Headlines News :
Home » » ਸਮਾਜ ਸੁਧਾਰਕ ਭਗਤ ਨਾਮਦੇਵ ਜੀ -ਮੇਜਰ ਸਿੰਘ ਨਾਭਾ

ਸਮਾਜ ਸੁਧਾਰਕ ਭਗਤ ਨਾਮਦੇਵ ਜੀ -ਮੇਜਰ ਸਿੰਘ ਨਾਭਾ

Written By Unknown on Saturday, 5 January 2013 | 02:16


ਭਗਤੀ ਲਹਿਰ ਵਿਚੋਂ ਉਭਰੇ ਭਗਤ ਨਾਮਦੇਵ ਜੀ ਪਹਿਲੇ ²ਸ਼੍ਰੋਮਣੀ ਭਗਤ ਹੋਏ, ਜਿਹਨਾਂ ਦੀ ਰਚੀ ਬਾਣੀ ਦੇ 61 ਸ਼ਬਦਾਂ ਨੂੰ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਦਰਜ਼ ਹੋਣ ਦਾ ਮਾਣ ਪ੍ਰਾਪਤ ਹੈ।  ਭਗਤ ਨਾਮਦੇਵ ਜੀ ਦਾ ਜਨਮ 1270 ਈ. ਨੂੰ ਛੀਪਾ (ਛੀਂਬਾ) ਜਾਤ ਦੇ ਪਰਿਵਾਰ ਵਿਚ ਹੋਇਆ। ਆਪ ਜੀ ਦੇ ਬਜੁਰਗ ਨਰਸੀ ਬਾਮਣੀ ਦੇ ਪੱਕੇ ਵਸਨੀਕ ਸਨ। ਪਰ ਆਪ ਜੀ ਦਾ ਬਚਪਨ ਦਾ ਸਮਾਂ ਪੰਡਰਪੁਰ ਵਿਖੇ ਬਤੀਤ ਹੋਇਆ। ਆਪ ਦੇ ਬਜ਼ੁਰਗ ਕੱਪੜੇ ਰੰਗਣ (ਛਾਪੇਖਾਨਾ) ਅਤੇ ਕੱਪੜੇ ਸਿਉਣ ਦਾ ਕੰਮ ਕਰਦੇ ਸਨ। ਆਪ ਨੇ ਬਚਪਨ ਤੋਂ ਹੀ ਪ੍ਰਭੂ ਭਗਤੀ ਵੱਲ ਲਗਨ ਲਾ ਲਈ ਅਤੇ ਆਪਣਾ ਕਾਰੋਬਾਰ ਵੀ ਨਾਲੋ-ਨਾਲ ਕਰਦੇ ਰਹੇ।
ਭਗਤ ਨਾਮਦੇਵ ਜੀ ਨੇ, ਇਕ ਉ¤ਚ ਕੋਟੀ ਦੇ ਸਾਹਿਤਕਾਰ, ਕਵੀ, ਬ੍ਰਹਮ-ਗਿਆਨੀ ਹੋਣ ਦੇ ਨਾਤੇ, ਭਗਤ-ਬਾਣੀ ਦੇ ਨਾਲ ਨਾਲ ਰਜਨੀਤਿਕ ਜ਼ੁਲਮਾਂ, ਸਮਾਜਿਕ ਗਿਰਾਵਟਾਂ ਦੇ ਖਿਲਾਫ ਵੀ ਆਵਾਜ਼ ਉਠਾਈ। ਉਨ•ਾਂ ਆਪਣੀ ਕ੍ਰਾਂਤੀਕਾਰੀ ਅਤੇ ਸਮਾਜ ਸੁਧਾਰਕ ਸਾਹਿਤਕ ਰਚਨਾ ਰਾਹੀਂ ਲੋਕਾਂ ਲਈ ਮਾਰਗ ਦਰਸ਼ਨ ਦਾ ਕੰਮ ਕੀਤਾ।
ਭਗਤ ਨਾਮਦੇਵ ਜੀ ਨੇ ਇਸਤਰੀ ਦਾ ਸਤਿਕਾਰ ਕਰਨ ’ਤੇ ਜ਼ੋਰ ਦਿੱਤਾ। ਉਨ•ਾਂ ਦਾ ਰਾਹ ਸੱਚ, ਪ੍ਰੇਮ, ਸ਼ਰਧਾ ਅਤੇ ਪਿਆਰ ਦਾ ਰਾਹ ਸੀ। ਵਹਿਮਾਂ-ਭਰਮਾਂ ਦੇ ਤਿਆਗ ਨੂੰ ਭਗਤ ਜੀ ਨੇ ਬਾਣੀ ਅੰਦਰ ਇਸਤਰੀ ਨੂੰ ਘਰ ਵਿਚ ਯੋਗ ਥਾਂ ਦੇਣ ਲਈ ਭਗਤ ਨਾਮਦੇਵ ਜੀ ਨੇ ਬਾਣੀ ਵਿਚ ਇੰਝ ਫਰਮਾਇਆ ਹੈ:
‘‘ਘਰ ਕੀ ਨਾਰ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ॥
ਅੰਤ ਕੀ ਬਾਰ ਮੂਆ ਲਪਟਾਨਾ॥1॥ (ਅੰਗ 1164-1165)
ਉਹਨਾਂ ਦੀ ਬਾਣੀ ਵਿਚ ਕਿਰਤ ਕਰਨ, ਵੰਡ ਕੇ ਛਕਣ, ਨਾਮ ਜਪਣ ਦਾ ਉਪਦੇਸ਼ ਮਿਲਦਾ ਹੈ। ਕਿਰਤ ਕਰਨ ਦੇ ਨਾਲ ਨਾਲ ਸਿਮਰਨ ਨੂੰ ਵੀ ਆਪਸੀ ਸੁਮੇਲ ਕਰਨ ’ਤੇ ਜ਼ੋਰ ਦਿੱਤਾ।
ਰਾਂਗਨਿ ਰਾਂਗਉ ਸੀਵਨ ਸੀਵਉ॥
ਰਾਮ ਨਾਮ ਬਿਨ ਘਰੀਅ ਨ ਜੀਵਉ॥ (ਅੰਗ 485)
ਭਗਤ ਨਾਮਦੇਵ ਜੀ ਦੀ ਬਾਣੀ ਵਿਸ਼ਾ-ਵਸਤੂ ਅਤੇ ਸ਼ੈਲੀ ਦੇ ਪੱਖੋਂ ਉ¤ਤਮ ਪ੍ਰਤੀਕ ਹੁੰਦੀ ਹੈ। ਉਨ•ਾਂ ਅਨੁਸਾਰ ਪ੍ਰਮਾਤਮਾ ਇਕ ਹੈ। ਉਹਨਾਂ ਨੇ ਨਾਂ ਕਿਸੇ ਦੇਹਧਾਰੀ ਗੁਰੂ ਦੇ ਰੂਪ ਵਿਚ, ਨਾ ਹੀ  ਕਿਸੇ ਵਿਸ਼ੇਸ਼ ਧਰਮ ਨਾਲ ਜੁੜ ਕੇ ਪੂਜਾ ਕਰਨ ਦੀ ਗੱਲ ਕੀਤੀ ਹੈ, ਸਗੋਂ ਉਹਨਾਂ ਨੇ ਤਾਂ ਉਸ ‘ਏਕੰਕਾਰ’ ਦੀ ਹੀ ਗੱਲ ਕੀਤੀ ਹੈ ਜੋ ਕਿ ਸਰਬ ਵਿਆਪਕ ਹੈ।
ਹਿੰਦੂ ਪੂਜੇ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (ਅੰਗ 875)
ਭਗਤ ਨਾਮਦੇਵ ਜੀ ਨੇ ਮਨੁੱਖ ਨੂੰ ਹੰਕਾਰ, ਲੋਭ ਅਤੇ ਹਉਮੈ ਤੋਂ ਸੁਚੇਤ ਹੋਣ ਲਈ ਬਾਣੀ ਵਿਚ ਸਪੱਸ਼ਟ ਕਿਹਾ ਹੈ। ਇਸ ਮਨੁੱਖੀ-ਦੇਹੀ ਨੂੰ ਨਾਸ਼ਵਾਨ ਹੋਣ ਦਾ ਅਨੁਭਵ ਵੀ ਹਰ ਇਕ ਨੂੰ ਪਹਿਲਾਂ ਹੀ ਹੋਣਾ ਚਾਹੀਦਾ ਹੈ। ਇਸ ਲਈ ਕੋਈ ਵੀ ਮਨੁੱਖ ਇਸ ਧਰਤੀ ਉਪਰ ਸਦਾ ਰਹਿਣ ਦੀ ਖਾਹਿਸ਼ ਨਾ ਰੱਖੇ। ਪਰ ਮਨੁੱਖ ਇਹ ਸਭ ਕੁਝ ਭੁੱਲ ਜਾਂਦਾ ਹੈ ਉਹ ਆਪਣੇ ਕਾਰੋਬਾਰਾਂ ਵਿਚ ਇੰਨਾ ਰੁਲ ਜਾਂਦਾ ਹੈ ਕਿ ਪ੍ਰਮਾਤਮਾ ਨੂੰ ਭੁੱਲ ਹੀ ਜਾਂਦਾ ਹੈ। ਭਗਤ ਨਾਮਦੇਵ ਜੀ ਨੇ ਇਸ ਦੁਨੀਆਂ ਨੂੰ ਪਦਾਰਥਵਾਦੀ ਦੱਸਿਆ ਹੈ।
ਕਾਹੇ ਰੇ ਨਰ ਗਰਬੁ ਕਰਤ ਹਹੁ
ਬਿਨਸਿ ਜਾਇ ਝੂਠੀ ਦੇਹੀ॥ (ਅੰਗ 692)
