Headlines News :
Home » » ਮਨ੍ਨੁਖੀ ਸ਼ਰੀਰ ਮਾਸਾਹਾਰੀ ਹੈ ਜਾਂ ਸ਼ਾਕਾਹਰੀ - ਵਿਸ਼ਵਾ ਮਿੱਤਰ ਬਮ੍ਮੀ

ਮਨ੍ਨੁਖੀ ਸ਼ਰੀਰ ਮਾਸਾਹਾਰੀ ਹੈ ਜਾਂ ਸ਼ਾਕਾਹਰੀ - ਵਿਸ਼ਵਾ ਮਿੱਤਰ ਬਮ੍ਮੀ

Written By Unknown on Sunday, 3 March 2013 | 01:51


ਕਈ ਸਦੀਆਂ ਤੋਂ ਇਕ ਬਹਿਸ ਚਲ ਰਹੀ ਹੈ ਕਿ, ਕੀ ਮਨੁਖ ਮਾਸਾਹਾਰੀ ਹੈ ਜਾਂ ਕਿ ਸ਼ਾਕਾਹਾਰੀ. ਕੋਈ ਤਾਂ ਸੰਸਕ੍ਰਿਤ ਦੇ ਸ਼ਲੋਕ,"ਜੀਵੋ ਜੀਵਸ੍ਯ ਭੋਜਨਮ" ਅਨੁਸਾਰ ਕਹਿ ਜਾਂਦਾ ਹੈ ਮਨੁਖ ਮਾਸਾਹਾਰੀ ਹੈ. ਕੋਈ ਹੋਰ, " ਅਹਿੰਸਾ ਪਰਮੋ ਧਰਮਾ" ਅਨੁਸਾਰ ਕਹਿੰਦਾ ਹੈ ਕਿ ਜੀਭ ਦੇ ਸਵਾਦ ਲਈ ਕਿਸੇ ਜਾਨਵਰ ਨੂੰ ਮਾਰਨਾ ਪਾਪ ਹੈ. ਇਸ ਰੌਲ ਘਚੌਲੇ ਵਿੱਚੋਂ ਨਿਕਲਣ ਦਾ ਇੱਕੋ ਇਕ ਰਾਹ ਵਿਗਿਆਨਿਕ ਸੇਧ ਹੈ.
ਵਿਗਿਆਨ ਅਨੁਸਾਰ ਸਾਰੇ ਪਰਾਣੀਆ ਨੂੰ ਤਿਨ ਸ਼੍ਰੇਣਿਆ ਵਿਚ ਵੰਡਿਆ ਗਿਆ ਹੈ. (1 ) ਮਾਸਾਹਾਰੀ, (2 ) ਸਰਵ ਅਹਾਰੀ, (3 ) ਸ਼ਾਕਾਹਾਰੀ. ਪਹਿਲੀਆਂ ਦੋ ਸ਼੍ਰੇਣਿਆਂ ਦੇ ਦੰਦ ਤਿਨ ਪ੍ਰਕਾਰ ਦੇ ਹੁੰਦੇ ਹਨ; ਕੱਟਣ ਵਾਲੇ ਅਗਲੇ, ਖੁਬ੍ਬਨ ਵਾਲੇ ਵਿਚਕਾਰਲੇ, ਅਤੇ ਚਬਾਉਣ ਵਾਲੀਆਂ ਦਾਹੜਾਂ. ਇਹਨਾ ਦੇ ਬੱਚਿਆਂ ਦੀਆਂ ਅੱਖਾਂ ਜਨਮ ਵੇਲੇ ਬੰਦ ਹੁੰਦੀਆਂ ਹਨ ਜਾਂ ਪੂਰੀ ਤਰਾਂ ਖੁੱਲੀਆਂ ਨਹੀਂ ਹੁੰਦੀਆਂ. ਇਹ ਜਮਣ ਸਾਰ ਹੀ ਉਠ ਕੇ ਚਲ ਫਿਰ ਨਹੀਂ ਸਕਦੇ. ਇਹਨਾ ਦੇ ਪੰਜੇ ਹੁੰਦੇ ਹਨ ਅਤੇ ਸਿਰ ਤੇ ਸਿੰਗ ਨਹੀਂ ਹੁੰਦੇ. ਇਹਨਾ ਦੀਆਂ ਅੱਖਾਂ ਬਿਲਕੁਲ ਸਾਹਮਣੇ ਹੁੰਦੀਆਂ ਹਨ ਤਾਂ ਕਿ ਸਿਕਾਰ ਦਾ ਠੀਕ ਠੀਕ ਅੰਦਾਜ਼ਾ ਲਗਾ ਸਕਣ.
