ਮਾਣ ਨਿਮਾਣਿਆ ਦਾ ਰੱਖਦਾ ਏ ਉਹੀ,
ਤੂੰ ਵੀ ਹੋ ਜਾ ਨਿਮਾਣਾ, ਜੇ ਤੂੰ ਮਾਣ ਖੱਟਣਾ।
ਜਦੋ ਔਕੜਾ ‘ਚ’ ਕਿਤੇ ਜਿੰਦ ਫਸ ਜਾਣੀ,
ਬਿਰਤੀ ਜਿਹੀ ਲਾ ਫਿਰ ਸੁਰਤ ਟਿਕਾਣੀ,
ਉਦੋ ਨਾਮ ਵਾਲਾ ਸੂਤ ਫਿਰ ਪੈਣਾ ਵੱਟਣਾ।
ਮਾਣ ਨਿਮਾਣਿਆ ਦਾ……।
ਕਰ ਕੈਦ ਨਫਸ ਨੂੰ ਯਾਰ,ਇੰਝ ਨਾ ਤੂੰ ਹਾਰ,
ਅੰਦਰ ਝਾਤੀ ਮਾਰ,ਪੰਜ ਵੈਰੀਆ ਨੂੰ ਜੇ ਤੂੰ ਜੜੋ ਪੁੱਟਣਾ।
ਮਾਣ ਨਿਮਾਣਿਆ ਦਾ……।
ਰੱਖੀ ਦਿਲ ‘ਚ’ ਖਵਾਹਿਸ਼ ਨਾਲੇ ਆਸ ਪੂਰੀ ਹੋਣ ਦੀ
ਲਾਉਣੇ ਜਿੱਤ ਦੇ ‘ਨਿਸ਼ਾਨ’ ਨਹੀਊ ਪਿੱਛੇ ਹੱਟਣਾ।
ਮਾਣ ਨਿਮਾਣਿਆ ਦਾ ਰੱਖਦਾ ਏ ਉਹੀ,
ਤੂੰ ਵੀ ਹੋ ਜਾ ਨਿਮਾਣਾ ਜੇ ਤੂੰ ਮਾਣ ਖੱਟਣਾ।
ਨਿਸ਼ਾਨ ਸਿੰਘ ਵਿਰਦੀ
ਪਿੰਡ- ਹਸਤੀ ਵਾਲਾ
ਡਾਕਘਰ-ਮਹਾਲਮ
ਜਿਲਾ- ਫਿਰੋਜਪੁਰ
ਮੋਬਾ-99143-20750


0 comments:
Speak up your mind
Tell us what you're thinking... !