ਕੁੱਝ ਯਾਰ ਮੇਰੇ,
ਭਰਾਵਾਂ ਵਰਗੇ।
ਕੁੱਝ ਯਾਰ ਮੇਰੇ,
ਸਜਾਵਾਂ ਵਰਗੇ।
ਕੁੱਝ ਯਾਰ ਮੇਰੇ,
ਫੁੱਲਾਂ ਵਰਗੇ।
ਕੁੱਝ ਯਾਰ ਮੇਰੇ,
ਵੇਲੇ ਸਰਗੇ।
ਕੁੱਝ ਯਾਰ ਮੇਰੇ
ਵਤਨੀਂ ਆਏ,
ਖੁਸ਼ੀਆਂ ਖੇੜੇ,
ਨਾਲ ਲਿਆਏ।
ਕੁੱਝ ਯਾਰ ਮੇਰੇ,
ਸਾਥ ਹੀ ਰਹਿੰਦੇ।
ਦੁੱਖ ਮੇਰੇ ਨੂੰ
ਹੱਸ ਕੇ ਸਹਿੰਦੇ।
ਕੁੱਝ ਯਾਰ ਮੇਰੇ,
ਖੰਡ ਤੇ ਖੀਰ।
ਵਿੱਚੋਂ ਕੁੱਝ ਨੇ,
ਨਿਰਮਲ ਨੀਰ।
ਕੁੱਝ ਯਾਰ ਮੇਰੇ,
ਚਾਂਦੀ, ਸੋਨਾ।
ਕੁੱਝ ਤਾਂ ਲੱਗਦੇ,
ਮਹਿਕਦਾ ਕੋਨਾ।
ਕੁੱਝ ਯਾਰ ਮੇਰੇ,
ਅੱਜ ਤੇ ਕੱਲ।
ਕਰਨ ਜੋ ਮੇਰੇ,
ਪੱਖ ਦੀ ਗੱਲ।
ਕੁੱਝ ਯਾਰ ਮੇਰੇ,
ਸੌਣ ਨਾ ਦਿੰਦੇ।
ਹੋਰ ਕਮਾ ਲੈ,
ਇਹੋ ਕਹਿੰਦੇ।
ਕੁੱਝ ਯਾਰ ਮੇਰੇ,
ਵਾਰਨ ਜਾਨਾਂ।
ਪਰ ਕੁੱਝ ਐਸੇ,
ਮਾਰਨ ਤਾਅਨਾ।
ਕੁੱਝ ਯਾਰ ਮੇਰੇ,
ਸ਼ਹਿਦੋਂ ਮਿੱਠੇ।
ਜੋ ਮੈਂ ਰੋਂਦੇ,
ਕਦੇ ਨਾ ਡਿੱਠੇ।
ਕੁੱਝ ਯਾਰ ਮੇਰੇ,
ਪੁੱਛਦੇ ਮੈਨੂੰ।
ਕੀ ਹੋਇਆ ਏ,
ਕਹਿੰਦੇ ਮੈਨੂੰ।
ਕੁੱਝ ਯਾਰ ਮੇਰੇ,
ਚਮਕਣ ਤਾਰੇ।
ਹੱਦੋਂ ਵੱਧ ਕੇ,
ਬੜੇ ਪਿਆਰੇ।
ਕੁੱਝ ਯਾਰ ਮੇਰੇ,
ਠੰਡੀਆਂ ਛਾਵਾਂ।
ਗੁਣ ਜਿਨਾਂ ਦੇ,
ਨਿੱਤ ਮੈਂ ਗਾਵਾਂ।
ਕੁੱਝ ਯਾਰ ਮੇਰੇ,
ਬੱਦਲ ਕਾਲੇ।
ਮਨ ਨੂੰ ਭਾਉਂਦੇ,
ਹੱਦੋਂ ਬਾਲ੍ਹੇ।
ਕੁੱਝ ਯਾਰ ਮੇਰੇ,
ਗਾਉਂਦੇ ਸੋਹਣਾ।
ਸੁਰ ਜਿਨ੍ਹਾਂ ਦਾ,
ਮਨ ਨੂੰ ਮੋਹਣਾ।
ਕੁੱਝ ਯਾਰ ਮੇਰੇ,
ਪ੍ਰਦੇਸੀ ਹੋਏ।
ਵਿੱਚ ਵਿਯੋਗੀ,
ਨੈਣ ਇਹ ਰੋਂਏ।
ਕੁੱਝ ਯਾਰ ਮੇਰੇ,
ਮਾਰਨ ਮੱਲਾਂ।
ਕੁੱਝ ਤਾਂ ਫੋਕੇ,
ਮਾਰਨ ਗੱਲਾਂ।
ਕੁੱਝ ਯਾਰ ਮੇਰੇ,
ਹੱਲ ਨੇ ਵਾਹੁੰਦੇ।
ਨਾਲ ਪਸੀਨੇ,
ਅੰਨ ਉਗਾਉਂਦੇ।
ਕੁੱਝ ਯਾਰ ਮੇਰੇ,
ਮਿਹਨਤ ਕਰਦੇ।
ਕੁੱਝ ਤਾਂ ਜਿੱਤਦੇ,
ਪਰ ਕੁੱਝ ਹਰਦੇ।
ਕੁੱਝ ਯਾਰ ਮੇਰੇ,
ਛੱਲ ਛਬੀਲੇ।
ਸੱਪ ਜਿਨ੍ਹਾਂ ਨੇ,
ਫਨੀਅਰ ਕੀਲੇ।
ਕੁੱਝ ਯਾਰ ਮੇਰੇ,
ਪਿਪਲੀ ਪੱਤੇ।
ਕੁੱਝ ਤਾਂ ਚਾਅ,
ਜੋ ਨਾ ਲੱਥੇ।
ਕੁੱਝ ਯਾਰ ਮੇਰੇ,
ਤਰਸ ਦੇ ਪਾਤਰ।
ਜਿੰਦਗੀ ਵਾਰਨ,
ਵਤਨ ਦੀ ਖਾਤਰ।
ਕੁੱਝ ਯਾਰ ਮੇਰੇ,
ਹਾਸੇ ਹੱਸਣ।
ਗੁੱਝੇ ਭੇਤ,
ਦਿਲਾਂ ਦੇ ਦੱਸਣ।
ਕੁੱਝ ਯਾਰ ਮੇਰੇ,
ਦੇਣ ਵਧਾਈ।
ਮਹਿਕ ਜਖੀਰਾ,
ਜਾਣ ਲੁਟਾਈ।
ਕੁੱਝ ਯਾਰ ਮੇਰੇ,
ਨੀਰ ਵਹਾਵਣ।
ਮੈਨੂੰ ਵੀ ਕਈ,
ਨਾਲ ਰੁਆਵਣ।
ਕੁੱਝ ਯਾਰ ਮੇਰੇ,
ਕਥਾ ਕਹਾਣੀ।
ਸੰਗ ਕਈਆਂ ਦੇ,
ਸਾਂਝ ਪੁਰਾਣੀ।
ਕੁੱਝ ਯਾਰ ਮੇਰੇ,
ਸ਼ਬਦ ਤੇ ਵਾਕ।
ਪਰ ਕੁੱਝ ਲਗਦੇ,
ਮਾਂ ਦੀ ਝਾਕ।
ਕੁੱਝ ਯਾਰ ਮੇਰੇ,
ਪਰਬਤ, ਝੀਲ।
ਡਾਕਟਰ ਤੇ ਕੁੱਝ,
ਬਣਨ ਵਕੀਲ।
ਕੁੱਝ ਯਾਰ ਮੇਰੇ,
ਸੀਤ ਤੇ ਗਰਮੀ।
ਵਿੱਚ ਕਈਆਂ ਦੇ,
ਬੜੀ ਹੀ ਨਰਮੀ।
ਕੁੱਝ ਯਾਰ ਮੇਰੇ,
ਮਹਿਕ ਹਵਾਵਾਂ।
ਪਰ ਕੁੱਝ ਲੱਗਣ,
ਉੱਚੀਆਂ ਥਾਵਾਂ।
ਕੁੱਝ ਯਾਰ ਮੇਰੇ,
ਸਾਥ ਹੀ ਟੁਰਦੇ,
ਵਾਂਗ ਲੂਣ ਦੇ,
ਕੁੱਝ ਤਾਂ ਖੁਰਦੇ।
ਕੁੱਝ ਯਾਰ ਮੇਰੇ,
ਕਲਮ ਸਿਆਈ।
ਪਰ ਕੁੱਝ ਲੱਗਦੇ,
ਜਖਮ ਵਿਆਈ।
ਕੁੱਝ ਯਾਰ ਮੇਰੇ,
ਦੰਗਲ ਤੇ ਮੇਲੇ।
ਸਿੱਧੇ ਨੇ ਪਰ,
ਪਾਉਣ ਝਮੇਲੇ।
ਕੁੱਝ ਯਾਰ ਮੇਰੇ,
ਭੰਗੜਾ ਨਾਚ।
ਆਮ ਜਿਹੇ ਪਰ,
