ਸਥਾਨਕ ਕਸਬਾ ਗੁਰੂਸਰ ਸੁਧਾਰ ਤੋਂ ਬਠਿੰਡਾ ਬਰਾਂਚ ਕਨਾਲ ਆਰ.ਡੀ. 121 ਤੋਂ 122 ਦੇ ਦਰਮਿਆਨ ਨਹਿਰ ਦੇ ਸੱਜੇ ਪਾਸੇ 1566 ਦੀ ਅਬਾਦੀ ਨਾਲ ਘੁੱਗ ਵਸਦੇ ਪਿੰਡ ਤੁਗਲ  ਨੂੰ ਵਸਿਆ ਕਈ ਸਦੀਆਂ ਬੀਤ ਗਈਆਂ ਹਨ। ਪਿੰਡ ਦੇ ਬਜ਼ੁਰਗਾਂ ਵੱਲੋਂ ਇਹ ਪਿੰਡ ਮੁਗਲ ਬਾਦਸ਼ਾਹ ਮੁਹੰਮਦ ਤੁਗਲਕ ਦੇ ਰਾਜ ਕਾਲ ਦੌਰਾਨ ਵਸੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਿੰਡ ਦੇ ਸਰਪੰਚ ਸ: ਗੁਰਬਖ਼ਸ ਸਿੰਘ ਤੁਗਲ ਹਨ, ਜੋ ਪਿੰਡ ਦੇ ਵਿਕਾਸ ਲਈ ਹਰ ਸਮੇਂ ਯਤਨਸ਼ੀਲ ਰਹਿੰਦੇ ਹਨ। 
ਧਾਰਮਿਕ ਸੰਸਥਾਵਾਂ: 
ਪਿੰਡ ਵਿਚ ਪੂਰਬ ਦਿਸ਼ਾ ਵਾਲੇ ਪਾਸੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਇਕ ਆਲੀਸ਼ਾਨ ਗੁਰਦੁਆਰਾ ਛੱਪੜੀ ਸਾਹਿਬ ਸ਼ਸ਼ੋਭਿਤ ਹੈ।  ਇਸ ਅਸਥਾਨ ਤੇ ਟਕਸਾਲੀ ਸਿੱਖ ਵਿਦਵਾਨ ਸੰਤ ਗੱਜਣ ਸਿੰਘ ਦੀ ਸਾਲਾਨਾ ਬਰਸੀ 23, 24 ਅਤੇ 25 ਜਨਵਰੀ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਜਾਂਦੀ ਹੈ।  ਇਸ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਨਿਤਨੇਮ, ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ। 35 ਸਾਲ ਤੋਂ ਬ੍ਰਹਮ ਗਿਆਨੀ ਸੰਤ ਗੱਜਣ ਸਿੰਘ ਦੀ ਬਰਸੀ ਮਨਾਉਂਦੇ ਆ ਰਹੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਧਾਰਮਿਕ ਅਸਥਾਨ ਤੇ ਸ਼ਰਧਾ ਨਾਲ ਨਤਮਸਤਕ ਹੋਣ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਪਿੰਡ ਵਿਚ ਪੁਰਾਣਾ ਗੁਰਦੁਆਰਾ ਸਾਹਿਬ ਵੀ ਸ਼ਸ਼ੋØਭਿਤ ਹੋਣ ਦੇ ਨਾਲ ਨਾਲ ਪੀਰ ਬਾਬਾ ਖਾਨਗਾਹ ਵਾਲਾ ਦੀ ਦਰਗਾਹ ਵੀ ਬਣੀ ਹੋਈ ਹੈ, ਜਿੱਥੇ ਹਰ ਸਾਲ ਅਕਤੂਬਰ ਵਿਚ ਵਿਸ਼ਾਲ ਮੇਲਾ ਲਗਾਇਆ ਜਾਂਦਾ ਹੈ। ਇਸ ਅਸਥਾਨ ਦੀ ਸੇਵਾ ਸ੍ਰੀ ਪਿਆਰਾ ਸਿੰਘ ਸੋਮਲ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋ ਕਰਦੇ ਆ ਰਹੇ ਹਨ।
