ਹੈਵਾਨੀਅਤ ਹੀ ਹੋ ਰਹੀ ਹੈ ਚੌੜ
ਪਿੱਛੇ ਰਹਿ ਰਹੀ ਇਨਸਾਨੀਅਤ ਦੀ ਦੌੜ
ਮਨੋਵੇਗ ਜੇ ਚੱਲਣ ਵਹਿਸ਼ੀਅਤ ਦੇ ਵਿਹੜੇ
ਜਰੂਰੀ ਹੋਣ ਨਿਆਂ ਸਖਤੀ ਦੇ ਪ੍ਰਚੰਡ ਰੋਕੂ ਗੇੜੇ
ਕਾਹਨੂੰ ਦਿੱਤੀ ਜਾਵੇ ਖੁੱਲ੍ਹ ਹਲਕੇ ਕੁਤਿਆਂ ਨੂੰ
ਸਿੱਖੀ ਜਾਵੇ ਜਾਂਚ ਸਾਂਭਣ ਦੀ ਜਿਗਰ ਬੌਟੀਆਂ ਨੂੰ
ਹਰਦਿਨ ਰੋਣਾ ਕਿਉਂ ਪਵੇ ਵਹਿਸ਼ੀਆਂ ਦੇ ਕਾਰੇ ’ਤੇ
ਲਾਵੋ ਸਖਤ ਕੋਈ ਡੰਨ ਵਹਿਸ਼ੀ ਹਰ ਵਰਤਾਰੇ ’ਤੇ
ਚੌਕਸ ਕਰ ਛੱਡੋ ਸਮਾਜ ਦਾ ਹਰ ਸਹੂਲਤੀ ਅਦਾਰਾ
ਰੋਕਥਾਮ ਦਾ ਬੰਦੋਬਸਤ ਰਹੇ ਨਾ ਕਿਤੋਂ ਨਕਾਰਾ
ਉੱਜਲ ਹਰ ਸਮਾਜ ਵਿਚ ਬਥੇਰੇ ਹੁੰਦੇ ਭਿੱਟ ਬੁੱਧੀ
ਪਰ ਵਿਵਸਥਾ ਨਾ ਰਹੇ ਕਿਤੋਂ ਊਣੀ ਤਾਂ ਹੋਵੇ ਸ਼ੁੱਧੀ
ਛੱਡੋ ਜਦੋਂ ਵਿਵਸਥਾ ਵਿੱਚ ਹੀ ਊਣਤਾਈਆਂ
ਵਿਅਕਤੀਆਂ ਦੀ ਸੂਝਬੂਝ ਜਾਵੇ ਗਹਿਰਾਈਆਂ ਵਿੱਚ ਰਹਿ ਗਈਆਂ
ਮਜਬੂਤ ਢਾਂਚੇ ਵਿਚ ਹੀ ਖੜੀ ਰਹਿ ਸਕਦੀ
ਕਮਜੋਰ ਲਾਚਾਰ ਦੀ ਸੁਰੱਖਿਅਤ ਉਸਦੀ ਹਸਤੀ
ਕਮਜੋਰ ਬਲਹੀਨ ਦੀ ਚੜ੍ਹਨੀ ਜੇ ਬਲੀ ਨਿੱਤ
ਸਮਾਜ ਸਭਿਅਤਾ ਸਰਕਾਰ ਦਾ ਸਰੋਕਾਰ ਕਿਸ ਦਾ ਮਿੱਤ
ਡਾਢੇ ਦਾ ਹੀ ਸੌ ਜੇ ਹੰਦਾ ਰਹਿਣਾ ਸੱਤੀ ਵੀਹੀਂ
ਤਾਂ ਆਜਾਦ ਮੁਲਕ ਦੀ ਬਸ਼ਿੰਦਗੀ ਦਾ ਮੁੱਲ ਕਿਸ ਥੀਹੀਂ
ਚਰਚੇ ਜੇ ਚਲਦੇ ਰਹਿਣੇ ਧੀ ਭੈਣ ਦੀ ਰੁਲਦੀ ਇੱਜਤ ਦੇ
ਭਾਰਤੀ ਸਮਾਜ ਸਰਕਾਰ ਨੂੰ ਮਿਲਣੀ ਕਿਹੜੀ ਖਿੱਲਤ ਏ
ਵਰਤਮਾਨ ’ਚ ਜੇ ਕੁਝ ਨਾ ਸਹੀ ਸਾਰਥਕ ਕਰ ਦਿਖਾਵੋਗੇ
ਆਪਣੇ ਵਿਰਸੇ ਦੇ ਗੁਣਗਾਣ ਨਾਲ ਉਚਾਈਆਂ ਕਦੋਂ ਤੱਕ ਪਾਵੋਗੇ
ਗਰੀਬ ਰੋਵੇ, ਮਾਂ ਜਾਈ ਰੋਵੇ, ਸਮਾਜ ਦਾ ਤਾਣਾ ਲੀਰੋ ਲੀਰ
ਵੇਖਣ ਤਾਈਂ ਬਾਕੀ ਹੈ ਕੌਣ ਬਣਕੇ ਉਭਰੂ ਇਸਦਾ ਪੀਰ
ਸੁਤੰਤਰ ਪ੍ਰੈਸ ਤੇ ਨਿਆਂਪਾਲਿਕਾ ਦੀ ਹਸਤੀ ਜੋ ਅਖਵਾਂਦੀ
ਦੇਸ਼ ਭਾਰਤ ਦੀ ਸ਼ਾਨ ਹਰ ਮੌਕੇ ਰਹੀ ਰਖਦੀ ਬਚਦੀ ਬਚਾਂਦੀ
ਦ੍ਰੋਪਦੀ ਦਾ ਦਾਮਨ ਕ੍ਰਿਸ਼ਨ ਭਗਵਾਨ ਸੀ ਬਚਾਇਆ
ਹਰ ਔਰਤ ਦਾ ਦਾਮਨ ਨਿਆਂਪਾਲਿਕਾ ਨੇ ਹੈ ਬਚਾਣਾ
ਗਰੀਬਾਂ ਦੀ ਨਾ ਸੁਣਦੀ ਹੈ ਕੋਈ ਸਰਕਾਰ
ਜਦ ਤੀਕ ਸਰਵ ਉੱਚ ਅਦਾਲਤ ਨਾ ਪਾਵੇ ਕੋਈ ਫਿਟਕਾਰ
ਹੁਣ ਵੇਲਾ ਹੈ ਜਾਗ ਜਾਏ ਅਦਾਲਤੀ ਅਮਲਾ ਅਮਲਾਗ
ਪ੍ਰੈਸ ਵੀ ਪਾਵੇ ਵੈਣ ਤੇ ਸਮਾਜ ਨੂੰ ਲਾਏ ਸ਼ਰਮ ਦੀ ਜਾਗ
ਰੁਪਿੰਦਰ ਪਾਲ ਕੌਰ ਸੰਧੂ
9417891018

0 comments:
Speak up your mind
Tell us what you're thinking... !