ਪੰਜਾਬ ਦੀ ਧਰਤੀ ਦਾ ਕਣ-ਕਣ, ਜ਼ਰਾ-ਜ਼ਰਾ ਗੁਰੂਆਂ, ਪੀਰਾਂ, ਪੈਗੰਬਰਾਂ,ਰਿਸ਼ੀਆਂ, ਮੁਨੀਆਂ,ਅਵਤਾਰਾਂ ਤੇ ਸ਼ਹੀਦਾਂ ਨੂੰ ਨਤਮਸਤਕ ਹੈ। ਪੰਜ ਦਰਿਆਵਾਂ ਦੀ ਧਰਤੀ ਯਾਨੀ ਪੰਜ+ਆਬ ਦੇ ਪਾਣੀਆਂ ਨੇ ਉ ੱਚੇ, ਲੰਬੇ, ਬਲਵਾਨ, ਸੂਰਬੀਰ ਤੇ ਦਲੇਰ ਯੋਧੇ ਪੈਦਾ ਕੀਤੇ ਹਨ। ਜਿੰਨ੍ਹਾਂ ਨੇ ਸਮੇਂ-ਸਮੇਂ ਤੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਆਪਣੇ ਦੇਸ਼ ਤੇ ਕੌਮ ਦੀ ਆਨ ਤੇ ਸ਼ਾਨ ਬਰਕਰਾਰ ਰੱਖਣ ਲਈ ਹੱਸ-ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਚਰੱਖੜੀਆਂ ਤੇ ਚੜੇ, ਤਨ ਆਰਿਆ ਨਾਲ ਚਿਰਾਏ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ, ਪਰ ਸੱਚਾਈ ਦਾ ਪੱਲਾ ਨਹੀ ਛੱਡਿਆ। ਅਜਿਹੇ ਹੀ ਸੂਰਬੀਰ ਯੋਧੇ ਕਲਗੀਧਰ ਦੇ ਬੱਬਰ ਸ਼ੇਰ ਸਿੰਘ ਸੂਰਮੇ ਸਨ ਧੰਨ- ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਬਾ ਜੀ ਨੇ ਜ਼ਾਲਮਾਂ, ਧਾੜਵੀਆਂ ਤੇ ਹਮਲਾਵਰਾਂ ਦਾ ਡੱਟ ਕੇ ਮੁਬਾਕਲਾ ਕੀਤਾ। ਬਾਬਾ ਦੀਪ ਸਿੰਘ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ “ਜਉ ਤਉ ਪ੍ਰੇਮ ਖੇਲਨ ਕਾ ਚਾਉ, ਸਿਰ ਧਰਿ ਤਲੀ ਗਲੀ ਮੇਰੀ ਆਉ” ਤੇ ਪਹਿਰਾ ਦਿੰਦੇ ਹੋਏ ਸੀਸ ਤਲੀ ਤੇ ਰੱਖ ਕੇ ਦੁਨੀਆਂ ਵਿੱਚ ਇੱਕ ਵੱਖਰੀ ਤੇ ਅਨੋਖੀ ਮਿਸਾਲ ਪੈਦਾ ਕੀਤੀ।ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ: 14 ਮਾਘ 1739 ਬਿਕਰਮੀ ਨੂੰ ਪਿਤਾ ਭਾਈ ਭਗਤਾ ਜੀ ਤੇ ਮਾਤਾ ਜਿਊਣੀ ਜੀ ਦੇ ਘਰ ਪਿੰਡ ਪਹੂੰਵਿੰਡ (ਭਿੱਖੀਵਿੰਡ ਨੇੜੇ) ਤਹਿਸੀਲ ਪੱਟੀ ਪਹਿਲਾਂ ਜਿਲ੍ਹਾ ਲਾਹੌਰ (ਹੁਣ ਅੰਮ੍ਰਿਤਸਰ) ਵਿਖੇ ਹੋਇਆ। ਆਪ ਦਾ ਨਾਂ ਦੀਪ ਰੱਖਿਆ ਗਿਆ। ਜਦੋਂ ਆਪ 18 ਸਾਲ ਦੇ ਹੋਏ ਤਾਂ ਹੋਲੇ-ਮਹੱਲੇ ਤੇ ਇਲਾਕੇ ਦੀਆਂ ਸੰਗਤਾਂ ਨਾਲ ਆਪ ਆਪਣੇ ਮਾਤਾ ਪਿਤਾ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਗਏ। ਕਈ ਦਿਨਾ ਦਾ ਪੈਂਡਾ ਤੈਅ ਕਰਨ ਤੋਂ ਬਾਅਦ ਇਹ ਜਥਾ ਅਨੰਦਪੁਰ ਸਾਹਿਬ ਪਹੁੰਚਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕੀਤੇ ਤੇ ਸਭ ਨੇ ਆਪਣਾ-ਆਪਣਾ ਦਸਵੰਧ ਦਸਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖਿਆ। ਦਸਮ ਪਾਤਸ਼ਾਹ ਜੀ ਨੇ ਸਭ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਆ। ਸਾਰੀਆਂ ਸੰਗਤਾਂ ਦੇ ਨਾਲ ਭਾਈ ਦੀਪਾ ਜੀ ਤੇ ਮਾਤਾ ਪਿਤਾ ਨੇ ਦਸਮ ਪਾਤਸ਼ਾਹ ਤੇ ਪੰਜ ਪਿਆਰਿਆ ਤੋਂ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕੀਤੀ।ਅੰਮ੍ਰਿਤ ਛੱਕ ਕੇ ਆਪ ਦੀਪ ਸਿੰਘ, ਪਿਤਾ ਭਾਈ ਭਗਤ ਸਿੰਘ ਤੇ ਮਾਤਾ ਜੀਊਣ ਕੌਰ ਜੀ ਹੋ ਗਏ। ਪੂਰਾ ਜੱਥਾ ਗੁਰੂ ਘਰ ਦੇ ਲੰਗਰਾਂ ਵਿੱਚ ਸੇਵਾ ਕਰਦਾ ਰਿਹਾ। ਕੁਝ ਸਮਾਂ ਸੇਵਾ ਕਰਨ ਤੋਂ ਬਾਅਦ ਜਦ ਜੱਥਾ ਵਾਪਸ ਆਉਣ ਦੀ ਤਿਆਰੀ ਕਰਨ ਲੱਗਾ ਤਾਂ ਭਾਈ ਦੀਪ ਸਿੰਘ ਜੀ ਨੂੰ ਗੁਰੂ ਸਾਹਬ ਜੀ ਨੇ ਆਪਣੇ ਕੋਲ ਹੀ ਰੱਖ ਲਿਆ। ਪਿਤਾ ਭਾਈ ਭਗਤ ਸਿੰਘ ਜੀ ਮਾਤਾ ਜੀਊਣ ਕੌਰ ਜੀ ਤੇ ਬਾਕੀ ਜਥੇ ਦੇ ਮੈਂਬਰ ਗੁਰੂ ਪਾਤਸ਼ਾਹ ਜੀ ਕੋਲੋਂ ਆਗਿਆ ਲੈ ਕੇ ਪਿੰਡ ਪਹੂੰਵਿੰਡ ਵਾਪਸ ਆ ਗਏ। ਗੁਰੂ ਜੀ ਨੇ ਭਾਈ ਦੀਪ ਸਿੰਘ ਜੀ ਨੂੰ ਆਪਣੇ ਕੋਲ ਰੱਖ ਕੇ ਕੁਝ ਹੀ ਸਮੇਂ ਵਿੱਚ ਗੁਰਮੁੱਖੀ, ਫਾਰਸੀ ਤੇ ਅਰਬੀ ਲਿਪੀ ਵਿੱਚ ਨਿਪੁੰਨ ਕਰ ਦਿੱਤਾ ਤੇ ਨਾਲ ਹੀ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕੀਤਾ। ਆਪ ਮਹਾਂਬਲੀ, ਸੂਰਬੀਰ ,ਨਿਰਭੈ, ਨਿਧੱੜਕ ਤੇ ਉ ੱਚ ਆਚਰਣ ਵਾਲੇ ਪੂਰਨ ਗੁਰਸਿੱਖ, ਵਿਦਵਾਨ, ਨਿਸ਼ਕਾਮ ਸੇਵਕ ਤੇ ਤਪੱਸਵੀ ਸਨ।