Headlines News :
Home » » ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ - ਰਣਜੀਤ ਸਿੰਘ ਪ੍ਰੀਤ

ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ - ਰਣਜੀਤ ਸਿੰਘ ਪ੍ਰੀਤ

Written By Unknown on Thursday, 10 January 2013 | 22:31


                            ਲੋਹੜੀ ਦਾ ਤਿਓਹਾਰ ਇਤਿਹਾਸਕ, ਮਿਥਿਹਾਸਕ, ਸਰਬਸਾਂਝਾ, ਅਤੇ ਮੌਸਮੀ ਤਿਓਹਾਰ ਹੈ।।ਇਹ ਪੋਹ-ਮਾਘ ਦੀ ਦਰਮਿਆਨੀ ਰਾਤ ਨੂੰ ਮਨਾਇਆ ਜਾਂਦਾ ਹੈ।। ਭਾਵੇਂ ਅ¤ਜ ਇਸ ਦਾ ਪਹਿਲਾਂ ਵਾਲਾ ਵਜੂਦ ਨਹੀਂ ਰਿਹਾ,ਪਰ ਫਿਰ ਵੀ ਇਸ ਦੀ ਸਾਰਥਕਤਾ ਨੂੰ ਅਜੇ ਵੀ ਝੁਠਲਾਇਆ ਨਹੀਂ ਜਾ ਸਕਦਾ। ਉਂਝ ਸਿ¤ਖ ਗੁਰੂ ਸਾਹਿਬਾਨ ਦੀਆਂ ਜੋ ਸਹੀ ਸੋਚਾਂ ਜਾਂ ਮੂਲ ਲਿਖਤਾਂ ਸਨ,ਉਹਨਾਂ ਵਿ¤ਚ ਸਮੇ ਸਮੇ ਹੋਈ ਛੇੜ-ਛਾੜ ਨੇ ਯਥਾਰਥ ਦਾ ਮੁਹਾਂਦਰਾ ਵਿਗਾੜਿਆ ਹੈ।। ਮੂਰਤੀ ਪੂਜਾ,ਭੂਤਾਂ-ਪਰੇਤਾਂ,ਕਰਮ-ਕਾਂਡਾ ਦਾ ਉਹਨਾਂ ਸਖਤੀ ਨਾਲ ਵਿਰੋਧ ਕੀਤਾ ਸੀ। ਪਰ ਹੁਣ ਬਹੁਤ ਕੁ¤ਝ ਉਸ ਸਮੇ ਨਾਲੋਂ ਬਦਲ ਗਿਆ ਹੈ। ਚਾਲਬਾਜ਼ ਲੋਕ ਇਹ ਵੇਖਿਆ ਕਰਦੇ ਹਨ,ਕਿ ਲੋਕਾਂ ਦਾ ਰੁਝਾਨ ਕਿਸ ਪਾਸੇ ਵ¤ਲ ਜ਼ਿਆਦਾ ਹੈ,ਉਹ ਲੋਕ ਆਪਣੀ ਕਮਾਈ ਦੇ ਜੁਗਾੜ ਲਈ ਉ¤ਥੇ ਹੀ ਤੰਬੂ ਲਾ ਬਹਿੰਦੇ ਹਨ। ਲੋਹੜੀ ਦਾ ਤਿਓਹਾਰ ਵੀ ਇਸ ਮਾਰ ਤੋਂ ਬਚ ਨਹੀਂ ਸਕਿਆ ਹੈ ।
