ਰਿੰਕੂ ਤੇ ਵੀਨਾਂ ਨਰਸਰੀ ਤੋਂ ਹੀ ਕੇਂਦਰੀ ਵਿਦਿਆਲਯ ਵਿੱਚ ਪੜ੍ਹਂਨ ਪਏ।ਦੋਨਾਂ ਦੇ ਮਾਂ ਬਾਪ ਕੇਦਰ ਸਰਕਾਰ
ਦੇ ਮੁਲਾਜ਼ਮ ਹੋਣ ਕਰਕੇ ਬੱਚਿਆਂ ਨੂੰ ਕੇਂਦਰੀ ਵਿਦਿਆਲਯ ਦਾਖਲ ਕਰਾਇਆ।ਇਥੋਂ ਬਾਰਵੀਂ ਕਰਕੇ ਨਿਕਲੇ ਤੇ ਇਤਫਾਕੀਆ ਮੁਕਾਬਲੇ ਦੇ ਇਮਤਿਹਾਨ ਲਈ ਇਕ ਹੀ ਕੋਚਿੰਗ ਸੈਂਟਰ ਤੇ ਫਿਰ ਇਕੱਠੇ ਕੋਚਿੰਗ ਲੈਣ ਲਗੇ।ਇਸ ਸਮੇ ਦੌਰਾਨ ਜਮਾਤੀ ਤੇ ਖਾਲਸ ਦੋਸਤ ਬਣ ਵਿਚਰੇ।ਨਾਨ ਮੈਡੀਕਲ ਚ ਇਜੀਨਿੰਰਿੰਗ ਦੀ ਡਿਗਰੀ
ਲਈ ਵੱਖੋ ਵੱਖਰੇ ਕਾਲਜਾ ਚ ਦਾਖਲ ਹੋ ਗਏ ਪਰ ਦਿਲ ਦੇ ਇਕ ਗੋਸ਼ੇ ਵਿੱਚ ਧੜਕਨ ਨੇ ਇਕ ਰਾਜ਼ ਛੁਪਾ ਰੱਖਿਆ ਸੀ ਜੋ ਵਿੱਧ ਮਾਤਾ ਨੂੰ ਪਤਾ ਸੀ ਕਿ ਇਹ ਦੋਨੋ ਇਕ ਦੂਜੇ ਲਈ ਬਣੇ ਹਨ ਤੇ ਉਸ ਨੇ ਉਹਨਾ ਨੂੰ ਦੱਸਣ ਪੁਛਣ ਤੋਂ ਬਿਨਾ ਇਹਨਾ ਦੇ ਸੰਯੋਗ ਲਿਖ ਦਿੱਤੇ।ਸਮਾਜਿਕ ਰੀਤਿਆ ਅਨੁਸਾਰ ਇਹ ਜੱਟ ਤੇ ਬਾਣੀਏ
ਦਾ ਅਣਜੋੜ ਸੀ।ਮਨ ਹੀ ਮਨ ਰਿੰਕੂ ਤੇ ਵੀਨਾਂ ਵਿਆਹ ਚ ਬੱਝ ਜਾਣ ਦਾ ਫੇਸਲਾ ਖੁਦ ਨਾਲ ਕਰ ਚੁਕੇ ਸਨ।
ਪਰ ਉਹ ਪਹਿਲੇ ਆਪਣੀ ਤਾਲੀਮ ਦੀ ਮੰਜਿਲ ਵਲ ਵੱਧ ਰਹੇ ਸਨ।ਕੋਈ ਲਾਰਾ ਨਹੀ.ਕੋਈ ਵਫਾ ਦੇ ਝੂਠੈ
ਵਾਅਦੇ ਨਹੀਂ।ਕਰੀਅਰ ਬਣਾ ਕੇ ਆਪਣੇ ਪੈਰਾ ਤੇ ਖੜ੍ਹੈ ਹੋਣ ਦਾ ਮਕਸਦ ਸਾਹਮਣੇ ਰੱਖ ਕੇ ਆਪਣੇ ਆਪਣੇ
ਕਦਮ ਵਧਾਉਂਦੇ ਰਹੇ।ਫਿਰ ਉਹਨਾਂ ਨੇ ਕੈਟ ਦਾ ਇਮਤਿਹਾਨ ਦਿੱਤਾ.ਵੀਨਾ ਤੋਂ ਰਿੰਕੁ ਇਕ ਪੋਆਂਇਟ ਪਿਛੈ
ਰਹਿ ਗਿਆ ਤਾ ਉਸ ਨੇ ਰਪੀਟ ਕੀਤਾ ਤੇ ਫਿਰ ਐੰਮ. ਬੀ. ਏ ਕੀਤਾ ਤੇ ਦੋਨਾ ਨੂੰ ਵੱਖਰੀਆ ਕੰਪਨੀਆਂ ਵਿੱਚ
