ਗੁਜਰਾਤ ਵਿੱਚ ਨਰਿੰਦਰ ਮੋਦੀ ਦੀ ਲਗਾਤਾਰ ਤੀਜੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਲੋਕਾਂ ਨੂੰ ਲੋਕਤੰਤਰ ਨਾਲ ਕੋਈ ਮੋਹ ਨਹੀਂ ਰਹਿ ਗਿਆ ਹੈ। ਰਾਜਤੰਤਰ ਦੇ ਰਾਜਿਆ ਵਾਂਗ ਵਰਤਮਾਨ ਰਾਜ ਚਲਾਉਣ ਵਾਲੇ ਰਾਜਨੀਤਕ ਹੀ ਮਹਾਰਾਜਿਆਂ ਵਾਂਗ ਸਵੀਕਾਰ ਕੀਤੇ ਜਾ ਰਹੇ ਹਨ। ਹਿੰਦੋਸਤਾਨ ਵਿੱਚ ਜਿਸ ਤਰਾਂ ਬਿਨਾਂ ਕੋਈ ਵਿਕਾਸ ਕੀਤਿਆ ਸਰਕਾਰਾਂ ਵਾਰ ਵਾਰ ਦੁਬਾਰਾ ਜਿੱਤ ਰਹੀਆਂ ਹਨ ਇਸ ਤੋਂ ਲੱਗਦਾ ਹੈ ਕਿ ਲੋਕਾਂ ਦਾ ਲੋਕਤੰਤਰ ਤੋਂ ਮੋਹ ਭੰਗ ਹੋ ਰਿਹਾ ਹੈ । ਪੱਛਮੀ ਬੰਗਾਲ ਦਾ ਬਿਨਾਂ ਕੋਈ ਵਿਕਾਸ ਕੀਤਿਆਂ ਦਾਦਾ ਗਿਰੀ ਦੇ ਜੋਰ ਤੇ 20 ਸਾਲ ਤੋਂ ਵੀ ਵੱਧ ਚਿਰ ਰਾਜ ਕਰਨ ਵਾਲੇ ਕਮਿਊਨਿਸਟਾਂ ਨੇ ਦੋ ਲੱਖ ਕਰੋੜ ਦਾ ਸੂਬੇ ਨੂੰ ਕਰਜਾਈ ਕਰ ਦਿੱਤਾ। ਬਹੁਤ ਹੀ ਮੁਸਕਿਲ ਨਾਲ ਸੈਂਟਰ ਸਰਕਾਰ ਨੇ ਨਵੇਂ ਗਠਜੋੜ ਪੈਦਾ ਕਰਕੇ ਕਾਮਰੇਡਾਂ ਨੂੰ ਬੰਗਾਲ ਦੇ ਗਲੋਂ ਲਾਹਿਆ ਨਹੀ ਤਾਂ ਬੰਗਾਲ ਦੇ ਲੋਕਾਂ ਨੇ ਜੋਤੀ ਬਾਸੂ ਨੂੰ ਬੰਗਾਲ ਦਾ ਮਹਾਰਾਜਾ ਹੀ ਬਣਾ ਰੱਖਿਆ ਸੀ । ਗੁਜਰਾਤ ਵਿੱਚ ਸੂਬੇ ਨੂੰ ਇੱਕ ਲੱਖ ਕਰੋੜ ਤੋਂ ਵੀ ਵੱਧ ਕਰਜੇ ਵੱਲ ਅਤੇ ਸਮਾਜ ਦੀ ਏਕਤਾ ਨੂੰ ਸੂਲੀ ਚੜਾਕੇ ਨਰੰਦਰ ਮੋਦੀ ਨੇ ਵੀ ਮਹਾਰਾਜਾ ਬਣਨ ਦੀਆਂ ਚਾਲਾ ਅਤੇ ਨੀਤੀਆਂ ਸੁਰੂ ਕੀਤੀਆਂ ਹੋਈਆਂ ਹਨ। ਵਿਦੇਸੀ ਕੰਪਨੀਆਂ ਦੇ ਜੋਰ ਤੇ ਅਤੇ ਪੈਸੇ ਦੀ ਤਾਕਤ ਦੇ ਜੋਰ ਤੇ ਗੁਜਰਾਤੀ ਲੋਕ ਖਰੀਦੇ ਜਾ ਰਹੇ ਹਨ। ਪੰਜਾਬ ਦੇ ਵਿੱਚ ਅਕਾਲੀਆਂ ਨੇ ਪੱਚੀ ਸਾਲ ਦਾ ਦਾਅਵਾ ਠੋਕ ਕੇ ਵੋਟਰਾਂ ਨੂੰ ਉਹਨਾਂ ਦੀ ਔਕਾਤ ਦਸ ਦਿੱਤੀ ਹੈ ਕਿ ਰਾਜ ਤੁਹਾਡੀ ਮਰਜੀ ਨਾਲ ਨਹੀਂ ਸਾਡੀ ਮਰਜੀ ਨਾਲ ਸਰਕਾਰ ਬਦਲੇਗੀ। ਇਸ ਤਰਾਂ ਦੇ ਐਲਾਨ ਨੇ ਕਾਂਗਰਸੀਆਂ ਨੂੰ ਅਕਾਲੀਆਂ ਵਿੱਚ ਜਾ ਡੇਰੇ ਲਾਉਣ ਨੂੰ ਹੀ ਮਜਬੂਰ ਕਰ ਦਿੱਤਾ ਹੈ ।ਅਕਲੋਂ ਹੀਣੇ ਛੋਟੇ ਨੇਤਾਵਾਂ ਨੂੰ ਤਾਂ ਪੱਚੀ ਸਾਲ ਤਾਂ ਕੀ ਪੰਜ ਸਾਲ ਵੀ ਬਿਨਾਂ ਤਾਕਤ ਤੋਂ ਕੱਢਣੇ ਔਖੇ ਹੋ ਗਏ ਲੱਗਦੇ ਹਨ ਅਤੇ ਧੜਾਧੜ ਸਰਕਾਰ ਚਲਾ ਰਹੀ ਪਾਰਟੀ ਵਿੱਚ ਜਾਣ ਸੁਰੂ ਕਰ ਦਿੱਤਾ ਹੈ।
ਆਮ ਲੋਕਾਂ ਨੇ ਵੀ ਹੁਣ ਮਹਿਸੂਸ ਕਰ ਲਿਆ ਹੈ ਕਿ ਸਰਕਾਰ ਕਿਸੇ ਪਾਰਟੀ ਦੀ ਬਣੇ ਪਰ ਲੋਕਾਂ ਨੂੰ ਤਾਂ ਹਰ ਇੱਕ ਨੇ ਦੋਹੀਂ ਹੱਥੀਂ ਲੁੱਟਣਾਂ ਅਤੇ ਕੁਟਣਾਂ ਹੀ ਹੈ। ਆਮ ਲੋਕ ਸਦਾ ਗੁਲਾਮ ਰਹੇ ਹਨ ਅਤੇ ਰਹਿਣਗੇ ਉਹਨਾਂ ਦੀ ਹਾਲਤ ਵਿੱਚ ਕੋਈ ਫਰਕ ਨਹੀਂ ਆਵੇਗਾ ਜਿਸ ਨੇ ਵੀ ਤਰੱਕੀ ਵਾਲੇ ਘੋੜੇ ਤੇ ਚੜਨਾਂ ਹੈ ਪਹਿਲਾਂ ਆਪਣੀ ਜਮੀਰ ਵੇਚੇ ਅਤੇ ਫਿਰ ਨੇਤਾਵਾਂ ਦੀ ਗੁਲਾਮੀ ਅਤੇ ਚਾਪਲੂਸੀ ਕਰੇ ਜਿਸ ਦਿਨ ਵੱਡੇ ਨੇਤਾਵਾਂ ਦੀ ਮਿਹਰ ਵਾਲੀ ਨਜਰ ਹੋ ਗਈ ਤਦ ਹੀ ਉਹ ਅਮੀਰੀ ਵਾਲੀਆਂ ਬੁਰਕੀਆਂ ਦਾ ਚੋਗਾ ਪਾ ਦੇਣਗੇ। ਹੁਣ ਲੋਕ ਵੋਟਰ ਮਹਾਰਾਜ ਨਹੀ ਰਹਿ ਗਿਆ ਹੈ ਵੋਟਰ ਤਾਂ ਕਦੋਂ ਦੇ ਰਾਜਨੀਤਕਾਂ ਦੀ ਖੇਡ ਦੇ ਮੋਹਰੇ ਬਣ ਗਏ ਹਨ ਜਿਹਨਾਂ ਨੂੰ ਪੈਸੇ ਦੇ ਜਾਂ ਧਰਮ ਦੇ ਜਾਂ ਨਸਿਆਂ ਦੇ ਬੱਲੇ ਨਾਲ ਕਰਿਕਟ ਦੀ ਗੇਂਦ ਵਾਂਗ ਚੋਣ ਪੇਟੀ ਵਿੱਚ ਪਾਇਆ ਜਾਂਦਾਂ ਹੈ। ਵੋਟਰ ਨੂੰ ਪਤਾ ਲੱਗ ਚੱਕਾ ਹੈ ਕਿ ਉਹ ਵੋਟ ਕਿਸੇ ਨੂੰ ਪਾਵੇ ਉਸਦੀ ਤਾਂ ਲੁੱਟ ਹੋਣੀ ਹੀ ਹੈ ਫਿਰ ਇਹਨਾਂ ਨੂੰ ਬਦਲਣ ਦੇ ਚੱਕਰ ਵਿੱਚ ਕਿਉਂ ਪਿਆ ਜਾਵੇ ਜਿਹੜਾ ਦੋ ਪੈਸੇ ਦੇ ਦੇਵੇ ਉਹੀ ਚੰਗਾਂ ਹੈ। ਜੇ ਪੈਸੇ ਦੇਣ ਵਾਲਾ ਕੋਈ ਨਹੀਂ ਬਹੁੜਦਾ ਤਦ ਕੋਈ ਦੁੱਖ ਭੁਲਾ ਦੇਣ ਵਾਲੀ ਕੋਈ ਨਸੇ ਦਾ ਪਰਬੰਧ ਕਰਨ ਵਾਲਾ ਹੀ ਠੀਕ ਹੈ। ਜੇ ਕੋਈ ਇਸ ਤਰਾਂ ਦਾ ਵੀ ਨਹੀ ਮਿਲਦਾ ਤਾਂ ਕਿਸੇ ਦੇ ਲਾਰੇ ਤੇ ਹੀ ਯਕੀਨ ਕਰ ਕੇ ਵੋਟ ਸੁੱਟਣ ਵਿੱਚ ਹੀ ਭਲਾਈ ਹੈ । ਵੋਟਰ ਮਹਾਰਾਜ ਦੀ ਥਾਂ ਭਿਖਾਰੀ ਬਣ ਗਿਆ ਹੈ। ਗੱਲ ਗਰੀਬੀ ਅਮੀਰੀ ਦੀ ਵੀ ਨਹੀ ਇੱਥੇ ਸਾਰੇ ਵੋਟਰ ਹੀ ਭਿਖਾਰੀ ਬਣਨ ਲੱਗੇ ਹੋਏ ਹਨ । ਪਿੰਡਾਂ ਅਤੇ ਸਹਿਰਾਂ ਦੇ ਛੋਟੇ ਵੱਡੇ ਚੌਧਰੀ ਲੁੱਟ ਤੇ ਟੌਹਰ ਵਾਲੀ ਕੁਰਸੀ ਦੇ ਭਿਖਾਰੀ ਬਣੇ ਹੋਏ ਹਨ ਜਿਸ ਨਾਲ ਲੱਖਾਂ ਤੋਂ ਕਰੋੜਾਂ ਦੀ ਕਮਾਈ ਹੋਵੇ। ਇਲਾਕਿਆਂ ਦੇ ਚੌਧਰੀ ਹੋਰ ਵੱਡੇ ਭਿਖਾਰੀ ਹਨ ਜੋ ਚੇਅਰਮੈਨੀਆਂ , ਵਿਧਾਨਕਾਰ ਜਾਂ ਕੋਈ ਜਿਲੇ ,ਬਲਾਕ ਆਦਿ ਦੀ ਮੈਂਬਰੀਂ ਭਾਲਦੇ ਹਨ । ਬਾਅਦ ਵਿੱਚ ਇਹਨਾਂ ਵਿਚੋਂ ਹੀ ਹੋਰ ਤਕੜੇ ਅਤੇ ਮਾਇਆ ਦਾ ਮੀਂਹ ਵਰਾਉਣ ਵਾਲੇ ਕਰੋੜਾਂ ਦੀ ਕਮਾਈ ਲਈ ਲੱਖਾਂ ਖਰਚਦੇ ਹਨ। ਪਿੰਡਾਂ ਸਹਿਰਾਂ ਦੇ ਛੋਟੇ ਚੌਧਰੀ ਮੈਂਬਰੀਆਂ ਜਾਂ ਐਮ ਸੀ ਆਦਿ ਬਣਕੇ ਆਪਦੇ ਗਲੀ ਗੁਆਂਢ ਦੇ ਲੋਕਾ ਤੌਂ ਹੀ ਥੋੜੀ ਬਹੁਤੀ ਕਮਾਈ ਕਰਕੇ ਅਤੇ ਚੌਧਰ ਜਮਾਕੇ ਖੁਸ ਹੁਦੇ ਹਨ । ਇਹੋ ਜਿਹੇ ਹਲਤ ਵਿੱਚ ਜਦ ਵੱਡੇ ਲੋਕ ਹਜਾਰਾਂ ਤੋਂ ਕਰੋੜਾਂ ਤੱਕ ਦੇ ਭਿਖਾਰੀ ਬਣੇ ਹੋਏ ਹਨ ਤਦ ਆਮ ਵੋਟਰ ਕੁੱਝ ਸੌ ਦੇ ਨੋਟ ਜਾਂ ਕੋਈ ਸਰਾਬ ਦੀ ਬੋਤਲ ਤੇ ਸਾਰ ਲੈਂਦਾਂ ਹੈ ਤਦ ੳਹ ਵੱਡੇ ਭਿਖਾਰੀਆਂ ਤੋਂ ਤਾਂ ਚੰਗਾਂ ਹੀ ਹੈ ਜੋ ਦੋ ਚਾਰ ਦਿਨਾਂ ਦਾ ਰੋਟੀ ਜਾਂ ਨਸੇ ਦੇ ਜੁਗਾੜ ਤੇ ਹੀ ਖੁਸ ਹੋ ਜਾਂਦਾ ਹੈ। । ਆਮ ਵੋਟਰ ਲੋਕਾਂ ਨਾਲੋਂ ਵੱਡੇ ਲੋਕ ਵੱਧ ਵਿਕਾਊ ਹਨ ਜੋ ਮੋਟੀਆਂ ਕੀਮਤਾਂ ਜਾਂ ਕਮਾਈ ਵਾਲੇ ਵੱਡੇ ਅਹੁਦੇ ਭਾਲਦੇ ਹਨ । ਇਸ ਤਰਾਂ ਦੇ ਲੋਕਾਂ ਨੂੰ ਹਰ ਵਾਰ ਸਰਕਾਰ ਬਦਲਣ ਦਾ ਕੋਈ ਵਿਸੇਸ ਲਾਭ ਨਹੀਂ ਹੁੰਦਾਂ । ਲੋਕਾਂ ਦੀ ਇਸ ਨਬਜ ਨੂੰ ਫੜਨ ਵਾਲੇ ਰਾਜਨੀਤਕ ਦੇਸ ਦੇ ਜਾਂ ਸੂਬਿਆਂ ਦੇ ਜਾਂ ਜਿਲਿਆਂ ਦੇ ਮਹਾਰਾਜੇ ਬਣਨ ਲੱਗੇ ਹੋਏ ਹਨ ਜਿਹੜੇ ਆਪਣੇ ਵਿਰੋਧੀ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਕਰਨ ਦੀਆਂ ਚਾਲਾਂ ਚੱਲ ਦਿੰਦੇ ਹਨ।