                      ਮਾਘੀ ਇਸ਼ਨਾਨ ਵੀ ਇਸ ਰੁ¤ਤ ਅਤੇ ਇਸ ਮੌਕੇ ਨਾਲ ਸਬੰਧਤ ਨਹੀਂ ਹੈ,ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਪ੍ਰੈਲ ਦਾ ਹੈ,ਇਵੇਂ ਹੀ ਮਾਘੀ ਦੇ ਦਿਨ ਦਾ ਵੀ ਫ਼ਰਕ ਹੈ।।ਜਦੋਂ ਇਹ ਦਿਨ ਮਨਾਇਆ ਜਾਣਾ ਸ਼ੁਰੂ ਹੋਇਆ,ਉਦੋਂ ਮੌਸਮੀ ਹਾਲਾਤ ਅਤੇ ਪਾਣੀ ਦੀ ਬਹੁਤ ਸਮ¤ਸਿਆ ਸੀ। ਮਗਰੋਂ ਇਹ ਦਿਨ ਹੀ ਪ¤ਕਾ ਹੋ ਗਿਆ। ਲੋਹੜੀ ਦੇ ਤਿਓਹਾਰ ਦਾ ਸਬੰਧ ਵੀ ਮੂਲ ਰੂਪ ਵਿ¤ਚ ਮੌਸਮ ਨਾਲ ਹੈ,।
ਭਾਵੇਂ ਇਸ ਨਾਲ ਕਈ ਦੰਦ –ਕਥਾਵਾਂ ਵੀ ਜੁੜ ਗਈਆਂ ਹਨ।।ਵੈਦਿਕ ਧਰਮ” ਅਨੁਸਾਰ ਤਿਲ+ਰੋੜੀ = ਤਿਲੋੜੀ =ਲੋਹੜੀ ਬਣਿਆਂ ਹੈ।। ਵੈਦਿਕ ਕਾਲ” ਵਿ¤ਚ ਲੋਕ ਦੇਵਤਿਆਂ ਦੀ ਪੂਜਾ ਸਮੇ ਤਿਲ,ਗੁੜ,ਅਤੇ ਘਿਓ ਆਦਿ ਚੀਜ਼ਾਂ ਦੀ ਵਰਤੋਂ ਨਾਲ ਹਵਨ ਕਰਿਆ ਕਰਦੇ ਸਨ। ਲੋਹੜੀ ਨਾਮਕਰਣ ਸਬੰਧੀ ਉਪ-ਭਾਸ਼ਾ ਲੂਰ•ੀ,ਦੇਵੀ ਲੋਹਨੀ ਆਦਿ ਨੂੰ ਵੀ ਕੁ¤ਝ ਲੋਕ ਇਸ ਨਾਲ ਜੋੜਦੇ ਹਨ। 
                      ਇਸ ਤਿਓਹਾਰ ਦਾ ਸਬੰਧ ਮੁਗਲ ਕਾਲ ਵਿ¤ਚ ਹੋਏ ਬਹਾਦਰ ਅਤੇ ਗਰੀਬਾਂ-ਮਜ਼ਲੂਮਾਂ ਦੇ ਹਿਤੈਸ਼ੀ ਦੁ¤ਲੇ ਭ¤ਟੀ ਨਾਲ ਵੀ ਜੋੜਿਆ ਜਾਂਦਾ ਹੈ। ਜੋ ਲੁਕ-ਛੁਪ ਕੇ ਦਿਨ ਕਟਦਾ ਸੀ। ਕਿਓਂਕਿ ਸਰਕਾਰੀ ਭਾਸ਼ਾ ਵਿ¤ਚ ਉਹ ਖ਼ਤਰਨਾਕ ਡਾਕੂ ਸੀ। ਉਹ ਅਹਿਲਕਾਰਾਂ ,ਅਮੀਰਾਂ, ਨੂੰ ਲੁ¤ਟਦਾ-ਕੁਟਦਾ ਸੀ। ਜੋ ਗਰੀਬਾਂ ਦਾ ਨਪੀੜਨ ਕਰਨ ਵਾਲੇ ਸਨ। ਪਰ ਇਸ ਤਰ•ਾਂ ਕੀਤੀ ਲੁ¤ਟ ਨੂੰ ਗਰੀਬਾਂ-ਲੋੜਵੰਦਾਂ ਵਿ¤ਚ ਵੰਡ ਦਿੰਦਾ ਸੀ। ਇ¤ਕ ਵਾਰ ਕੀ ਹੋਇਆ ਕਿ ਅਕਬਰ ਦੇ ਰਾਜ ਵਿ¤ਚ ਇ¤ਕ ਪ੍ਰੋਹਿਤ ਦੀਆਂ ਦੋ ਅਤਿ ਸੁੰਦਰ ਲੜਕੀਆਂ ਸੁੰਦਰੀ ਅਤੇ ਮੁੰਦਰੀ ਮੁਗਲ ਅਹਿਲਕਾਰ ਦੀ ਨਜ਼ਰ ਚੜ• ਗਈਆਂ। ਉਸ ਨੇ ਪੰਡਤ ਤੋਂ ਮੰਗ ਕਰ ਦਿ¤ਤੀ,ਪਰ ਪੰਡਤ ਨੇ ਕਿਹਾ ਕਿ ਇਹ ਤਾਂ ਮੰਗੀਆਂ ਹੋਈਆਂ ਹਨ।।ਅਹਿਲਕਾਰ ਨੇ ਲੜਕੇ ਵਾਲਿਆਂ ਨੂੰ ਡਰਾ ਕੇ ਇਹ ਰਿਸ਼ਤੇ ਤੁੜਵਾ ਦਿ¤ਤੇ। ਪੰਡਤ ਜਦ ਦੁ¤ਲੇ ਭ¤ਟੀ ਕੋਲ ਜਾ ਫ਼ਰਿਆਦੀ ਹੋਇਆ ,ਤਾਂ ਉਸ ਨੇ ਲੜਕੇ ਵਾਲਿਆਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਅ ਲਿਆ,ਅਤੇ ਬਾਹਰ ਵਾਰ ਜੰਗਲ ਵਿ¤ਚ ਲਿਜਾਕੇ ਕ¤ਖ – ਕਾਨਾਂ ਨਾਲ ਅ¤ਗ ਬਾਲ ਕੇ ਉਸ ਦੁਆਲੇ ਉਹਨਾਂ ਦੇ ਵਿਆਹ ਰਸਮਾਂ ਨਾਲ ਕਰ ਦਿ¤ਤੇ। ਦੁ¤ਲੇ ਕੋਲ ਉਸ ਸਮੇ ਉਹਨਾਂ ਨੂੰ ਦੇਣ ਲਈ ਸਿਰਫ਼ ਸ਼¤ਕਰ ਸੀ।ਜਿਸ ਨਾਲ ਉਸਨੇ ਮੂੰਹ ਮਿ¤ਠਾ ਕਰਵਾ ਕੇ ਸ਼ਗਨ ਪੂਰਾ ਕਰਿਆ। ਸੁੰਦਰੀ ਮੁੰਦਰੀ ਵਾਲੀ ਗ¤ਲ ਸਬੰਧੀ ਲੋਹੜੀ ਵਾਲੇ ਦਿਨ ਦੁ¤ਲੇ ਭ¤ਟੀ ਨੂੰ ਅ¤ਜ ਵੀ ਯਾਦ ਕੀਤਾ ਜਾਂਦਾ ਹੈ;- 
ਠਸੁੰਦਰੀ ਮੁੰਦਰੀ ਹੋ,
ਤੇਰਾ ਕੌਣ ਵਿਚਾਰਾ ਹੋ,
ਦੁ¤ਲਾਭ¤ਟੀਵਾਲਾ ਹੋ,
ਦੁ¤ਲੇ ਨੇ ਧੀ ਵਿਆਹੀ ਹੋ
ਸੇਰ ਸ਼¤ਕਰ ਪਾਈ ਹੋ ੂ,
                  ਸ਼ਾਇਦ ਏਸੇ ਕਰਕੇ ਹੀ ਅ¤ਗ ਬਾਲਣ-ਸੇਕਣ ਅਤੇ ਨਵੇਂ ਵਿਆਹਾਂ ਵਾਲੇ ,ਮੁੰਡਾ ਜਨਮੇ ਵਾਲੇ ਘਰ ਗੁੜ ਜਾਂ ਸ਼¤ਕਰ ਵੰਡਣ ਲ¤ਗੇ ਹੋਣ। ਪਰ ਹੁਣ ਅਮੀਰਾਂ ਦੇ ਚੋਝ ,ਰਿਊੜੀਆਂ,ਮੂੰਗਫ਼ਲੀਆਂ ਤੋਂ ਵੀ ਕਾਫੀ ਅ¤ਗੇ ਜਾ ਪਹੁੰਚੇ ਹਨ। ਇ¤ਕ ਸਮਾਂ ਅਜਿਹਾ ਸੀ ਜਦ ਪੰਜਾਬ ਦੇ ਪਿੰਡਾਂ ਵਿ¤ਚ ਪੰਜਾਬੀ ਮੁਟਿਆਰਾਂ ਪੂਰਾ ਸ਼ਿੰਗਾਰ ਕਰਕੇ,ਸਿਰਾਂ’ਤੇ ਟੋਕਰੇ ਰ¤ਖ ਕੇ ਪਾਥੀਆਂ ਇਕ¤ਠੀਆਂ ਕਰਿਆ ਕਰਦੀਆਂ ਸਨ।। ਪਰ ਅ¤ਜ ਲੜਕੀਆਂ ਦੀ ਗਿਣਤੀ ਘਟਣ ਅਤੇ ਨਸ਼ਿਆਂ ਦੀ ਦਲ ਦਲ ਵਿ¤ਚ ਫਸੇ ਮੁੰਡਿਆਂ ਦੀਆਂ ਨਜ਼ਰਾਂ ਤੋਂ ਬਚਾਅ ਲਈ ਅਜਿਹਾ ਨਹੀਂ ਹੋ ਰਿਹਾ। ਸਿਰਫ਼ ਛੋਟੇ ਛੋਟੇ ਬ¤ਚੇ ਹੀ ਗਲੀਆਂ-ਮੁਹ¤ਲਿਆਂ ਵਿ¤ਚ ਬੋਰੀਆਂ ਘਸੀਟ ਦੇ ਇਹ ਕਹਿਕੇ ਪਾਥੀਆਂ ਇਕ¤ਠੀਆਂ ਕਰਦੇ ਦਿਖਾਈ ਦਿੰਦੇ ਹਨ।;-
