ਇੱਕ ਤੋਂ ਪੰਦਰਾਂ ਦਸੰਬਰ ਤੀਕਰ, ਪੰਜਾਬ ਦੇ ਮੁੱਖ ਏਜੰਡੇ ।
ਸਖ਼ਤ ਸੁਰੱਖਿਆ ਖ਼ਿਡਾਰੀਆਂ ਦੀ ਤੇ, ਫੜੇ ਹੱਥਾਂ ਵਿੱਚ ਡੰਡੇ ।
ਤਿੰਨ ਹਜ਼ਾਰ ਮੁਲਾਜ਼ਮ ਪੁਲੀਸ ਦੇ,ਪਹੁੰਚੇ ਆਣ ਬਠਿੰਡੇ ।
ਕਹਿਣ ਪੁਲਸੀਏ ਕਬੱਡੀ ਕੱਪ ਨੇ, ਬੀਜਕੇ ਰੱਖਤੇ ਕੰਡੇ ।
ਪੁਲੀਸ ਲਾਈਨ ਦੇ ਖ਼ਾਤਿਓ ਮੁੱਕੇ, ਰਾਸ਼ਨ ਪਾਣੀ ਤੇ ਗੰਢੇ ।
ਕਰੋੜ ਰੁਪਇਆ ਸਿਰ ‘ਤੇ ਹੁਣ ਕੋਈ, ਉਧਾਰ ਤੇਲ ਨਾ ਵੰਡੇ ।
ਵੱਡੇ ਅਫ਼ਸਰਾਂ ਦੇ ਬਿੱਲ ਹੋਟਲ ਦੇ, ਆਉਣਗੇ ਕਿਹੜੇ ਫ਼ੰਡੇ ।
ਛੋਟੇ ਮੁਲਾਜ਼ਮ ਲੰਗਰ ਨਾਲ ਹੀ, ਕਰਨ ਲੱਗੇ ਢਿੱਡ ਠੰਡੇ ।
ਫ਼ਿਲਮੀ ਹਸਤੀਆਂ ਆ ਰਹੀਆਂ ਨੇ, ਪਾਕੇ ਕਪੜੇ ਉੱਚੇ ਲੰਡੇ ।
ਉਦਘਾਟਨੀ ਮੈਚ ‘ਤੇ ਕਬੱਡੀ ਪੈਣੀ, ਖ਼ੜਕ ਜਾਣ ਨਾ ਖ਼ੰਡੇ ।
ਏਸੇ ਲਈ ਸੁਖਬੀਰ ਬਾਦਲ ਨੇ, ਕਈ ਆਫ਼ੀਸਰ ਚੰਡੇ ।
ਸਿਬੀਆਂ ਵਾਲਿਆ ਵੀਹ ਕਰੋੜ ਦੇ,ਗੁਰਪ੍ਰੀਤ ਨੇ ਗੱਡਤੇ ਝੰਡੇ ।
ਗੁਰਪ੍ਰੀਤ ਸਿੰਘ ਸਿਬੀਆਂ (ਫਰੀਦਕੋਟ)
ਮੋ: 98726-00138

0 comments:
Speak up your mind
Tell us what you're thinking... !