ਇੱਟਾਂ ਤੋਂ ਇੱਕ ਥੜਾ ਹਾਂ ਬਣਿਆ,
ਮੈਂ ਕੋਈ ਸਾਧ ਫਕੀਰ ਨਹੀਂ ।
ਐਂਵੇਂ ਨਾ ਮੱਥਾ ਰਗੜ ਤੂੰ ਯਾਰਾ,
ਰੱਬ ਦੀ ਮੈਂ ਤਸਵੀਰ ਨਹੀ।
ਗਰੀਬੀ ਧੋਕੇ ਕਦੇ ਕਿਸੇ ਦੀ,
ਕਰ ਸਕਿਆ ਮੈਂ ਅਮੀਰ ਨਹੀਂ।
ਮੈ ਸੱਚ ਆਖਦਾਂ ਮੈਥੋਂ ਤੇਰੀ,
ਬਦਲ ਹੋਣੀ ਤਕਦੀਰ ਨਹੀਂ।
ਖਾਂਦੇ ਨੇ ਕਾਂ ਕੁੱਤੇ ਤੇਰੀ,
ਖਾਧੀ ਕਦੇ ਮੈਂ ਖੀਰ ਨਹੀਂ।
ਜੋ ਤੂੰ ਮੰਗਦੈਂ ਕਿਥੋਂ ਦੇਵਾਂ,
ਮੇਰੇ ਕੋਲ ਤਾਂ ਪਾਟੀ ਲੀਰ ਨਹੀਂ।
ਵੈਰੀ ਤੋਂ ਤੈਨੂੰ ਕਿਵੇਂ ਬਚਾਵਾਂ,
ਮੈਂ ਕੋਈ ਤਿੱਖੀ ਸ਼ਮਸ਼ੀਰ ਨਹੀਂ।
ਪਿਆਸ ਤੇਰੀ ਦੱਸ ਕਿਵੇ ਬੁਝਾਵਾਂ,
ਮੈਂ ਗੰਗਾ ਦਾ ਨੀਰ ਨਹੀਂ।
ਕਿਵੇਂ ਹੰਢਾਵਾਂ ਪੁਸ਼ਾਕੇ ਤੇਰੇ,
ਮੇਰਾ ਕੋਈ ਸਰੀਰ ਨਹੀਂ।
ਰੱਬ ਹਮਾਇਤੀ ਹਿੰਮਤ ਦਾ,
ਆਉਂਦਾ ਨਦੀਆਂ ਚੀਰ ਨਹੀਂ।
ਜੌ ਤੂੰ ਸਮਝਕੇਂ ਮੈਨੂੰ ਪੂਜਦੈਂ,
ਮੈਂ ‘ਮਾਗਟਾ’ ਉਹ ਪੀਰ ਨਹੀਂ।
ਲੇਖਕ:-ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453


0 comments:
Speak up your mind
Tell us what you're thinking... !