ਕੁੱਝ ਤਾਂ ਖਾਸ।
ਕੁੱਝ ਯਾਰ ਮੇਰੇ,
ਰੰਗ ਰੰਗੀਲੇ।
ਲਗਦੇ ਭੱਦੇ,
ਪਰ ਭੜਕੀਲੇ।
ਕੁੱਝ ਯਾਰ ਮੇਰੇ,
ਵਾਂਗ ਪਤੰਗਾਂ।
ਕੁੱਝ ਯਾਰ ਮੇਰੇ,
ਵਾਂਗਰ ਰੰਗਾਂ।
ਕੁੱਝ ਯਾਰ ਮੇਰੇ,
ਦੁੱਧ ਮਲਾਈ।
ਮਿੱਠੜੇ ਕੁੱਝ ਪਰ,
ਦੇਣ ਖਟਾਈ।
ਕੁੱਝ ਯਾਰ ਮੇਰੇ,
ਰਾਹ ਲੰਮੇਰੇ।
ਦੂਰ ਨੇ ਬਹੁਤੇ,
ਟਾਂਵੇ ਨੇੜੇ।
ਕੁੱਝ ਯਾਰ ਮੇਰੇ,
ਵਿੱਦਿਆ ਸਾਗਰ।
ਪਰ ਕੁੱਝ ਲੱਗਦੇ,
ਹੀਰੇ ਗਾਗਰ।
ਕੁੱਝ ਯਾਰ ਮੇਰੇ,
ਚਾਦਰ ਚਿੱਟੀ।
ਕੁੱਝ ਤਾਂ ਸੋਨਾ,
ਪਰ ਕੁੱਝ ਮਿੱਟੀ।
ਕੁੱਝ ਯਾਰ ਮੇਰੇ,
ਲੋਅ ਅਕਾਸ਼ੀ।
ਦਿਲ ਵਿੱਚ ਵੱਸਦੇ,
ਪਰ ਪ੍ਰਵਾਸੀ।
ਕੁੱਝ ਯਾਰ ਮੇਰੇ,
ਆਤਿਸ਼ਬਾਜੀ।
ਅੰਬਰ ਛੂਹਦੇ,
ਪਰ ਨਾ ਰਾਜੀ।
ਕੁੱਝ ਯਾਰ ਮੇਰੇ,
ਤਿੱਥ ਤਿਉਹਾਰ।
ਵੰਡਣ ਖੁਸ਼ੀਆਂ,
ਦੇਣ ਪਿਆਰ।
ਕੁੱਝ ਯਾਰ ਮੇਰੇ,
ਤਨ ਦੀ ਮੈਲ।
ਕੁੱਝ ਬਦਸੂਰਤ,
ਪਰ ਕੁੱਝ ਛੈਲ।
ਕੁੱਝ ਯਾਰ ਮੇਰੇ,
ਫੁੱਲ ਤੇ ਬੂਟੇ।
ਕੁੱਝ ਯਾਰ ਮੇਰੇ,
ਸਵਰਗ ਦੇ ਝੂਟੇ।
ਕੁੱਝ ਯਾਰ ਮੇਰੇ,
ਅੰਬਰੀਂ ਤਾਰੇ,
ਸੋਹਣੇ ਸੋਹਣੇ,
ਪਿਆਰੇ ਪਿਆਰੇ।
ਕੁੱਝ ਯਾਰ ਮੇਰੇ,
ਮਹਿਕਾਂ ਵੰਡਣ।
ਪਰ ਕੁੱਝ ਲੋਹੇ,
ਵਾਂਗੂੰ ਚੰਡਣ।
ਕੁੱਝ ਯਾਰ ਮੇਰੇ,
ਪਾਵਣ ਸ਼ੋਰ।
ਸ਼ਾਂਤ ਸੁਭਾਅ ਕੁੱਝ,
ਕਰਿਓ ਗੌਰ।
ਕੁੱਝ ਯਾਰ ਮੇਰੇ,
ਜੀਵਨ ਮੇਰਾ।
ਕਰ ਦਿੱਤਾ ਸਭ,
ਦੂਰ ਹਨੇਰਾ।
ਕੁੱਝ ਯਾਰ ਮੇਰੇ,
ਕਰਦੇ ਪੂਜਾ।
ਰੱਬ ਬਿਨ ਨਾ,
ਕਈ ਮੰਨਣ ਦੂਜਾ।
ਕੁੱਝ ਯਾਰ ਮੇਰੇ,
ਸ਼ਾਮ ਸਵੇਰਾ।
ਕੁੱਝ ਯਾਰ ਮੇਰੇ,
