ਅਸਾਂ ਮਿਲ ਬੈਠ ਕੇ ਚਰਖਾ ਨਹੀਂ ਕਤਿਆ,ਕਸ਼ੀਦਾਕਾਰੀ ਨਹੀ ਕੀਤੀ,ਪਰ ਸਾਡਾ ਸਭਿਅਕ ਕੁੜੀਆ ਦਾ ਤ੍ਰਿੰਞਣ ਦਾ ਪੂਰ ਸੀ,ਸਾਡੇ ਚੋਂ ਦੋ ਤਿੰਨ ਨੇ ਦਾਦੀ ਮਾ ਨਾਲ ਰਖਾ ਵੀ ਥੋੜ੍ਹਾ ਜਿਹਾ ਕਤਿਆਂ ਸੀ,ਛਿੰਦੀ ਨੂੰ ਤਾ ਮਾਹਰ ਹੋ ਗਈ ਸੀ ਚਰਖੇ ਦੇ ਗਲੋਟੇ ਬਣਾਉਣ ਵਿੱਚ।ਛਿੰਦੀ ਮੇਰੀ ਬਹੁਤ ਨਜ਼ਦੀਕੀ ਤੇ ਪਿਆਰ ਵਾਲ਼ੀ ਸਹੇਲੀ ਸੀ।ਅੱਜ ਦੀ ਗਲ ਛਿੰਦੀ ਦੀ ਛੋਟੀ ਭੈਣ ਭਿੰਦੀ ਬਾਰੇ ਹੋਵੇਗੀ।ਛਿੰਦੀ ਦੇ ਡੈਡੀ ਨੇ ਲਾਡ ਨਾਲ ਉਸ ਦਾ ਨਾਮ ਛਿੰਦੀ ਰੱਖਿਆਂ ਤੇ ਲਾਡ ਪਿਆਰ ਵਿੱਚ ਹੀ ਛਿੰਦੀ,ਭਿੰਦੀ ਕਹਿ ਦਿੱਤਾ ਜੋ ਭਿੰਦੀ ਦਾ ਨਾਮ ਪੱਕਾ ਹੋ ਗਿਆ।ਭਿੰਦੀ ਨੇ ਏ.ਐਨ ਐਮ.( ਮਿਡ ਵਾਈਫ) ਦਾ ਕੋਰਸ ਕਰ ਲਿਆ ਤੇ ਛਿੰਦੀ ਨੇ ਬੀ.ਏ ਕਰ ਲਈ ਸੀ ਉਹਦੇ ਵਿਆਹ ਦੀ ਸਲਾਹ ਹੋਣ ਲਗੀ,ਕਿਉਂਕਿ ਉਹ ਪੰਜ ਭੇਣਾ ਸਨ ਇਸ ਲਈ ਉਹਦੇ ਡੈਡੀ ਆਪਣੀ ਜਿੰਮੇਵਾਰੀ ਤੋਂ ਸਹਿਜੇ ਹੀ ਸੁਰਖਰੂ ਹੋਣਾ ਚਾਹੁੰਦੇ ਸੀ।ਛਿੰਦੀ ਤੋਂ ਪਹਿਲਾਂ ਭਿੰਦੀ ਲਈ ਇਕ ਮਾਕੂਲ਼ ਰਿਸ਼ਤਾ ਮਿਲ ਗਿਆ।ਲੜਕੇ ਨੇ ਕੰਮਪਉਡਰ ਦਾ ਕੋਰਸ ਕੀਤਾ ਸੀ ,ਇਕੋ ਲਾਈਨ ਹੋਣ ਕਰਕੇ ਥੋੜ੍ਹੀ ਛਾਣ ਬੀਣ ਤੋਂ ਬਾਦ
ਮੰਗਣਾ ਤੇ ਫਿਰ ਭਿੰਦੀ ਦਾ ਵਿਆਹ ਛਿੰਦੀ ਤੋਂ ਪਹਿਲਾਂ ਕਰ ਦਿੱਤਾ ਗਿਆ।