ਠਦੇਹ ਨੀ ਮਾਈ ਪਾਥੀ,ਤੇਰਾ ਪੁ¤ਤ ਚੜੂਗਾ ਹਾਥੀੂ,
ਠਚਾਰ ਕੁ ਦਾਣੇ ਖਿ¤ਲਾਂ ਦੇ,ਅਸੀਂ ਲੋਹੜੀ ਲੈ ਕੇ ਹਿਲਾਂਗੇੂ,
ਠਅਸੀਂ ਕਿਹੜੇ ਵੇਲੇ ਦੇ ਆਏ,
ਭੁ¤ਖੇ ਅਤੇ ਤਿਹਾਏ,
ਸਾਨੂੰ ਤੋਰ ਸਾਡੀਏ ਮਾੲੂੇ,
         ਜੇ ਫਿਰ ਵੀ ਕੋਈ ਘਰ ਪਾਥੀਆਂ ਨਹੀਂ ਪਾਉਂਦਾ ਤਾਂ ਬ¤ਚੇ ਇਹ ਕਹਿਕੇ ਅ¤ਗੇ ਤੁਰ ਜਾਂਦੇ ਹਨ;- 
ਠਕਹੋ ਮੁੰਡਿਓ ਹੁ¤ਕਾ,
ਇਹ ਘਰ ਨੰਗਾ-ਭੁ¤ਖਾੂ,
                   ਅ¤ਜ ਲੋਹੜੀ ਸ਼ਹਿਰੀ ਜ਼ਿੰਦਗੀ ਵਿ¤ਚੋਂ ਅਲੋਪ ਹੁੰਦੀ ਜਾ ਰਹੀ ਹੈ।। ਪਰ ਪਿੰਡਾਂ ਵਿ¤ਚ ਬ¤ਚਿਆਂ ਵ¤ਲੋਂ “ਠਲੋਹੜੀ ਵਿਆਹੁਣਾੂ”,”ਠਕੋਠੇ ਉ¤ਤੇ ਕਾਂ,ਗੁੜ ਦੇਵੇ ਮੁੰਡੇ ਦੀ ਮਾਂ”ੂ,”ਠਈਸਰ ਆ,ਦਲਿ¤ਦਰ ਜਾਹ,ਦਲਿ¤ਦਰ ਦੀ ਜੜ• ਚੁ¤ਲੇ ਪਾੂ”,”ਠਜਿਤਣੇ ਜਿਠਾਣੀ ਤਿਲ ਸੁਟੇਸੀ,ਉਤਨੇ ਦਿਰਾਣੀ ਪੁ¤ਤ ਜਣੇਸੀੂ”,”ਠਦੇਹੋ ਸਾਨੂੰ ਲੋਹੜੀ,ਥੋਡੀ ਜੀਵੇ ਬੈਲਾਂ ਦੀ ਜੋੜੀੂ”,ਠ”ਆ ਵੀਰਾ ਤੂੰ ਜਾ ਵੀਰਾ,ਭਾਬੋ ਨੂੰ ਲਿਆ ਵੀਰਾ,ਰ¤ਤਾ ਡੋਲਾ ਚੀਕਦਾ,ਭਾਬੋ ਨੂੰ ਉਡੀਕਦਾੂ”,ਵਰਗੇ ਲੰਮੀਆਂ ਹੇਕਾਂ ਵਾਲੇ ਗੀਤ ਸਰਦ ਰਾਤ ਦੀ ਹਿ¤ਕ ‘ਤੇ ਨਿ¤ਘ ਲਿਆ ਰਹੇ ਹੁੰਦੇ ਹਨ।।
                              ਇਹਨਾਂ ਤੋਂ ਇਲਾਵਾ ਇਹ ਮੌਸਮੀ ਤਿਓਹਾਰ ਵੀ ਹੈ,ਗੰਨੇ,ਮੂਲੀਆਂ ,ਖੋਪਾ ਠੂਠੀਆਂ ਵਾਰ ਕੇ ਖਾਣੇ,ਭੂਤ ਪਿੰਨੇ ਖਾਣੇ,ਗੰਨੇ ਦੇ ਰਹੁ ਵਾਲੀ ਖੀਰ ਖਾਣੀ,ਪੋਹ ਰਿ¤ਧੀ ਮਾਘ ਖਾਧੀ ,ਵਰਗੀਆਂ ਗ¤ਲਾਂ ਦਾ ਵੀ ਲੋਹੜੀ ਨਾਲ ਚੋਲੀ-ਦਾਮਨ ਵਾਲਾ ਸਬੰਧ ਹੈ।। ਇਸ ਦਿਨ ਤੋਂ 15 ਦਿਨ ਮਗਰੋਂ ਬਾਰੇ ਕਿਹਾ ਜਾਂਦਾ ਹੈ ਕਿ ਠਪਾਲਾ ਗਿਆ ਸਿੰਗਰਾਲੀਏਂ ,ਅ¤ਧੇ ਜਾਂਦੇ ਮਾਘੂ” ( ਸਿੰਗਾਂ ਵਾਲੇ ਪਸ਼ੂਆਂ ਲਈ 15 ਦਿਨ ਬਾਅਦ ਠੰਢ ਘਟ ਜਾਵੇਗੀ)।
ਪਹਿਲੋਂ ਪਹਿਲ ਜਦ ਅਬਾਦੀ ਬਹੁਤ ਘ¤ਟ ਸੀ,ਅਤੇ ਬਾਹਰ ਜੰਗਲੀ ਖ਼ਤਰਨਾਕ ਜੀਵਾਂ ਲਈ ਲੁਕਣ ਦੀ ਵੀ ਘਾਟ ਹੋ ਜਾਇਆ ਕਰਦੀ ਸੀ,ਤਾਂ ਉਹ ਅਬਾਦੀ‘ਤੇ ਆ ਹਮਲਾ ਕਰਿਆ ਕਰਦੇ ਸਨ।। ਇਸ ਤੋਂ ਬਚਾਅ ਲਈ ਸਾਂਝੇ ਤੌਰ ‘ਤੇ ਥਾਂ ਥਾਂ ਧੂਣੀਆਂ ਪਾਈਆਂ ਜਾਂਦੀਆਂ ਅਤੇ ਸੇਕੀਆਂ ਜਾਂਦੀਆਂ ਸਨ।। ਅ¤ਗ ਤੋਂ ਡਰਦੇ ਅਤੇ ਰੌਲਾ ਪਾ ਕੇ ਇ¤ਕ ਧੂਣੀ ਤੋਂ ਦੂਜੀ ਤ¤ਕ ਸੰਦੇਸ਼ ਦੇ ਡਰ ਨਾਲ ਉਹ ਜੀਵ ਹਮਲਾ ਨਹੀਂ ਸਨ ਕਰ ਸਕਿਆ ਕਰਦੇ।। ਲੋਕਾਂ ਦਾ ਇਹ ਰੌਲਾ ਗੌਲਾ ਹੀ ਸ਼ਾਇਦ ਮਗਰੋਂ ਗੀਤਾਂ ਵਿ¤ਚ ਬਦਲ ਗਿਆ।। ਕਮਾਦ ਆਦਿ ਦੁਆਲੇ ਵੀ ਠੰਢ ਤੋਂ ਬਚਾਓ ਲਈ ਧੂਣੀਆਂ ਪਾਈਆਂ ਜਾਂਦੀਆਂ ਸਨ। ਖ਼ੈਰ ਕਾਰਣ ਭਾਵੇਂ ਕੋਈ ਵੀ ਹੋਵੇ ,ਅਤੇ ਕੁ¤ਝ ਵੀ ਹੋਵੇ ,ਇਤਿਹਾਸਕ-ਮਿਥਿਹਾਸਕ ਹੋਵੇ, ਪਰ ਲੋਹੜੀ ਦਾ ਤਿਓਹਾਰ ਸਾਡੇ ਸਭਿਆਚਾਰ ਦਾ ਅਨਿਖੜਵਾਂ ਅੰਗ ਹੈ,ਇਹ ਹਰ ਸਾਲ ਸਾਨੂੰ ਨਿ¤ਘੀ ਰਾਤ ਰਾਹੀਂ ,ਨਿ¤ਘ ਅਤੇ ਮੋਹ ਨਾਲ ਰਹਿਣ ਦਾ ਨਿ¤ਘਾ ਸੰਦੇਸ਼ ਵੰਡ ਕੇ ਲੰਘ ਜਾਂਦਾ ਹੈ,ਅਤੇ ਅਸੀਂ ਫ਼ਿਰ ਉਡੀਕ ਵਿ¤ਚ ਰੁ¤ਝ ਜਾਂਦੇ ਹਾਂ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ) 
ਮੁਬਾਇਲ ਸੰਪਰਕ:-98157-07232

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template