ਸੱਚ ਦਾ ਡੇਰਾ।
ਕੁੱਝ ਯਾਰ ਮੇਰੇ,
ਰਾਹ ਦਸੇਰੇ।
ਕਰਦੇ ਰਾਹ ’ਚੋਂ,
ਦੂਰ ਹਨੇਰੇ।
ਕੁੱਝ ਯਾਰ ਮੇਰੇ,
ਗਜ਼ਲ ਤੇ ਗੀਤ।
ਕੁੰਝ ਤਾਂ ਲਗਦੇ,
ਪੁਰਾਣੀ ਰੀਤ।
ਕੁੱਝ ਯਾਰ ਮੇਰੇ,
ਪੂਰੇ ਪੌਣੇ।
ਕਈਆਂ ਦੇ ਨਾ,
ਮੁਕਦੇ ਰੌਣੇ
ਕੁੱਝ ਯਾਰ ਮੇਰੇ,
ਦੇਣ ਦਿਲਾਸਾ।
ਵੱਟ ਲੈਂਦੇ ਕੁੱਝ,
ਵੇਖ ਕੇ ਪਾਸਾ।
ਕੁੱਝ ਯਾਰ ਮੇਰੇ,
ਬੜੇ ਦਲੇਰ।
ਪਰ ਕੁੱਝ ਪੱਥਰ,
ਮਿੱਟੀ ਢੇਰ।
ਕੁੱਝ ਯਾਰ ਮੇਰੇ,
ਨੇ ਹਰਿਆਲੀ।
ਪਰ ਕੁੱਝ ਦੂਰ,
ਕਰਨ ਕੰਗਾਲੀ।
ਕੁੱਝ ਯਾਰ ਮੇਰੇ,
ਰਸ ਮਲਾਈ।
ਭਾਗਾਂ ਵਾਲਿਆਂ,
ਹਿੱਸੇ ਆਈ।
ਕੁੱਝ ਯਾਰ ਮੇਰੇ,
ਰਸ ਦੇ ਗੰਨੇ।
ਆਮ ਜਿਹੇ ਪਰ,
ਕੁੱਝ ਤਾਂ ਮੰਨੇ।
ਕੁੱਝ ਯਾਰ ਮੇਰੇ,
ਝਾੜ ਬਰੂਟੇ।
ਵਿੱਚ ਕੁਰਾਹੇ,
ਉੱਗੇ ਪਏ ਬੂਟੇ।
ਕੁੱਝ ਯਾਰ ਮੇਰੇ,
ਵਤਨ ਪਿਆਰਾ।
ਜੀਵਨ ਜਿਸ ਤੋਂ,
ਵਾਰਾ ਸਾਰਾ।
ਕੁੱਝ ਯਾਰ ਮੇਰੇ,
ਕਰਨ ਮੰਜੂਰੀ।
ਰੀਝ ਵੀ ਦਿਲ ਦੀ,
ਕਰਦੇ ਪੂਰੀ।
ਕੁੱਝ ਯਾਰ ਮੇਰੇ,
ਵਿਹਲੜ ਬੰਦੇ।
ਪਰ ਕੁੱਝ ਕਰਦੇ,
ਕੰਮ ਤੇ ਧੰਦੇ।
ਕੁੱਝ ਯਾਰ ਮੇਰੇ,
ਕਰਨ ਕਮਾਈ।
ਕੁੱਝ ਯਾਰ ਮੇਰੇ,
ਜਾਣ ਲੁਟਾਈ।
ਕੁੱਝ ਯਾਰ ਮੇਰੇ,
ਮੌਜਾਂ ਕਰਦੇ।
ਪਰ ਕੁੱਝ ਐਸੇ,
ਮਿਹਨਤ ਕਰਦੇ।
ਕੁੱਝ ਯਾਰ ਮੇਰੇ,
ਖਾਵਣ ਝਿੜਕਾਂ।
ਰਾਤੀਂ ਉੱਠ - ਉੱਠ,
ਲੈਵਣ ਬਿੜਕਾਂ।
ਕੁੱਝ ਯਾਰ ਮੇਰੇ,
ਲੰਮ ਸਲੰਮੇ।
ਮਿਹਨਤਕਸ਼ ਕੁੱਝ,
ਬਹੁਤ ਨਿਕੰਮੇ।
ਕੁੱਝ ਯਾਰ ਮੇਰੇ,
ਨੂਰ ਇਲਾਹੀ।
ਪਰ ਕੁੱਝ ਕਰਦੇ,
ਖੂਬ ਤਬਾਹੀ।
ਕੁੱਝ ਯਾਰ ਮੇਰੇ,