ਭਿੰਦੀ ਦਾ ਪਤੀ ਇਕ ਛੋਟੇ ਜਿਹੇ ਪਿੰਡ ਦੀ ਛੋਟੀ ਜਿਹੀ ਡਿਸਪੈਂਸਰੀ ਵਿੱਚ ਨੌਕਰੀ ਕਰਦਾ ਹੋਣ ਕਰਕੇ ਉਸੀ ਪਿੰਡ ਵਿੱਚ ਕਿਸੇ ਦੇ ਘਰ ਇਕ ਕਮਰਾ ਲੈ ਕੇ ਰਹਿੰਦਾ ਸੀ,ਉਸ ਘਰ ਵਿੱਚ ਇਕ ਜਵਾਨ ਕੁੜੀ ਤੇ ਉਸ ਦੀ ਮਾਂ ਰਹਿੰਦੇ ਸਨ।ਭਿੰਦੀ ਦੇ ਡੈਡੀ ਨੇ ਸੁਰਜਨ ( ਭਿੰਦੀ ਦਾ ਪਤੀ) ਦੇ ਜੱਦੀ ਪਿੰਡ ਤੋਂ ਤਾ ਉਸ ਦੀ ਛਾਣ ਬੀਣ ਦੀ ਤਸੱਲੀ ਕਰ ਲਈ ਸੀ ਪਰ ਜਿਥੇ ਉਹ ਰਹਿੰਦਾ ਸੀ ਉਥੋਂ ਕੁਝ ਜਾਣਨ ਦੀ ਜਰੂਰਤ ਨਾਂ ਗੌਲੀ।
ਵਿਆਹ ਤੋਂ ਬਾਦ ਸੁਰਜਨ ਨੇ ਭਿੰਦੀ ਨਾਲ ਸਲਾਹ ਕੀਤੀ ਕਿ ਉਹ ਵੀ ਉਥੇ ਉਹਦੇ ਨਾਲ ਸਿਹਤ ਸੇਵਾ ਕਰਨ ਲਗ ਪਵੇ,ਭਿੰਦੀ ਨੇ ਵੀ ਡੈਡੀ ਨੂੰ ਕਿਹਾ ਕੁਝ ਚਿਰ ਬਾਦ ਉਹ ਆਪਣ ਿ ਦੁਕਾਨ ਬਣਾ ਲੈਣਗੇ ਤੇ ਬਿਨਾਂ ਹੋਰ ਕੋਈ ਇੰਤਜ਼ਾਮ ਕੀਤੇ ਸੁਰਜਨ ਨਵੀਂ ਵਿਆਹੁਤਾ ਨੂੰ ਉਸੀ ਕਮਰੇ ਵਿੱਚ ਲੈ ਗਿਆ।ਨੈਤਿਕਤਾ ਇਹ ਕਹਿੰਦੀ ਸੀ ਕਿ ਉਹ ਮਾਂ ਬੇਟੀ ਸੁਰਜਨ ਨੂੰ ਆਜਾਦ ਕਰ ਦੇਂਦੀ ਪਰ ਹੋਇਆ ਉਲਟ –ਉਹ ਸਗੋਂ ਹੀ ਇੰਨਾ ਅੱਗੇ ਵੱਧ ਗਈਆ ਕਿ ਮਾਂ ਨੇ ਸੁਰਜਨ ਨੂੰ ਕੁੜੀ ਨਾਲ ਵਿਆਹ ਕਰਨ ਤੇ ਭਿੰਦੀ ਨੂੰ ਛੱਡ ਦੇਣ ਲਈ ਮਜਬੂਰ ਕਰ ਦਿੱਤਾ।ਅਪਨਾ ਸੱਭ ਕੁਝ ਖੋ ਕੇ ਭਿੰਦੀ ਪੇਕੇ ਆ ਗਈ,ਸੁਰਜ ਛੱਡ ਗਿਆ ਮੁੜ ਨਾ ਮੁੜਿਆਂ।ਹੌਲੀ ਹੌਲੀ ਦਿਨ ਗੁਜਰਨ ਲਗੇ,ਭਿੰਦੀ ਨੂੰ ਮਾਂ ਬੇਟੀ ਦੀ ੀਖਚੜੀ ਸਮਝ ਆਉਣ ਲਗੀ।ਦੋ ਮਹੀਨੇ ਦਾ ਸਮਾਂ ਗੁਜਰ ਗਿਆ,ਕੋਈ ਖਬਰ ਨਾ ਸਾਰ।ਤੇ ਭਿੰਦੀ ਮਾਨਸਿਕ ਤੌਰ ਤੇ ਬੀਮਾਰ ਹੋ ਗਈ ਭੁੱਖੀ ਰਹਿਣ ਕਰਕੇ ਉਹ ਸਰੀਰਕ ਤੌਰ ਤੇ ਵੀ ਬੀਮਾਰ ਹੋ ਗਈ ਤੇ ਮੰਜੀ ਨਾਲ ਜੁੜ ਗਈ।