ਸਰਕਾਰ ਤੇ ਗੈਰਸਰਕਾਰੀ ਸੰਸਥਾਵਾਂ: 
ਪਿੰਡ ਵਿਚ ਂਿੲਕ ਸਰਕਾਰੀ ਪ੍ਰਾਇਮਰੀ ਸਕੂਲ, ਕੋਆਪ੍ਰੇਟਿਵ ਸੁਸਾਇਟੀ, ਜਲਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਜਲ ਸਪਲਾਈ ਸਕੀਮ ਅਧੀਨ ਸਵੱਛ ਪਾਣੀ ਦੀ ਟੈਂਕੀ ਵੀ ਬਣੀ ਹੋਈ ਹੈ।  ਕੋਆਪ੍ਰੇਟਿਵ ਸੁਸਾਇਟੀ ਵਿਚ ਪਿੰਡ ਦੇ ਵਿਅਕਤੀ ਸ: ਅਨੰਦ ਸਿੰਘ 1947 ਤੋਂ 1985 ਤੱਕ ਸੈਕਟਰੀ ਵਜੋਂ ਸੇਵਾ ਕਰਦੇ ਰਹੇ ਹਨ। ਉਨ੍ਹਾਂ ਦੇ ਸੇਵਾ ਕਾਰਜ ਦੌਰਾਨ ਇਹ ਜ਼ਿਮੀਦਾਰਾ ਬੈਂਕ ਸਾਫ ਸਵੱਛ ਪ੍ਰਬੰਧਾਂ ਦੇ ਖੇਤਰ ਵਿਚ ਪੰਜਾਬ ਭਰ ਵਿਚ ਪਹਿਲੇ ਨੰਬਰ ਤੇ ਆਉਂਦਾ ਰਿਹਾ ਹੈ, ਜਿਸ ਕਾਰਨ ਸ੍ਰੀ ਆਨੰਦ ਸਿੰਘ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਸ਼ਰਧਾਂ ਨਾਲ ਯਾਦ ਕੀਤਾ ਜਾਂਦਾ ਹੈ।  ਪਿੰਡ ਵਿਚ ਇਕ ਯਾਦਗਾਰੀ ਸਟੇਡੀਅਮ ਵੀ ਉਸਾਰੀ ਅਧੀਨ ਹੈ। 
ਭਾਰਤੀ ਹਵਾਈ ਸੈਨਾ ਨੇ ਸਨਮਾਨਿਆ ਪਿੰਡ ਦਾ ਵਿਆਕਤੀ:
6 ਸਤੰਬਰ 1983 ਨੂੰ ਸ਼ਾਮ ਛੇਂ ਵਜੇ ਏਅਰਫੋਰਸ ਸਟੇਸ਼ਨ ਹਲਵਾਰਾ ਤੋਂ ਉਡਿਆ ਭਾਰਤੀ ਹਵਾਈ ਸੇਨਾ ਦੇ ਜ਼ਹਾਜ ਮਿੱਗ 23 ਨੂੰ ਅਸਮਾਨ ਵਿਚ ਉਡਦਿਆਂ ਕਿਸੇ ਕਾਰਨ ਅੱਗ ਲੱਗ ਗਈ। ਉਸ ਨੂੰ ਡਰਾਈਵ ਕਰ ਰਿਹਾ ਗੁਜਰਾਤੀ ਪਾਇਲਟ ਬੀ.ਕੇ.ਬੱਟੂ ਪੈਰਾਸੂਟ ਰਾਹੀਂ ਪਿੰਡ ਦੇ ਨਜ਼ਦੀਕ ਖੇਤਾਂ ਵਿਚ ਜਾ ਡਿਗਿਆ ਪਰ ਉਸ ਸਮੇਂ ਗੁਰਧਿਆਨ ਸਿੰਘ ਨੇ ਫੌਰੀ ਤੌਰ ਤੇ ਪਾਇਲਟ ਪਾਸ ਪਹੁੰਚ ਕੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਜਦੋਂ ਕਿ ਏਅਰਫੋਰਸ ਦਾ ਜ਼ਹਾਜ ਮਿੱਗ 23 ਨਜ਼ਦੀਕੀ ਪਿੰਡ ਸੋਹੀਆਂ ਦੇ ਖੇਤਾਂ ਵਿਚ ਸੜ੍ਹ ਕੇ ਸਵਾਹ ਹੋ ਕੇ ਡਿੱਗ ਗਿਆ।  ਭਾਰਤੀ ਹਵਾਈ ਸੈਨਾ ਦੇ ਏਅਰਕਮਾਂਡਰ ਏ.ਐਸ.ਲਾਂਬਾ ਨੇ ਪਿੰਡ ਦੇ ਵਿਆਕਤੀ ਸ੍ਰੀ ਗੁਰਧਿਆਨ ਸਿੰਘ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਇਸ ਵਿਆਕਤੀ ਨੇ ਭਾਰਤੀ ਫੌਜ ਦੇ 100 ਜਵਾਨਾਂ ਜਿੰਨਾਂ ਦੇਸ਼ ਭਗਤੀ ਦਾ ਕੰਮ ਕਰ ਦਿਖਾਇਆ ਹੈ। 