ਜਖਮੀ ਹੋਏ।
ਦਰਦਾਂ ਦੇ ਕੁੱਝ,
ਹਾਰ ਪਰੋਏ।
ਕੁੱਝ ਯਾਰ ਮੇਰੇ,
ਪਰਖ ਤੇ ਉਤਾਰੇ।
ਕੁਛੜ ਬਹਿ ਕੇ,
ਪਰ ਵੀ ਕੁਤਰੇ।
ਕੁੱਝ ਯਾਰ ਮੇਰੇ,
ਵਾਂਗ ਨਵਾਬਾਂ।
ਪਰ ਕੁੱਝ ਲਗਦੇ,
ਵਾਂਗ ਇਹ ਸਾਬ੍ਹਾਂ।
ਕੁੱਝ ਯਾਰ ਮੇਰੇ,
ਕਿਸਮਤ ਮਾਰੇ।
ਪਰ ਕੁੱਝ ਤਕਦੀਰੋ,
ਵੀ ਹਾਰੇ।
ਕੁੱਝ ਯਾਰ ਮੇਰੇ,
ਜਾਵਣ ਅੱਗੇ।
ਮੋਹ ਜਿਨਾਂ ਦਾ,
ਮਨ ਨੂੰ ਠੱਗੇ।
ਕੁੱਝ ਯਾਰ ਮੇਰੇ,
ਬੋਹੜ ਦੀ ਛਾਂ।
ਕਈਆਂ ਦਾ ਬੜਾ,
ਸੁਣਿਆ ਨਾਂਅ।
ਕੁੱਝ ਯਾਰ ਮੇਰੇ,
ਕਰਨ ਪੜ੍ਹਾਈ।
ਪਰ ਕੁੱਝ ਛੱਡ ਕੇ,
ਕਰਨ ਕਮਾਈ।
ਕੁੱਝ ਯਾਰ ਮੇਰੇ,
ਬੜੇ ਪੜ੍ਹਾਕੂ,
ਤਿੱਖੀਆਂ ਛੁਰੀਆਂ,
ਪਰ ਕੁੱਝ ਨਾਕੂ।
ਕੁੱਝ ਯਾਰ ਮੇਰੇ,
ਖੁਸ਼ੀ ਮਨਾਵਣ।
ਪਰ ਕੁੱਝ ਕੋਝੇ,
ਦਰਦ ਹੰਢਾਵਣ।
ਕੁੱਝ ਯਾਰ ਮੇਰੇ,
ਕਰਨ ਤਰੱਕੀ।
ਪਰ ਕਈਆਂ ਇਹ,
ਆਸ ਵੀ ਰੱਖੀ।
ਕੁੱਝ ਯਾਰ ਮੇਰੇ,
ਕੱਚ ਹੈ ਕੱਚਾ।
ਬੋਲ ਕਈਆਂ ਦਾ,
ਬੜਾ ਹੈ ਪੱਕਾ।
ਕੁੱਝ ਯਾਰ ਮੇਰੇ,
ਲੱਗਣ ਪਰਿੰਦੇ।
ਵਾਦੀਆਂ ਦੇ ਜੋ,
ਪੱਕੇ ਬਸਿੰਦੇ।
ਕੁੱਝ ਯਾਰ ਮੇਰੇ,
ਸਿੱਖਿਆ ਦੇਂਦੇ।
ਕਰੋ ਸਤਿਕਾਰ,
ਇਹ ਗੱਲ ਕਹਿੰਦੇ।
ਕੁੱਝ ਯਾਰ ਮੇਰੇ,
ਕਰਦੇ ਖੇਤੀ।
ਹਰ ਕੰਮ ਕਰਦੇ,
ਛੇਤੀ-ਛੇਤੀ।
ਕੁੱਝ ਯਾਰ ਮੇਰੇ,
ਤੇਲ ਦੇ ਤੁਪਕੇ।
ਗਰਮੀ-ਸਰਦੀ,
ਸਹਿਵਣ ਚੁਪਕੇ।
ਕੁੱਝ ਯਾਰ ਮੇਰੇ,
ਜਾਦੂ ਸੁਰ ਦੇ।
ਪਰ ਕੁੱਝ ਵਾਂਗ,
ਮਿੱਟੀ ਦੇ ਖੁਰਦੇ।
ਕੁੱਝ ਯਾਰ ਮੇਰੇ,
ਦੇਣ ਸਫ਼ਾਈ।
ਰਾਸ ਕਈਆਂ ਨੂੰ,
ਚੁੱਪ ਵੀ ਆਈ।
ਕੁੱਝ ਯਾਰ ਮੇਰੇ,
