ਗੁੱਡੀ ਕਾਗਜ਼ ਤੋਂ ਬਣੀ ਜਿਹੀ ਉਹ ਨਰਗਿਸੀ ਕੁੜੀ ਸਾਡੀ ਸਫਾਈ ਸੇਵਕਾ ਭੋਲੀ ਨਾਲ ਆਈ ,ਉਸ ਵੱਲ ਇਕ ਟੱਕ ਵੇਖ ਕੇ ਮੈਂ ਸਮਝਿਆ ਇਸ ਦੀ ਮਾਂ ਕਿਤੇ ਕੰਮ ਗਈ ਹੋਵੇਗੀ ਤੇ ਇਸ ਨੂੰ ਭੋਲੀ ਦੀ ਜਿੰਮੇਵਾਰੀ ਤੇ ਛੱਡ ਗਈ ਹੋਵੇਗੀ!ਫਿਰ ਵੀ ਮੈਂ ਪੁਛ ਲਿਆ;- ਭੋਲੀ ਇੰਨੀ ਸੋਹਣੀ ਗੁੱਡੀ ਕਿਥੋਂ ਲੈ ਆਈ ਏ?
ਭੋਲੀ;- ਆਪਣੀ ਈ ਮੈਡਮ ਜੀ।
ਭੋਲੀ ਮੈਂਨੂੰ ਟਾਲ ਗਈ ਸੀ।ਕੁੜੀ ਦੀ ਡਿਜ਼ਾਈਨਦਾਰ ਫਰਾਕ ਜੋ ਉਸ ਨੂੰ ਬਹੁਤ ਜਚ ਰਹੀ ਸੀ ਤੇ ਮੈਨੂੰ ਸ਼ੱਕੀ ਕਰ ਰਹੀ ਸੀ।ਚਲੋ ਖੇਰ ਕਰ ਕੇ ਮੈਂ ਆਪਣੇ ਧਿਆਂਨ ਹੋ ਗਈ।ਕੁਝ ਦੇਰ ਬਾਦ ਉਹ ਕੁੜੀ ਝਾੜੂ ਫੇਰਨ ਲਗ ਪਈ,ਮੈਂ ਦੌੜ ਕੇ ਗਈ ਤੇ ਭੋਲੀ ਨੂੰ ਟੋਕਿਆ,ਬਿਗਾਨੀ ਬੱਚੀ ਤੇਰੀ ਹਿਫਾਜ਼ਤ ਵਿੱਚ ਹੈ ਤੂੰ ਉਸ ਕੋਲੋਂ ਇਹ ਕੰੰਮ ਕਰਾਉਣ ਲਗੀ,ਇਸ ਦੇ ਮਾਪੇ ....ਮੈਡਮ ਜੀ ਕੁਝ ਨੀ ਹੁੰਦਾ,ਕੰਮ ਤੇ ਕਰਨਾਂ ਪੈਣਾ।ਮੇਰਾ ਸ਼ੱਕ ਗਹਿਰਾ ਹੋ ਗਿਆਂ।ਮੈਂ ਫਿਰ ਕਿਹਾ ਇਹ ਕਿਹਦੀ ਧੀ ਹੈ? ਕੋਈ ਜਵਾਬ ਨਾਂ ਮਿਲਿਆਂ।ਮੈਂ ਕੁੜੀ ਨੂੰ ਟਾਫੀ ਦੇ ਕੇ ਬਿਠਾਂ ਦਿੱਤਾ,ਉਸ ਦਾ ਨਾਮ ਪੁਛਿਆਂ ਉਹ ਨਾਂ ਬੋਲੀ,ਮੈਂ ਸਮਝਿਆਂ,ਇੰਨੀ ਸੋਹਣੀ ਕੁੜੀ ਜਰੂਰ ਗੂੰਗੀ ਹੈ।ਉਹਦੀ ਥਾਂ ਭੋਲੀ ਬੋਲੀ,ਨਾਮ ਤੁਸਾਂ ਹੀ ਰੱਖਣਾ ਜੋ ਜੀ ਆਵੇ ਰੱਖ ਲਓ-ਸਾਡੀਆਂ ਕੁੜੀਆਂ ਦਾ ਵੀ ਤੁਸਾਂ ਹੀ ਰੱਖਿਆਂ ਸੀ।