ ਪ੍ਰਕਾਸ਼ ਕOਰ ਨਾਲ ਹੋਈ। ਜਿਸ ਤੋ ਚਾਰ ਬੱਚੇ ਦo ਲੜਕੇ ਸੰਨੀ ਦਿਉਲ ਤੇ ਬੋਬੀ ਦਿਉਲ, ਦੋ ਲੜਕੀਆਂ ਅਜੀਤਾ ਦਿਉਲ ਤੇ ਵਜੀਤਾ ਦਿਉਲ ਹoਈਆਂ। ਦੂਸਰੀ ਸ਼ਾਦੀ 1980 ਵਿੱਚ ਹੇਮਾ ਮਾਲਿਨੀ ਨਾਲ ਹoਈ। ਜਿਸ ਤੋਂ ਦੋ ਲੜਕੀਆਂ ਈਸ਼ਾ ਦਿਉਲ ਤੇ ਆਹਨਾ ਦਿਉਲ ਹoਈਆਂ। ਆਹਨਾ ਦੀ ਸ਼ਾਦੀ ਤਾਨੀਆਂ ਆਹੂਜਾ ਨਾਲ ਹoਈ। ਆਹਨਾਂ ਦੇ ਦo ਬੇਟੇ ਹਨ।ਧਰਮਿੰਦਰ ਦੀਆਂ ਫਿਲਮਾਂ ਦੀ ਲਿਸਟ ਬਹੁਤ ਲੰਬੀ ਹੈ, ਪਰ ਕੁਝ ਕੁ ਦਾ ਵੇਰਵਾ ਇਸ ਤਰ੍ਹਾਂ ਹੈ: ਦਿਲ ਭੀ ਤੇਰਾ ਹਮ ਭੀ ਤੇਰੇ (1960), ਸ਼ੋਲਾ ਅੋਰ ਸ਼ਬਨਮ (1961), ਸੂਰਤ ਅOਰ ਸੀਰਤ (1962), ਬੇਗਾਨਾ(1963), ਪੂਜਾ ਕੇ ਫੂਲ(1964), ਨੀਲਾ ਅਕਾਸ਼(1965), ਫੂਲ ਅੋਰ ਪੱਥਰ(1966), ਘਰ ਕਾ ਚਿਰਾਗ(1967), ਮੇਰੇ ਹਮਦਮ ਮੇਰੇ ਦoਸਤ(1968), ਸੱਤਿਅਮ(1969), ਸ਼ਰਾਫਤ ਤੇ ਕਣਕਾਂ ਦੇ ਉਹਲੇ(1970), ਮੇਰਾ ਗਾਉਂ ਮੇਰਾ ਦੇਸ਼(1971), ਸੀਤਾ ਅOਰ ਗੀਤਾ ਤੇ ਸਮਾਧੀ(1972), ਯਾਦoਂ ਕੀ ਬਰਾਤ ਤੇ ਲoਫਰ(1973), ਪੱਥਰ ਅOਰ ਪਾਇਲ ਤੇ ਰੇਸ਼ਮ ਕੀ ਡoਰੀ(1974), ਚੁਪਕੇ-ਚੁਪਕੇ ਤੇ ਸੁਪਰ- ਡੁਪਰ ਹਿੱਟ ਫਿਲਮ ਸ਼oਅਲੇ(1975), ਸੰਤo ਬੰਤo ਤੇ ਚਰਸ(1976), ਡਰੀਮ ਗਰਲ, ਧਰਮਵੀਰ ਤੇ ਚਾਚਾ ਭਤੀਜਾ(1977), ਦਿਲਲਗੀ ਤੇ ਅਜ਼ਾਦ(1978), ਰਾਮ ਬਲਰਾਮ(1980), ਪੁੱਤ ਜੱਟਾਂ ਦੇ, ਕਾਤਿਲoਂ ਕੇ ਕਾਤਿਲ ਤੇ ਕ੍ਰoਧੀ(1981), ਗਜ਼ਬ ਤੇ ਤੀਸਰੀ ਆਂਖ(1982), ਨOਕਰ ਬੀਵੀ ਕਾ ਤੇ ਕਿਆਮਤ(1983), ਇੰਨਸਾਫ ਕੋਨ ਕਰੇਗਾ ਤੇ ਜੀਨੇ ਨਹੀ ਦੂੰਗਾ(1984), ਗੁਲਾਮੀ(1985), ਬੇਗਾਨਾ(1986), ਵਤਨ ਕੇ ਰਖਵਾਲੇ, ਹਕੂਮਤ ਤੇ ਆਗ ਹੀ ਆਗ(1987), ਖਤਰੋਂ ਕੇ ਖਿਲਾੜੀ(1988), ਹਥਿਆਰ, ਵਰਦੀ ਤੇ ਇਲਾਕਾ(1989), ਕੁਰਬਾਨੀ ਜੱਟ ਦੀ(1990), ਫਰਿਸ਼ਤੇ(1991), ਤਹਿਲਕਾ(1992), ਪੁਲਿਸ ਵਾਲਾ ਗੁੰਡਾ(1995), ਮਾਫੀਆ ਤੇ ਅਟੈਕ(1996), ਲoਹਾ(1997)ਕਾਲੀਚਰਨ(1998), ਲoਹ ਪੁਰਸ਼(1999), ਪੱਥਰ ਅOਰ ਪਾਇਲ(2000), ਜਗੀਰਾ(2001), ਰੇਸ਼ਮਾਂ ਅOਰ ਸੁਲਤਾਨ(2002), ਹਮ ਕOਨ ਹੈ(2004), ਮੇਰੀ ਮਜ਼ਬੂਰੀ(2006), ਜoਨੀ ਗਦਾਰ(2007), ਟੈ ੱਲ ਮੀ ਉ ਖੁਦਾ ਤੇ ਯਮਲਾ ਪਗਲਾ ਦੀਵਾਨਾ(2011) ਤੇ ਯਮਲਾ ਪਗਲਾ ਦੀਵਾਨਾ 2013 ਵਿੱਚ ਤਿਆਰ ਹoਵੇਗੀ। ਜਿਸਦੀ ਸ਼ੂਟਿੰਗ ਜ਼oਰਾ ਸ਼oਰਾਂ ਨਾਲ ਚੱਲ ਰਹੀ ਹੈ। ਧਰਮਿੰਦਰ ਨੇ ਪੰਜਾਬੀ ਹoਣ ਦੇ ਨਾਤੇ ਕਈ ਪੰਜਾਬੀ ਫਿਲਮਾਂ ਵਿੱਚ ਬਗੈਰ ਮਿਹਨਤਾਨਾ ਲਏ ਕੰਮ ਕੀਤਾ। ਕਣਕਾਂ ਦੇ ਉਹਲੇ(1970),ਦo ਸ਼ੇਰ(1974), ਦੁੱਖ ਭੰਜਨ ਤੇਰਾ ਨਾਮ(1974), ਤੇਰੀ ਮੇਰੀ ਇੱਕ ਜਿੰਦੜੀ(1975), ਪੁੱਤ ਜੱਟਾਂ ਦੇ(1982), ਤੇ ਕੁਰਬਾਨੀ ਜੱਟ ਦੀ(1990) ਕਹੀਆਂ ਜਾ ਸਕਦੀਆਂ ਹਨ। ਜਿੰਨ੍ਹਾਂ ਡਾਇਰੈਕਟਰਾਂ ਨਾਲ ਕੰਮ ਕੀਤਾ ਬਿਮਲ ਰਾਏ, ਯਸ਼ ਚoਪੜਾ, ਰਾਜ ਖoਸਲਾ, ਰਮੇਸ਼ ਸਿੱਪੀ, ਅਨਿਲ ਸ਼ਰਮਾਂ,ਰਾਜ ਕੁਮਾਰ ਸੰਤoਸ਼ੀ, ਬਾਸੁ ਚੈਟਰਜੀ ਤੇ ਰਾਜ ਕੁਮਾਰ ਕoਹਲੀ ਪ੍ਰਮੁੱਖ ਹਨ। ਆਪਣੀਆਂ ਜਿੰਦਗੀ ਭਰ ਦੀਆਂ ਸਫਲਤਾਵਾਂ ਲਈ ਧਰਮਿੰਦਰ ਨੇ ਕਈ ਮਾਨ ਸਨਮਾਨ ਵੀ ਹਾਸਲ ਕੀਤੇ। ਉਹ , ਆਈ ਮਿਲਨ ਕੀ ਬੇਲਾ(1965) ਫਿਲਮ ਫੇਅਰ ਬੈਸਟ ਸਪoਰਟਿੰਗ ਐਕਟਰ ਐਵਾਰਡ, ਫੂਲ ਅOਰ ਪੱਥਰ(1967) ਫਿਲਮ ਫੇਅਰ ਬੈਸਟ ਐਕਟਰ, ਮੇਰਾ ਗਾਉਂ ਮੇਰਾ ਦੇਸ਼(1972) ਲਈ ਫਿਲਮ ਫੇਅਰ ਬੈਸਟ ਐਕਟਰ, ਯਾਦoਂ ਕੀ ਬਰਾਤ(1974) ਫਿਲਮ ਫੇਅਰ ਐਵਾਰਡ ਬੈਸਟ ਐਕਟਰ, ਰੇਸ਼ਮ ਕੀ ਡੋਰੀ(1975) ਫਿਲਮ ਫੇਅਰ ਐਵਾਰਡ ਬੈਸਟ ਐਕਟਰ, ਨੋਕਰ ਬੀਵੀ ਕਾ(1984) ਫਿਲਮ ਫੇਅਰ ਬੈਸਟ ਕਮੇਡੀਅਨ ਐਵਾਰਡ ਜਿੰਨ੍ਹਾਂ ਲਈ ਉਹ ਨoਮੀਨੇਸ਼ਨ ਹoਏ।