ਦਿੱਲੀ ਨੌਕਰੀਆਂ ਵੀ ਮਿਲ ਗਈਆਂ।ਮਾਂ ਬਾਪ ਨੂੰ ਕੁਝ ਬਣ ਕੇ ਵਿਖਾਉਣ ਦਾ ਮਕਸਦ ਪੂਰਾ ਹੋ ਗਿਆ ਸੀ।
ਇਸ ਸਮੇਂ ਦੌਰਾਨ ਉਹ ਕਈ ਵਾਰ ਇਕੱਠੇ ਹੋਏ-ਇਹ ਸਵਾਰਥਹੀਣ,ਦਿਸ਼ਾ ਸੂਚਕ ਇਸ਼ਕ ਜੋ ਆਪਣੀ ਵਫਾ
ਦੇ ਘੇਰੇ ਵਿੱਚ ਵਿਚਰਦਾ ਰਿਹਾ।ਰਿੰਕੂ ਨੇ ਆਪਣੀ ਛੋਟੀ ਭੈਣ ਨੂੰ ਕੋਲ ਰੱਖ ਕੇ ਤਾਲੀਮ ਦਿਲਾਈ ਤੇ ਉਹ ਵੀ
ਚੌਗੇ aਹੁਦੇ ਤੇ ਨੋਕਰ ਹੋ ਗਈ ਉਧਰ ਵੀਨਾ ਦਾ ਛੋਟਾ ਵੀਰ ਉਸ ਕੋਲ ਜਾ ਕੇ ਡਿਗਰੀ ਪੂਰੀ ਕਰਕੇ ਨੋਕਰ
ਹੋ ਗਿਆ।ਹੁਣ ਦੋਨਾ ਦੇ ਘਰਾਂ ਵਿੱਚ ਵਿਆਹ ਦੀ ਘੁਸਰ ਫੁਸਰ ਹੋਣ ਲਗੀ।ਇਸ ਦੀ ਭਿਣਕ ਉਹਨਾ ਨੂੰ ਲਗੀ
ਤਾ ਉਹਨਾ ਆਪਣੀ ਪਸੰਦ ਆਪੋ ਆਪਣੇ ਘਰ ਜਾਹਰ ਕਰ ਦਿੱਤੀ ਤੇ ਫੇਸਲਾ ਵੱਡਿਆ ਦੇ ਹੱਥ ਛਡ ਦਿੱਤਾ।
ਧਿੰਗੋਜੋਰੀ ਸਮਾਜਿਕ ਹੱਦਾ ਪਾਰ ਕਰਨ ਦਾ ਕਦੀ ਨਹੀਂ ਸੋਚਿਆ।ਇਸ ਤਰਾ ਉਹਨਾ ਨੇ ਅੱਠ ਸਾਲ ਗੁਜਾਰੇ।
ਸਾਰੇ ਜਾਣਦੇ ਸਨ ਕਿ ਇਹ ਬਾਵਫਾ ਹਨ ਤੇ ਵਿਆਹ ਕਰਨਾ ਚਾਹੁੰਦੇ ਹਨ ਪਰ ਦੋਨਾ ਦੇ ਮਾਪਿਆਂ ਸਾਹਮਣੇ
ਉਹੀ ਜਾਲਮ ਸਮਾਜ –ਦੋਰਾਹੇ ਖੜ੍ਹੈ ਦੋਵੇਂ ਧਿਰਾਂ-ਅੰਤਰਜਾਤੀ ਵਿਆਹ ਉਹ ਵੀ ਕੱਟੜ ਜਾਤਾਂ।ਰਿੰਕੁ ਤੇ ਵੀਨਾ ਨੇ ਕਦੀ ਬਾਹਰੀ ਜਾਣ ਬਾਰੇ ਨਾ ਸੋਚਿਆ-ਉਹਨਾ ਦਾ ਸਮਝੌਤਾ ਸੀ ਕਿ ਜੇ ਮਾਂ ਬਾਪ ਰਾਜ਼ੀ ਹੋਣਗੇ
ਤਾਂ ਵਿਆਹ ਦਾ ਬੰਧਂਨ ਬੰਂਂਨ੍ਹ ਲਵਾਂਗੇ ਨਹੀਂ ਤੇ ਇੰਤਜ਼ਾਰ ਕਰਾਂਗੇ ਉਮਰ ਭਰ।ਦੋਨਾਂ ਦੇ ਮਾ ਬਾਪ ਤਾਲੀੰਮ
ਯਾਫਤਾ, ਕੇਂਦਰ ਸਰਕਾਰ ਦੇ ਉੱਚ ਅਹੁਦੇ ਦੇ ਮੁਲਾਜ਼ਮ ਹਨ।ਰਿੰਕੂ ਦੀ ਮਾ ਤੇ ਭੈਣ ਅਤੇ ਵੀਨਾ ਦਾ ਵੀਰ ਤਾਂ