ਭਗਤ ਨਾਮਦੇਵ ਜੀ ਰਚਨਾਤਮਕ ਵਿਚਾਰਧਾਰਾ ਦੇ ਸੰਤ ਕਵੀ ਸਨ। ਉਹ ਇਨਕਲਾਬੀ ਵਿਚਾਰਧਾਰਾ ਦੇ ਹਾਮੀ ਸਨ। ਰੂੜੀਵਾਦ ਤੋਂ ਉਪਰ ਉਠਣ ਦੀ ਉਹਨਾਂ ਆਵਾਜ਼ ਉਠਾਈ, ਜਾਤ-ਪਾਤ ਦੀਆਂ ਵੰਡੀਆਂ ਜੋ ਬ੍ਰਾਹਮਣਵਾਦ ਦੀਆਂ ਪਾਈਆਂ ਹੋਈਆਂ ਸਨ, ਦੇ ਖਿਲਾਫ ਆਪਣੀ ਕਾਵਿ ਰਚਨਾ ਅੰਦਰ ਆਵਾਜ਼ ਉਠਾਈ ਉਨ•ਾਂ ਸਮਕਾਲੀ ਸਾਸ਼ਕਾਂ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਵੀ ਰੋਸ ਪ੍ਰਗਟ ਕੀਤਾ। ਭਾਰਤ ਵਿਚ ਉਸ ਸਮੇਂ, ਅਜਿਹੇ ਲੋਕ ਸਨ ਜਿਹੜੇ ਧਰਮ ਦੇ ਕੰਮਾਂ ਅਤੇ ਮਿਹਨਤ ਮਜ਼ਦੂਰੀ ਵਾਲੇ ਕੰਮਾਂ ਨੂੰ ਵੱਖੋ-ਵੱਖਰੇ ਹੋਣ ’ਚ ਵਿਸ਼ਵਾਸ਼ ਸਮਝਦੇ ਸਨ। ਨਾਮਦੇਵ ਜੀ ਨੇ ਧਰਮ ਤੇ ਕਿਰਤ ਨੂੰ ਅੱਡ ਅੱਡ ਕਿੱਤੇ ਸਮਝਣ ਦੀ ਧਾਰਨਾ ਦਾ ਵਿਰੋਧ ਕੀਤਾ। ਉਨ•ਾਂ ਅਨੁਸਾਰ ਧਰਮ ਦਾ ਮਨੁੱਖ ਦੇ ਅੰਦਰ ਨਾਲ ਅਤੇ ਕਿਰਤ ਦਾ ਸੰਬੰਧ ਮਨੁੱਖ ਦੇ ਬਾਹਰ ਨਾਲ ਹੈ। ਇਸ ਲਈ ਮਨੁੱਖ ਨੂੰ ਆਪਣਾ ਕੰਮ ਕਾਰ ਕਰਦੇ ਸਮੇਂ ਪ੍ਰਮਾਤਮਾ ਨੂੰ ਆਪਣੇ ਮਨ ਅੰਦਰ ਜੋੜ ਕੇ ਰੱਖਿਆ ਜਾ ਸਕਦਾ ਹੈ। ਕਬੀਰ ਜੀ ਨੇ ਆਪਣੀ ਬਾਣੀ ਵਿਚ ਜ਼ਿਕਰ ਕੀਤਾ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥(ਅੰਗ 1375-76)
ਆਪਣੇ ਜੀਵਨ ਦੇ ਅੰਤਮ ਦਿਨ ਨਾਮਦੇਵ ਜੀ ਨੇ ਪੰਜਾਬ ਵਿਚ ਆ ਕੇ ਬਤੀਤ ਕੀਤੇ। ਘੁਮਾਣ ਸਾਹਿਬ (ਗੁਰਦਾਸਪੁਰ) ਵਿਖੇ ਆਪ 80 ਸਾਲ ਦੀ ਆਯੂ ਭੋਗ ਕੇ 1350 ਈਸਵੀ ਵਿਚ ਪ੍ਰਲੋਕ ਸੁਧਾਰ ਗਏ। ਇਥੇ ਹਰ ਸਾਲ ਲੋਹੜੀ ਵਾਲੇ ਦਿਨ ਤੋਂ ਦੇਸ਼ ਪ੍ਰਦੇਸ਼ਾਂ ਤੋਂ ਸ਼ਰਧਾਲੂ ਆਪਣੀਆਂ ਹਾਜ਼ਰੀਆਂ ਭਰਨ ਲਈ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਭਗਤ ਨਾਮਦੇਵ ਜੀ ਦੀ ਵਰਸੋਈ ਨਗਰੀ ਦੀ ਧਰਤੀ ਨੂੰ ਨਤਮਸਤਕ ਕਰਦੇ ਹਨ।

-ਮੇਜਰ ਸਿੰਘ ਨਾਭਾ
9463553962

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template