ਤੀਜੀ ਸ਼ਰੇਣੀ ਭਾਵ ਸ਼ਾਕਾਹਾਰੀਆਂ ਦੇ ਕੇਵਲ ਦੋ ਹੀ ਪ੍ਰਕਾਰ ਦੇ ਦੰਦ ਹੁੰਦੇ ਹਨ; ਕੱਟਣ ਵਾਲੇ ਅਤੇ ਚਬਾਉਣ ਵਾਲੇ. ਇਹਨਾ ਦੇ ਬੱਚੇ ਜਮਣ ਸਾਰ ਹੀ ਉਠ ਕੇ ਚਲ ਫਿਰ ਸਕਦੇ ਹਨ ਅਤੇ ਅੱਖਾਂ ਜਨਮ ਤੋਂ ਹੀ ਖੁੱਲੀਆਂ ਹੁੰਦੀਆਂ ਹਨ. ਇਹਨਾ ਦੀਆਂ ਅੱਖਾਂ ਬਿਲਕੁਲ ਸਾਹਮਣੇ ਨਾ ਹੋਕੇ ਮੱਥੇ ਦੇ ਸੱਜੇ ਖੱਬੇ ਹੁੰਦੀਆਂ ਹਨ ਤਾਂ ਜੋ ਕਿਸੇ ਪਾਸਿਓਂ ਵੀ ਆਉਣ ਵਾਲੇ ਖਤਰੇ ਤੋਂ ਬਚਿਆ ਜਾ ਸਕੇ. ਇਹਨਾ ਦੇ ਪੰਜੇ ਨਹੀਂ ਹੁੰਦੇ ਸਗੋਂ ਸਿੰਗ ਹੁੰਦੇ ਹਨ. ਇਹ ਆਮ ਵਖਰੇਵੇਂ ਪਹਿਲੀਆਂ ਦੋ ਸ਼ਰੇਣੀਆਂ ਅਤੇ ਤੀਜੀ ਸ਼ਰੇਣੀ ਵਿਚ ਹਨ ਫਿਰ ਵੀ ਘੋੜੇ ਜਾਂ ਖੋਤੇ ਦੇ ਜੇਕਰ ਸਿੰਗ ਨਹੀਂ ਤਾਂ ਵੀ ਸ਼ਰੇਣੀ ਵੰਡ ਸਾਫ਼ ਹੈ.
ਜੇਕਰ ਮਨੁੱਖੀ ਸ਼ਰੀਰ ਦੀ ਬਣਤਰ ਮਾਸਾਹਾਰੀਆਂ ਨਾਲ ਮਿਲਦੀ ਹੈ ਤਾਂ ਜਰੂਰੀ ਨਹੀ ਕਿ ਉਹ ਮਾਸਾਹਾਰੀ ਹੀ ਹੋਵੇ. ਕਿਸੇ ਮਨੁੱਖ ਨੇ ਕੀ ਖਾਣਾ ਹੈ ਇਹ ਉਸ ਦੀ ਆਪਣੀ ਜਾਂ ਪਾਰਿਵਾਰਿਕ ਸੋਚ ਤੇ ਨਿਰਭਰ ਕਰਦਾ ਹੈ. ਇਹ ਭੂਗੋਲਿਕ ਹਾਲਤਾਂ, ਸਿਹਤ ਅਤੇ ਜੇਬ ਤੇ ਨਿਰਭਰ ਕਰਦਾ ਹੈ.