ਮੇਰਾ ਸ਼ੱਕ ਵੱਧਣ ਲਗਾ,ਪਰ ਉਸ ਵਕਤ ਮੈਂ ਚੁੱਪ ਰਹਿਣਾ ਮੁਨਾਸਬ ਸਮਝਿਆਂ,ਉਂਜ ਮੈਂ ਉਸ ਦਾ ਨਾਮ ," ਮਾਇਆਂ" ਬੁਲਾ ਲਿਆਂ।ਉਹ ਚਲੇ ਗਈਆਂ।ਅਗਲੇ ਦਿਨ ਫਿਰ ਉਹ ਭੋਲੀ ਭੂਆਂ ਨਾਲ ਆਂ ਗਈ ਬੜਾ ਸੋਹਣਾ ਨਿੱਕਾ ਜਿਹਾ ਪੰਜਾਬੀ ਸੂਟ,ਚਾਰ ਪੰਜ ਸਾਲ ਦੀ ਗੋਰੀ ਚਿੱਟੀ ਮਾਇਆਂ ਬਹੁਤ ਪਿਆਂਰੀ ਲਗ ਰਹੀ ਸੀ।ਅੇਨਾ ਸੋਹਣਾ ਸੂਟ ਕਿਥੌਂ ਲਿਆਂ ਮੈਂ ਐਂਵੇ ਹੀ ਪੁੱਛ ਲਿਆ? ਇਹਦੀ ਮੰਮੀ ਲਿਆਈ,ਬੜੀਆਂ ਚੀਜ਼ਾਂ ਲਿਆਂਉਂਦੀ ਇਹਦੇ ਲਈ ,ਭੋਲੀ ਬੋਲੀ।ਮੈਨੂੰ ਲਗਾ ਭੋਲੀ ਕੋਈ ਵੱਡੀ ਗਲ ਛੁਪਾ ਰਹੀ ਹੈ। ਐਂਵੇ ਸਿਰਦਰਦੀ ਮੈਂ ਕੀ ਲੈਣਾ ਛੱਡੋ ਪਰਾਂ,ਸੋਚ ਕੇ ਮੈਂ ਅਵੇਸਲੀ ਹੋ ਗਈ ।ਅਗਲੇ ਦਿਨ ਉਹ ਨਿਕੀ ਜਿਹੀ ਬਾਰਬੀ ਡੌਲ ਜਿਹੀ ਫਿਰ ਆਈ।ਮੈ ਫਿਰ ਪੁਛਿਆਂ ਇਹਦੀ ਮਾਂ ਕਿਥੇ ਹੈ?
ਭੋਲੀ;ਉਹ ਕੰਮ ਤੇ ਜਾਂਦੀ, ਮੂੰਹ ਪਰਾ ਕਰ ਕੇ ਭੋਲੀ ਬੋਲੀ-ਮੈਨੂੰ ਤਸ਼ਵੀਸ਼ ਹੋਈ,ਕੀ ਕਰਦੀ ਇਹਦੀ ਮਾਂ? ਮੈਂ ਪੁਛਿਆਂ,ਉਹ ਅਮਬਰਸਰ ਮਿਲ ਚ ਜਾਂਦੀ,ਭੋਲੀ ਦਾ ਉਤਰ ਸੀ।ਮੈਂ ਤਫਤੀਸ਼ ਦੇ ਰਓਂ ਚ ਪੁਛਿਆਂ,ਉਹ ਉਥੇ ਹੀ ਰਹਿੰਦੀ?ਇਸ ਤਰਾਂ ਉਹ ਨਿੱਕੀ ਕੁੜ ਿਰੋਜ਼ ਉਹਦੇ ਨਾਲ ਆਉਣ ਲਗ ਪਈ।