Headlines News :
Home » » ਗ਼ਜ਼ਲ - ਜਸਵਿੰਦਰ ਸਿੰਘ ਰੁਪਾਲ

ਗ਼ਜ਼ਲ - ਜਸਵਿੰਦਰ ਸਿੰਘ ਰੁਪਾਲ

Written By Unknown on Sunday, 17 March 2013 | 00:38


ਦੁੱਖਾਂ ਦੇ ਹਨੇਰਿਆਂ ਵਿਚ,ਲੰਘਦੀ ਏ ਰਾਤ ਸਾਡੀ ।
ਸੋਚਾਂ ਦੇ ਚੌਫੇਰਿਆਂ ਵਿਚ, ਲੰਘਦੀ ਏ ਰਾਤ ਸਾਡੀ ।

ਰੋਸ਼ਨੀ ਦਾ ਇੱਕੋ ਇੱਕ,ਦੀਪ ਸਾਡਾ ਗੁੱਲ ਹੋਇਐ,
ਕਾਲ਼ਖਾਂ ਦੇ ਘੇਰਿਆਂ ਵਿਚ, ਲੰਘਦੀ ਏ ਰਾਤ ਸਾਡੀ ।

ਖੇੜਿਆਂ ਦੀ  ਇੱਕ ਰਾਤੀਂ ,ਪੈਲਾਂ ਪਾ ਕੇ ਟੁਰ ਗਈ ਏ,
ਹੁਣ ਗ਼ਮਾਂ ਦਿਆਂ ਡੇਰਿਆ ਵਿਚ , ਲੰਘਦੀ ਏ ਰਾਤ ਸਾਡੀ ।

ਆਹਾਂ ਅਤੇ ਹੰਝੂ ਇਹਨਾਂ,ਅੱਖੀਆਂ ਚੋਂ ਕਿਰੀ ਜਾਦੇ,
ਹਉਕਿਆਂ ਬਥੇਰਿਆਂ ਵਿਚ , ਲੰਘਦੀ ਏ ਰਾਤ ਸਾਡੀ ।

ਰੋਂਦੇ ਕੁਰਲਾਉਂਦਿਆਂ ਦੀ,ਲੈਂਦਾ ਨਹੀਂ ਵੇ ਸਾਰ ਕੋਈ,
ਦਰਦਾਂ ਘਨੇਰਿਆਂ ਵਿਚ ,ਲੰਘਦੀ ਏ ਰਾਤ ਸਾਡੀ।

ਫਿਲਮ ਅਤਤਿ ਦੀ ਸਾਕਾਰ ਹੋਵੇ ਨੈਣਾਂ ਸਾਹਵੇਂ,
ਖਿਆਲ ਤੇਰੇ ਮੇਰਿਆਂ ਵਿਚ,ਲੰਘਦੀ ਏ ਰਾਤ ਸਾਡੀ ।

ਵਸਲ ਦੀ ਯਾਦ ਜੇ ਸੁਲਾ ਵੀ ਦਏ ‘‘ਰੁਪਾਲ” ਕਿਤੇ,
ਖੁਆਬ ਸਦਾ ਤੇਰਿਆਂ ਵਿਚ, , ਲੰਘਦੀ ਏ ਰਾਤ ਸਾਡੀ ।

ਜਸਵਿੰਦਰ ਸਿੰਘ ‘‘ਰੁਪਾਲ” 9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template