ਉਸ ਨੂੰ ਆਪਣੀ ਜਿੰਦਗੀ ਦੇ ਨਾਲ ਆਪਣੇ ਮਾਂ ਬਾਪ ਤੇ ਬਾਕੀ ਚਾਰ ਭੇਣਾਂ ਦਾ ਗਮ ਵੀ ਸਤਾ ਰਿਹਾ ਸੀ।ਉਹ ਆਪਣੇ ਡੈਡੀ ਨੂੰ ਪ੍ਰੇਸ਼ਾਨ ਨਹੀਂ ਸੀ ਵੇਖ ਸਕਦੀ।ਦਿਨ ਬ ਦਿਨ ਉਹਦੀ ਹਿੰਮਤ ਜਵਾਬ ਦੇਣ ਲਗੀ।ਛਿੰਦੀ ਂੇ ਇਕ ਦਿਨ ਸਾਡੇ ਘਰ ਸਾਰੀ ਗਲ ਦੱਸੀ।ਸਾਨੂੰ ਬਹੁਤ ਮਹਿਸੂਸ ਹੋਇਆਂ।ਉਹਨਾਂ ਨੇ ਸੁਰਜਨ ਨਾਲ ਗਲ ਬਾਤ ਕਰਨ ਦੀ ਪੂਰੀ ਵਾਹ ਲਾਈ,ਪਰ ਨਿਰਰਥਕ....।
ਮੈਂ ਤੇ ਮੇਰੇ ਬੀਜੀ ਭਿੰਦੀ ਦੀ ਖਬਰਗੀਰੀ ਲਈ ਉਸ ਦੇ ਘਰ ਗਏ।ਸਚੀ ਉਹ ਮੰਜੀ ਤੇ ਜਿਵੇਂ ਲਾਸ਼ ਪਈ ਹੋਵੇ।ਸੱਭ ਦੀਆਂ ਅੱਖਾ ਵਿੱਚ ਪਾਣੀ ਛਲਕਣ ਲਈ ਤਿਆਰ ਸੀ।ਮੈਂ ਛਿੰਦੀ ਨੂੰ ਪੁਛਿਆਂ ਤੁਸੀ ਕੋਈ ਖਤ ਵਗੈਰਾ ਵੀ ਲਿਖਿਆ ਉਹਨੂੰ?ਉਸ ਦਾ ਡੈਡੀ ਬੋਲਿਆ
ਅਸੀ ਤੇ ਕਈ ਫੇਰੇ ਮਾਰੇ,ਹੁਣ ਉਹ ਸਾਡੇ ਮੱਥੇ ਨਹੀਂ ਲਗਦਾ ਓਹਲੇ ਛੁਪ ਜਾਂਦਾ।ਚਲੋ ਅੱਜ ਇਕ ਆਖਰੀ ਖਤ ਲਿਖ ਦੇਨੇ ਆਂ ਜੇ ਜਵਾਬ ਨਾਂ ਆਇਆਂ ਤਾ ਅੱਗੇ ਕੁਝ ਕਰਾਂਗੇ,ਇਸ ਦੌਰਾਨ ਭਿੰਦੀ ਨੂੰ ਹਸਪਤਾਲ ਤੇ ਪੁਚਾਓ।ਉਹਨਾਂ ਦਸਿਆਂ ਕਈ ਡਾਕਟਰਾਂ ਨੂੰ ਮਿਲੇ ਇਹੀ ਜਵਾਬ ਮਿਲਦਾ ਘਰ ਲੈ ਜਾਓ ਇਹ ਗਹਰੇ ਸਦਮੇ ਵਿੱਚ ਹੈ,ਇਸ ਦਾ ਡਾਕਟਰੀ ਇਲਾਜ ਕੋਈ ਨਹੀਂ ਕੇਵਲ ਪਿਆਰ ਹੈ। ਭਿੰਦੀ ਦੇ ਡੈਡੀ ਮੰਮੀ ਤੇ ਮੇਰੇ ਬੀਜੀ ਮੈਂਨੂੰ ਖਤ ਲਿਖਾਉਣ ਲਗੇ।ਉਹਨਾਂ ਨੇ ਜੋ ਕੁਝ ਬੋਲਿਆ,ਮੈ ਸੁਣ ਕੇ ਆਪਣੀ ਨਾਦਾਨ ਮੱਤ ਅਨੁਸਾਰ ਸ਼ਬਦਾਂ ਦੀ ਸਿਆਂਹੀ ਭਰ ਕੇ ਕਲਮ ਝਰੀਟ ਦਿੱਤੀ ,ਪੜ੍ਹੀ ਸੱਭ ਨੇ ਸੁਣੀ
