![]() |
| ਗੁਰਦੁਆਰਾ ਟਾਹਲੀ ਸਾਹਿਬ ਦੀ ਇਮਾਰਤ। |
ਬਾਬਾ ਸ੍ਰੀ ਚੰਦ ਜੀ ਦੀ ਯਾਦ ’ਚ ਪੰਜਾਬ ਦੇ ਸਰੱਹਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਹਲੜੀ ਵਿਖੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਬਣਿਆ ਹੋਇਆ ਹੈ। ਇਹ ਪਿੰਡ ਭਾਰਤ-ਪਾਕਿਸਤਾਨ ਕੌਮਾਂਤਰੀ ਸਰੱਹਦ ਤੋਂ ਕੁਝ ਹੀ ਦੂਰੀ ਉੱਤੇ ਸਥਿਤ ਹੈ। ਜਦੋਂਕਿ ਗੁਰਦਾਸਪੁਰ ਸ਼ਹਿਰ ਤੋਂ ਇਹ ਦੂਰੀ 10 ਕੁ ਕਿਲੋਮੀਟਰ ਬਣਦੀ ਹੈ। ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਬਣੀ ਹੋਈ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੰਮ ਅੱਜੇ ਵੀ ਨਿਰੰਤਰ ਜਾਰੀ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਬਕਾਇਦਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪ੍ਰਬੰਧਕੀ ਕਮੇਟੀ ਵੱਲੋਂ ਇਲਾਕੇ ਦੀਆਂ ਲੋੜਾਂ ਨੂੰ ਵੇਖਦਿਆਂ ਸਕੂਲ ਅਤੇ ਕਾਲਜ਼ ਵੀ ਚਲਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਅਤੇ ਬਾਬਾ ਸ੍ਰੀ ਚੰਦ ਜੀ ਦੀਆਂ ਖੁਸ਼ੀਆਂ ਲੈਣ ਲਈ ਦੂਰ-ਦੁਰਾਢੇ ਤੋਂ ਵੱਡੀ ਗਿਣਤੀ ’ਚ ਸੰਗਤਾਂ ਪੁੱਜਦੀਆਂ ਹਨ। ਇਥੇ ਹਰ ਮੱਸਿਆ ਦਾ ਦਿਨ ਬੜੀ ਹੀ ਧੂਮ-ਧੂਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਗੁਰਦੁਆਰਾ ਸਾਹਿਬ ਹੀ ਰੌਣਕ ਵੇਖਣ ਵਾਲੀ ਹੁੰਦੀ ਹੈ। ਗੁਰਦੁਆਰਾ ਸਾਹਿਬ ਦੇ ਬਾਹਰ ਦੁਕਾਨਾਂ ਸਜਾਈਆਂ ਜਾਂਦੀਆਂ ਹਨ।
ਲੋਕਾਂ ਦੀ ਆਸਥਾ ਦਾ ਕੇਂਦਰ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਸੰਗਤਾਂ ਦੀ ਅਗਵਾਈ ਕਰਦਾ ਆ ਰਿਹਾ ਹੈ। ਬਾਬਾ ਸ੍ਰੀ ਚੰਦ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਖੇਤੀਬਾੜੀ ਕਰਿਆ ਕਰਦੇ ਸਨ। ਡੇਰਾ ਬਾਬਾ ਨਾਨਕ ਤੋਂ ਹੀ ਬਾਬਾ ਸ੍ਰੀ ਚੰਦ ਜੀ ਬਾਅਦ ਵਿੱਚ ਪਿੰਡ ਬਾਰਠ (ਪਠਾਨਕੋਟ) ਗਏ, ਜਿਥੇ ਹੁਣ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਹੈ। ਬਾਰਠ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਜੀ ਨੇ 62 ਦੇ ਕਰੀਬ ਲੰਮਾਂ ਸਮਾਂ ਤਪੱਸਿਆ ਕੀਤੀ। ਗੁਰਦੁਆਰਾ ਬਾਰਠ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਥੇ ਪੰਜਵੇਂ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਲਈ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਵੀ ਉਨ੍ਹਾਂ ਮਿਲਣ ਲਈ ਇਥੇ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦਾਸੀ ਮੱਤ ਨੂੰ ਅੱਗੇ ਚਲਾਉਣ ਲਈ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਬਾਬਾ ਸ੍ਰੀ ਚੰਦ ਜੀ ਨੂੰ ਸੌਂਪ ਦਿੱਤਾ ਸੀ।
ਕਸਬਾ ਡੇਰਾ ਬਾਬਾ ਨਾਨਕ ਤੋਂ ਬਾਰਠ ਸਾਹਿਬ ਤੱਕ ਇੱਕ ਕੱਚੀ ਪਗਡੰਡੀ ਦਾ ਰਸਤਾ ਸੀ। ਇਸ ਰਸਤੇ ਹੀ ਬਾਬਾ ਸ੍ਰੀ ਚੰਦ ਜੀ ਦਾ ਆਉਣਾ-ਜਾਣਾ ਹੁੰਦਾ ਸੀ। ਉਨੀਂ ਦਿਨੀਂ ਦਰਿਆ ਰਾਵੀ ਪਿੰਡ ਗਾਹਲੜੀ ਅੰਦਰ ਤੋਂ ਹੀ ਲੰਘਦਾ ਸੀ। ਦਰਿਆ ਅੰਦਰ ਅਕਸਰ ਹੜ੍ਹ ਆ ਜਾਣ ਦੀ ਸੂਰਤ ’ਚ ਇਲਾਕੇ ਅੰਦਰ ਭਾਰੀ ਤਬਾਹੀ ਹੁੰਦੀ ਸੀ। ਹੜ੍ਹ ਆਉਣ ਕਾਰਨ ਇਲਾਕੇ ਦੇ ਕਿਸਾਨਾਂ ਦੀ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀਆਂ ਸਨ। ਜਿਸ ਕਰਨ ਇਲਾਕੇ ਦੇ ਕਿਸਾਨ ਬਹੁਤ ਦੁਖੀ ਤੇ ਪ੍ਰੇਸ਼ਾਨ ਸਨ। ਕਮਾਈ ਦਾ ਹੋਰ ਕੋਈ ਸਾਧਨ ਨਾ ਹੋਣ ਕਾਰਨ ਲੋਕਾਂ ਦਾ ਗੁਜਾਰਾਂ ਫ਼ਸਲਾਂ ਸਹਾਰੇ ਹੀ ਚੱਲਦਾ ਸੀ। ਇਲਾਕੇ ਦੇ ਲੋਕ ਗਰੀਬ ਹੋਣ ਕਾਰਨ ਤੰਗੀ-ਤੁਰਸ਼ੀਆਂ ਦਾ ਸ਼ਿਕਾਰ ਸਨ। ਇੱਕ ਦਿਨ ਜਦੋਂ ਬਾਬਾ ਸ੍ਰੀ ਚੰਦ ਜੀ ਰਾਤ ਗੁਜਾਰਨ ਲਈ ਗਾਹਲੜੀ ਵਿਖੇ ਰਾਵੀ ਦਰਿਆ ਦੇ ਕੰਢੇ ਰੁੱਕੇ ਹੋਏ ਸਨ ਤਾਂ ਲੋਕਾਂ ਨੂੰ ਪਤਾ ਲਗਾ ਕਿ ਕੋਈ ਸਾਧੂ ਰਾਵੀ ਕੰਢਿਆ ਡੇਰਾ ਜਮਾਈ ਬੈਠਾ ਹੈ। ਸਾਧੂ ਬੜੀ ਹੀ ਕਰਨੀ ਵਾਲਾ ਹੈ।
ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਸਵੇਰੇ ਬਾਬਾ ਸਰੀ ਚੰਦ ਜੀ ਕੋਲ ਪੁੱਜ ਗਏ। ਉਸ ਵੇਲੇ ਬਾਬਾ ਸ੍ਰੀ ਚੰਦ ਜੀ ਟਾਹਲੀ ਦੀ ਦਾਤਣ ਕਰ ਰਹੇ ਸਨ। ਇਲਾਕੇ ਦੇ ਲੋਕਾਂ ਨੇ ਆ ਕੇ ਫਰਿਆਦ ਕੀਤੀ ਕਿ ਬਾਬਾ ਅਸੀਂ ਸਾਰੇ ਗਰੀਬ ਕਿਸਾਨ ਹਾਂ। ਸਾਰਿਆਂ ਦਾ ਗੁਜਾਰਾ ਫਸਲਾਂ ਸਹਾਰੇ ਹੀ ਚੱਲਦਾ ਹੈ। ਲੇਕਿਨ ਰਾਵੀ ਦਰਿਆ ਵਿੱਚ ਅਕਸਰ ਹੜ੍ਹ ਆ ਜਾਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਹੜ੍ਹ ਦੀ ਭੇਂਟ ਚੜ੍ਹ ਜਾਂਦੀਆਂ ਹਨ। ਉਨ੍ਹਾਂ ਦੇ ਖਾਣ ਲਈ ਵੀ ਫ਼ਸਲ ਨਹੀਂ ਬਚਦੀ ਹੈ। ਇਲਾਕੇ ਦੇ ਲੋਕਾਂ ’ਤੇ ਕੋਈ ਕ੍ਰਿਪਾ ਕਰੋ। ਤਾਂ ਜੋ ਉਨ੍ਹਾਂ ਨੂੰ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਬਾਬਾ ਸ੍ਰੀ ਚੰਦ ਜੀ ਨੇ ਦੁਖੀ ਕਿਸਾਨਾਂ ਦੀ ਗੱਲ ਗਹੁ ਨਾਲ ਸੁਣਿਆ ਅਤੇ ਰਾਵੀ ਦਰਿਆ ਵੱਲ ਨੂੰ ਚਲ ਪਏ। ਜਿਥੇ ਦਰਿਆ ਦਾ ਪਾਣੀ ਵਹਿ ਰਿਹਾ ਸੀ, ਉੱਥੇ ਜਾ ਕੇ ਦਾਤਣ ਆਪਣੇ ਮੂੰਹ ’ਚੋ ਕੱਢੀ ਅਤੇ ਪਾਣੀ ਦੇ ਕੰਢੇ ਗੱਡ ਕਿ ਦਰਿਆ ਨੂੰ ਮੁਖਾਤਿਬ ਹੋ ਕੇ ਬੋਲੇ ਕਿ ਇਨ੍ਹਾਂ ਕਿਸਾਨਾਂ ਨੇ ਤੇਰਾ ਕੀ ਵਿਗਾੜਿਾ ਹੈ। ਕਿਉਂ ਲੋਕਾਂ ਨੂੰ ਤੰਗ ਕਰਦਾ ਏੰ। ਜਦੋਂ ਬਾਬਾ ਸ੍ਰੀ ਚੰਦ ਜੀ ਨੇ ਦਰਿਆ ਨੂੰ ਇਥੋਂ ਜਾਹ ਭਾਈ ਜਾਹ। ਕਿਉਂ ਲੋਕਾਂ ਨੂੰ ਤੰਗ ਕਰਦਾ ਏੰ, ਵਿਚਾਰੇ ਕਿਸਾਨਾਂ ਨੇ ਤੇਰਾ ਕੀ ਵਿਗਾੜਿਆ ਏ, ਕਿਉਂ ਲੋਕਾਂ ਨੂੰ ਤੰਗ ਕਰਦਾ ਏੰ। ਜਦੋਂ ਬਾਬਾ ਸ੍ਰੀ ਚੰਦ ਨੇ ਦਰਿਆ ਨੂੰ ਜਾਹ ਭਈ ਜਾਹ ਆਖ ਕੇ ਆਪਣਾ ਰਸਤਾ ਬਦਲ ਲੈ ਕਿਹਾ ਤਾਂ ਉਸ ਦਿਨ ਤੋਂ ਰਾਵੀ ਦਰਿਆ ਨੇ ਆਪਣਾ ਰਸਤਾ ਬਦਲ ਲਿਆ।
ਜਤਿੰਦਰ ਸਿੰਘ ਬੈਂਸ, ਗੁਰਦਾਸਪੁਰ।
94781-93370


0 comments:
Speak up your mind
Tell us what you're thinking... !