ਦੂਰੋਂ ਕਿਉਂ ਤੂੰ ਤੱਕਦੈਂ ਸੱਜਣਾ, ਨੇੜੇ ਹੋਕੇ ਵੇਖ ਜ਼ਰਾ।
ਮੇਰੇ ਵਾਂਗੂੰ ਕਦੇ ਵਿੱਚ ਗਮਾਂ ਦੇ, ਤੂੰ ਵੀ ਰੋਕੇ ਵੇਖ ਜ਼ਰਾ।
ਦੁੱਧ ਵਰਗੀ ਚਿੱਟੀ ਹੋਜੂ, ਤੇਰੀ ਕਾਲਖ ਵਿਛੋੜੇ ਵਾਲੀ,
ਨਾਲ ਹੰਝੂਆਂ ਦੇ ਮੇਰੇ ਵਾਗੂੰ,ਮੁੱਖੜਾ ਧੋਕੇ ਵੇਖ ਜ਼ਰਾ।
ਹੱਸਲੈ ਕਹਿਲੈ ਖੁਲ੍ਹਕੇ ਸੱਜਣਾ,ਜੋ ਕੁਝ ਕਹਿਣਾ ਚਾਹੁੰਨੈ,
ਯਾਦ ਕਿਸੇ ਦੀ ਵਿੱਚ ਮੇਰੇ ਵਾਂਗੂੰ,ਤੂੰ ਵੀ ਖੋਕੇ ਵੇਖ ਜ਼ਰਾ।
ਜਿੰਦਗੀ ਦੀ ਇਸ ਲੰਮੀ ਉਮਰੇ ,ਕਿਉਂ ਦੜ ਵੱਟੀਂ ਬੈਠੈਂ ਤੂੰ,
ਲੱਗੀਆਂ ਤੋੜ ਨਿਭਾਵੇ ਜਿਹੜਾ,ਉਸਨੂੰ ਮੋਹਕੇ ਵੇਖ ਜ਼ਰਾ।
ਕਿਵੇਂ ਧੁਆਖੀਆਂ ਗਈਆਂ ਅੱਜ,ਰਿਸ਼ਮਾਂ ਯਾਰਾ ਚੰਨ ਦੀਆਂ,
ਹਉਂਕਿਆ ਦੇ ਇਸ ਧੂੰਏਂ ਅੰਦਰ,ਪਲਕਾਂ ਢੋਹਕੇ ਵੇਖ ਜ਼ਰਾ।
ਨਿੱਤ ਪਾਵਾਂ ਮੈਂ ਕਾਂਵਾਂ ਨੂੰ ਚੂਰੀ,ਆ ਬਨੇਰੇ ਬਹਿੰਦੇ ਜੋ,
ਦਿਨ ਆਊ ਕਦ ਉਹ ਭਾਗਾਂ ਭਰਿਆ,ਲਵਾਂ ਖੜੋਕੇ ਵੇਖ ਜ਼ਰਾ।
ਮਿਲਦਾ ਧੁੰਦਲਾ ਜਿਹਾ ਇਕ ਪ੍ਰਛਾਵਾਂ,ਹਰ ਮੋੜ ਤੇ ਆਕੇ ਮੈਨੂੰ,
ਆ ‘ਮਾਂਗਟ’ਲਵਾਂ,ਤੇਲ ਬੂਹੇ ਤੇ,ਮੈਂ ਵੀ ਚੋਕੇ ਵੇਖ ਜ਼ਰਾ
ਲੇਖਕ:-ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453


0 comments:
Speak up your mind
Tell us what you're thinking... !