ਪਰ ਮੈਂ ਉਸ ਦਾ ਨਾਂ ਨੀ ਲੈਣਾ
ਜਿਹਨੂੰ ਸਦਾ ਮੈਂ ਆਪਣੀ ਕਹਿਣਾ
ਭਾਵੇਂ ਲੈ ਗਈ ਸਭ ਕੁੱਝ ਲੁੱਟ ਕੇ
ਹੋਰ ਮੰਗੇ ਮੈਂ, ਨਾ ਨੀ ਕਹਿਣਾ
ਪਰ ਮੈਂ ਉਸ ਦਾ ਨਾਂ ਨੀ ਲੈਣਾ…………….
ਉਮਰਾਂ ਦੇ ਜੋ ਦਰਦ ਦੇ ਗਈ
ਭੁੱਲ ਜਾ ਮੈਨੂੰ, ਜੋ ਕਹਿ ਗਈ
ਜੀਹਦੇ ਲਈ ਜ਼ਿੰਦਗੀ ਕੀ-ਕੀ ਸਹਿ ਗਈ
ਹੋਰ ਪਤਾ ਨੀ, ਕੀ ਕੁੱਝ ਸਹਿਣਾ
ਪਰ ਮੈਂ ਉਸ ਦਾ ਨਾਂ ਨੀ ਲੈਣਾ…………….
ਭਾਵੇਂ ਦੂਰੀਆਂ ਪੈ ਗਈਆਂ
ਕੁੱਝ ਯਾਦਾਂ ਪੱਲੇ ਰਹਿ ਗਈਆਂ
ਉਹਨੂੰ ਭੁੱਲ ਕੇ ਵੀ, ਭੁੱਲ ਨੀ ਸਕਦੇ
ਜਿਹਨੇ ਸੁਪਨਿਆਂ ਦੇ ਵਿੱਚ ਆਉਂਦੇ ਰਹਿਣਾ
ਪਰ ਮੈਂ ਉਸ ਦਾ ਨਾਂ ਨੀ ਲੈਣਾ…………….
ਉਹਦੀ ਵੀ ਮਜ਼ਬੂਰੀ ਹੋਊ
ਯਾਦ ਕਰਕੇ ਕਦੇ ਤਾਂ ਰੋਊ
ਜਦੋਂ ਠੰਡੀ ਹਵਾ ਦਾ ਬੁੱਲ੍ਹਾ ਆਊ
ਸਾਂਭ ਕੇ ਰੱਖ ਲਊ, ਹੰਝੂਆਂ ਦਾ ਗਹਿਣਾ
ਪਰ ਮੈਂ ਉਸ ਦਾ ਨਾਂ ਨੀ ਲੈਣਾ…………….
ਸਦੀਆਂ ਤੋਂ ਇਹ ਚਲਦਾ ਆਇਆ
ਪਿਆਸਾ ਦਿਲ, ਸਦਾ ਰਿਹਾ ਤ੍ਰਹਾਇਆ
ਕੁੱਝ ਸਾਲ ਉਸ ਦਾ ਸਾਥ ਮਿਲ ਗਿਆ
ਹੋਰ ਦੱਸ ‘ਨਾਇਬ’ ਤੈਂ, ਕੀ ਲੈਣਾ ?
ਪਰ ਮੈਂ ਉਸ ਦਾ ਨਾਂ ਨੀ ਲੈਣਾ…………….
ਨਾਇਬ ਬੁੱਕਣਵਾਲ
ਪਿੰਡ : ਬੁੱਕਣਵਾਲ
ਤਹਿ- ਮਾਲੇਰਕੋਟਲਾ
ਜਿਲ੍ਹਾ : ਸੰਗਰੂਰ
ਮੋਬਾਇਲ ਨੰ. 9417661708


0 comments:
Speak up your mind
Tell us what you're thinking... !