ਆਪ ਜੀ ਦਾ ਗੁਰੂ ਜੀ ਨਾਲ ਇੰਨਾਂ ਪ੍ਰੇਮ ਵਧਿਆ ਕਿ ਆਪ ਹਰ ਸਮੇਂ ਗੁਰੂ ਜੀ ਦੇ ਨਾਲ ਹੀ ਰਹਿੰਦੇ ਸਨ। ਅਨੰਦਪੁਰ ਸਾਹਬ ਦੇ ਸਾਰੇ ਯੁੱਧਾਂ ਵਿੱਚ ਆਪ ਬੜੀ ਹੀ ਵੀਰਤਾ ਤੇ ਬਹਾਦਰੀ ਨਾਲ ਲੜੇ। ਆਪ ਆਪਣੀ ਉ ੱਚ ਸ਼ਖਸੀਅਤ ਸਦਕਾ ਗੁਰੂ ਪਾਤਸ਼ਾਹ ਜੀ ਦੇ ਪਿਆਰੇ ਬਣ ਗਏ ਸਨ। ਸਮਾਂ ਆਪਣੀ ਚਾਲੇ ਚੱਲਦਾ ਗਿਆ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਤਾਂ ਉਸ ਵੇਲੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਆਪ ਨੂੰ ਅਤੇ ਭਾਈ ਮਨੀ ਸਿੰਘ ਜੀ, ਭਾਈ ਧੰਨਾ ਸਿੰਘ ਜੀ ਤੇ ਭਾਈ ਜਵਾਹਰ ਸਿੰਘ ਜੀ ਨੂੰ ਨਾਲ ਦਿੱਲੀ ਵੱਲ ਭੇਜਿਆ। ਕੁਝ ਸਮਾਂ ਆਪ ਉ ੱਥੇ ਰਹੇ ਤੇ ਫਿਰ ਪਿੰਡ ਪਹੂੰਵਿੰਡ ਆ ਗਏ। ਉ ੱਧਰ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲਾਂ ਵਿੱਚੋਂ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ ਤਾਂ ਫਿਰ ਦੀਵਾਨ ਲੱਗਣੇ ਸ਼ੁਰੂ ਹੋ ਗਏ। ਗੁਰੂ ਜੀ ਦੇ ਭੇਜੇ ਹੋਏ ਕੁੱਝ ਸਿੱਖਾਂ ਨੂੰ ਜਦ ਧੀਰਮੱਲੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਏਨੇ ਸਮਰੱਥ ਹਨ ਤਾਂ ਆਪ ਕਿਉਂ ਨਹੀ ਰਚਨਾ ਕਰ ਲੈਂਦੇ? ਤਾਂ ਉਸ ਸਮੇਂ ਗੁਰੂ ਜੀ ਨੇ ਭਾਈ ਮਨੀ ਸਿੰਘ ਜੋ ਦਿੱਲੀ ਤੋਂ ਗੁਰੂ ਜੀ ਕੋਲ ਪਹੁੰਚ ਚੁੱਕੇ ਸਨ। ਬਾਬਾ ਦੀਪ ਸਿੰਘ ਜੀ ਨੂੰ ਵੀ ਸੁਨੇਹਾ ਭੇਜ ਕੇ ਪਿੰਡ ਪਹੂੰਵਿੰਡ ਤੋਂ ਮੰਗਵਾ ਲਿਆ। ਇੱਕ ਜਗ੍ਹਾ ਤੰਬੂ ਲਗਵਾ ਕੇ ਆਪ ਪਾਵਨ ਸਰੂਪ ਦਾ ਉਚਾਰਨ ਕਰਦੇ ਗਏ ਤੇ ਭਾਈ ਮਨੀ ਸਿੰਘ ਜੀ ਲਿੱਖਦੇ ਰਹੇ। ਬਾਬਾ ਦੀਪ ਸਿੰਘ ਜੀ ਕਾਗਜ਼, ਕਲਮ ਤੇ ਸਿਆਹੀ ਦਾ ਪ੍ਰਬੰਧ ਕਰਦੇ ਰਹੇ। ਇਹ ਕਾਰਜ 9 ਮਹੀਨੇ 9 ਦਿਨ ਤੇ 9 ਘੜੀਆਂ ਵਿੱਚ ਸੰਪੂਰਨ ਹੋਇਆ। ਉਸ ਜਗ੍ਹਾ ਗੁਰਦੁਆਰਾ ਲਿਖਣਸਰ ਸਾਹਬ ਸਥਿੱਤ ਹੈ। ਇਸ ਤੋਂ ਬਾਅਦ ਵਿੱਚ ਬਾਬਾ ਦੀਪ ਸਿੰਘ ਜੀ ਨੇ ਇਸ ਪਾਵਨ ਗ੍ਰੰਥ ਸਾਹਿਬ ਜੀ ਤੋਂ ਉਤਾਰਾ ਕਰਕੇ ਚਾਰ ਸਰੂਪ ਆਪਣੇ ਹੱਥੀਂ ਲਿੱਖ ਕੇ ਗੁਰੂ ਪੰਥ ਨੂੰ ਸੋਂਪੇ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਮਾਣਾ, ਸਢੌਰਾ, ਬਨੂੰੜ ਤੇ ਸਹਾਰਨਪੁਰ ਦੀਆਂ ਸ਼ਾਨਦਾਰ ਜਿੱਤਾਂ ਤੋਂ ਬਾਅਦ ਅਨੰਦਪੁਰ ਸਾਹਬ ਵਿਖੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਨੇ ਬਾਬਾ ਜੀ ਨੂੰ ‘ਜ਼ਿੰਦਾ ਸ਼ਹੀਦ’ ਦਾ ਖਿਤਾਬ ਦਿੱਤਾ।ਬਾਬਾ ਜੀ ਵਾਪਸ ਦਮਦਮਾ ਸਾਹਬ ਪਹੁੰਚ ਚੁੱਕੇ ਸਨ।ਇੱਧਰ 1757 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਹੁਕਮ ਦਿੱਤਾ ਕਿ ਸਿੱਖਾਂ ਨੂੰ ਖਤਮ ਕਰਕੇ ਇੰਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿਉ। ਤੈਮੂਰ ਸ਼ਾਹ ਨੇ ਭਾਰੀ ਭਰਕਮ ਫੌਜ ਲੈ ਕੇ ਸ੍ਰੀ ਹਰਿਮੰਦਰ ਸਾਹਬ ਜੀ ਦੇ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ। ਸ੍ਰ. ਭਾਗ ਸਿੰਘ ਨੇ ਦਮਦਮਾ ਸਾਹਬ ਜਾ ਕੇ ਸਾਰੀ ਕਹਾਣੀ ਦੱਸੀ ਤਾਂ ਬਾਬਾ ਜੀ ਨੇ ਗੁੱਸੇ ਵਿੱਚ ਆ ਕੇ ਖੰਡੇ ਨੂੰ ਜਾ ਹੱਥ ਪਾਇਆ। ਸਿੰਘਾਂ ਨੂੰ ਇੱਕਠੇ ਕਰਕੇ ਹਰਿਮੰਦਰ ਸਾਹਬ ਨੂੰ ਅਜ਼ਾਦ ਕਰਾਉਣ ਲਈ ਚਾਲੇ ਪਾ ਦਿੱਤੇ। ਤਰਨਤਾਰਨ ਸਾਹਬ ਪਹੁੰਚ ਕੇ ਅਰਦਾਸਾ ਸੋਧ ਕੇ ਜੰਗ ਦਾ ਐਲਾਨ ਕਰ ਦਿੱਤਾ। ਗੋਹਲਵੜ ਪਹੁੰਚ ਕੇ ਉਹਨਾਂ ਦਾ ਟਾਕਰਾ ਜਹਾਨ ਖਾਂ, ਜਬਰਦਸਤ ਖਾਂ, ਸਰਬੁਲੰਦ ਖਾਂ, ਰੁਸਤਮ ਖਾਂ, ਦੀਨਾ ਬੇਗ, ਤੇ ਗਾਜੀ ਖਾਂ ਜਿਹੇ ਸੈਨਾਪਤੀਆਂ ਤੇ ਜਰਨੈਲਾਂ ਨਾਲ ਹੋਇਆ। ਲੜਦੇ-ਲੜਦੇ ਸਿੰਘ ਤੇ ਦੁਰਾਨੀ ਚੱਬੇ ਪਿੰਡ ਲਾਗੇ ਪਹੁੰਚੇ ਤਾਂ ਬਾਬਾ ਜੀ ਦਾ ਟਾਕਰਾ ਜਹਾਨ ਖਾਂ ਨਾਲ ਹੋਇਆ। ਸਾਂਝੇ ਵਾਰ ਨਾਲ ਦੋਹਾਂ ਦੇ ਸੀਸ ਕੱਟੇ ਗਏ।