Headlines News :
Home » » ਆਓ ਫਿਰ ਕੋਈ ਖ਼ਾਬ ਬੁਣੇਂ - ਹਰਪਿੰਦਰ ਰਾਣਾ

ਆਓ ਫਿਰ ਕੋਈ ਖ਼ਾਬ ਬੁਣੇਂ - ਹਰਪਿੰਦਰ ਰਾਣਾ

Written By Unknown on Sunday, 17 March 2013 | 00:20


ਉਹ ਅਕਸਰ ਹੀ ਖ਼ਾਬ ਬੁਣਦਾ ਸੀ ਇੱਕ ਐਸੀ ਸੁਬਹ ਦੇ  ਜੋ ਇਨਕਲਾਬ ਲੈ ਆਵੇ, ਤੇ ਇਨਕਲਾਬ ਲਿਆਉਣ ਲਈ ਆਪਣੇ ਸਾਥੀਆਂ ਨੂੰ ਹੱਥ ਵਧਾਉਣ ਲਈ ਆਖਦਾ ਸੀ, ਉਹ ਅਕਸਰ ਇਹ ਕਹਿੰਦਾ ਸੀ ਕਿ 
ˆˆਏਕ ਅਕੇਲਾ ਥੱਕ ਜਾਏਂਗਾ
ਮਿਲ ਕਰ ਬੋਝ ਉਠਾਨਾ
ਸਾਥੀ ਹਾਥ ਬਢਾਨਾ ˆˆ
ਕਮਿਉਨਿਜ਼ਮ ਦਾ ਧਾਰਨੀ ਸਾਹਿਰ ਲੁਧਿਆਣਵੀ ਇਨਕਲਾਬੀ ਪਰਚੇ ˆˆਸਵੇਰਾˆˆ ਲਈ ਸਮਾਜਵਾਦੀ ਵਿਚਾਰਧਾਰਾ ਵਾਲੇ ਲੇਖ ਲਿਖਦਾ ਸੀ ਜਿਸ ਕਾਰਨ ਉਸ ਦੇ ਵਰੰਟ ਵੀ ਜਾਰੀ ਹੋਏ ।ਪਰ ਇਸ ਤੋਂ ਵੀ ਵੱਧ ਉਸਨੂੰ ਇੱਕ ਉਰਦੂ ਕਵੀ ਤੇ ਗੀਤਕਾਰ ਵਜੋਂ ਜਾਣਿਆ ਜਾਂਦਾ ਹੈ। ਕੈਆਜ਼ਮੀ ਸਾਹਿਬ ਤੋਂ ਬਾਅਦ ਸਾਹਿਰ ਲੁਧਿਆਣਵੀ ਨੇ ਹੀ ਉਰਦੂ ਸਾਹਿਤ ਨੂੰ ਫ਼ਿਲਮਾਂ ਰਾਹੀਂ ਪੇਸ਼ ਕੀਤਾ।
ਮੁਸਲਿਮ ਗੁੱਜ਼ਰ ਧਨੀ ਪਰਿਵਾਰ ਵਿੱਚ ਅਬਦੁਲ ਹਇਆ ਦੇ ਘਰ ਸਰਦਾਰ ਬੇਗ਼ਮ ਦੀ ਕੁੱਖੋਂ 8 ਮਾਰਚ 1921 ਨੂੰ ਸਾਹਿਰ ਦਾ ਜਨਮ ਹੋਇਆ। ਉਹ ਆਪਣੇ ਪਿਤਾ ਦੀ 8ਵੀਂ ਬੇਗਮ ਦਾ ਪੁੱਤਰ ਸੀ। ਪ੍ਰਚੱਲਿਤ ਰਿਵਾਜ਼ ਅਨੁਸਾਰ ਜਦ ਉਸਦੇ ਪਿਤਾ ਨੇ ਇੱਕ ਹੋਰ ਵਿਆਹ ਕਰਵਾਇਆ ਤਾਂ ਸਰਦਾਰ ਬੇਗ਼ਮ 13 ਸਾਲ ਦੇ ਸਾਹਿਰ ਨੂੰ ਲੈ ਕੇ ਆਪਣੇ ਪਤੀ ਤੋਂ ਅਲੱਗ ਹੋ ਗਈ। ਸਾਹਿਰ ਦੇ ਅਮੀਰ ਬਾਪ ਨੇ ਸਰਦਾਰ ਬੇਗਮ ਨੂੰ ਮੁਕੱਦਮੇ ਵਿੱਚ ਵੀ ਉਲਝਾਇਆ ਪਰ ਹਾਰ ਗਿਆ। ਆਖਿਰ ਉਸ ਉਦਮੀ ਔਰਤ ਨੇ ਬਹੁਤ ਗਰੀਬੀ ਵਿੱਚ ਸਾਹਿਰ ਨੂੰ ਪਾਲਿਆ ਪੜ੍ਹਾਇਆ । ਮਾਂ ਨਾਲ ਗਹਿਰੀ ਮੁਹੱਬਤ ਹੋਣ ਕਾਰਨ ਸੂਖਮ ਜਜ਼ਬਾਤ ਅਕਸਰ ਉਸਨੂੰ ਆਪਣੀ ਗ੍ਰਿਫ਼ਤ ਵਿੱਚ ਰੱਖਦੇ। ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਬਾਅਦ ਸਾਹਿਰ ਸਤੀਸ਼ ਚੰਦਰ ਧਵਨ ਗੋਰਮਿੰਟ ਕਾਲਜ ਚਲੇ ਗਏ। ਉਹਨਾਂ ਦੀ ਸ਼ਾਇਰੀ ਕਾਰਨ ਉਹ ਨੌਜਵਾਨ ਲੜਕੇ ਲੜਕੀਆਂ ਵਿੱਚ ਬਹੁਤ ਮਕਬੂਲ ਸੀ। ਕਾਲਜ ਦੇ ਸਮੇਂ ਤੋਂ ਹੀ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਉਹਨਾ ਦੇ ਕਰੀਬ ਆਏ ।
1943 ਵਿੱਚ ਉਹ ਲਾਹੋਰ ਚਲਾ ਗਿਆ ਜਿੱਥੇ ˆਸਵੇਰਾˆ ਪਰਚੇ ਵਿੱਚ ਲਿਖੇ ਲੇਖਾਂ ਕਾਰਨ ਉਸਦੇ ਵਾਰੰਟ ਜਾਰੀ ਹੋਣ ਪਿੱਛੋਂ ਉਹ ਦਿੱਲੀ ਆ ਗਏ। ਪਰ ਕੁਝ œਸਮੇਂ ਬਾਅਦ ਕਿਸੇ ਦੋਸਤ ਦੇ ਬੁਲਾਉਣ ਤੇ ਫਿਲਮ ਨਗਰੀ ਬੰਬਈ ਪਹੁੰਚ ਗਏ। ਇੱਥੇ ਅੰਦੇਰੀ ਵਿਖੇ ਇੱਕ ਬਹੁਮੰਜ਼ਿਲਾ ਇਮਾਰਤ ਦੀ ਫਸਟ ਫਲੌਰ ਤੇ ਰਹਿੰਦਿਆਂ ਉਹਨਾਂ ਨੇ ਆਪਣਾ ਫਿਲਮੀ ਕੈਰੀਅਰ ਸ਼ੁਰੂ ਕੀਤਾ। 1949 ਵਿੱਚ ਫਿਲਮ ˆ ਆਜ਼ਾਦੀ ਕੀ ਰਾਹ ਪੇ ˆ ਲਈ ਗੀਤ ˆˆ ਬਦਲ ਰਹੀ ਹੈ ਜ਼ਿੰਦਗੀ ˆˆ ਲਿਖਿਆ ਪਰ ˆਨੌਜਵਾਂˆ ਫਿਲਮ ਲਈ ਲਿਖੇ ਗੀਤਾਂ ਨਾਲ ਉਹ ਜਨਤਾ ਦੀ ਨਜ਼ਰ ਵਿੱਚ ਆਏ । ਅਤੇ ਫਿਰ ਗੁਰੂ ਦੱਤ ਦੀ ਫਿਲਮ ˆਬਾਜ਼ੀˆ ਵਿੱਚ ਆਰ ਡੀ ਬਰਮਨ ਦੇ ਸੰਗੀਤ ਲਈ ਲਿਖੇ ਗੀਤਾਂ ਨੇ ਸਾਹਿਰ ਲੁਧਿਆਣਵੀ ਨੂੰ ਪੂਰੀ ਮਾਨਤਾ ਦਿਵਾਈ। ਦੱਤਾ ਨਾਇਕ ਸਾਹਿਬ ਨੂੰ ਉਹਨਾਂ ਦੀਆਂ ਦੇਸ਼ ਭਗਤੀ ਵਾਲੀਆ ਕ੍ਰਾਂਤੀਕਾਰੀ ਗ਼ਜ਼ਲਾਂ ਗੀਤ ਬਹੁਤ ਟੁੰਬਦੇ ਸਨ। 1955 ਵਿੱਚ ਦੱਤਾ ਨਾਇਕ ਦੀ ਫਿਲਮ ˆਮਿਲਾਪˆ ਲਈ ਗੀਤ ਲਿਖੇ । ਫਿਰ ਤਾਂ ਚਲ ਸੋ ਚਲ, ਸ.ਾਹਿਰ ਨੇ ਉਸ ਸਮੇਂ ਦੇ ਚਰਚਿਤ ਸੰਗੀਤਕਾਰਾਂ ਆਰ ਡੀ ਬਰਮਨ,ਰੋਸ਼ਨ ਅਤੇ ਖਇਆਮ ਜੀ ਨਾਲ ਉੱਚ ਪਾਏ ਦੇ ਗੀਤ ਲਿਖੇ। 
ਦਾਸਤੋਵਸਕੀ ਦੇ ਮਸ਼ਹੂਰ ਨਾਵਲ ˆˆ ਕਰਾਇਮ ਐਂਡ ਪਨਿਸ਼ਮੈਂਟˆˆ ਤੇ ਆਧਾਰਤ ਫਿਲਮ ˆਫਿਰ ਸੁਬਹ ਹੋਗੀˆ ਲਈ ਅਭੁੱਲ ਗੀਤ ਲਿਖੇ।
1963 ਵਿੱਚ ˆਤਾਜ ਮਹੱਲˆ ਲਈ ਲਿਖੇ ਗੀਤਾਂ ਲਈ ਉਸਨੂੰ ਪਹਿਲਾ ˆਫਿਲਮ ਫੇਅਰ ਐਵਾਰਡˆ ਮਿਲਿਆ। ਤਾਜ ਮਹੱਲ ਦਾ ਗੀਤ 
ˆˆ ਜੋ ਵਾਅਦਾ ਕੀਆ ਵੋ ਨਿਭਾਨਾ ਪੜੇਗਾ ˆˆਅੱਜ ਵੀ ਪ੍ਰੇਮੀਆਂ ਦੇ ਦਿਲ ਨੂੰ ਧੂਹ ਪਾਉਂਦਾ ਹੈ।1977 ਵਿੱਚ ਫਿਲਮ ˆਕਭੀ ਕਭੀˆ ਦੇ ਗੀਤਾਂ ਲਈ ਸਾਹਿਰ ਨੂੰ ਦੂਜਾ ਫਿਲਮ ਫੇਅਰ ਮਿਲਿਆ। ਇਸ ਫਿਲਮ ਦਾ ਚਰਚਿਤ ਗੀਤ ˆਮੈਂ ਪਲ ਦੋ ਪਲ ਕਾ ਸ਼ਾਇਰ ਹੂੰ ˆ ਨਾਲ ਉਸਦੀ ਪ੍ਰਸਿੱਧੀ ਸਿਖਰ ਤੇ ਪਹੁੰਚ ਗਈ।
 ਪਰ ਸਾਹਿਰ  ਪਲ ਦੋ ਪਲ ਦਾ ਸ਼ਾਇਰ ਨਹੀਂ ਸੀ ਬਲਕਿ ਉਸਦੀ ਮੌਤ ਦੇ 30 ਸਾਲ ਬਾਅਦ ਵੀ ਉਸਦੇ ਗੀਤ  ਰੂਹ ਨੂੰ ਤਾਜ਼ਗੀ ਦਿੰਦੇ ਨੇ।
ਸਾਹਿਰ ਦੇ ਗੀਤ ਆਸ਼ਾ ਭੋਸਲੇ,ਮੰਨਾ ਡੇਅ, ਗੀਤਾ ਦੱਤ,ਖੁਰਸ਼ੀਦ, ਮਹਿੰਦਰ ਕਪੂਰ, ਮੁਹਰਫ਼ੀ, ਮੁਕੇਸ਼, ਨੂਰਜਹਾਂ, ਕੁੰਦਲ ਲਾਲ ਸਹਿਗਲ, ਸ਼ਮਸ਼ਾਦ ਬੇਗਮ ,ਸੁਰੱਇਆ ਅਤੇ ਤਲਤ ਮਹਿਮੂਦ ਨੇ ਗਾਏ ਹਨ ˆਵਕਤˆਫਿਲਮ ਦੇ ਮਸ਼ਹੂਰ ਗੀਤ
ˆਉ ਮੇਰੀ ਜੋ ਸਾਥੀ ਹਾਥ ਬਢਾਨਾ  ਅਤੇ ˆਆਗੇ ਭੀ ਜਾਨੇ ਨਾ ਤੂੰ ਨੇ ਬਹੁਤ ਮਕਬੂਲਤਾ ਹਾਸਿਲ ਕੀਤੀ। ਸ਼ਫਲਮ ˆਧੂਲ ਕਾ ਫੂਲ ˆ ਦਾ ਤੂੰ ਹਿੰਦੂ ਬਨੇਂਗਾ ਨਾ ਮੁਸਲਮਾਨ ਬਨੇਂਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਨੇਂਗਾ ਅੱਜ ਵੀ ਹਿੰਦੂ ਮੁਸਲਿਮ ਏਕਤਾ ਦੀ ਬਾਤ ਪਾਉਂਦਾ ਹੈ। 
ਜ਼ਿੰਦਗੀ ˆਚ ਮਿਲੀਆਂ ਦੋ ਮੁਹੱਬਤਾਂ  ਅੰਮ੍ਰਿਤਾ ਪ੍ਰੀਤਮ ਅਤੇ ਸੁਧਾ ਮਲਹੋਤਰਾ , ਅੰਜ਼ਾਮ ਤਕ ਨਾ ਪਹੁੰਚ ਸਕੀਆਂ ਤਾਂ ਸਾਹਿਰ ਦੀ ਜ਼ਿੰਦਗੀ ˆਚ ਅਜਿਹਾ ਮੋੜ ਆਇਆ ਂ. ਉਸ ਨੂੰ œਸ਼ਰਾਬ ਵਿੱਚ ਡੁਬੋ ਗਿਆ। 
ਤੇ ਫਿਰ,ˆˆ ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ ਕਹਿਣ ਵਾਲਾ ਸਾਹਿਰ 25 ਅਕਤੂਬਰ 1980 ਨੂੰ ਦੁਨੀਆਂ ਤੋਂ ਹੀ ਅਜਨਬੀ ਬਣ ਗਿਆ। 
ਸਾਹਿਰ ਲੁਧਿਆਣਵੀਂ ਦੀ ਉਰਦੂ ਸ਼ਾਇਰੀ ਨੁੰ ਅੰਮ੍ਰਿਤਾ ਪ੍ਰੀਤਮ ਜੀ ਦੀ ਸੰਪਾਦਨਾ ਹੇਠ ਪੰਜਾਬੀ ਵਿੱਚ ਵੀ ˆˆਤਲਖ਼ੀਆਂˆˆ ਸਿਰਲੇਖ ਅਧੀਨ ਲਿੱਪੀਆਂਤਰਿਤ ਕੀਤਾ ਗਿਆ ਹੈ। 
ਸਾਹਿਰ ਦੁਆਰਾ ਬੁਣੇ ਗਏ ਇੱਕ ਸੰਗਠਿਤ ਸਮਾਜ ਦੇ ਖ਼ਾਬ ਅੱਜ ਵੀ ਅਧੂਰੇ ਹਨ । ਆਓ ਫਿਰ ਕੋਈ ਖ਼ਾਬ ਬੁਣਿਆ ਤਾਂ ਜਾਵੇ।

ਹਰਪਿੰਦਰ ਰਾਣਾ
9501009177
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template