ਰੋਟੀ, ਕੱਪੜਾ, ਮਕਾਨ ਅਤੇ ਸਮਾਜਿਕ ਰਿਸ਼ਤੇ ਮਨੁੱਖ ਦੀਆਂ ਪ੍ਰਮੁੱਖ ਲੋੜਾਂ ਹਨ| ਇਨ੍ਹਾਂ ਵਿੱਚੋ ਜੇਕਰ ਕੱਪੜਾ ਅਤੇ ਮਕਾਨ ਘੱਟ ਅਤੇ ਛੋਟੇ ਮਿਲ ਜਾਣ ਤਾਂ ਵੀ ਇਨਸਾਨ ਜਿੰਦਗੀ ਜੀ ਸਕਦਾ ਹੈ| ਰੋਟੀ ਜਰੂਰਤ ਮੁਤਾਬਕ ਮਿਲਦੀ ਰਵੇ ਤਾਂ ਮਨੁੱਖ ਸਰੀਰਕ ਪਖੋ ਸਿਹਤਮੰਦ ਰਹਿ ਸਕਦਾ ਹੈ| ਪ੍ਰੰਤੂ ਸਮਾਜਿਕ ਰਿਸ਼ਤੇ ਉਸਨੂੰ ਮਾਨਸਿਕ ਅਤੇ ਭਾਵਨਾਤਮਕ ਜਾਂ ਮਾਨਸਿਕ ਤੌਰ ਤੇ ਸੰਤੁਸ਼ਟ ਨਹੀਂ ਹੁੰਦਾ ਉਹ ਜਿੰਨੇ ਮਰਜੀ ਵੱਡੇ ਮਕਾਨ ਵਿੱਚ ਬੈਠ, ਵਧੀਆ ਕੱਪੜੇ ਪਾ ਚੰਗੀ ਖੁਰਾਕ ਲੈ ਲਵੇ, ਕਦੇ ਵੀ ਸਾਂਤ ਅਤੇ ਗੁਣਵੱਤਾ ਭਰਪੂਰ ਜਿੰਦਗੀ ਨਹੀਂ ਨਹੀਂ ਜੀਅ ਸਕਦਾ| ਮਨੁੱਖ ਅਤੇ ਜਾਨਵਰ ਵਿੱਚ ਇੱਕ ਇਹੀ ਵੱਡਾ ਫਰਕ ਹੈ| ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਸਮਾਜਿਕ ਰਿਸ਼ਤਿਆਂ ਤੋਂ ਬਿਨ੍ਹਾਂ ਅਧੂਰਾ ਹੈ|
ਪ੍ਰੰਤੂ ਅਜੋਕੇ ਮਸ਼ੀਨੀ, ਤੇਜ ਰਫਤਾਰ ਅਤੇ ਤਨਾਓਪੂਰਨ ਯੁਰਾ ਵਿਚ ਰਿਸ਼ਤਿਆਂ ਵਿੱਚ ਸੰਤੁਲਨ ਬਣਾ ਕੇ ਰੱਖਣਾ ਹਰੇਕ ਨੂੰ ਥੋੜਾ ਮੁਸ਼ਕਿਲ ਜਾਪਣ ਲੱਗਾ ਹੈ| ਪਦਾਰਥਵਾਦ ਦੇ ਇਸ ਮਾਹੋਲ ਵਿੱਚ ਰਿਸ਼ਤਿਆਂ ਨਾਲੋਂ ਨਿਰਜੀਵ ਵਸਤਾਂ ਨੂੰ ਜਿਆਦਾ ਤਰਜੀਹ ਦਿੱਤੀ ਜਾਣ ਲੱਗ ਪਈ ਹੈ| ਹਰੇਕ ਰਿਸ਼ਤਾ ਇਸ ਧੁੰਦ ਵਿੱਚ ਜਿਵੇਂ ਗੁਆਚ ਕੇ ਰਹਿ ਗਿਆ ਹੈ|
ਰਿਸ਼ਤਿਆਂ ਦੀ ਗੱਲ ਚੱਲੀ ਹੈ ਤਾਂ ਸੰਸਾਰ ਵਿਚ ਜਨਮ ਲੈਂਦੇ ਹੀ ਨਿਰਬਲ ਅਤੇ ਨਰੋਟਿਆ ਬਾਲਕ ਜਿਸ ਰਿਸਤੇ ਦਾ ਸੱਭ ਤੋਂ ਪਹਿਲਾਂ ਨਿੱਘ ਮਹਿਸੂਸ ਕਰਦਾ ਹੈ ਉਹ ਹੈ ਮਾਂ ਦਾ ਰਿਸ਼ਤਾ| ਸੱਚ ਕਿਗਹਾ ਹੈ ''ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਕਿੱਧਰੇ ਨਜ਼ਰ ਨਾ ਆਵੇ''| ਮਾਂ-ਜਿਸਦੀ ਕੁੱਖ ਦਾ ਨਿੱਘ ਹਰ ਬੱਚੇ ਨੇ ਜੰਮਣੇ ਤੋਂ ਨੋਂ ਮਹੀਨੇ ਪਹਿਲਾਂ ਹੀ ਮਹਿਸੂਸ ਕਰ ਲਿਆ ਹੁੰਦਾ ਹੈ| ਜਿਸਦੇ ਦੁੱਧ ਨੂੰ ਪੀ ਕੇ ਦੁਨੀਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪਾਈ ਹੁੰਦੀ ਹੈ| ਜਿਸਦੇ ਨੇੜੇ ਹੋਣ ਦੇ ਮਹਿਸੂਸ ਨਾਲ ਹੀ ਬੱਚਾ ਆਪਣੇ ਆਪ ਨੂੰ ਪੂਰੀ ਦੁਨੀਆਂ ਵਿੱਚ ਸੁਰੱਖਿਅਤ ਮਹਿਸੂਸ ਕਰਦਾ ਹੈ| ਮਾਂ ਬੱਚੇ ਦਾ ਰਿਸ਼ਤਾਂ ਤਾਂ ਭਗਵਾਨ-ਪੁਜਾਰੀ ਦੇ ਰਿਸ਼ਤੇ ਤੋਂ ਵੀ ਜਿਆਦਾ ਗੂੜਾ ਹੁੰਦਾ ਹੈ| ਪਰ ਵਕਤ ਦੇ ਬੀਤਣ ਨਾਲ ਇਹ ਰਿਸਤਾ ਜਿਵੇਂ ਫਿੱਕਾ ਪੈਂਦਾ ਜਾ ਰਿਹਾ ਹੈ ਜਿੱਥੇ ਅੱਜ ਕੱਲ ਕਈ ਮਾਵਾਂ ਔਲਾਦ ਪੈਦਾ ਕਰਨਾ ਅਤੇ ਦੁੱਧ ਪਿਲਾਉਣਾ ਬੋਝ ਸਮਝਦੀਆਂ ਹਨ ਉੱਥੇ ਹੀ ਕੁੜੀਆਂ ਨੂੰ ਕੁੱਖ ਵਿੱਚ ਵਿਚ ਹੀ ਕਤਲ ਕਰਵਾ ਦੇਣ ਵਿਚ ਕੋਈ ਗੁਰੇਜ ਨਹੀਂ ਕਰਦੀਆਂ|
ਔਲਾਦ ਵੱਡੀ ਹੋ ਉਸੀ ਮਾਂ ਦਾ ਬਿਸਤਰ ਡਿਉੜੀ ਵਿੱਚ ਡਾਉਂਦੀ ਹੈ ਜਿਸਨੇ ਉਸਨੂੰ ਜੰਮਣ ਵੇਲੇ ਆਪਣੀਆਂ ਹੱਡੀਆਂ ਨੂੰ ਖੋਰਿਆ ਹੁੰਦਾ ਹੈ ਅਤੇ ਆਪਣੇ ਖੂਨ ਨਾਲ ਸਿੰਜਿਆ ਹੁੰਦਾ ਹੈ|
ਬਾਪ ਜਿਸਨੂੰ ਬੱਚੇ ਦੇ ਸਿਰ ਤੇ ਛੱਤ ਦਾ ਦਰਜਾ ਦਿੱਤਾ ਜਾਂਦਾ ਹੈ, ਜਿਹੜਾ ਬੱਚੇ ਨੂੰ ਉਂਗਲੀ ਫੜ ਤੁਰਨਾ ਸਿਖਾਉਦਾ ਹੈ ਅਤੇ ਆਪਣੀ ਹਰ ਖੁਸ਼ੀ ਅਤੇ ਸਕੂਨ ਦੇ ਪਲ ਨੂੰ ਤਿਆਗ ਇੰਨੀ ਮਿਹਨਤ ਕਰਦਾ ਹੈ ਤਾਂ ਜੋ ਬੱਚੇ ਦੀ ਹਰ ਖੁਸ਼ੀ ਨੂੰ ਪੂਰਾ ਕਰ ਸਕੇ| ਉਹ ਉਸ ਦਿਨ ਦਾ ਇੰਤਜਾਰ ਕਰਦਾ ਹੈ ਕਿ ਕਦੋਂ ਔਲਾਦ ਵੱਡੀ ਹੋ ਉਸਦੀਆਂ ਬਾਹਵਾਂ ਬਣ ਸਕੇ|
ਕਈ ਪੁੱਤਰ ਵੱਡੇ ਹੋ ਬਾਪ ਦੀਆਂ ਬਾਹਵਾਂ ਤਾ ਨਹੀਂ ਬਣ ਪਾਉਂਦੇ, ਹਾਂ ਉਸਦੀ ਅਰਥੀ ਨੂੰ ਕੰਧਾ ਦੇਣ ਲਈ ਤੱਤਪਰ ਜਰੂਰ ਰਹਿੰਦੀਆਂ ਹਨ| ਇੰਨ੍ਹਾਂ ਹੀ ਨਹੀਂ, ਬਾਪ ਨੂੰ ਬਜੁਰਗ ਅਤੇ ਕਮਰੋਜ ਵੇਖ ਉਸਦੀ ਤਾਕਤ ਬਣਨ ਦੀ ਥਾਂ ਉਸਤੇ ਤਾਕਤ ਦੀ ਅਜਮਾਇਸ਼ ਕਰਨ ਤੋਂ ਵੀ ਨਹੀਂ ਰੁਕਦੇ|
ਭੈਣ-ਭਰਾ ਦਾ ਰਿਸ਼ਤਾ ਕਿੰਨਾ ਪਿਆਰਾ ਰਿਸ਼ਤਾ ਹੁੰਦਾ ਹੈ| ਇਕੋ ਰੁੱਖ ਦੇ ਜਾਏ, ਇੱਕੋ ਮਾਂ-ਬਾਪ ਦੀ ਛੱਤਰ ਛਾਇਆ ਵਿੱਚ ਪਲ ਕੇ ਜਵਾਨ ਹੁੰਦੇ ਹਨ| ਮਾਪੇ ਆਪਣੀ ਔਲਾਦ ਨੂੰ ਬਰਾਬਰ ਦਾ ਪਿਆਰ ਕਰਕੇ ਆਪਣੀ ਹੈਸੀਅਤ ਅਨੁਸਾਰ ਉਨ੍ਹਾਂ ਦੇ ਨਾਲ ਹਰ ਤਰ੍ਹਾਂ ਦੇ ਲਾਡ ਲਡਾਉਂਦੇ ਹਨ| ਉਹ ਸੋਚਦੇ ਹਨ ਕਿ ਉਨ੍ਹਾਂ ਦੇ ਬਾਅਦ ਇਹ ਭੈਣ ਭਰਾ ਹੀ ਇੱਕ ਦੂਜੇ ਦਾ ਸਹਾਰਾ ਬਣਨਗੇ ਅਤੇ ਹਰ ਮੁਸੀਬਤ ਦਾ ਟਾਕਰਾ ਕਰਨਗੇ| ਇੱਕ ਜਮਾਨਾ ਸੀ ਜਦੋਂ ਭੈਣਨੂੰ ਧੀ ਦੀ ਜਗ੍ਹਾ ਸਮਝਿਆ ਜਾਂਦਾ ਸੀ ਅਤੇ ਭਰਾ ਨੂੰ ਮਾਂ ਜਾਇਆ ਕਹਿ ਬਾਪ ਦਾ ਸਥਾਨ ਦਿੱਤਾ ਜਾਂਦਾ ਸੀ ਪਰ ਅੱਜ ਕੱਲ ਭੈਣ ਨੂੰ ਪਿਉ ਦੀ ਧੀ ਸਮਝਿਆ ਜਾਂਦਾ ਹੈ ਅਤੇ ਭਰਾ ਨੂੰ ਭਰਜਾਈ ਦਾ ਜੀਵਨ ਸਾਥੀ|
ਵੈਸੇ ਤਾਂ ਮਨੁੱਖ ਆਪਣੀ ਜਿੰਦਗੀ ਵਿਚ ਹੋਰ ਕਈ ਤਰ੍ਹਾਂ ਦੇ ਰਿਸ਼ਤੇ ਹੰਡਾਉਂਦਾ ਹੈ ਜਿਵੇਂ ਦੋਸਤੀ, ਗੁਰੂ ਚੇਲੇ ਦਾ ਰਿਸ਼ਤਾ, ਵਿਦਿਆਰਥੀ ਅਧਿਆਪਕ ਦਾ ਰਿਸ਼ਤਾ, ਹੋਰ ਕਈ ਨਾਮਾਂ ਵਾਲੇ ਅਤੇ ਬੇਨਾਮ ਰਿਸ਼ਤੇ ਇਸੀ ਕਤਾਰ ਵਿਚ ਆਉਂਦੇ ਹਨ ਪ੍ਰੰਤੂ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਸਭ ਤੋਂ ਖੂਬਸੂਰਤ ਰਿਸ਼ਤਾ ਹੁੰਦਾ ਹੈ ਪਤੀ-ਪਤਨੀ ਦਾ ਰਿਸ਼ਤਾ ਸ਼ਾਇਦ ਇਹ ਇੱਕੋ ਹੀ ਰਿਸ਼ਤਾ ਅਜਿਹਾ ਗੂੜਾ ਰਿਸ਼ਤਾ ਹੁੰਦਾ ਹੈ ਜਿਸ ਵਿੰਚ ਮਨੁੱਖ ਹਰ ਤਰ੍ਹਾਂ ਦੇ ਰਿਸਤੇ ਨੂੰ ਪਾ ਸਕਦਾ ਹੈ| ਜਿੱਥੇ ਪਤਨੀ ਆਪਣੇ ਪਤੀ ਵਾਸਤੇ ਮਾਂ, ਭੈਣ ਅਤੇ ਦੋਸਤ ਪ੍ਰੇਮੀ ਤੇ ਹਮਸਫਰ ਦੀ ਭੂਮਿਕਾ ਅਦਾ ਕਰ ਸਕਦੀ ਹੈ ਉੱਥੇ ਹੀ ਵਕਤ ਪੈਣ ਤੇ ਉਹੀ ਉਸ ਨਾਲ ਮੋਢੇ ਨਾਲ ਮੋਢਾ ਮਿਲਾ ਆਰਥਿਕ ਤਰੱਕੀ ਵਿੱਚ ਵੀ ਯੋਗਦਾਨ ਦੇ ਸਕਦੀ ਹੈ| ਇਹ ਪਤਨੀ ਹੀ ਹੁੰਦੀ ਹੈ ਜਿਹੜੀ ਇੱਕ ਮਕਾਨ ਨੂੰ ਇੱਕ ਘਰ ਬਣਾਉਂਦੀ ਹੈ ਅਤੇ ਸਮਾਜ ਵਿੱਚ ਸਾਰੇ ਰਿਸ਼ਤਿਆਂ ਨੂੰ ਆਪਸ ਵਿਚ ਜੋੜਕੇ ਰੱਖਦੀ ਹੈ ਪ੍ਰੰਤ ਇਸ ਵਾਸਤੇ ਉਸਨੂੰ ਸਮਾਜ ਵਿੱਚ ਯੋਗ ਸਥਾਨ ਪਤੀ ਦਿਵਾਉਂਦਾ ਹੈ ਤੇ ਇਹ ਤਾਂ ਹੀ ਸੰਭਵ ਹੁੰਦਾ ਹੈ ਜੇਕਰ ਉਹ ਆਪਣੀ ਪਤਨੀ ਦੀ ਇੱਜਤ ਕਰਦਾ ਹੋਵੇ, ਲੋੜ ਪੈਣ ਤੇ ਪਤਨੀ ਵੀ ਆਪਣੇ ਪਤੀ ਵਿੱਚੋਂ ਪਿਉ, ਭਰਾ, ਦੋਸਤ ਜਾਂ ਪ੍ਰੇਮੀ ਨੂੰ ਚਾਹੁੰਦੀ ਹੈ| ਪਤੀ-ਪਤਨੀ ਦਾ ਰਿਸ਼ਤਾ ਆਪਸੀ ਇੱਜਤ, ਪਿਆਰ ਅਤੇ ਵਿਸ਼ਵਾਸ ਉੱਤੇ ਟਿਕਿਆ ਹੁੰਦਾ ਹੈ| ਇਸ ਰਿਸਤੇ ਨੂੰ ਨਿਭਾਉਣ ਲਈ ਹੋਰ ਘਾਟਾ-ਵਾਧਾ ਤਾਂ ਬਰਦਾਸ਼ਤ ਹੋ ਜਾਂਦਾ ਹੈ ਪ੍ਰੰਤੂ ਜਿੱਥੇ ਹੀ ਆਪਸੀ ਸਤਿਕਾਰ ਵਿੱਚ ਕਮੀ ਆਉਂਦੀ ਹੈ, ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ| ਦਰਾੜਾਂ ਨੂੰ ਸਮੇਂ ਰਹਿੰਦੇ ਨਾ ਭਰਨ ਤੇ ਇਹ ਖੋਖਲਾ ਹੋਣਾ ਸੁਰੂ ਹੋ ਜਾਂਦਾ ਹੈ, ਜਿਸ ਕਾਰਨ ਘਰ ਨੂੰ ਟੁੱਟਦੇ ਦੇਰ ਨਹੀਂ ਲੱਗਦੀ| ਇੱਕ ਘਰ ਕਿਸੇ ਵੀ ਸਮਾਜ ਰੂਪੀ ਇਮਾਰਤ ਦੀ ਇੱਟ ਹੁੰਦੀ ਹੈ| ਜਦੋਂ ਇੱਟਾਂ ਹੀ ਭੁਰਭੁਰੀਆਂ ਹੋ ਜਾਣ ਤਾਂ ਇਮਾਰਤ ਦਾ ਗਿਰਨਾ ਨਿਸ਼ਚਿਤ ਹੁੰਦਾ ਹੈ|
ਇਹੀ ਹੋ ਰਿਹਾ ਹੈ ਅੱਜ ਦੇ ਸਮਾਜ ਵਿੱਚ ਪਤੀ-ਪਤਨੀ ਦੋਵੇਂ ਇੱਕ ਦੂਜੇ ਨੂੰ ਮਾਨ ਸਤਿਕਾਰ ਅਤੇ ਪਿਆਰ ਕਰਨ ਦੀ ਥਾਂ ਘਰੋਂ ਬਾਹਰ ਖੁਸੀਆਂ ਭਾਲਣ ਲਗ ਗਏ ਹਨ ਸ਼ਾਇਦ ਉਨ੍ਹਾਂ ਲਈ ਖੁਸੀਆਂ ਦੇ ਮਾਇਨੇ ਬਦਲ ਗਏ ਹਨ| ਪਹਿਲਾਂ ਜਿੱਥੇ ਇੱਕ ਸਿੱਧੀ ਸਾਦੀ ਜਿੰਦੀ ਜਿਉਣ ਨੂੰ ਖੁਸੀ ਭਰਪੂਰ ਜਿੰਦੀਗੀ ਜਿਉਣਾ ਕਹਿੰਦੇ ਸਨ ਉੱਥੇ ਹੀ ਹੁਣ ਤੜਕ-ਭੜਕ ਅਤੇ ਸਾਨੋ-ਸੋਕਤ ਵਾਲੀ ਜਿੰਦਗੀ ਨੂੰ ਖੁਸ਼ਹਾਲ ਜਿੰਦਗੀ ਕਿਹਾ ਜਾਂਦਾ ਹੈ ਜੇਕਰ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚ ਆਈ ਗਿਰਾਵਟ ਦੇ ਕਾਰਨ ਦੀ ਤਹਿ ਤੱਕ ਜਾਈਏ ਤਾਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਜਿਆਦਾਤਰ ਇਸ ਦਾ ਕਾਰਨ ''ਪੈਸੇ ਦੀ ਹੋੜ''ਹੀ ਪਵਾਂਗੇ|
ਔਲਾਦ ਮਾਂ ਬਾਪ ਨੂੰ ਦੁਤਕਾਰਦੀ ਹੈ, ਜਾਂ ਤਾਂ ਉਸ ਉੱਤੇ ਹੋਣ ਵਾਲੇ ਖਰਚੇ ਤੋਂ ਬਚਣ ਦੀ ਮਾਰੀ ਜਾਂ ਉਸਦੀ ਜਮਾਂ ਪੁੰਜੀ ਹੜੱਪਣ ਦੀ ਖਾਤਰ, ਜੇਕਰ ਭਰਾ-ਭਰਾ ਜਾਂ ਭੈਣ-ਭਰਾ ਇੱਕ ਦੂਜੇ ਦੇ ਦੁਸਮਨ ਬਣਦੇ ਹਨ ਤਾਂ ਜਾਇਦਾਦ ਦੇ ਬਟਵਾਰੇ ਖਾਤਰ ਜਾਂ ਪੈਸੇ ਅਤੇ ਜਾਇਦਾਦ ਦੀ ਖਾਤਰ ਹੀ ਪੁੰਛ ਪਿਊ ਨੂੰ, ਭਰਾ-ਭਰਾ ਨੂੰ, ਚਾਚਾ, ਭੀਤਜੇ ਨੂੰ ਅਤੇ ਪੋਤਾ ਦਾਰੇ ਨੂੰ ਮੋਤ ਦੇ ਘਾਟ ਉਤਾਰਣ ਤੋਂ ਵੀ ਨਹੀਂ ਹਿਚਕਦਾ|
ਪਤੀ-ਪਤਨੀ ਦੇ ਆਪਸੀ ਸੰਬੰਧਾਂ ਵਿੱਚ ਆ ਰਹੇ ਨਿਘਾਰ ਦਾ ਕਾਰਨ ਵੀ ਜੇਕਰ ਘੋਖਿਆ ਜਾਵੇ ਤਾਂ ਪੈਸਾ ਹੀ ਹੈ| ਔਰਤ ਨੂੰ ਸਬਲਾ ਬਨਾਉਣ ਖਾਤਰ ਆਰਥਿਕ ਆਜ਼ਾਦੀ ਪ੍ਰਾਪਤ ਹੋਣੀ ਜਰੂਰੀ ਹੈ|