ਆਮ ਲੋਕ ਏਨੇ ਕਮਜੋਰ ਕਰ ਦਿੱਤੇ ਗਏ ਹਨ ਕਿ ਉਹਨਾਂ ਵਿੱਚ ਹੁਣ ਆਪਣੇ ਹਿੱਤਾ ਲਈ ਜੂਝਣ ਦੀ ਵੀ ਤਾਕਤ ਨਹੀਂ ਰਹਿ ਗਈ ਹੈ ਜਿਸ ਕਾਰਨ ਉਹ ਘਸਿਆਰੇ ਬਣ ਗਏ ਹਨ। ਇਸ ਤਰਾਂ ਦੇ ਸਾਹ , ਸਤਿ ਹੀਣ ਲੋਕਾਂ ਤੋਂ ਸੰਘਰਸ ਜਾਂ ਵਿਰੋਧ ਦੀ ਆਸ ਕਰਨੀ ਫਜੂਲ ਹੈ। ਇਸ ਤਰਾਂ ਦੇ ਹਲਾਤਾਂ ਵਿੱਚ ਮਹਾਰਾਜੇ ਪੈਦਾ ਹੋਣਾਂ ਕੁਦਰਤੀ ਗੱਲ ਹੈ । ਸੋ ਭਾਰਤੀ ਲੋਕਾਂ ਨੂੰ ਨਵਂ ਬਣ ਰਹੇ ਮਹਾਰਾਜਿਆਂ ਅੱਗੇ ਡੰਡੋਤ ਕਰਨ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ । ਗੁਜਰਾਤ ਦਾ ਨਰਿੰਦਰ ਮੋਦੀ , ਪੰਜਾਬ ਦਾ ਬਾਦਲ ਪਰੀਵਾਰ, ਹਰਿਆਣੇ ਦਾ ਚੌਟਾਲਾ ਪਰੀਵਾਰ , ਦਿੱਲੀ ਵਿੱਚ ਗਾਂਧੀ ਪਰੀਵਾਰ ਆਦਿ ਸਭ ਨਵੇਂ ਰਾਜ ਪਰੀਵਾਰ ਹਨ ਅਤੇ ਲੋਕਾਂ ਨੇ ਇਹਨਾਂ ਨੂੰ ਹੀ ਸਵਿਕਾਰ ਵੀ ਕਰ ਰੱਖਿਆ ਹੈ। ਸੋ ਇਹਨਾਂ ਪਰਵਾਰਾਂ ਵੱਲੋਂ ਲੋਕਤੰਤਰ ਵਿੱਚ ਰਾਜਤੰਤਰ ਪੈਦਾ ਕਰਕੇ ਦੁਨੀਆਂ ਨੂੰ ਨਵਾਂ ਰਾਹ ਦਿਖਾਇਆਂ ਹੈ ਜਿਸ ਲਈ ਆਉ ਨਤਮਸਤਕ ਹੋਈਏ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)

0 comments:
Speak up your mind
Tell us what you're thinking... !