ਆਖਿਰ ਕਦ ਤਕ ਰਹਾਗਾ ਮੈ,
ਇਹਨਾ ਬੇਮੰਜਿਲੇ ਰਾਹਾ ਤੇ..
ਕਦ ਤਕ ਘੁਟਿਆ ਜਾਵੇਗਾ
ਮੇਰੇ ਸ਼ਬਦਾ ਦਾ ਗਲਾ..
ਕਦ ਤਕ ਕਰਦੇ ਰਹੋਗੇ,
ਮੇਰੀਆ ਸੱਧਰਾ ਦਾ ਕਤਲ
ਕਿੳ ਦਬਾੳਦੇ ਹੋ
ਮੇਰੀ ਅਵਾਜ....
ਕਰ ਰਹੇ ਹੋ ਖਿਲਵਾੜ ,
ਇਸ ਜਿੰਦੜੀ ਦੇ ਨਾਲ ..
ਆਵੇਗੀ ਜਾਗਿ੍ਤੀ ਇੱਕ ਦਿਨ,
ਇਹਨਾ ਸ਼ਬਦਾ ਵਿੱਚ...
ਕਤਲ ਕੀਤੀਆ ਸੱਧਰਾ ਵਿੱਚ.
ਦੱਬੀ ਹੋਈ ਅਵਾਜ ਵਿੱਚ..
ਰੂਹ ਬਣ ਖੜ ਕੇ...
ਇਨਸਾਫ ਮੰਗੇਗੀ ਇਹ ਜਿੰਦੜੀ...
ਆਖਿਰ ਕਦ ਤਕ......
------
ਮੈ ਹੀ ਸ਼ਿਵ ਦਾ ਕਾਤਿਲ ਹਾ,
ਜਾ ਸ਼ਿਵ ਦੇ ਭਗਤ ਦਾ।
ਮੂਰਤ ਦਾ ਜੇ ਮੂੰਹ ਨਾ ਭੁਮਾਉਦਾਂ,
ਤੇ ਨਾ ਕਹਿੰਦਾ……!
ਆਉ ਸ਼ਿਵ ਜੀ, ‘ਤੁਸੀ ਵੀ ਪਾਠ ਸੁਣੋ’!
ਉਹ ਨਾ ਸਰਪ ਰੂਪ ਧਾਰਨ ਕਰਦਾ,
ਨਾ ਮਾਂ ਲਛਮੀ ਦੀ ਫੋਟੋ ਥੱਲੇ ਡਿੱਗਦੀ!!!
ਤਾ ਬੇਮੌਤਾ ਨਾ ਮਰਦਾ।
ਸ਼ਾਤ ਬੈਠ ਜਦ ਖਿਆਲ ਮਨ ਨੇ ਵਿਚਾਰਿਆ,
ਲ਼ਾ ਕੇ ਜਿੱਤ ਦੇ ‘ਨਿਸ਼ਾਨ’
ਮੈ ਅੱਜ ਫਿਰ ਹਾਰਿਆ।
ਕਿਉ ਕਿ……
ਮੈ ਹੀ ਸ਼ਿਵ ਦਾ ਕਾਤਿਲ ਹਾ,
ਜਾ ਸ਼ਿਵ ਦੇ ਭਗਤ ਦਾ ।
ਨਿਸ਼ਾਨ ਸਿੰਘ ਵਿਰਦੀ
ਪਿੰਡ- ਹਸਤੀ ਵਾਲਾ
ਜਿਲਾ-ਫਿਰੋਜਪੁਰ
ਮੋਬਾ-99143-20750


0 comments:
Speak up your mind
Tell us what you're thinking... !