ਨਾ ਰੁਸੀਂ ਤੂੰ ਕਲਮੇਂ ਮੇਰੀਏ,ਨੀ ਮੇਰੇ ਨਾਲ ਅਜੇ।
ਰਹਿ ਬਣੀ ਤੂੰ ਸਾਥਣ ਸੋਹਣੀਂਏ,ਨੀ ਕੁਝ ਸਾਲ ਅਜੇ।
ਮੇਰੇ ਅੰਦਰ ਪਏ ਨੇ ਅਣਲਿਖੇ,ਕੁਝ ਗੀਤ ਨੀ ਅੜੀਏ।
ਅਜੇ ਤੱਕ ਨਾ ਮਿਲਿਆ ਜਿਨ੍ਹਾਂ ਨੂੰ,ਸੰਗੀਤ ਨੀ ਅੜੀਏ
ਕੁਝ ਲਿਖਣੋਂ ਪਈਆਂ ਕਹਾਣੀਆਂ,ਰਿਹਾਂ ਪਾਤਰ ਭਾਲ ਅਜੇ।
ਨਾ ਰੁਸੀਂ ਤੂੰ ਕਲਮੇਂ ਮੇਰੀਏ,ਨੀ ਮੇਰੇ ਨਾਲ ਅਜੇ।
ਰਹਿ ਬਣੀ ਤੂੰ ਸਾਥਣ ਸੋਹਣੀਂਏ,ਨੀ ਕੁਝ ਸਾਲ ਅਜੇ।
ਕਈ ਬਣ ਵਰੋਲ੍ਹੇ ਘੁੰਮਦੀਆਂ,ਮਨ ਵਿੱਚ ਕਵਿਤਾਵਾਂ।
ਤੂੰ ਕਰ ਸਹਾਇਤਾ ਸੋਹਣੀਏ,ਮੈਂ ਕਾਗਜ’ਤੇ ਲਾਹਵਾਂ।
ਸਾਰੇ ਵਰਕੇ ਪਏ ਨੇ ਖਿੱਲਰੇ,ਨਾ ਹੋਏ ਸੰਭਾਲ ਅਜੇ।
ਨਾ ਰੁਸੀਂ ਤੂੰ ਕਲਮੇਂ ਮੇਰੀਏ,ਨੀ ਮੇਰੇ ਨਾਲ ਅਜੇ।
ਰਹਿ ਬਣੀ ਤੂੰ ਸਾਥਣ ਸੋਹਣੀਂਏ,ਨੀ ਕੁਝ ਸਾਲ ਅਜੇ।
ਦੇ ਜਾਈਂ ਨਾ ਧੋਖਾ ਹੀਰੀਏ,ਨੀ ਹੱਥ ਦੋਵੇਂ ਜੋੜਾਂ।
ਤੂੰ ਪਿਆਰੀ ਏਂ ਵੱਧ ਜਾਨ ਤੋਂ,ਮੈਨੂੰ ਤੇਰੀਆਂ ਲੋੜਾਂ।
ਪਈਆਂ ਗਜ਼ਲਾਂ ਸੋਹਣੀਏ ਮੇਰੀਆਂ,ਹੋਈਆਂ ਬੇਹਾਲ ਅਜੇ।
ਨਾ ਰੁਸੀਂ ਤੂੰ ਕਲਮੇਂ ਮੇਰੀਏ,ਨੀ ਮੇਰੇ ਨਾਲ ਅਜੇ।
ਰਹਿ ਬਣੀ ਤੂੰ ਸਾਥਣ ਸੋਹਣੀਂਏ,ਨੀ ਕੁਝ ਸਾਲ ਅਜੇ।
ਹਾਂ ਅਣਜਾਣ ਅਨਾੜੀ ਸੋਹਣੀਏਂ,ਨਹੀਂ ਬਣਿਆ ਸ਼ਾਇਰ ਅਜੇ।
ਬੜੀ ਵਾਟ ਲੰਮੇਰੀ ਸਾਹਿਤ ਦੀ,ਮੈਂ ਧਰਿਆ ਪੈਰ ਅਜੇ।
ਰੱਖ ਫੜਕੇ ਉਂਗਲ ‘ਮਾਂਗਟ’ਦੀ,ਨਾ ਕਰ ਕਾਹਲ ਅਜੇ।
ਨਾ ਰੁਸੀਂ ਤੂੰ ਕਲਮੇਂ ਮੇਰੀਏ,ਨੀ ਮੇਰੇ ਨਾਲ ਅਜੇ।
ਰਹਿ ਬਣੀ ਤੂੰ ਸਾਥਣ ਸੋਹਣੀਂਏ,ਨੀ ਕੁਝ ਸਾਲ ਅਜੇ।
ਲੇਖਕ:-ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453

0 comments:
Speak up your mind
Tell us what you're thinking... !