ਤੇ ਡੈਡੀ ਨੇ ਦਸਖਤ ਕੀਤੇ,ਲਿਫਾਫਾ ਬੰਦ ਕਰਕੇ ਆਉਂਦੇ ਹੋਏ ਰਸਤੇ ਵਿੱਚ ਅਸੀਂ ਪੋਸਟ ਕਰ ਦਿੱਤੀ।ਦਿਨ ਗੁਜਰਦੇ ਗਏ ਰੋਜ਼ ਡਰ ਆਵੇ ਕਿਤੇ ਭਿੰਦੀ ਦੀ ਬੁਰੀ ਖਬਰ ਨਾ ਆ ਜਾਵੇ।ਸੋਲਾਂ ਦਿਨ ਹੋ ਗਏ ਛਿੰਦੀ ਵੀ ਨਾਂ ਆਈ ਕਦੀ-ਅਸੀਂ ਸ਼ਾਮ ਨੂੰ ਉਹਨਾ ਦੇ ਘਰ ਜਾਣ ਦੀ ਤਿਆਰੀ ਕਰਨ ਲਗੇ।ਮੈਂ ਅਖਿਆ ਪਹਿਲਾ ਪਤਾ ਖਰਾ ਲਈਏ,ਮੇਰਾ ਨਿੱਕਾ ਵੀਰ ਬਾਜਾਰ ਵੇਖ ਕੇ ਅਇਆਂ ਉਹਦੇ ਡੈਡੀ ਦੁਕਾਨ ਤੇ ਕੰਮ ਕਰਦੇ ਪਏ ਸੀ।ਇਹ ਦਸਦੀ ਜਵਾ ਭਿੰਦੀ ਦੇ ਡੈਡੀ ਲੇਡੀਜ਼ ਸੂਟ ਸੀਣ ਦੇ ਇੰਨੇ ਮਾਹਰ ਸਨ ਕਿ ਬੱਸ ਆਕਾਰ ਵੇਖ ਕੇ ਇਂਨੀ ਫਿਠਿੰਗ ਬਣਾਉਂਦੇ ਕਿ ਜਿਵੇ ਸ਼ਿਲਪਕਾਰ ਨੇ ਬੁੱਤ ਘੜਿਆ ਹੋਵੇ।ਇਲਾਕੇ ਦੀਆਂ ਇਸਤ੍ਰੀਆਂ ਮਹੀਂੋਨੌਂ ਵਾਰੀ ਦਾ ਇੰਤਜ਼ਾਰ ਕਰ ਲੈਂਦੀਆਂ ਪਰ ਕਿਤੋਂ ਹੋਰ ਨਾ ਸਵਾਉਂਦੀਆਂ। ਸ਼ਾਮ ਪਈ ਛਿੰਦੀ ਤੇ ਉਹਦੇ ਮੰਮੀ ਡੈਡੀ ਸਾਡੇ ਘਰ ਆਏ ਤੇ ਬੀਜੀ ਨੂੰ ਕਿਹਾ ਉਠੋ ਗੁਰਦਵਾਰੇ ਜਾਣਾ ਹੈ ਉਹ ਚੈਨ ਵਿੱਚ ਸਨ,ਉਹਨਾਂ ਦਸਿਆ ਭਿੰਦੀ ਨੂੰ ਸੁਰਜਨ ਆਪ ਆ ਕੇ ਲੈ ਗਿਆ ਵਾਹਿਗੁਰੂ ਦਾ ਸ਼ੁਕਰਾਨਾਂ ਨਜ਼ਰ ਕਰ ਆਈਏ।ਉਹਨਾਂ ਦਸਿਆ ਸੁਰਜਨ ਖੱਤ ਮਿਲਦੇ ਹੀ ਆ ਗਿਆ ਖੱਤ ਉਸ ਦੇ ਕੋਲ ਸੀ ਉਹ ਬਹੁਤ ਰੋਇਆ।