ਇਕ ਦਿਨ ਮੈਨੂੰ ਭੋਲੀ ਨੇ ਬੜੇ ਤਮਾਕ ਨਾਲ ਦਸਿਆ,ਭੈਣ ਜੀ ਇਹਨੂੰ ਪਤਾ ਨੀ ਟੈੰਮ ਦਾ ਕਿਵੇ ਪਤਾ ਲਗ ਜਾਂਦਾ ,ਮੇਰਾ ਸਿਰ ਖਾ ਜਾਂਦੀ ਚਲ ਭੂਆਂ ਵਕੀਲਾਂ ਦੇ ਘਰ ਚਲੀਏ।ਮੈਨੂੰ ਲਗਾ ਬੱਚੇ ਤੇ ਕੁੱਤੇ ਖਾਣ ਦੇ ਹੁੰਦੇ ਇਹਨੂੰ ਕੁਝ ਮਿੱਠਾ ਖਾਣ ਨੂੰ ਮਿਲ ਜਾਂਦਾ ਹੈ,ਇਸ ਲਈ ਇਸਰਾਰ ਕਰਦੀ ਹੋਵੇਗੀ ਪਰ ਸੱਚ ਇਹ ਸੀ ਕਿ ਉਸ ਨੂੰ ਵਾਕਿਆਂ ਹੀ ਸਾਡੇ ਘਰ ਆਉਣਾ ਚੰਗਾ ਲਗਦਾ ਸੀ।ਮੈਂ ਮਾਇਆਂ ਨੂੰ ਬਿਸਕੁਟ ਦੇ ਕੇ ਬਿਠਾਂ ਦਿੱਤਾ।ਐਂਵੇ ਹੀ ਭੋਲੀ ਨੂੰ ਪੂੱਛਿਆ ਇਹਦੀ ਮਾਂ ਇਹਨੂੰ ਇਹਦੇ ਬਾਪ ਕੋਲ ਕਿਉਂ ਨਹੀਂ ਲੈ ਜਾਂਦੀ?
ਭੋਲੀ,"ਮੈਡਮ ਜੀ ਜਦੋਂ ਡੰਗਰ ਨੂੰ ਬਿਗਾਨੀ ਖੁਰਲੀ ਦਾ ਭੁੱਸ ਪੈ ਜਾਵੇ,ਉਹ ਟਿਕਦਾ ਨਹੀਂ" ਗੱਲ ਖੁਲ੍ਹਦੀ ਜਾ ਰਹੀ ਸੀ ਪਰ ਮੈਂ ਉਸ ਬੱਚੀ ਲਈ ਕੋਈ ਬੁਰਾ ਸ਼ਬਦ ਸੁਣਨਾਂ ਨਹੀਂ ਸੀ ਚਾਹੁੰਦੀ ਇਸ ਲਈ ਮੈਂ ਅੱਗੇ ਕੁਝ ਨਾਂ ਸੁਣਿਆਂ।ਰਹਿ ਰਹਿ ਇਕ ਹੀ ਖਿਆਂਲ ਆਵੇ,ਇਸ ਬੱਚੀ ਦੇ ਮਾਪੇ ਕਿੰਨੇ ਪਰੇਸ਼ਾਨ ਹੋਣਗੇ?
ਇਕ ਦਿਨ ਭੋਲੀ ਦੀ ਵਿਆਹੀ ਕੁੜੀ ਕੰਮ ਕਰਨ ਆਈ ਤਾ ਉਸ ਨਾਲ ਵੀ ਮਾਇਆਂ ਆਈ।ਰੋਜ਼ ਦੀ ਤਰਾਂ ਮੈਂ ਉਸ ਨੂੰ ਟਾਫੀ ਦਿੱਤੀ।ਸੀਤਾ ਭੌਲ਼ੀ ਦੀ ਕੁੜੀ ਆਪੇ ਦਸਿਆਂ ਅੱਜ ਮੰਮੀ ਬੀਮਾਰ ਹੈ,ਇਹਨਾਂ ਦੇ ਸਿਆਪੇ ਨੀ ਮੁੱਕਦੇ,ਉਹ ਬੜੀ ਖਿੱਝੀ ਹੋਈ ਸੀ,ਮੈਨੂੰ ਲਗਾ ਮੇਰੀ ਤਫਤੀਸ਼ ਮੁਕੰਮਲ ਹੋਣ ਵਾਲੀ ਹੈ।ਕੀ ਗਲ ਹੋ ਗਈ?