(ਤਰਨਤਾਰਨ ਰੋਡ ਤੇ ਜਿੱਥੇ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋਇਆ ਉ ੱਥੇ ਗੁਰਦੁਆਰਾ ਸ੍ਰੀ ਟਾਹਲਾ ਸਾਹਬ ਸਥਿੱਤ ਹੈ) ਇੱਕ ਸਿੰਘ ਦੇ ਕਹਿਣ ਤੇ ਬਾਬਾ ਜੀ ਉੱਠ ਖੜੇ ਹੋਏ ਤੇ ਸੀਸ ਤਲੀ ਤੇ ਧਰ ਕੇ ਦੁਸ਼ਮਣਾਂ ਤੇ ਭੁੱਖੇ ਸ਼ੇਰ ਵਾਂਗ ਟੁੱਟ ਪਏ। ਜਿੱਤ ਦੇ ਨਗਾਰੇ ਵਜਾਉਦੇ ਹੋਏ ਬਾਬਾ ਜੀ ਨੇ ਕੀਤੀ ਹੋਈ ਅਰਦਾਸ ਪੂਰੀ ਕੀਤੀ ਤੇ ਆਪਣਾ ਸੀਸ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ (ਹਰਿਮੰਦਰ ਸਾਹਬ) ਜਾ ਕੇ ਭੇਟ ਕੀਤਾ।ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਸਾਹਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਸਸਕਾਰ ਕੀਤਾ ਗਿਆ।ਜਿਸ 18 ਸੇਰ ਦੇ ਖੰਡੇ ਨਾਲ ਬਾਬਾ ਜੀ ਨੇ ਜਿੱਤ ਦਾ ਪਰਚਮ ਲਹਿਰਾਇਆ, ਉਹ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਸ਼ੋਭਿਤ ਹੈ।ਬਾਕੀ ਦੇ ਗੁਰੂ ਸਹਿਬਾਨ ਜੀ ਦੇ ਪਾਵਨ ਸ਼ਾਸਤਰਾਂ ਨਾਲ ਰੋਜ਼ਾਨਾ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ।ਇਸ 26 ਜਨਵਰੀ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਚਾਟੀਵਿੰਡ ਸ਼ਹੀਦ ਗੰਜ਼ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿੰਡ ਪਹੂੰਵਿੰਡ ਲਈ ਨਗਰ ਕੀਰਤਨ ਦੇ ਰੂਪ ਵਿੱਚ ਸਵੇਰੇ 9 ਵਜੇ ਫਰੀ ਬੱਸਾਂ ਚੱਲਣਗੀਆਂ। ਪਿੰਡ ਪਹੂਵਿੰਡ ਵਿੱਚ 11.30 ਤੋਂ 12.00 ਵਜੇ ਤੱਕ ਜਹਾਜ਼ਾ ਰਾਹੀ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਸ਼ਾਮੀਂ 4 ਵਜੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ- ਬੜੀ ਧੂਮ- ਧਾਮ ਨਾਲ ਮਨਾਇਆ ਜਾ ਰਿਹਾ ਹੈ।
ਲੇਖਕ- ਧਰਮਿੰਦਰ ਸਿੰਘ ਵੜ੍ਹੈਚ(ਚੱਬਾ) ਮੋਬਾ:97817-51690 ਪਿੰਡ ਤੇ ਡਾਕ:ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ-143022


0 comments:
Speak up your mind
Tell us what you're thinking... !