ਪੰ੍ਰਤੂ ਇਸ ਆਰਥਿਕ ਆਜ਼ਾਦੀ ਨੂੰ ਪ੍ਰਾਪਤ ਕਰਨ ਖਾਤਰ ਕਈ ਵਾਰ ਉਸਨੂੰ ਆਪਣੇ ਸਭ ਤੋਂ ਪਿਆਰੇ ਰਿਸ਼ਤੇ ਨੁੰ ਗਵਾਉਂਣਾ ਪੈਂਦਾ ਹੈ| ਭਾਰਤੀ ਪਤੀ ਹਾਲੇ ਵੀ ਐਡਾ ਵੱਡਾ ਦਿਲ ਨਹੀਂ ਰੱਖਦਾ ਕਿ ਉਹ ਔਰਤ ਨੂੰ ਉਸਦੇ ਸਾਰੇ ਮਨੁੱਖੀ ਹੱਕ ਦੇ ਸਕੇ| ਇਸੀ ਤਰ੍ਹਾਂ ਕਈ ਪਤਨਆਂ ਪਤੀ ਦੇ ਦਿਲ ਤੋਂ ਕੋਸਾਂ ਦੂਰ ਹੋ ਜਾਂਦੀਆਂ ਹਨ|
ਅੱਜ ਦੇ ਬਦਲਦੇ ਦੌਰ ਵਿੱਚ ਪਿਆਰ ਦੇ ਮਾਇਨੇ ਵੀ ਬਦਲ ਰਹੇ ਹਨ| ਪਹਿਲਾਂ ਜਿੱਥੇ ਕੁਰਬਾਨੀ ਦੇਣ ਨੂੰ ਪਿਆਰ ਮੰਨਿਆਂ ਜਾਂਦਾ ਸੀ ਅੱਜ ਕੱਲ ਉੱਥੇ ਹਾਸਲ ਕਰ ਲੈਣ ਨੂੰ ਪਿਆਰ ਕਿਹਾ ਜਾਣ ਲੱਗ ਪਿਆ ਹੈ| ਪਹਿਲਾਂ ਸਰੀਰ ਨੂੰ ਮੰਦਿਰ, ਗੁਰਦੁਆਰੇ ਦਾ ਦਰਜਾ ਦਿੱਤਾ ਜਾਂਦਾ ਸੀ ਹੁਣ ਇਸਨੂੰ ਮਾਸ ਮੰਨਿਆ ਜਾਣ ਲੱਗ ਪਿਆ ਹੈ| ਘਰੋਂ ਬਾਹਰ ਰਿਸ਼ਤੇ ਬਨਾਉਣ ਨੂੰ ਪਹਿਲਾਂ ਬੇਵਫਾਈ ਕਿਹਾ ਜਾਂਦਾ ਸੀ, ਹੁਣ ਉਸਨੂੰ 'ਫਨ' ਕਿਹਾ ਜਾਣ ਲੱਗ ਪਿਆ ਹੈ|
ਰਿਸ਼ਤੇਦਾਰਾਂ ਦੁਆਰਾ ਹੀ ਨਾਬਾਲਗ ਬੱਚਿਆਂ ਨਾਲ ਦੁਰਵਿਵਹਾਰ ਇੱਜਤ ਦੀ ਖਾਤਰ ਆਪਣੇ ਹੀ ਬੱ-ਚਆਂ ਨੂੰ ਮੋਤ ਦੇ ਘਾਟ ਉਤਾਰ ਦੇਣਾ, ਲੜਕੀ ਦੇ ਨਾਂ ਕਹਿਣ ਤੇ ਉਸਤੇ ਤੇਜਾਬ ਸੁੱਟਣਾ ਜਾਂ ਅਗਵਾ ਕਰ ਲੈਣਾ| ਅਜਿਹੀਆਂ ਵਾਰਦਾਤਾਂ ਦਾ ਸਿਲਸਿਲਾ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ|
ਇਨ੍ਹਾਂ ਸਭਨਾਂ ਨੂੰ ਰੋਕਣ ਵਾਸਤੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਵੱਸਦੀ ਇਨਸਾਨੀ ਆਤਮਾ ਤੱਕ ਇੱਕ ਵਾਰ ਝਾਤੀ ਮਾਰਨੀ ਪਵੇਗੀ| ਸਾਨੂੰ ਸਮਝਣਾ ਪਵੇਗਾ ਕਿ ਕਿਸੇ ਵੀ ਅਰਥੀ ਨਾਲ ਪੈਸਾ ਕਦੇ ਨਹੀਂ ਗਿਆ| ਮਾਪਿਆਂ ਦੀਆ ਅਸੀਸਾਂ ਨਾਲ ਰੱਬ ਵੱਲੋਂ ਆਈ ਆਫਤ ਵੀ ਟਲ ਜਾਂਦੀ ਹੈ| ਰਿਸ਼ਤੇ ਖੂਨ ਵਹਾਉਣ ਨਾਲ ਨਹੀਂ ਬਲਕਿ ਪਿਆਰ ਵਧਾਉਣ ਨਾਲ ਮਜਬੂਤ ਹੁੰਦੇ ਹਨ| ਕੋਈ ਵੀ ਜਿੰਦਗੀ ਇੰਨੀ੍ਹ ਸਸਤੀ ਨਹੀਂ ਕਿ ਆਪਣੀ ਜਿੱਦ ਜਾਂ ਅਣਖ ਦੀ ਖਾਤਰ ਖਤਮ ਕਰ ਦਿੱਤੀ ਜਾਵੇ| ਸਮਝਦਾਰੀ ਅਤੇ ਆਪਸੀ ਇੱਜਤ ਨਾਲ ਸਬੰਧ ਗੂੜੇ ਹੁੰਦੇ ਹਨ ਅਤੇ ਸ਼ੱਕ ਅਤੇ ਗੁੱਸੇ ਨਾਲ ਫਿੱਕੇ ਪੈ ਆਖਰ ਟੁੱਟ ਜਾਂਦੇ ਹਨ|
ਅੱਜ ਲੋੜ ਹੈ ਸਾਨੂੰ ਇਨ੍ਹਾਂ ਸਾਰੇ ਗੁੰਮਸ਼ੁਦਾ ਹੁੰਦੇ ਜਾਂ ਰਹੇ ਰਿਸ਼ਤਿਆਂ ਨੂੰ ਦੋਬਾਰਾ ਤਲਾਸ਼ ਕਰਨ ਦੀ, ਜੇਕਰ ਅਸੀਂ ਇਸ ਤਲਾਸ਼ ਵਿੱਚ ਕਾਮਯਾਬ ਨਾਂ ਹੋ ਪਾਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਆਦਮੀ ਇੰਨੇ ਟੁਕੜਿਆਂ ਵਿੱਚ ਟੁੱਟ ਜਾਵੇਗਾ ਕਿ ਇੱਕ ਪੂਰੀ ਜਿੰਦਗੀ ਵੀ ਘੱਟ ਪਵੇਗੀ ਉਸਨੂੰ ਆਪਣੇ ਆਪ ਨੂੰ ਜੋੜਨ ਵਾਸਤੇ| ਆT ਆਪਾਂ ਸਾਰੇ ਇੱਕ ਵਾਰ ਇਹ ਜਰੂਰ ਸੋਚੀਏ ਕਿ ਅਸੀਂ ਕਿਹੋ ਜਿਹਾ ਸਮਾਜ ਚਾਹੁੰਦੇ ਹਾਂ ਆਪਣੇ ਬਜੁਰਗਾਂ ਦੇ ਅੱਜ ਵਾਸਤੇ, ਆਪਣੇ ਕੱਲ ਵਾਸਤੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ|

0 comments:
Speak up your mind
Tell us what you're thinking... !