ਇਸ ਮਾਸੂਮ ਨੇ ਤੇਰਾ ਕੀ ਚੁੱਕ ਲਿਆਂ,ਮੈਂ ਭੇਤ ਜਾਣਨ ਦਾ ਪੱਤਾ ਸੁਟਿਆਂ।
ਉਸ ਨੇ ਬੜਾ ਕੁਝ ਦਸਿਆ ਮੇਰੇ ਮਤਲਬ ਦੀ ਇਕ ਗੱਲ ਸੀ ,ਮਾਮੀ ( ਮਾਇਆਂ ਦੀ ਮਾਂ) ਪਹਿਲਾਂ ਕਿਤੇ ਹਸਪਤਾਲ ਵਿੱਚ ਕੰਮ ਕਰਦੀ ਸੀ ।ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ।ਇਸ ਸੋਹਣੀ ਜਿਹੀ ਬੱਚੀ ਨਾਲ ਕੋਈ ਵੱਡਾ ਹਾਦਸਾ ਗੁਜਰਿਆਹੈ।ਇਹ ਕਿਸੇ ਚੰਗੇ ਘਰ ਦੀ ਜੀਨਤ ਹੈ। ਸੀਤਾ ਨੂੰ ਮੈਂ ਹਾਸੇ ਵਿੱਚ ਕਹਿ ਦਿੱਤਾ ,"ਸੀਤਾ ਇਹ ਕੁੜੀ ਜੇ ਚੰਗੇ ਘ੍ਰਰ ਚਲੀ ਜਾਵੇ ਤੇ ਇਹਦੀ ਜਿੰਦਗੀ ਸਵਰ ਜਾਵੇ।ਉਹ ਬੋਲੀ ਆਟੀ ਜੀ,ਹਾਂ ਵਿਚਾਰੀ ਪਤਾ ਨਹੀਂ ਕਿਡੇ ਕੁ ਵੱਡੇ ਘਰ ਦੀ ਹੈ,ਮਾਮੀ ਅੇਵੇ ਲੈ ਆਈ ਉਹ ਤੇ ਰੋਂਦੇ ਹੋਣਗੇ,ਪਿੱਟਦੇ ਹੋਣਗੇ,ਬਦਦੁਆਵਾ ਦੇਂਦੇ ਹੋਣਗੇ,ਮੇਰਾ ਮਾਮਾ ਅੱਗੇ ਕਿਹੜਾ ਸੁੱਖ ਪਾਉਣ ਡਿਹਾ"
ਮੈਂ ਕਿਹਾ ਸੀਤਾ ਸਾਡੇ ਇਕ ਰਿਸ਼ਤੇਦਾਰਾਂ ਦੇ ਬੱਚੇ ਵਿਦੇਸ਼ ਨੇ ਤੇ ਉਹ ਇਕੱਲੇ ਉਦਾਸ ਰਹਿੰਦੇ ਜੇ ਮਾਇਆਂ ਉਹਨਾਂ ਦੇ ਰਹਿ ਜਾਵੇ ਤਾਂ ਉਹ ਜਿੰਦਗੀ ਬਣਾ ਦੇਣਗੇ,ਇਹਦਾ ਵੀ ਭਲਾ ਉਹਨਾਂ ਦਾ ਵੀ। ਸੀਤਾ ਨੇ ਕਿਹਾ ਇਹ ਗੱਲ ਤਾ ਵਧੀਆ,ਮੇਰੀ ਮੰਮੀ ਦੇ ਗਲੋਂ ਲੱਥੇ।ਸੀਤਾ ਨੇ ਘਰ ਜਾ ਕੇ ਗਲਬਾਤ ਕੀਤੀ ਮਾਮਾ ਮਾਮੀ ਤਾ ਪਹਿਲਾਂ ਮੌਕਾ ਭਾਲਦੇ ਸਨ।ਝੱਟ ਤਿਆਂਰ ਹੋ ਗਏ ਘਲਾ ਦੇਨੇ ਹਾਂ,ਅਸਾਂ ਵਿਹਲੀ ਕੀ ਕਰਨੀ ਸੀਤਾ ਮੈਨੂੰ ਪੁੱਛਣ ਲਗੀ ਉਹ ਮਾਲ ਚਾਹੁੰਦੇ,ਕੀ ਦੇਣਗੇ ਉਹ?