ਅੱਜ ਦੁਨੀਆ ਭਰ ਦੇ ਵਿਅਕਤੀ ਆਪਣੀ ਸਿਹਤ ਪ੍ਰਤੀ ਬਹੁਤ ਜਾਗਰੁਕ ਹੁੰਦੇ ਜਾ ਰਹੇ ਹਨ । ਸਿਹਤ ਨੂੰ ਠੀਕ ਕਰਨ ਲਈ ਤਰ੍ਹਾ ਤਰ੍ਹਾ ਦੇ ਸਾਧਨ ਅਪਣੇ ਰਹੇ ਹਨ । ਕਿਤੇ ਜਿਮ ਤੇ ਕਿਤੇ ਯੋਗ ਦਾ ਸਹਾਰਾ ਲੈਦੇ ਹਨ ਜਾਂ ਫਿਰ ਕਈ ਤਰ੍ਹਾ ਦੀਆ ਹੋਰ ਕਸਰਤਾਂ ਕਰਦੇ ਹਨ । ਦੁਨੀਆ ਦੇ ਕੋਣੇ ਕੋਣੇ ਵਿਚ ਅੱਜ ਵਿਅਕਤੀਆ ਨੂੰ ਕਿਸੇ ਨਾ ਕਿਸੇ ਬੀਮਾਰੀ ਨੇ ਘੇਰ ਰੱਖਿਆ ਹੈ । ਹਰੇਕ ਬੀਮਾਰੀ ਤੇ ਅੱਜ ਪੈਸੇ ਵੀ ਬਹੁਤ ਖਰਚ ਹੁੰਦੇ ਹਨ ਪਰ ਲੱਖਾਂ ਰੁਪਏ ਖਰਚ ਕਰ ਕੇ ਵੀ ਅੱਜ ਇਹਨਾ ਬੀਮਾਰੀਆ ਤੋ ਛੁਟਕਾਰਾ ਨਹੀ ਪਾਇਆ ਜਾ ਰਿਹਾ । ਹਰੇਕ ਵਿਅਕਤੀ ਦੀ ਪਹੁੰਚ ਵਿਚ ਨਹੀ ਹੁੰਦਾ ਕਿ ਉਹ ਆਪਣੀ ਬੀਮਾਰੀ ਦਾ ਇਲਾਜ ਕਰਵਾ ਸਕੇ । ਅੱਜ ਹਸਪਤਾਲਾ ਦੇ ਹਸਪਤਾਲ ਅਸੀ ਮਰੀਜ਼ਾਂ ਨਾਲ ਭਰੇ ਦੇਖਦੇ ਹਾਂ । ਕਦੇ ਕਿਸੇ ਨੇ ਸੋਚਿਆ ਹੈ ਕਿ ਇਹ ਬੀਮਾਰੀਆ ਕਿਥੋ ਉਤਪੰਨ ਹੋ ਰਹੀਆ ਹਨ ? ਅੱਜ ਪੈਸਾ ਕਮਾਉਣ ਦੀ ਭੱਜ ਦੌੜ ਵਿਚ ਵਿਅਕਤੀ ਨਵੇ ਨਵੇ ਸਾਧਨਾ ਦੀ ਵਰਤੋ ਕਰਦਾ ਹੈ । ਅੱਜ ਲੋਕ ਘਰ ਵਿਚ ਆਪ ਕੰਮ ਕਰਨ ਦੀ ਥਾਂ ਮਸ਼ੀਨਾਂ ਆਦਿ ਨਾਲ ਕੰਮ ਕਰਦੇ ਹਨ ਅਤੇ ਨਾਲ ਹੀ ਆਵਾਜਾਈ ਦੇ ਸਾਧਨਾ ਦੀ ਵਰਤੋ ਕਰਦੇ ਹਨ ਅਤੇ ਆਪਣੀ ਸਿਹਤ ਨੂਖਰਾਬ ਕਰਦੇ ਜਾ ਰਹੇ ਹਨ । ਆਧੁਨਿਕ ਯੁੱਗ ਦੇ ਲੋਕ ਛੋਟੇ ਛੋਟੇ ਕੰਮਾਂ ਨੂੰ ਕਰਨ ਲਈ ਵੀ ਮੋਟਰ ਗੱਡੀਆ ਦੀ ਵਰਤੋ ਕਰਦੇ ਹਨ । ਛੋਟੇ ਸ਼ਹਿਰਾ ਦੇ ਲੋਕ ਤਾ ਆਪਣੇ ਸ਼ਹਿਰ ਵਿਚ ਥੋੜੀ ਥੋੜੀ ਦੂਰੀ ਤੇ ਜਾਣ ਲਈ ਵੀ ਮੋਟਰ ਸਾਇਕਲਾ ਦੀ ਵਰਤੋ ਕਰਦੇ ਹਨ । ਦੂਜੇ ਦੇਸ਼ਾ ਦੇ ਲੋਕ ਤਾ ਦਿਨੋ ਦਿਨ ਸਿਆਣੇ ਹੁੰਦੇ ਜਾ ਰਹੇ ਹਨ, ਪਰ ਸਾਡੇ ਭਾਰਤ ਦੇਸ਼ ਦੇ ਲੋਕ ? ਇਹ ਆਪਣੇ ਜੀਵਨ ਪੱਧਰ ਨੂੰ ਉਚਾ ਦਖਾਉਣ ਲਈ ਅਤੇ ਸ਼ਰਮੋ ਸ਼ਰਮੀ ਹੀ ਇਹਨਾ ਸਾਧਨਾ ਦੀ ਵਰਤੋ ਕਰਦੇ ਹਨ । ਅਸੀ ਦੇਖਦੇ ਹਾ ਕਿ ਸਾਡੇ ਦੇਸ਼ ਵਿਚ ਹਰ ਸਾਲ ਮੋਟਰ ਗੱਡੀਆ ਦੀ ਗਿਣਤੀ ਕਿੰਨੀ ਵੱਧਦੀ ਜਾ ਰਹੀ ਹੈ । ਵੱਡੇ ਵੱਡੇ ਸ਼ਹਿਰ ਇਹਨਾ ਮੋਟਰ ਗੱਡੀਆ ਦੀ ਭੀੜ ਨਾਲ ਹੀ ਭਰੇ ਹੋਏ ਹਨ । ਹਰ ਪਾਸੇ ਪ੍ਰਦੂਸ਼ਨ ਹੀ ਪ੍ਰਦੂਸ਼ਨ ।
ਜਿਹੜੇ ਵਿਅਕਤੀ ਅੱਜ ਵੀ ਸਾਇਕਲ ਦੀ ਵਰਤੋ ਕਰਦੇ ਉਹ ਸਿਹਤ ਪ੍ਰਤੀ ਬਿਲਕੁਲ ਤੰਦਰੁਸਤ ਰਹਿੰਦੇ ਹਨ । ਸਾਇਕਲ ਇਕ ਬਹੁਤ ਵਧੀਆ ਕਸਰਤ ਹੈ ਨਾਲ ਹੀ ਹਰੇਕ ਵਿਅਕਤੀ ਦੀ ਪਹੁੰਚ ਵਿਚ ਵੀ ਹੈ । ਅੱਜ ਪੈਟਰੋਲ ਅਤੇ ਡੀਜ਼ਲ ਦੇ ਭਾਅ ਵੀ ਅਸਮਾਨ ਨੂੰ ਛੁ ਰਹੇ ਹਨ । ਪਰ ਲੋਕ ਕਦੋ ਜਾਗਰੁਕ ਹੋਣਗੇ ? ਦੇਸ਼ ਦੀਆ ਵੱਖ ਵੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਸਿਹਤ ਦੇ ਨਾਲ ਨਾਲ ਸਾਇਕਲ ਦੀ ਵਰਤੋ ਕਰਨ ਲਈ ਵੀ ਜਾਗਰੁਕ ਕਰਨ । ਹੁਣ ਵੇਲਾ ਹੈ ਕਿ ਅਸੀ ਸਾਇਕਲ ਦੀ ਵਰਤੋ ਜਿਆਦਾ ਕਰੀਏ ਅਤੇ ਮੋਟਰ ਗੱਡੀਆ ਦੀ ਵਰਤੋ ਘੱਟ ਕਰ ਕੇ ਸਿਹਤ ਨੂੰ ਤੰਦਰੁਸਤ ਰੱਖੀਏ ਅਤੇ ਪ੍ਰਦੂਸ਼ਣ ਤੇ ਵੀ ਕੰਟਰੋਲ ਕਰੀਏ । ਮਨੁੱਖ ਲਈ ਸਭ ਕੁਝ ਕਰਨਾ ਸੰਭਵ ਹੈ । ਜੇਕਰ ਦੇਖਿਆ ਜਾਵੇ ਤਾ ਕੁਝ ਸਾਲ ਪਹਿਲਾ ਵੀ ਮਨੁੱਖ ਇੱਕ ਥਾਂ ਤੋ ਦੂਜੀ ਥਾਂ ਜਾਣ ਲਈ ਪੈਦਲ ਤੁਰਦੇ ਜਾਂ ਸਾਇਕਲ ਦੀ ਵਰਤੋ ਕਰਦੇ ਸਨ । ਉਹਨਾ ਨੂੰ ਜਲਦੀ ਕੋਈ ਬੀਮਾਰੀ ਵੀ ਨਹੀ ਲਗਦੀ ਸੀ । ਮੈ ਇਹ ਨਹੀ ਕਹਿੰਦਾ ਕਿ ਅਸੀ ਇਹਨਾ ਸਾਧਨਾ ਦੀ ਵਰਤੋ ਕਰੀਏ ਹੀ ਨਾ, ਲੋੜ ਅਨੁਸਾਰ ਹੀ ਇਹਨਾ ਦੀ ਵਰਤੋ ਕਰਨੀ ਚਾਹੀਦੀ ਹੈ । ਜੇ ਇਕ ਇਕ ਮਨੁੱਖ ਵੀ ਹੌਲੀ ਹੌਲੀ ਛੋਟੇ ਛੋਟੇ ਕੰਮਾਂ ਨੂੰ ਕਰਨ ਲਈ ਸਾਇਕਲ ਦੀ ਵਰਤੋ ਕਰਨ ਲੱਗ ਜਾਵੇ ਤਾ ਹੌਲੀ ਹੌਲੀ ਦੂਜੇ ਮਨੁੱਖਾ ਤੇ ਵੀ ਅਸਰ ਪੈਣਾ ਸ਼ੂਰੁ ਹੋ ਜਾਵੇਗਾ । ਇਸ ਨਾਲ ਸ਼ਹਿਰਾਂ ਵਿਚ ਭੀੜ ਵੀ ਘੱਟਣ ਲੱਗੇਗੀ ਅਤੇ ਦੁਰਘਟਨਾਵਾਂ ਵੀ ਘੱਟ ਹੋ ਜਾਣਗੀਆ । ਨਾਲ ਹੀ ਅਸੀ ਇਕ ਚੰਗੀ ਜਿੰਵਤੀਤ ਕਰ ਸਕਾਂਗੇ ।
ਇਸ਼ਟ ਪਾਲ
ਯੋਗ ਮਾਹਿਰ
ਪਤਾ - ਵਾਰਡ ਨੰ 10, ਸ਼ਕਤੀ ਨਗਰ,
ਲੱਲੁਆਣਾ ਰੌਡ, ਮਾਨਸਾ, ਪੰਜਾਬ।
ਫੋਨ - 9872565003



0 comments:
Speak up your mind
Tell us what you're thinking... !