ਜੇਕਰ ਪਾਰਿਵਾਰਿਕ ਸੋਚ ਅਨੁਸਾਰ ਮੀਟ ਖਾਣ ਦੀ ਮਹਾਹੀ ਹੈ ਤਾਂ ਨਾ ਖਾਦਾ ਜਾਵੇ. ਹਾਂ, ਜੇਕਰ ਪਰਿਵਾਰ ਦੇ ਮੈਮਬ੍ਰਾਂ ਨੂੰ ਰਾਜ਼ੀ ਕਰ ਲਿਆ ਜਾਵੇ ਤਾਂ ਖਾਣ ਵਿਚ ਕੋਈ ਹਰਜ਼ ਨਹੀਂ. ਘਰ ਦਿਆਂ ਤੋਂ ਚੋਰੀ ਬਾਹਰੋ ਖਾ ਕੇ ਆਉਣਾ,ਘਰ ਆ ਕੇ ਝੂਠ ਬੋਲਣਾ ਅਤੇ ਡਰੀ ਜਾਣਾ ਕਿ ਕਿਸੇ ਨੇ ਵੇਖ ਤਾਂ ਨਹੀਂ ਲਿਆ- ਕੋਈ ਅਕਲ ਮੰਦੀ ਨਹੀਂ. ਕੋਈ ਫਾਰਮੀ ਅੰਡੇ ਨੂੰ ਸ਼ਾਕਾਹਾਰੀ ਮੰਨਦਾ ਹੈ ਅਤੇ ਕੋਈ ਮਸਰਾਂ ਦੀ ਦਾਲ ਨੂੰ ਗਾਉ ਦੇ ਖੂਨ ਤੋਂ ਬਣੀ ਕਹਿੰਦਾ ਹੈ. ਵਿਗਿਆਨਿਕ ਤਾਂ ਦਹੀਂ ਨੂੰ ਅਤਿ ਸੂਖਮ ਜੀਵਾਂ ਤੋਂ ਅਤੇ ਦੁਧ੍ਧ ਜਾਂ ਘਿਓ ਨੂੰ ਪਸ਼ੂਆਂ ਦੇ ਸ਼ਰੀਰ ਦਾ ਹਿੱਸਾ ਮਨਦੇ ਹਨ , ਪਰ ਖਾਣ ਦੀ ਮਨਾਹੀ ਨਹੀ ਕਰਦੇ .
ਸਮੁੰਦਰ ਦੇ ਕਿਨਾਰੇ ਪਥਰੀਲੀ ਧਰਤੀ ਜਿਥੇ ਸਾਗ ਸਬਜੀਆਂ ਮਹਿੰਗੀਆ ਅਤੇ ਮਛੀ ਸਸਤੀ ਹੋਵੇ ਜਾਂ ਸੁਦੂਰ ਸਾਇਬੇਰੀਆ ਜਿੱਥੇ ਰੇੰਦੀਅਰ *ਦੇ ਮੀਟ ਤੋਂ ਇਲਾਵਾ ਸੋਨੇ ਦੇ ਭਾ ਮਿਲਦਾ ਹੋਵੇ, ਉੱਥੇ ਤਾਂ ਮਾਸਾਹਾਰੀ ਹੀ ਹੋਣਾ ਪੈਂਦਾ ਹੈ. ਜਿੱਥੇ ਸਾਗ ਸਬਜੀ ਦੀ ਬਹੁਤਾਤ ਹੋਵੇ ਉੱਥੇ ਮੀਟ ਲਈ ਜੋਰ ਪਾਈ ਜਾਣਾ ਕੋਈ ਅਕਲ ਦੀ ਗਲ ਨਹੀਂ
ਇੱਕ ਗਲ ਪੱਕੀ ਹੈ ਕਿ ਮਾਸਾਹਾਰ ਨਾਲੋਂ ਸ਼ਾਕਾਹਾਰ ਛੇਤੀ ਪਚਦਾ ਹੈ ਅਤੇ ਸਵਾਦੀ ਵੀ ਹੁੰਦਾ ਹੈ. ਪਰ ਇਹ ਵੀ ਇਕ ਤਥ ਹੈ ਕਿ ਕੁਝ ਪੌਸ਼ਟਿਕ ਤੱਤ ਸ਼ਾਕਾਹਾਰ ਅਤੇ ਕੁਝ ਮਾਸਾਹਾਰ ਵਿਚ ਹੁੰਦੇ ਹਨ ਇਸ ਲਈ ਰਲਿਆ ਮਿਲਿਆ ਭੋਜਨ ਖਾਣ ਵਾਲੀਆਂ ਦੀ ਸਿਹਤ ਚੰਗੀ ਅਤੇ ਉਮਰ ਲੰਬੀ ਹੁੰਦੀ ਹੈ. ਕੇਵਲ ਸ਼ਾਕਾਹਾਰੀ ਜਾਂ ਕੇਵਲ ਮਾਸਾਹਾਰੀ ਨੁਕਸਾਨ ਵਿਚ ਰਹਿੰਦੇ ਹਨ .
ਜਿਨਾ ਮਨੁੱਖਾਂ ਨੂੰ ਮਾਸਾਹਾਰੀ ਕਹਿੰਦੇ ਹਨ ਉਹ ਵੀ ਸਲਾਦ ਸਬਜੀਆਂ ਦਾਲਾਂ ਵਰਗੇ ਸ਼ਾਕਾਹਾਰੀ ਪਦਾਰਥ ਖਾਂਦੇ ਹਨ. ਇਸ ਇਹਨਾ ਨੂੰ ਸਰਵ ਅਹਾਰੀ ਕਹਿਣਾ ਸਹੀ ਹੈ . ਮਾਸਾਹਾਰੀ ਲਈ ਵੀ ਡਾਕਟਰ ਜੇਕਰ ਚਰਬੀ ਵਾਲਾ ਘਟ ਅਤੇ ਪ੍ਰੋਟੀਨ ਵਾਲਾ ਮੀਟ ਖਾਨ ਨੂੰ ਕਹਿਣ ਤਾਂ ਮਛੀ ਹੀ ਉੱਤਮ ਰਹੇ ਗੀ.
ਮੁਕਦੀ ਗਲ ਇਹ ਕਿ ਆਪਣੀ ਮਾਨਸਿਕਤਾ, ਸਿਹਤ, ਜੇਬ, ਭੂਗੋਲਿਕ ਹਾਲਤਾਂ ਅਨੁਸਾਰ ਆਪ ਵੀ ਖਾਓ ਅਤੇ ਦੂਜਿਆਂ ਨੂੰ ਮਰਜੀ ਅਨੁਸਾਰ ਖਾਣ ਦਿਓ . ਨਾ ਕਿਸੇ ਨੂੰ ਖਾਣ ਲਈ ਮਜਬੂਰ ਕਰੋ ਅਤੇ ਨਾ ਰੋਕੋ.ਸਰਵ ਅਹਾਰੀ ਨੂੰ ਮਾਸਾਹਾਰੀ ਜਾਂ ਸ਼ਾਕਾਹਾਰੀ ਉਸ ਮਰਜੀ ਤੇ ਰਹਿਣ ਦਿਓ.

-ਵਿਸ਼ਵਾ ਮਿੱਤਰ ਬਮ੍ਮੀ
47/2. Shaheed Babu Labh Singh Nagar, Jalandhar-144013
9417632228 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template