ਡੂੰਘੀਆਂ ਖੱਡਾਂ।
ਪਰ ਕੁੱਝ ਉੱਚੀਆਂ,
ਖੂੰਘੀਆਂ ਵੱਢਾਂ।
ਕੁੱਝ ਯਾਰ ਮੇਰੇ,
ਰੱਖਦੇ ਆਸਾਂ।
ਕੁੱਝ ਜਾ ਬੈਠਣ,
ਵਿੱਚ ਉਦਾਸਾਂ।
ਕੁੱਝ ਯਾਰ ਮੇਰੇ,
ਪੀਸਣ ਚੱਕੀ।
ਪਰ ਕਈਆਂ ਦੀ
ਕਿਸਮਤ ਲੱਕੀ।
ਕੁੱਝ ਯਾਰ ਮੇਰੇ,
ਲੂਣ ਬਹੋਬਰ।
ਇਨ੍ਹਾਂ ’ਚੋਂ ਕੁੱਝ,
ਕਰਦੇ ਚੌਧਰ।
ਕੁੱਝ ਯਾਰ ਮੇਰੇ,
ਵਰਗੇ ਚੁੰਨੀ।
ਖੋਹ ਕੇ ਖਾਹਵਣ,
ਪਰ ਕੁੱਝ ਪੁੰਨੀ।
ਕੁੱਝ ਯਾਰ ਮੇਰੇ,
ਵਰਗੇ ਗੀਤਾਂ।
ਕੁੱਝ ਮਾੜੀਆਂ,
ਖੋਟੀਆਂ ਨੀਤਾਂ।
ਕੁੱਝ ਯਾਰ ਮੇਰੇ,
ਵਾਂਗ ਕਿਤਾਬਾਂ।
ਕੁੱਝ ਯਾਰ ਮੇਰੇ,
ਵਾਂਗ ਹੈ ਆਬਾਂ।
ਕੁੱਝ ਯਾਰ ਮੇਰੇ,
ਚਾਲਕ ਮਾਲਕ।
ਕੁੱਝ ਯਾਰ ਮੇਰੇ,
ਸੱਧਰਾਂ ਪਾਲਕ।
ਕੁੱਝ ਯਾਰ ਮੇਰੇ,
ਸਮੁੰਦਰੀਂ ਪਾਣੀ।
ਕੁੱਝ ਯਾਰ ਮੇਰੇ,
ਅਜਬ ਕਹਾਣੀ।
ਕੁੱਝ ਯਾਰ ਮੇਰੇ,
ਛੱਲ ਹੀ ਛੱਲ ਹੈ।
ਕੁੱਝ ਯਰ ਮੇਰੇ,
ਮਤਲਬ ਦੀ ਗੱਲ ਹੈ।
ਕੁੱਝ ਯਾਰ ਮੇਰੇ,
ਬੋਲ ਸੁਨੇਹੜੇ।
ਪਰ ਕੁੱਝ ਲੱਗਦੇ,
ਮਹਿਕਾਂ ਦੇ ਗੇੜੇ।
ਕੁੱਝ ਯਾਰ ਮੇਰੇ,
ਲਗਦੇ ਸਤੰਭ ਹੈ।
ਪਰ ਕੁੱਝ ਐਸੇ,
ਪਰਿੰਦਿਆਂ ਦੇ ਖੰਭ ਹੈ।
ਕੁੱਝ ਯਾਰ ਮੇਰੇ,
ਬਰਫ਼ੀ ਤੇ ਖੋਇਆ।
ਕੁੱਝ ਪਰ ਲਗਦੇ,
ਮਹਿਕਾਂ ਦੇ ਗੇੜੇ।
ਕੁੱਝ ਯਾਰ ਮੇਰੇ,
ਵਾਂਗ ਤਸੱਲੀ।
ਪਰ ਕੁੱਝ ਐਸੇ,
ਪੈਵਣ ਜੋ ਗੰਲੀ।
ਕੁੱਝ ਯਾਰ ਮੇਰੇ,
ਵਾਂਗ ਹੈ ਸੁੱਖਾਂ।
ਕੁੱਝ ਯਾਰ ਮੇਰੇ,
ਵਾਂਗ ਹੈ ਦੁੱਖਾਂ।
ਕੁੱਝ ਯਾਰ ਮੇਰੇ,
ਵਾਂਗ ਪਰਿੰਦੇ।
ਪਰ ਕੁੱਝ ਲਗਦੇ,
ਵਾਂਗ ਦਰਿੰਦੇ।
ਕੁੱਝ ਯਾਰ ਮੇਰੇ,