ਪਿੰਡ ਦੀਆਂ ਮਾਣਮੱਤੀਆਂ ਸਖ਼ਸੀਅਤਾਂ:
ਆਜ਼ਾਦੀ ਤੋ ਪਹਿਲਾਂ ਤਹਿਸੀਲਦਾਰ ਰਹੇ ਇਸ ਪਿੰਡ ਦੇ ਵਿਅਕਤੀ ਅਮਰ ਸਿੰਘ ਨੇ ਪਿੰਡ ਦੇ ਜ਼ਿਮੀਦਾਰਾਂ ਦੀ ਪਾਣੀ ਵਾਲੀ ਸੁੱਖ ਸਹੂਲਤ ਲਈ ਆਲੇ ਦੁਆਲੇ ਦੇ ਪਿੰਡਾਂ ਐਤੀਆਣਾ, ਬੜੈਚਾਂ, ਕੁਲਾਰਾਂ, ਸੁਧਾਰ ਦੇ ਦੁਆਲੇ ਦੁਆਲੇ ਦੀ ਇਕ ਪਾਣੀ ਦੇ ਸੂਏ ਦਾ ਲਾਜਵਾਬ ਪ੍ਰਬੰਧ ਕੀਤਾ ਹੋਇਆ ਸੀ ਪਰ ਉਸਦੇ ਅਕਾਲ ਚਲਾਣੇ ਤਂੋ ਬਾਅਦ ਭਾਵੇਂ ਪਿੰਡ ਦੇ ਬਿਲਕੁਲ ਨਜ਼ਦੀਕ ਦੀ ਨਹਿਰ ਗੁਜਰਦੀ ਹੈ ਪਰ ਕਿਸਾਨੀ ਖੇਤੀਬਾੜੀ ਲਈ ਪਾਣੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਹੁਣ ਖੇਤਾਂ ਨੂੰ ਪਾਣੀ ਦੀ ਸਪਲਾਈ ਸਬੰਧੀ ਇਸ ਪਿੰਡ ਦਾ ਹਾਲ ਨਦੀ ਕਿਨਾਰੇ ਰੁੱਖੜੇ ਵਾਲਾ ਬਣਿਆ ਹੋਇਆ ਹੈ।  ਪਿੰਡ ਦੀ ਗ੍ਰਾਮ ਪੰਚਾਇਤ ਦੇ ਮੈਂਬਰ ਸ੍ਰੀਮਤੀ ਜਸਵਿੰਦਰ ਕੌਰ, ਜੰਗੀਰ ਸਿੰਘ, ਬਲਬੀਰ ਸਿੰਘ, ਪਰਮਜੀਤ ਕੌਰ, ਅਤੇ ਹਰਬੰਸ ਸਿੰਘ ਤੋਂ ਇਲਾਵਾ ਬਲਦੇਵ ਸਿੰਘ ਹੈਡਮਾਸਟਰ ਕਨੇਡਾ, ਸੇਵਾ ਮੁਕਤ ਡੀ.ਐਸ.ਪੀ. ਗੁਰਵੰਤ ਸਿੰਘ, ਗੁਰਦੇਵ ਸਿੰਘ ਮਾਸਟਰ, ਰਾਜਿੰਦਰ ਕੌਰ ਨੱਤ, ਖੁਸ਼ਵੰਤ ਸਿੰਘ, ਅਧਿਆਪਕਾ ਬਲਵਿੰਦਰ ਕੌਰ, ਕੈਪਟਨ ਰਣਜੀਤ ਸਿੰਘ ਉੱਪਲ, ਗੁਰਬਚਨ ਸਿੰਘ, ਪੰਡਿਤ ਤੇਜ ਰਾਮ ਸ਼ਰਮਾ, ਉੱਘੇ ਸਮਾਜ ਸੇਵੀ ਬਲਜੀਤ ਸਿੰਘ ਤੁਗਲ ਪਿੰਡ ਦੀਆਂ ਐਸੀਆਂ ਮਾਣਮੱਤੀਆਂ ਸਖ਼ਸੀਅਤਾਂ ਹਨ ਜੋ ਪਿੰਡ ਦੇ ਵਿਕਾਸ ਲਈ ਹਰ ਸਮੇਂ ਯਤਨਸ਼ੀਲ ਰਹਿੰਦੇ ਹਨ। 
ਅਮਨਦੀਪ ਦਰਦੀ, 
ਗੁਰੂਸਰ ਸੁਧਾਰ
ਆਲੀਸ਼ਾਨ ਗੁਰਦੁਆਰਾ ਛੱਪੜੀ ਸਾਹਿਬ 
ਪਿੰਡ ਦੀ ਪਾਣੀ ਵਾਲੀ ਟੈਂਕੀ
ਉਸਾਰੀ ਅਧੀਨ ਪਿੰਡ ਦਾ ਖੇਡ ਸਟੇਡੀਅਮ
ਪੀਰ ਬਾਬਾ ਖਾਨਗਾਹ ਵਾਲਾ ਜੀ ਦੀ ਦਰਗਾਹ
ਸ: ਗੁਰਬਖ਼ਸ ਸਿੰਘ ਸਰਪੰਚ
ਬਲਜੀਤ ਸਿੰਘ ਸਮਾਜ ਸੇਵੀ
ਪਿਆਰਾ ਸਿੰਘ ਤੁਗਲ
ਗੁਰਧਿਆਨ ਸਿੰਘ ਨੱਤ



0 comments:
Speak up your mind
Tell us what you're thinking... !