ਸ਼ਹਿਮਤ ਸਨ ਤੇ ਇਸ ਰਿਸ਼ਤੇ ਤੇ ਖੁਸ਼ ਸਨ,ਪਰ ਬਾਪ ਤੋਂ ਡਰਦੇ ਸਨ।ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ"-ਬਾਤ ਅੱਗੇ ਵਧੀ ਰਜ਼ਾਮੰਦੀ ਹੋਗਈ ਤੇ ਵਿਆਹ ਲਈ ਦੋਨਾਂ ਮਾਪਿਆਂ ਨੇ ਸਹਿਮਤੀ ਦੇ ਦਿੱਤੀ
ਵਿਆਹ ਦੀ ਤਾਰੀਕ ਤਹਿ ਹੋ ਗਈ।ਦੋਹਾ ਧਿਰਾ ਵਲੋਂ ਧੂੰੰਮ ਧੜਕੇ ਦੀਆ ਤਿਆਰੀਆ ਆਰੰਭ ਹੋ ਗਈਆਂ
ਰਿੰਕੂ ਇਹ ਸੱਭ ਨਹੀਂ ਚਾਹੁੰਦਾ ਸੀ ਉਹ ਵੀਨਾ ਦੇ ਮਾ ਬਾਪ ਤੇ ਕੋਈ ਬੋਝ ਨਹੀਂ ਸੀ ਪਾਉਣਾ ਚਾਹੁੰਦਾ ਪਰ
ਉਸ ਦੇ ਮਾਪੇ ਸਾਰੇ ਚਾਅ ਪੂਰੇ ਕਰਨੇ ਚਾਹੁੰਦੇ ਸਨ।ਆਖਰ ਉਹਨਾਂ ਨੇ ਵੀਨਾ ਨੂੰ ਸਗਨ ਲਾਉਣ ਲਈ ਦਿਨ
ਮਿਥਿਆ ਤੇ ਸ਼ਗਨ ਲਾਉਣ ਉਹਨਾ ਦੇ ਘਰ ਪਹੁੰਚ ਗਏ,ਉਥੇ ਸ਼ਗਨ ਲਾਉਣ ਤੋ ਬਾਦ ਵਿਆਹ ਦੇ ਪ੍ਰੌਗਰਾਮ
ਤਹਿ ਕੀਤੇ ਜਾਣ ਲਗੇ ਤੇ ਰਿੰਕੂ ਦੇ ਕੰਨਸੋਅ ਲਗ ਗਈ,ਉਸ ਨੂੰ ਪਤਾ ਸੀ ਮੰਮੀ ਡੈਡੀ ਬਾਜ਼ ਨੀ ਆਉਣ ਲਗੇ
ਉਸ ਨੇ ਵੀਨਾਂ ਨਾਲ ਗਲ ਕੀਤੀ ਤਾ ਉਹ ਵੱਡਿਆਂ ਦੀ ਸਾਈਡ ਤੇ ਸੀ ਕਿ ਵਿਆਹ ਸਮਾਜਿਕ ਰੀਤਾ ਨਾਲ
ਸੰਪਨ ਹੋਣਾ ਚਾਹੀਦਾ ਹੈ।ਰਿੰਕੂ ਨੇ ਆਪਣੀ ਮੰਮੀ ਦੇ ਕੰਨ ਵਿੱਚ ਤਰਲਾ ਮਾਰਿਆ ਕਿ ਅੱਜ ਹੀ ਵੀਨਾ ਨੂੰ ਲੈ
ਚਲੀਏ,ਪਹਿਲਾ ਤੇ ਉਹ ਅੜ ਗਏ ਫਿਰ ਪੁੱਤਰ ਪ੍ਰੈਮ ਤੇ ਤਰਸ ਆ ਗਿਆ ਤੇ ਉਹ ਚੁੰਨੀ ਚੜ੍ਹਾਵਾ ਕਰਨ ਲਈ
ਰਾਜ਼ੀ ਹੋ ਗਏ ,ਉਂਜ ਵੀ ਉਹਨਾਂ ਨਾਲ ਸਾਰਾ ਸ਼ਰੀਕਾ ਭਾਈਚਾਰਾ ਤਾ ਸ਼ਰੀਕ ਹੈ ਹੀ ਸੀ ਸੋ ਕਿਰਾਏ ਦੇ ਸਮਾਨ ਨਾਲ ਗੁਰਦਵਾਰੇ ਜਾ ਕੇ ਲਾਵਾ ਲਈਆ ਗਈਆਂ ਤੇ ਇਸ਼ਕ ਜਿੰਦਾਬਾਦ ਹੋ ਗਿਆ।