ਉਹਨਾਂ ਨੂੰ 1997 ਵਿੱਚ ਫਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ ਤੇ 2012 ਵਿੱਚ ਪਦਮ ਭੂਸ਼ਨ ਗoਰਮਿੰਟ ਆਫ ਇੰਡੀਆਂ ਵੱਲੋਂ ਮਿਲਿਆ। ਉਹਨਾ ਨੇ ਆਪਣੇ ਬੈਨਰ ਹੇਠ ਵੀ ਕਈ ਫਿਲਮਾਂ ਪ੍ਰੋਡਿਊਸ ਕੀਤੀਆਂ । ਉਹਨਾਂ ਨੇ ਆਪਣੇ ਪੁੱਤਰ ਸੰਨੀ ਦਿਊਲ ਤੇ ਬੋਬੀ ਦਿਊਲ ਦੀਆਂ ਪਹਿਲੀ ਫਿਲਮ ਆਪ ਬਣਾਈ। ਉਹਨਾਂ ਦੇ ਬੈਨਰ ਹੇਠ ਰਿਲੀਜ਼ ਫਿਲਮਾਂ ਹਨ: ‘ਬੇਤਾਬ’ ਸੰਨੀ ਦਿਊਲ ਨਾਲ(1983) ‘ਘਾਇਲ’ ਸੰਨੀ ਦਿਊਲ, ‘ਬਰਸਾਤ’ ਬੋਬੀ ਦਿਊਲ(1995), ‘ਸoਚਾ ਨਾ ਥਾ’ ਅਭੈ ਦਿਊਲ (2005) ਧਰਮਿੰਦਰ ਨੇ ਟੀ.ਵੀ ਦਾ ਵੀ ਰੁੱਖ ਕੀਤਾ । ਸਾਜਿਦ ਖਾਨ ਨਾਲ 2011 ਵਿੱਚ ਕਲਰ ਚੈਨਲ ਤੇ ਇੰਡੀਆਸ ਗoਟ ਟੈਲੇਂਟ ਵਿੱਚ ਹਾਜਰੀ ਲਵਾਈ ਜੋ ਕਾਫੀ ਕਾਬਿਲੇ ਤਾਰੀਫ ਰਹੀ। ਧਰਮਿੰਦਰ ਨੇ ਰਾਜਨੀਤੀ ਦਾ ਵੀ ਰੁੱਖ ਕੀਤਾ। 2004 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਬੀਕਾਨੇਰ ਤੋਂ ਚੋਣ ਲੜੀ ਤੇ ਜਿੱਤ ਹਾਸਲ ਕੀਤੀ, ਪਰ ਰਾਜਨੀਤੀ ਉਸਨੂੰ ਰਾਸ ਨਹੀ ਆਈ ਕਿਉਂਕਿ ਰਾਜਨੀਤੀ ਦਾ ਖੇਲ ਬਹੁਤ ਭੈੜਾ ਖੇਲ ਹੈ। ਧਰਮਿੰਦਰ ਇੱਕ ਨੇਕ ਦਿਲ ਤੇ ਨਰਮ ਦਿਲ ਇੰਨਸਾਨ ਹਨ। ਮਹਿਮਾਨ ਨਿਵਾਜ਼ੀ ਵਿੱਚ ਦਿਊਲ ਪਰਵਿਾਰ ਦਾ ਕੋਈ ਸਾਨੀ ਨਹੀ ਹੈ। ਘਰ ਗਏ ਮਹਿਮਾਨ ਨੂੰ ਉਹਨਾਂ ਘਰੋਂ ਲੱਸੀ ਜਰੁਰ ਪੀਣ ਨੰੁ ਮਿਲਦੀ ਹੈ। ਸਾਰਾ ਪਰੀਵਾਰ ਆਪਸ ਵਿੱਚ ਗੱਲਬਾਤ ਪੰਜਾਬੀ ਵਿੱਚ ਹੀ ਕਰਦਾ ਹੈ। ਖੇਡਾਂ ਪ੍ਰਤੀ ਧਰਮਿੰਦਰ ਨੂੰ ਬਹੁਤ ਲਗਾਵ ਹੈ। ਹੁਣ 77 ਵੇਂ ਵਿੱਚ ਵੀ ਉਹ ਰਿਸ਼ਟ ਪੁਸ਼ਟ ਹਨ। ਪ੍ਰਮਾਤਮਾ ਕਰੇ ਕਿ ਉਹ ਫਿਲਮੀ ਜਗਤ ਵਿੱਚ ਛਾਏ ਰਹਿਣ ਆਪਣੇ ਪਿਆਰੇ ਪੰਜਾਬ ਦਾ ਤੇ ਸਾਰੇ ਪੰਜਾਬ ਵਾਸੀਆਂ ਦਾ ਨਾਮ ਰੋਸ਼ਨ ਕਰਦੇ ਰਹਿਣ।
ਲੇਖਕ- ਬੱਬੂ ਚੱਬੇ ਵਾਲਾ, ਪਿੰਡ:ਡਾਕ.ਚੱਬਾ,ਤਰਨਤਾਰਨ ਰੋਡ, ਅੰਮਿ੍ਰਤਸਰ-143022 , ਮੋਬਾ:97817-51690



0 comments:
Speak up your mind
Tell us what you're thinking... !