ਅਸਾਂ ਉਹਨੂੰ ਕੁਝ ਪੁਛਿਆ ਨਾ,ਬੱਸ ਪਿਆਰ ਨਾਲ ਗਲ ਲਾਇਆ।ਉਹਨੂੰ ਵੇਖ ਮਰੀ ਭਿੰਦੀ ਉਠ ਖੜੀ,ਸਾਰੇ ਹੈਰਾਨ ,ਕਾਲੇ ਅਕਸ਼ਰਾਂ ਨੇ ਚਮਤਕਾਰ ਕਰ ਦਿੱਤਾ ਸੀ।ਅਸਾਂ ਕਿਹਾ ਰਾਤ ਰਹੋ ਸਵੇਰੇ ਜਾਣਾ,ਭਿੰਦੀ ਬਹੁਤ ਕੰਮਜੋਰ ਹੈ ਇਲਾਜ ਕਰਾ ਕੇ ਤੋਰਾਂਗੇ।ਉਹ ਬੋਲਿਆ ਇਸ ਦਾ ਮੈਂ ਕਸੂਰਵਾਰ ਹਾਂ ਤੇ ਇਸ ਦਾ ਇਲਾਜ ਵੀ ੰੇਮੈਂ ਹਾਂ।ਭਿੰਦੀ ਦੀ ਤਾਈ ਆਖਿਆ ਇਹੋ ਜਿਹੇ ਖਤੂਤ ਤੇ ਤਾ ਕਬਰਾਂ ਬੋਲ ਪੈਂਦੀਆ,”।
ਸੁਰਜਨ ਕੁਆਟਰ ਦਾ ਇੰਤਜਾਮ ਕਰ ਅਇਆ ਸੀ ਭਿੰਦੀ ਨੂੰ ਤਾ ਐਂ ਹੋਇਆਂ ਕਿਤੇ ਪਤੰਗ ਦੀ ਕੰਨੀ ਨਾ ਖਿਸਕ ਜਾਵੇ ਪਤਾ ਨੀ ਕਿਥੋਂ ਉਹਨੇ ਹਿੰਮਤ ਬਟੋਰ ਲ਼ੀ ਬੱਸ ਚਾਹ ਪੀਤੀ ਤੇ ਔਹ ਜਾ।ਅਸੀ ਵਾਹਿਗੁਰੂ ਦੇ ਸ਼ੁਕਰਗੁਜਾਰ ਹਾਂ ਜਿਹਨੇ ਸੂਈ ਦੀ ਸੂਲ ਬਣਾ ਤੀ।ਉਹਨਾ ਨੇ ਮੈਨੂੰ ਇੰਨਾ ਪਿਆਰ ਕੀਤਾ ਜਿਵੇਂ ਮੈਂ ਦੇਵਤਾ ਹੋਵਾ।ਉਦੋਂ ਮੈਨੂੰ ਕਲਮ ਦੀ
ਕਰਾਮਾਤ ਦੀ ਇੰਨੀ ਸਮਝ ਨਹੀਂ ਸੀ।ਮੈਨੂੰ ਤਾ ਇਹੋ ਲਗਦਾ ਸੀ ਤੇ ਹੁਣ ਵੀ ਇਹੋ ਲਗਦਾ ਹੈ ਕਿ ਸੁਰਜਨ ਚੌਗੇ ਦਿਲ ਦਾ ਉੱਚੇ ਚਾਲਚਲਣ ਦਾ ਬੰਦਾ ਹੋਣ ਕਰਕੇ ਸਵੇਰ ਦਾ ਭੁੱਲਿਆ ਸਾਮ ਨੂੰ ਮੁੜ ਆਇਆ,ਉਹ ਗਲਤ ਮੌੜ ਮੁੜ ਗਿਆ ਤੇ ਜਲਦੀ ਉਹਦੇ ਕਦਮਾਂ ਨੂੰ ਅਹਿਸਾਸ ਹੋ ਗਿਆ ਅੱਗੇ ਖਾਈ ਹੈ।ਸੱਭ ਠੀਕ ਠਾਕ ਚਲਣ ਲਗ ਪਿਆ ,ਛਿੰਦ ਿਦਾ ਵਿਆਹ ਬਹੁਤ ਦੂਰ ਹੋ ਗਿਆਂ ਤੇ ਉਸ ਤੋਂ ਬਾਦ ਸਾਡਾ ਪੂਰ ਵਿਛੜ ਜਾਣ ਕਰਕੇ ਕਦੇ ਮੁਲਾਕਾਤ ਨਾ ਹੋ ਸਕੀ।ਵਿਆਹ ਕਰਨਾ ਦਸਤੂਰ ਹੈ ਪਰ ਮੇਰੀ ਜਾਚ ਕਹਿੰਦੀ ਹੈ ,”ਵਿਆਹ ਇਕ ਐਸਾ ਜਿੰਦਰਾ ਹੈ ਜਿਸ ਦੀ ਚਾਬੀ ਡੋਲੀ ਵਿਚੋਂ ਦਰਿਆ ਵਿੱਚ ਡਿਗ ਪੈਂਦੀ ਹੈ”।