ਇਸ਼ਕ ਨਾ ਪੁਛੈ ਜਾਤ"-ਇਹ ਇਕ ਨਿਸਵਾਰਥ,ਨਿਰਛਲ ਅੰਤਰਜਾਤੀ ਪ੍ਰੇਮ ਪ੍ਰੀਤਾ ਦਾ ਪਹਿਰੇਦਾਰ ਹੋ ਨਿਬੜਿਆ।ਇਸ ਸੱਚੀ ਸੁੱਚੀ ਪ੍ਰੀਤ ਨੇ ਅੱਜ ਦੇ ਨੌਜੁਆਨਾ ਸਾਹਮਣੇ ਇਕ ਆਦਰਸ਼ ਕਾਇਮ ਕਰ ਦਿੱਤਾ।
ਰੋਜ਼ ਜੋ ਖਬਰ ਲਗੀ ਹੁੰਦੀ ਹੈ,ਪ੍ਰੇਮੀ ਜੋੜੇ ਨੇ ਘਰੋਂ ਭੱਜ ਕੇ ਅਦਾਲਤੇ ਵਿਆਹ ਕਰ ਲਿਆ।ਉਹਨਾਂ ਨੂਂ ਇਸ
ਜੋੜੇ ਤੋਂ ਸਬਕ ਸਿਖਣਾ ਚਾਹੀਦਾ ਹੈ ਕਿ ਪਹਿਲੇ ਆਪਣੇ ਆਪ ਨੂੰ ਸਿੱਧ ਕਰੋ ਤੇ ਫਿਰ ਤੁਹਾਡੀ ਮਰਜ਼ੀ ਨੂੰ
ਲਾਗੂ ਕਰਨ ਵਿੱਚ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਵੇਗਾ।ਵਿਆਹ ਇਕ ਆਂਖਰੀ ਕੰਮ ਸਮਝ ਕੇ ਆਪਣੇ
ਕੰਮਾ ਦੀ ਲਿਸਟ ਵਿੱਚ ਸੱਭ ਤੋਂ ਹੇਠਾਂ ਲਿਖ ਦਿਓ ਜਦ ਸਾਰੇ ਕੰਮ ਮੁੱਕ ਜਾਣਗੇ ਤਾ ਵਿਆਹ ਦਾ ਵੇਲਾ ਆਂ
ਜਾਵੇਗਾ ਤੇ ਇਹ ਬੰਧਨ ਖੁਦ ਬ ਖੁਦ ਵਿੱਧ ਮਾਤਾ ਆਪ ਹਾਜ਼ਰ ਹੋ ਕੇ ਬੰਨ੍ਹਾ ਦੇਵੇਗੀ।ਸੁਚਾ ਇਸਕ ਰੱਬ ਨੂੰ ਵੀ
ਪਸੰਦ ਹੈ{ ਪਹਿਲਾ ਇਸ਼ਕ ਖੁਦਾ ਨੇ ਕੀਤਾ ਸੀ ਆਂਸ਼ਕ ਇਸ ਤੱਥ ਨੂੰ ਪਲੇ ਬਨ੍ਹ ਲੈਣ ਐਂਵੇ ਮੌਤ ਦਾ ਰਾਹ ਨਾਂ ਫੜੀ ਜਾਣ।
ਇਹ ਕੋਈ ਪਟਕਥਾ ਨਹੀਂ,ਇਹ ਸ਼ੱਤ ਪ੍ਰਤੀਸ਼ਤ ਸੱਚੀ ਤਾਜ਼ਾ ਗਾਥਾਂ ਹੈ।ਕੇਵਲ ਕਿਰਦਾਰਾ ਦੇ ਨਾਮ ਬਦਲੇ ਹਨ
ਬਚਪਨ ਦੀ ਮੁਹੱਬਤ ਵਿਆਹ ਦੀ ਉਮਰ ਤੱਕ ਪਲਪਦੀ ਰਹੀ,ਸਹੀ ਵਕਤ ਆਉਣ ਤੇ ਰੰਗ ਲੈ ਆਈ।ਬੜੀ ਵਾਰੀ ਐਸੇ ਇਤਫਾਕ ਹੋਏ ਐਸੇ ਮੌਕੇ ਵੀ ਆਏ ਪਰ ਜਵਾਨਾਂ ਦਾ ਈਮਾਨ ਨਹੀਂ ਡੋਲਿਆਂ।ਉਹ ਦੋਨੋਂ ਆਪਣੀ