ਭੋਂ ’ਤੇ ਭਾਰ।
ਉੱਚ ਕੋਟੀ ਦੇ,
ਕੁੱਝ ਕਿਰਦਾਰ।
ਕੁੱਝ ਯਾਰ ਮੇਰੇ,
ਕਰਨ ਡਰਾਮੇ।
ਨਿੱਤ ਹੀ ਖੱਟਣ,
ਲੱਖ ਉਲਾਮੇ।
ਕੁੱਝ ਯਾਰ ਮੇਰੇ,
ਵਾਂਗ ਹੈ ਧੁੱਪਾਂ।
ਪਰ ਕੁੱਝ ਲੱਗਦੇ,
ਚੰਗੀਆਂ ਚੁੱਪਾਂ।
ਕੁੱਝ ਯਾਰ ਮੇਰੇ,
ਬੜੇ ਗਿਆਨੀ।
ਪੂਰੇ ਮਤ ਦੇ,
ਬੜੇ ਧਿਆਨੀ।
ਕੁੱਝ ਯਾਰ ਮੇਰੇ,
ਭਰਮ ਭੁਲੇਖੇ।
ਪਿਛਲੇ ਜਨਮਾਂ ਦੇ,
ਕੁੱਝ ਲੇਖੇ।
ਕੁੱਝ ਯਾਰ ਮੇਰੇ,
ਵਾਂਗ ਹੈ ਮਸਤੀ।
ਜਿਹੜੀ ਮਹਿੰਗੀ,
ਤੇ ਕੁੱਝ ਸਸਤੀ।
ਕੁੱਝ ਯਾਰ ਮੇਰੇ,
ਵਾਂਗ ਵਿਯੋਗਾਂ।
ਪਰ ਕੁੱਝ ਦਿਸਦੇ,
ਵਾਂਗ ਹੈ ਰੋਗਾਂ।
ਕੁੱਝ ਯਾਰ ਮੇਰੇ,
ਹੇਠ ਇਲਾਜਾਂ।
ਕੁੱਝ ਯਾਰ ਮੇਰੇ,
ਹੇਠ ਵਿਆਜਾਂ।
ਕੁੱਝ ਯਾਰ ਮੇਰੇ,
ਅੰਸ਼ ਅਮਨ ਦਾ,
ਪਰ ਕੁੱਝ ਲਦੇ,
ਅੰਸ਼ ਦਮਨ ਦਾ।
ਕੁੱਝ ਯਾਰ ਮੇਰੇ,
ਅੱਗ ਬਗੋਲਾ।
ਸੁਪਾਅ ਕਈਆਂ ਦਾ,
ਭੋਲਾ ਭੋਲਾ।
ਕੁੱਝ ਯਾਰ ਮੇਰੇ,
ਖੀਸੇ ਖਾਲੀ।
ਲੜਦੇ ਫਿਰਦੇ,
ਵਿੱਚ ਕੰਗਾਲੀ।
ਕੁੱਝ ਯਾਰ ਮੇਰੇ,
ਵਾਂਗ ਹੈ ਹਾਕਾਂ।
ਮੰਦੀਆਂ ਤੇ ਕੁਝ,
ਚੰਗੀਆਂ ਝਾਕਾਂ।
ਕੁੱਝ ਯਾਰ ਮੇਰੇ,
ਘਿਓ ਤੇ ਖੰਡਾਂ।
ਪਰ ਕੁੱਝ ਲਗਦੇ,
ਫਿਰਕੂ ਵੰਡਾਂ।
ਕੁੱਝ ਯਾਰ ਮੇਰੇ,
ਮਹਿਕੇ ਰਸਤੇ।
ਕੁੱਝ ਤਾਂ ਮਹਿੰਗੇ,
ਪਰ ਕੁੱਝ ਸਸਤੇ।
ਕੁੱਝ ਯਾਰ ਮੇਰੇ,
ਵਾਂਗ ਸ਼ਰਾਰਤ।
ਪਰ ਕੁੱਝ ਲੱਗਣ,
ਵਾਂਗ ਬੁਝਾਰਤ।
ਕੁੱਝ ਯਾਰ ਮੇਰੇ,
ਲਫ਼ਜ਼ ਦੇ ਪੱਕੇ।
ਪਰ ਕੁੱਝ ਰਹਿਸਣ,
ਹੱਕੇ ਬੱਕੇ।
ਕੁੱਝ ਯਾਰ ਮੇਰੇ,
ਵਾਂਗਰ ਸ਼ੇਰਾਂ।
ਪਰ ਕੁੱਝ ਲੱਗਣ,
