ਉਹ ਸੀ ਹਾਂ ਅਹਿਸਾਸ ਪਰ ਮੇਰੇ ਉਹ ਕੋਲ ਨਹੀਂ ਸੀ,
ਮਹਿਫਲ ਤਾਂ ਸੀ ਪਰ ਅਪਣੱਤ ਦਾ ਮਾਹੌਲ ਨਹੀਂ ਸੀ।
ਗੁਜ਼ਰਿਆ ਵਕਤ ਸਵੇਰ, ਸ਼ਾਮ ਜਾਂ ਦੁਪਹਿਰ ਵਰਗਾ,
ਪਿੰਡਾਂ ਦੀਆਂ ਸੱਥਾਂ ਅੰਦਰ ਵੀ ਅੱਜ ਬੋਲ ਨਹੀਂ ਸੀ।
ਸੁਪਣਾ ਹੀ ਤਾਂ ਸੀ ਉਹ ਖਾਮੋਸ਼ ਉਦਾਸ ਜਿਹਾ,
ਇਸ ਅੰਦਰ ਪਰ ਸਾਡਾ ਕੋਈ ਰੋਲ ਨਹੀਂ ਸੀ।
(ਬਲਜਿੰਦਰ ਮੋਦਗਿਲ)
------
ਤਪਦਾ, ਜਲਦਾ ਰਿਹਾ ਵਕਤ ਪਲ-ਪਲ ਇਹ ਸ਼ਾਇਦ
ਆਪਣੇ ਹੀ ਸੀ ਸੇਕਣ ਵਾਲੇ ਉਹ ਕੋਈ ਹੋਰ ਨਹੀਂ ਸੀ।
ਦੌੜ-ਦੌੜ ਕੇ ਅੱਜ ਮੈਂ ਪਗਡੰਡੀ ਹੀ ਹਾਂ ਬਣ ਬੈਠਾ,
ਸ਼ਾਇਦ ਆਪਣੇ ਪਣ, ਪਿਆਰ ਦੀ ਕਿਸੇ ਨੂੰ ਲੋੜ ਨਹੀਂ ਸੀ।
ਕੀ ਬਦਲਿਆ ਮੈਂ ਜਾਂ ਸੋਚ ਜਾ ਇਹ ਸਭ ਕੁਝ ਹੀ,
ਪਹਿਲਾ ਤਾਂ ਰਿਸ਼ਤਿਆਂ ਦੀ ਡੋਰ ਇੰਨੀ ਕਮਜ਼ੌਰ ਨਹੀਂ ਸੀ।
ਅੰਝੂ ਹੀ ਸੀ ਉਹ ਜੋ ਮੋਦਗਿਲ, ਜੋ ਅੱਖਾਂ ਚੋ ਕਿਰਿਆ,
ਬੱਸ ਇਸ ਲਿਖਤ ਤੋ ਅੱਗੇ ਕਿਸੇ ਤੇ ਸਾਡਾ ਜ਼ੋਰ ਨਹੀਂ ਸੀ।
ਬਲਜਿੰਦਰ ਮੋਦਗਿਲ
ਧੂਰੀ।
ਮੋਬ: 98157-11133

0 comments:
Speak up your mind
Tell us what you're thinking... !