ਕਮਲੀਏ ਇਹ ਢੋਰ ਡੰਗਰ ਜਿਹਦਾ ਕੁਝ ਦੇਣਾ ਉਹ ਪੂਰੀ ਵਧੀਆਂ ਜਿੰਦਗੀ ਦੇਣਗੇ,ਮੈਂ ਕਿਹਾ।ਪਰ ਮਾਮੀ ਤਾ ਲੱਖਾਂ ਦੀਆਂ ਉਡੀਕਾਂ ਲਾਈ ਬੈਠੀ।ਹੁਣ ਮੇਰੀ ਤਫਤੀਸ਼ ਮੁਕੰਮਲ ਹੋ ਗਈ ਸੀ ਤੇ ਤਸ਼ਵੀਸ਼ ਮੁੱਕ ਗਈ ਸੀ।ਉਸ ਅੋਰਤ ਨੂੰ ਬਿਨਾਂ ਵੇਖੇ ਉਸ ਦਾ ਕਿਰਦਾਰ ਸਮਝ ਆ ਗਿਆ ਸੀ।ਮੁਰਾ ਮਨ ਬੜਾ ਦੁਖਿਆ ਮਨੁੱਖ ਦਾ ਬੱਚਾ ਮਨੁੱਖ ਹਥੋਂ ਹੀ ਬੇਅਬਰੂ ਹੋ ਰਿਹਾ।ਮੈਂ ਜਿਹਨਾਂ ਰੱਖਣਾ ਉਹ ਆਪ ਹੀ ਦੱਸਣਗੇ।ਸ਼ਾਮ ਨੂੰ ਸੀਤਾ ਆ ਕੇ ਬੋਲੀ ਆਟੀ ਜੀ ਮਾਮਾ ਕਹਿੰਦਾ ਸਾਨੂੰ ਉਹਨਾਂ ਦਾ ਪਤਾ ਲਿਖ ਦਿਓ ਅਸੀਂ ਆਪ ਹੀ ਪਹੁੰਚ ਕਰ ਲਾਂਗੇ।ਮੈਂ ਫੋਨ ਦਾ ਬਹਾਨਾ ਕਰ ਕੇ ਆਂਖ ਦਿੱਤਾ ਉਹ ਤੇ ਆਪਣੇ ਬੱਚਿਆਂ ਕੋਲ ਵਲਾਇਤ ਗਏ ਨੇ ਜਦ ਆਉਣਗੇ ਤਾ ਪਤਾ ਲੈ ਜਾਣਾ।ਮੁੱਲ ਪਾਉਣਾ ਤੇ ਮੁੱਲ ਵੱਟਣਾ ਇਕ ਬੱਚੀ ਦਾ-ਮੈਰੀ ਰ੍ਹੂਹ ਧ੍ਹੂਹ ਕੇ ਲੈ ਗਿਆ।
ਸੀਤਾ ਬੈਠ ਤੇਰਾ ਮੂੰ੍ਹਹ ਮਿੱਠਾ ਕਰਾਵਾਂ,ਮੈਂ ਤਹਿ ਤੱਕ ਜਾਣਾ ਚਾਹੁੰਦੀ ਸੀ-ਉਹ ਬੈਠ ਗਈ ਤੇ ਮੈਂ ਉਸ ਨੂੰ ਖਾਣ ਲਈ ਪਤੀਸਾ ਦਿੱਤਾ ਜੋ ਕਿ ਵਿਆਹ ਵਾਲੇ ਘਰੋਂ ਅਇਆ ਸੀ,ਇਕ ਪੈਕਟ ਬਣਾ ਕੇ ਮੈਂ ਕਿਹਾ,ਆਹ ਮਾਇਆਂ ਨੂੰ ਦੇ ਦੇਣਾ,ਉਹ ਝੱਟ ਭੁੜਕ ਪਈ ਆਟੀ ਜੀ ਕੀ ਪਤਾ ਮਾਇਆ ਕਿਹਨਾ ਦੀ ਹੈ ਕਿਹਨਾਂ ਦੀ ਨਹੀਂ ਮੈਂ ਤੇ ਆਪਣੀ ਕੁੜੀ ਨੂੰ ਦਊੰ।ਲੈ ਤੂੰ ਉਹਦੇ ਲਈ ਵੀ ਲੈ ਜਾ ਮੈਂ ਭੂੱਲ ਗਈ ਸੀ ਮੈਂ ਆਪਣੀ ਭੂੱਲ ਮੰਨਦੇ ਹੋਏ ਕਿਹ ਲਓਜੀ ਉਹ ਸ਼ੁਰੂ ਹੋ ਗਈ ਤੇ ਆਪਣੀ ਬਨਾਉਟੀ ਮਾਮੀ ਬਾਰੇ ਸੱਭ ਦਸ ਦਿੱਤਾ।ਇਹਦੇ ਮੁੰਡੇ ਇਹਨੂੰ ਲੈਣ ਆਉਂਦੇ ਨੇ ਜਾਂਦੀ ਨੀ ਉਹ ਆਂਧੇ ਸਾਡੇ ਪਿਓ ਨਾਲ ਰਹੋ ਤੇ ਇਹਨੂੰ ਤੇ ਫੈਸ਼ਨ ਲੜਦੇ ਥਾਂ ਥਾਂ ਤੁਰੀ ਫਿਰਦੀ।