ਬੜਾ ਦਿਲ ਕਰਦਾ ਸੀ ਕਿ ਮੈਨੂੰ ਭਿੰਦੀ ਕਿਤੇ ਮਿਲੇ! ਸ਼ੁਰਜਨ ਵੀ ਪੁਛਦਾ ਸੀ ਜਿਨ੍ਹੈ ਚਿੱਠੀ ਲਿਖੀ ਮੈਂ ਭੈਣ ਨੂੰ ਜਰੂਰ ਮਿਲਣੈਂ ।
ੀੲਕ ਵਾਰ ਮੈਂ ਘਰ ਗਈ ਤੇ ਬੱਸ ਅੱਡੇ ਤੇ ਮੈਂਨੂੰ ਛਿੰਦੀ ਦੀ ਪੰਜਵੀਂ ਭੈਣ ਨੇ ਵੇਖ ਲਿਆ ਉਹ ਭੱਜੀ ਆਈ ਤੇ
ਮੈਰਾ ਹੱਥ ਫੜ ਕੇ ਆਖੈ ਆਪਣੇ ਘਰ ਤੇ ਦੀਦੀ ਜਾਂਦੇ ਹੀ ਰਹਿੰਦੇ ਹੋ ਆਜ ਸਾਡੇ ਘਰ ਚਲੋ.ਅਸੀ ਤੁਹਾਨੂੰ ਬਹੁਤ ਯਾਦ ਕਰੀਦਾ।ਮੈਂ ਕਿਹਾ ਮੈਂ ਮੁੜਨਾ ਜਦੋਂ ਛਿੰਦੀ ਆਈ ਦਸਣਾ ਮੈਂ ਦੋ ਦਿਨਾ ਦੀ ਛੁਟੀ ਲੈ ਕੇ ਆਵਾਗੀ।“ ਹਾਏ ਰੇ ਮਜਬੂਰੀਆਂ,ਇਹ ਦੋਸਤੀ ਔਰ ਯੇ ਦੂਰੀਆਂ”।
ਉਹਨੇ ਦਸਿਆਂ ਭਿੰਦੀ ਦੋਨਾਂ ਨੂੰ ਪ੍ਰਇਮਰੀ ਹੈਲਥ ਸੈਂਟਰ ਵਿੱਚ ਸਰਕਾਰੀ ਨੌਕਰੀ ਮਿਲ ਗਈ ਹੈ ਤੇ ਦੋਨੋ ਖੁਸੀ ਖੂਸ਼ੀ ਵਸਦੇ।ਉਹ ਮੇਰੇ ਨੇੜੈ ਹੀ ਸਨ ਪੂਰਾ ਪਤਾ ਨਾ ਹੋਣ ਕਰਕੇ ਮੈਂ ਮਿਲਣ ਨਾ ਜਾ ਸਕੀ।ਇਤਫਾਕੀਆਂ ਇਕ ਦਿਨ ਮੈਂ ਸਿਵਲ ਹਸਪਤਾਲ ਗਈ ਮੈਂ ਬਾਹਰ ਖੜ੍ਹੀ ਸੀ ਕਿ ਕਿਸੇ ਨੇ ਪਿਛੌਂ ਆ ਕੇ ਮੈਨੂੰ ਬਾਹਾ ਵਿੱਚ ਲੈ ਲਿਆ,ਮੈ ਚੌਂਕ ਤਾਂ ਗਈ ਪਰ ਭੌਂ ਕੇ ਵੇਖਿਆ,ਤੇ ਉਹ ਭਿੰਦੀ ਸੀ,ਉਹ ਹੱਸੀ ਟੱਪੀ ਜਾ ਰਹੀ ਸੀ ਕੁਝ ਬੋਲ ਨਹੀਂ ਸੀ ਰਹੀ।