ਆਪਣੀ ਜਗਾਹ ਤੇ ਅੋਕਾਤ ਅਨਾਸਾਰ ਪ੍ਰੀਤ ਤੇ ਪਹਿਰਾ ਦੇਂਦੇ ਰਹੇ।ਜਾਤ ਕੁਜਾਤ ਦੀ ਸਮਾਜਿਕ ਕੁਰੀਤੀ ਖੜ੍ਹੀ
ਦੇਖਦੀ ਰਹਿ ਗਈ,ਨਾ ਕੋਈ ਹੰਗਾਮਾ ਨਾਂ ਕੋਈ ਹੱਲਾ ਗੁੱਲਾ ਹੋਇਆ ਨਾ ਕੋਈ ਰੁੱਸਿਆ,ਸੱਚੀ ਮੁਹੱਬਤ ਨੇ ਹਰ ਰਸਮ ਝੂਠੀ ਕਰ ਦਿੱਤੀ।
ਇਸ਼ਕ ਦਾ ਰੁਤਬਾ ਇਸਕ ਹੀ ਜਾਣੈ.......
ਇਸ ਸਬਰ ਸੰਤੋਖ ਤੋਂ ਅਜੋਕੇ ਜਵਾਨਾ ਨੂੰ ਪ੍ਰੈਰਨਾ ਲੈਣੀ ਚਾਹੀਦੀ ਹੈ।ਘਰੋਂ ਭੱਜ ਕੇ ਅਦਾਲਤ ਵਿੱਚ ਵਿਆਹ ਕਰ ਕੇ ਸੱਭ ਨੂੰ ਨਰਾਜ਼ ਕਰ ਕੇ ,ਭੁੱਖੇ ਪਿਆਸੇ,ਲੁਕਦੇ ਫਿਰਨ ਨਾਲੋਂ ਆਪਣੀ ਮੰਜਿਲ ਵੱਲ ਵੱਧਣ ਲਈ ਪਹਿਲਾਂ ਖੁਦ ਨੂੰ ਇਸ ਕਾਬਲ ਬਣਾਉਣਾ ਜਰੂਰੀ ਹੈ।ਵਿਆਹ ਇਕ ਆਖਰੀ ਕੰਮ ਹੈ ਇਹ ਪਹਿਲਾ ਨਹੀਂ ਕਰ
ਲੈਣਾ ਚਾਹੀਦਾ,ਇਸ ਵਿੱਚ ਝਟਪਟਾਪਨ ਸਕੂਨ ਖੋਹ ਲੈਂਦਾ ਹੈ,ਸੱਭ ਰਿਸਤੇ ਨਾਤੇ,ਮਾ ਬਾਪ ਤੋੜ ਦੇਂਦਾ ਹੈ।
ਪ੍ਰੀਤਾ ਦੇ ਪਹਿਰੇਦਾਰ ਨੂੰ ਜਮਾਨਾ ਸਲੂਟ ਕਰਦਾ ਹੈ।
ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਵੀ ਈਨ ਮੰਨ ਜਾਵੇ।--ਮੁਹੱਬਤ ਜਿੰਦਾਬਾਦ"
ਉਂਜ ਵੀ ਕਹਿੰਦੇ ਨੇ –ਇਸ਼ਕ ਮੇਂ ਕੈਸੀ ਦੁਨੀਅਦਾਰੀ,ਚਾਹਤ ਮੇਂ ਕਿਆ ਮਜਬੂਰੀ"
ਚਲਦੇ ਚਲਦੇ----ਕੋਈ ਕਾਮ ਨਾ ਥਾ ਕਰਨੇ ਕੋ ,ਮੈਂ ਨੇ ਬਿਆਂਹ ਕਰ ਲਿਆਂ"।ਅੱਬ...............ਜਾਣਦੇ ਨੇ
ਰਣਜੀਤ ਕੌਰ ਤਰਨਤਾਰਨ
9780282816
9780282816

0 comments:
Speak up your mind
Tell us what you're thinking... !