ਸਾਨੂੰ ਤੇ ਡਰ ਆਉਦਾ ਕਿਤੇ ਕੁੜੀ ਦਾ ਪੰਗਾ ਨਾਂ ਪੈ ਜਾਵੇ,।ਤੂੰ ਮੈਨੂੰ ਸਹ੍ਹੂ ਲੈਦੇ ਇਸ ਕੁੜੀ ਦੇ ਘਰ ਦਾ ਬਾਕੀ ਮੈਂ ਆਪ ਹੀ ਸੰਭਾਲ ਲਵਾਂਗੀ,ਮੈਂ ਸੀਤਾ ਨੂੰ ਵਿਸ਼ਵਾਸ਼ ਵਿੱਚ ਲੈ ਕੇ ਕਿਹਾ।
ਪਰ ਜਿਵੇ ਅੱਜ ਕਲ ਸੱਭ ਉਲਟਾ ਹੋ ਗਿਆਂ ਉਵੇ ਹੀ ਹੋਇਆਂ,ਸੌ ਦਿਨ ਸਾਧ ਦਾ ਇਕ ਦਿਨ ਚੋਰ ਦਾ,ਹੁਣ ਸਾਧ ਚੋਰਾਂ ਦਾ ਦਾਅ ਨਹੀਂ ਲਗਣ ਦੇਂਦੇ,।ਸੀਤਾ ਦੇ ਘਰ ਸਕੀਮਾਂ ਬਣਨ ਲਗੀਆਂ ਤੇ ਕੁਝ ਫੇਸਲਾ ਹੋ ਜਾਵੇ
ਇਸ ਤੋਂ ਪਹਿਲਾਂ ਹੀ ਵੰਡ ਵੰਡਾਈ ਤੋਂ ਲੜਾਈ ਝਗੜਾ ਫੈਲ਼ ਗਿਆਂ ਰੋਸੇ ਰੰਜਸ਼ਾਂ ਵੱਧ ਗਏ ਤੇ ਉਹ ਬਨਾਉਟੀ ਮਾਪੇ ਮਾਇਆਂ ਨੂੰ ਲੈ ਕੇ ਖਿਸਕ ਗਏ।ਮੈਨੂੰ ਬਹੁਤ ਅਫਸੋਸ ਹੋਇਆ।
ਇਕ ਰੋਜ਼ ਮੈਂ ਭੋਲੀ ਨੂੰ ਕਿਹਾ,ਮਾਸੂਮ ਕਸਾਈ ਹੱਥ ਨਾਂ ਆਂ ਜਾਵੇ,ਮੈਡਮ ਜੀ ਵਾਗੁਰੂ ਆਖੋ ,ਉਹ ਜਨਾਨੀ ਦੇ ਹੱਥ ਤਾਂ ਰੰਗੇ ਹੋਏ ਨੇ।ਸਾਡੇ ਗਲੋਂ ਲੱਥੇ,ਜਿਹੜੇ ਗਾਜਰਾਂ ਖਾਣਗੇ ਢਿੱਡ ਉਹਨਾਂ ਦੇ ਦੁਖਣਗੇ,ਭੋਲੀ ਨੇ ਮੋਟੀ ਸੂਝ ਨਾਲ ਗਲ ਆਈ ਗਈ ਕਰ ਲਈ ਸੀ।
ਕਾਸ਼ਨੀ ਅੱਖਾਂ ਵਾਲੀ ਉਹ ਨਿਕੀ ਜਿਹੀ ਕੁੜੀ ਬਹੁਤ ਯਾਦ ਆਉਂਦੀ ਐ{।
ਰਣਜੀਤ ਕੌਰ ਤਰਨਤਾਰਨ
9780282816

0 comments:
Speak up your mind
Tell us what you're thinking... !