ਐਫ ਡੀ ਆਈ ਦਾ ਸਮਝ ਲT ਮਾੜਾ ਧੰਦਾ, ਇਹ ਬਣੇਗਾ ਦੁਕਾਨਦਾਰਾਂ ਲਈ ਫਾਂਸੀ ਦਾ ਫੰਦਾ।
ਛੋਟਾ ਰਿਟੇਲ ਵਪਾਰੀ ਨਾ ਕਰ ਸਕੇਗਾ ਅੱਜ ਵਪਾਰ, ਜਦ ਤੱਕ ਕਠਪੁਤਲੀ ਦੀ ਤਰਾਂ੍ਹ ਨਚਾਏਗੀ ਸਰਕਾਰ।
ਸ਼ਿਕਾਰੀ ਨੇ ਐਫ ਡੀ ਆਈ ਦਾ ਚੋਗਾ ਪਾਇਆ, ਈਸਟ ਇੰਡੀਆ ਕੰਪਨੀ ਵਾਂਗ ਜਾਲ ਵਿਛਾਇਆ।
ਦੁਕਾਨਦਾਰ ਵੀਰੋ ਉਠੋ ਜਾਗੋ ਕਰੋ ਵਿਦਰੋਹ, ਨਾ ਕਰਾਓ ਮਾਉਲਾਂ ਵਿੱਚ ਵਿਦੇਸ਼ੀਆਂ ਦਾ ਸ਼ੋਅ।
ਨਹੀਂ ਤਾਂ ਹੋ ਜਾਵੋਗੇ ਧੱਕਿਆਂ ਦੇ ਗੁਲਾਮ, ਪੈਸੇ ਨੂੰ ਹੀ ਕਰੇਗਾ ਹਰ ਕੋਈ ਸਲਾਮ।
ਮਸਾਂ ਗੁਲਾਮੀ ਤੋਂ ਮਿਤਰੋ ਸੀ ਛੁਟਕਾਰਾ ਪਾਇਆ, ਅਜਾਦੀ ਦਾ ਸੂਰਜ ਅੱਜ ਡੁੱਬਦਾ ਨਜਰ ਆਇਆ।
ਪੈਸੇ ਨੇ ਕੀਤਾ, ਅੱਜ ਦੀ ਸਰਕਾਰ ਦਾ ਦਿਮਾਗ ਖਰਾਬ, ਪੈਸੇ ਚਾਰਜ ਕਰਨਗੇ ਵਿਲੇਤੀ ਦੇ, ਹੋਵੇਗੀ ਦੇਸੀ ਸ਼ਰਾਬ।
ਵਪਾਰੀਓ ਊਠੋ ਜਾਗੋ ਤੇ ਵਪਾਰ ਬਚਾਓ, ਮੰਜੂਰੀ ਵਿਚੋਂ ਐਫ ਡੀ ਆਈ ਨੂੰ ਭਜਾਓ,
ਆਓ ਰਲ ਮਿਲ ਕਰੀਏ ਐਫ ਡੀ ਆਈ ਦਾ ਵਿਚਾਰ, ਵਪਾਰੀ ਤੇ ਆਮ ਕਦੋਂ ਲੋਕਾਂ ਲਈ ਜਾਗੇਗੀ ਸਰਕਾਰ।
ਭਾਰਤੀ ਬਣੇ ਤੇ ਭਾਰਤ ਨਾਲ ਨਾ ਕਰੇ ਗਰਦਾਰੀ, ਸੱਚੀਆਂ ਗੱਲਾਂ ਸਦਾ ਕਹਿੰਦਾ ਏ ਅਸ਼ੋਕ ਭੰਡਾਰੀ।
ਅਸ਼ੋਕ ਭੰਡਾਰੀ (ਜਨਰਲ ਸੈਕਟਰੀ),
ਪੰਜਾਬ ਰਿਟੇਲ ਕਰਿਆਣਾ ਐਸੋਸੀਏਸ਼ਨ
ਧੂਰੀ ਡਿਸਟਰੀਬੂਟਰ ਐਸੋਸੀਏਸ਼ਨ, ਧੂਰੀ।


0 comments:
Speak up your mind
Tell us what you're thinking... !