Headlines News :
Home » » ਤੰਗੀਆਂ ਤੇ ਥੁੜ੍ਹਾਂ ਜਿੱਥੇ

ਤੰਗੀਆਂ ਤੇ ਥੁੜ੍ਹਾਂ ਜਿੱਥੇ

Written By Unknown on Tuesday, 4 December 2012 | 04:08


ਤੰਗੀਆਂ ਤੇ ਥੁੜ੍ਹਾਂ ਜਿੱਥੇ
ਸਦਾ ਮੰਦਹਾਲੀਆਂ ਨੀ
ਮਾਏ ਤੇਰਾਂ ਕਿਦਾਂ ਦਾ ਗਰਾਂ।
ਕੰਮ ਦੇ ਇਵਜ ਵਿਚ ਜਿੱਥੇ
ਮਿਲੇ ਟੁੱਕ ਵੀ ਨਾ
ਉਥੇ ਕਿਵੇਂ ਬਸਰ ਕਰਾਂ।
ਖੂਨ ਤੇ ਪਸੀਨਾ ਇਕ
ਕਰ ਕਰ ਦਿਨ ਰਾਤੀਂ
ਅਸੀਂ ਪੈਦਾ ਕਰੀਏ ਅਨਾਜ।
ਚੱਪਾ ਚੱਪਾ ਟੁੱਕਰਾਂ ਨੂੰ
ਸਹਿਕਦੇ ਨਿਆਣੇ ਸਾਡੇ।
ਚੰਗਾ ਤੇਰੇ ਪਿੰਡ ਦਾ ਰਿਵਾਜ।
ਵੇਖੀਏ ਨਾ ਅਸੀਂ ਧੁੱਪ ਛਾਂ। ਕੰਮ ਦੇ ਇਵਜ ਵਿੱਚ ...
ਤਿੱਪ ਤਿੱਪ ਚੋਂਦੇ ਕੱਚੇ
ਕੋਠਿਆਂ 'ਚ ਰਹਿਣ ਸਦਾ
ਵਿਲੂੰ ਵਿਲੂੰ ਕਰਦੇ ਜੁਆਕ।
ਜਿਨਸ ਗੁਦਾਮਾਂ ਵਿਚ ਸਾਂਭ
ਲੈਂਦੇ ਹੱਥੋ ਹੱਥੀਂ, ਬੰਦੇ ਕੁਝ ਚੁਸਤ ਚਲਾਕ।
ਗੁਰਬੱਤ ਨੱਚੇ ਸਾਡੇ ਵਿਹੜਿਆਂ 'ਚ ਹਰ ਵੇਲੇ,
ਕਰਦੀ ਭੜੋਲੀ ਭਾਂ ਭਾਂ। ਕੰਮ ਦੇ ਇਵਜ ਵਿੱਚ ...
ਹੱਕ ਕਦੇ ਮੰਗੀਏ ਜੇ ਵਰ੍ਹਦੀ ਐ ਡਾਂਗ ਜਿਥੇ
ਸਹੀਏ ਨਾਕਾ ਬੰਦੀਆਂ ਦਾ ਸੇਕ।
ਜੋਬਨਾਂ ਦੀ ਰੁੱਤੇ ਜਿੱਥੇ ਹੁਸਨਾਂ ਨੂੰ ਪੈਣ ਡਾਕੇ
ਪੈਂਦੇ ਉਦੋਂ ਕਾਲਜੇ ਨੂੰ ਛੇਕ।
ਵੱਟਕੇ ਕਚੀਚੀ ਆਖਾਂ ਹਿਰਸਾਂ ਭੁੱਖਿਆਂ ਦੇ
ਕਿਉਂ ਨਾ 'ਗੂਠਾ ਗਲ 'ਚ ਧਰਾਂ। ਕੰਮ ਦੇ ਇਵਜ ਵਿਚ
ਪੀੜ੍ਹੀ ਦਰ ਪੀੜ੍ਹੀ ਜਿੱਥੇ
ਸਦੀਆਂ ਤੋਂ ਪੈਦਾ ਹੁੰਦੇ
ਸੀਰੀ, ਪਾਲੀ, ਗੋਲੇ ਤੇ ਗੁਲਾਮ।
ਰੱਬ ਦੀ ਰਜਾ 'ਚ ਭੁੱਖੇ
ਸੌਣ ਵਾਲੇ ਕਾਮਿਆਂ ਲਈ
ਖੌਰੇ ਕਦੋਂ ਬਦਲੂ ਨਿਜਾਮ?
'ਲਾਲ' ਸੂਚੀ ਚੜ੍ਹਨੀ ਸਵੇਰ
ਕਦੋਂ ਕਾਮਿਆਂ ਦੀ
ਕਦੋਂ ਲੋਟੂ ਕਰਨੈ ਪਰਾਂ੍ਹ। ਕੰਮ ਦੇ ਇਵਜ ਵਿੱਚ ......

ਲਾਲ ਸਿੰਘ ਸੁਲਹਾਣੀ
ਮੋ: 98721-55120
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template