ਵਾਂਗਰ ਲੇਰਾਂ।
ਕੁੱਝ ਯਾਰ ਮੇਰੇ,
ਸ਼ਾਂਤੀ ਫੈਲਾਉਂਦੇ।
ਅਸ਼ਾਂਤੀ ਵੀ ਕੁੱਝ,
ਤਾਂ ਉਗਾਉਂਦੇ।
ਕੁੱਝ ਯਾਰ ਮੇਰੇ,
ਚਮਨ ਤੋਂ ਨੀਲੇ।
ਪਰ ਕੁੱਝ ਪਿੱਲੇ,
ਤੇ ਕੁੱਝ ਪੀਲੇ।
ਕੁੱਝ ਯਾਰ ਮੇਰੇ,
ਉਗਲਣ ਸੱਚ ਨੂੰ।
ਪਰ ਕੁੱਝ ਐਸੇ,
ਨਿਗਲਣ ਕੱਚ ਨੂੰ।
ਕੁੱਝ ਯਾਰ ਮੇਰੇ,
ਲਗਸਣ ਛੋਲੇ।
ਪਰ ਕੁੰਝ ਲਗਸਣ,
ਕੱਖ ਤੋਂ ਹੋਲੇ।
ਕੁੱਝ ਯਾਰ ਮੇਰੇ,
ਵਾਂਗ ਫਕੀਰਾਂ।
ਗਲ ਵਿੰਚ ਫਟੀਆਂ,
ਲੀਰਾਂ-ਲੀਰਾਂ।
ਕੁੱਝ ਯਾਰ ਮੇਰੇ,
ਲੇਖ ਹੈ ਮਸਤਕ।
ਪਰ ਕੁੱਝ ਲੱਗਦੇ,
ਮੈਨੂੰ ਦਸਤਕ।
ਕੁੱਝ ਯਾਰ ਮੇਰੇ,
ਸੀਤ ਲਹਿਰ ਹੈ।
ਪਰ ਕੁੱਝ ਲੱਗਦੇ,
ਪਹਿਲਾਂ ਪਹਿਰ ਹੈ।
ਕੁੱਝ ਯਾਰ ਮੇਰੇ,
ਜਾਂਦੇ ਰਾਹੀ।
ਪੀੜ ਜਿਨ੍ਹਾਂ ਦੀ,
ਸੁਣਦੀ ਕਾਹੀ।
ਕੁੱਝ ਯਾਰ ਮੇਰੇ,
ਕਲਮ ਚਲਾਉਂਦੇ।
ਕੁੱਝ ਯਾਰ ਮੇਰੇ,
ਜੁਬਾਨ ਲੜਾਉਂਦੇ।
ਕੁੱਝ ਯਾਰ ਮੇਰੇ,
ਪੜ੍ਹਦੇ ਰਹਿੰਦੇ।
ਪਰ ਕੁੱਝ ਐਸ਼,
ਸੜਦੇ ਰਹਿੰਦੇ।
ਕੁੱਝ ਯਾਰ ਮੇਰੇ,
ਹੈ ਤੋਪਖਾਨਾ।
ਪਰ ਕੁੱਝ ਐਸ਼ੇ,
ਲੱਗਣ ਪੈਮਾਨਾ।
ਕੁੱਝ ਯਾਰ ਮੇਰੇ,
ਅੰਬ ਸੰਧੂਰੀ।
ਪਰ ਕੁੱਝ ਲੱਗਦੇ,
ਰੀਝ ਹੈ ਪੂਰੀ।
ਕੁੱਝ ਯਾਰ ਮੇਰੇ,
ਹੈ ਕਰਮ ਯੋਗੀ।
ਜੂਨ ਜਿਨ੍ਹਾਂ ਨੇ,
ਦੁੱਖ ਦੀ ਭੋਗੀ।
ਕੁੰਦਨ ਲਾਲ ਭੱਟੀ,
ਬੰਤਾ ਸਿੰਘ ਕਲੋਨੀ,
ਵਾਰਡ ਨੰ: 7
ਗਲੀ ਨੰ: 3,
ਦਸੂਹਾ (ਹੁਸ਼ਿਆਰਪੁਰ) 144205
ਮੋਬਾ: 94643-17983

0 comments:
Speak up your mind
Tell us what you're thinking... !