ਪਿਆਰ ਤੇਰੇ ਦੀ ਤੀਲੀ ਨੇ,ਇਸ਼ਕ ਦਾ ਦੀਪ ਜਗਾ ਦਿੱਤਾ।
ਲਗਦਾ ਸੀ ਡਰ ਸਾਗਰ ਕੋਲੋਂ,ਤੈਂ ਗੋਤੇ ਲੌਣ ਸਿਖਾ ਦਿੱਤਾ।
ਨਹੀਂ ਕਰਿਆ ਪਰਵਾਨ ਕਦੇ ਵੀ,ਜਿਸਨੂੰ ਚੰਦਰੇ ਲੋਕਾਂ ਨੇ,
ਤੋਹਫਾ ਅਣਮੁੱਲਾ ਹਾਣੀਆ,ਤੈਂ ਪੱਲੇ ਸਾਡੇ ਪਾ ਦਿੱਤਾ।
ਪੈਂਦੇ ਤਾਂ ਹਾਂ ਰੋਜ਼ ਰਾਤ ਨੂੰ,ਨੈਣੀਂ ਨਾ ਪਰ ਨੀਂਦ ਪਵੇ,
ਵਾਂਗ ਪਰਿੰਦੇ ਬ੍ਰਿਹੋਂ ਦੇ ਤੈਂ,ਗੌਣ ਗੀਤ ਮੈਨੂੰ ਲਾ ਦਿੱਤਾ।
ਵਫਾ ਦੀ ਦੁਸ਼ਮਣੀ ਵਰਗੇ ਮੈਨੂੰ,ਲਾਰੇ ਨਾ ਹੁਣ ਲਾਈਂ ਤੂੰ,
ਸੱਦ ਘਰੇ ਪਟਵਾਰੀ ਜਿੰਦ ਨੂੰ,ਮੈਂ ਨਾਂ ਤੇਰੇ ਲਿਖਵਾ ਦਿੱਤਾ।
ਵਿਖਾਵੇ ਲਈ ਵਫਾ ਦੇ ਬਸਤਰ ,ਐਵੇਂ ਨਾ ਕਿਤੇ ਪਹਿਨ ਲਈ,
ਪਾਣੀਉਂ ਸਸਤਾ ਤੇਰੀ ਖਾਤਰ,ਮੈਂ ਅਪਣਾ ਖੁਨ ਬਣਾ ਦਿੱਤਾ।
ਸਾਰੇ ਜੱਗ ਤੋਂ ਵੱਖਰਾ ਅੜਿਆ,ਪਤੰਗ ਪਿਆਰ ਦਾ ਮੇਰਾ,
ਵੇਖੀਂ ਕਿਤੇ ਡੋਰ ਨਾ ਕੱਟਦੀਂ, ਅਸਮਾਨੀ ਮੈਂ ਚੜ੍ਹਾ ਦਿੱਤਾ।
ਦੁਨੀਆਂ ਵਿੱਚ ਮੁੱਲ ਇਸ਼ਕ ਦਾ,ਸੁਣਿਆ ਸਭ ਤੋਂ ਮਹਿੰਗਾ,
ਕੌਡੀਆਂ ਦੇ ਭਾਅ ‘ਮਾਂਗਟ’ ਤੈਨੂੰ ਮੈਂ ਭੇਂਟ ਚੜ੍ਹਾ ਦਿੱਤਾ।
ਲੇਖਕ:-ਜਰਨੈਲ ਸਿੰਘ ‘ਮਾਂਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453


0 comments:
Speak up your mind
Tell us what you're thinking... !