ਮੈਨੂੰ ਲਗਿਆ ਉਸ ਨੂੰ ਮੈਨੂੰ ਲੱਭ ਲੈਣ ਦੀ ਖੂਸ਼ੀ ਵੀ ਸੀ ਤੇ ਆਪਣੀ ਖੁਸ਼ਗਵਾਰ ਗੁਜਰ ਰਹੀ ਜਿੰਦਗੀ ਦਾ ਹੁਲਾਸ ਵੀ ਸ,ਿਮੈ ਇਹ ਲਮਹਾ ਉਸ ਕੋਲੋਂ ਖੋਹਣਾ ਨਹੀਂ ਸੀ ਚਾਹੁੰਦੀ ।ਪਰ ਹਾਏ ਰੇ ਮਜਬੂਰੀ ਉਹ ਡਿਉਟੀ ਤੇ ਸੀ ਉਹ ਇੰਨਾ ਹੀ ਬੋਲ ਸਕੀ ਦੀਦੀ ਤੂੰ ਮੈਨੁੰ ਬਹੁਤ ਯਾਦ ਆਉਂਦੀ ਹੈਂ ਮੈਂ ਸਟਾਫ ਨਰਸ ਦਾ ਕੋਰਸ ਕਰ ਲਿਆ ਤੇ ਅਸੀ ਆਪਣਾ ਕਲੀਨਕ ਬਣਾਉਣ ਦਾ ਸੋਚ ਰਹੇ ,ਸੱਭ ਵਧੀਆਾ ਚਲ ਰਿਹਾ ਹੈ ਬੱਸ ਰੱ ਨੇ ਅਜੇ ਤੱਕ ਮੇਰੀ ਗੋਦ ਖਾਲੀ ਰੱਖ ਛੱਡੀ ਹੈ,ਮੈ ਹੌਂਸਲਾ ਦਿੱਤਾ ਬੜੀ ਉਮਰ ਪਈ ਹੈ ਮਜੇ ਕਰੋ ਅਜੇ,ਰੱਬ ਜਲਦੀ ਇਹ ਦੁਆ ਵੀ ਕਬੂਲ਼ ਕਰ ਲਏਗਾ।ਬੱਸ ਦੀਦੀ ਦੁਆ ਕਰਨਾ ਸਾਡੇ ਲਈ ਅਸੀਂ ਮਿਲਣ ਆਵਾਗੇ, ਤੇ ਉਹ ਹੱਥ ਹਿਲਾਉਂਦੀ ਅੱਖਾਂ ਤੋਂ ਓਜਲ ਹੋ ਗਈ।ਫਿਰ ਕਦੇ ਨਹੀਂ ਦਿਸੀ ਜਾਂ ਅਸਾਂ ਹੀ ਦਰਸ਼ਨਾਂ ਦੀ ਅੀਭਲਾਸ਼ਾ ਨਹੀਂ ਕੀਤੀ।ਮੈਂਨੂੰ ਉਸ ਦੇ ਸਾਹਿਬੇ ਔਲਾਦ ਹੋ ਜਾਣ ਦੀ ਖਬਰ ਤਾ ਪਤਾ ਲਗ ਗਈ ਸੀ।ਬਾਕੀ ਦੂਰੀਆ ਅੱਜ ਤੱਕ ਨਜ਼ਦੀਕੀਆਂ ਨਾਂ ਬਣ ਸਕੀਆਂ।ਉਹ ਕੌੜੀਆਂ ਮਿੱਠੀਆਂ ਯਾਦਾ ਸਪਨੇ ਬਣ ਨੇੜੈ ਨੇੜੈ ਹਨ ਬੁਰਾ ਵਕਤ ਸੀ ਜੋ ਗੁਜਰ ਗਿਆ,ਜਾਂਦਾ ਜਾਂਦਾ ਕਲਮ ਨੂੰ ਸਨਮਾਨਿਤ ਕਰ ਗਿਆ।
ਰਣਜੀਤ ਕੌਰ ਤਰਨਤਾਰਨ
9780282816

0 comments:
Speak up your mind
Tell us what you're thinking... !