ਵੇਖੋ-ਵੇਖੋ ਕਿਹੋ ਜਿਹਾ ਸਮਾਂ ਆ ਗਿਆ
ਝੂਠ ਅਤੇ ਧੋਖਾ ਬੂਰੀ ਤਰ੍ਹਾਂ ਛਾ ਗਿਆ
ਕਦੇ ਸੁਣੀ ਨਾ ਦੇਖੀ ਸੀ ਜ਼ੋ ਵਾਪਰ ਰਹੀ ਹੈ ਜ਼ੋ ਕਹਾਣੀ
ਮੁੱਕ ਗਏ ਰਿਸ਼ਤੇ ਸਭ ਜੱਗ ਤੇ ਅਜਕੱਲ੍ਹ ਖੂਨ ਬਣ ਗਿਆ ਪਾਣੀ
ਪੈਸਾ ਹੀ ਧਰਮ ਜਾਪਦਾ ਏ ਲੋਕਾਂ ਦਾ
ਹਰ ਵੇਲੇ ਨਾਮ ਜਪਦੇ ਨੇ ਨੋਟਾਂ ਦਾ
ਭਰੀ ਜਾਣ ਤਿਜੋਰੀਆਂ ਨੂੰ ਖੋਰੇ ਗੱਲ ਕੀ ਇਹਨਾਂ ਠਾਣੀ
ਮੁੱਕ ਗਏ ਰਿਸ਼ਤੇ ਸਭ ਜੱਗ ਤੇ ਅਜਕੱਲ੍ਹ ਖੂਨ ਬਣ ਗਿਆ ਪਾਣੀ
ਜਮੀਨਾਂ ਜਾਇਦਾਦਾਂ ਜਿਆਦਾ ਭੜਕਾਇਆ ਏ
ਆਪਸ ਚ ਭਾਈਆਂ-2 ਨੂੰ ਲੜਵਾਇਆ ਏ
ਬੁੱਢੇ ਬਾਪੂ ਨੂੰ ਨਹੀਂ ਪੁੱਛਦੇ ਜਿਹਦੇ ਸਿਰ ਤੇ ਮੌਜ਼ ਸੀ ਮਾਣੀ
ਮੁੱਕ ਗਏ ਰਿਸ਼ਤੇ ਸਭ ਜੱਗ ਤੇ ਅਜਕੱਲ੍ਹ ਖੂਨ ਬਣ ਗਿਆ ਪਾਣੀ
ਦੌਲਤਾਂ ਤੇ ਸ਼ੌਰਤਾਂ ਨੇ ਨਾਲ ਨਹੀਂ ਹੈ ਜਾਣਾ
ਬੱਸ ਕਰਮਾਂ ਚ ਲਿਖਿਆ ਜੋ ਉਹੀ ਹੈ ਪਾਣਾ
ਜੀਰੇ ਵਾਲੇ ਗੋਗੀਆ ਉਏ ਲੱਭ ਲੈ ਸਾਫ ਨੀਅਤ ਦਾ ਹਾਣੀ
ਮੁੱਕ ਗਏ ਰਿਸ਼ਤੇ ਸਭ ਜੱਗ ਤੇ ਅਜਕੱਲ੍ਹ ਖੂਨ ਬਣ ਗਿਆ ਪਾਣੀ
ਗੋਗੀ ਜ਼ੀਰਾ
ਸੁਭਾਸ਼ ਕਲੋਨੀ ਜ਼ੀਰਾ ਫਿਰੋਜ਼ਪੁਰ
ਮੋਬਾ: 97811-36240

0 comments:
Speak up your mind
Tell us what you're thinking... !