ਲੋਕੋ ਮੈ ਭਾਰਤ ਦੇਸ਼ ਹਾਂ ,
ਮੈਨੂੰ ਮਾਰਿਆ ਭ੍ਰਿਸ਼ਟਾਚਾਰ ਨੇ ।
ਆਪਣਾ ਆਪਣੇ ਨੂੰ ਖਾ ਰਿਹੈ,
ਹੋਏ ਦੌਲਤਾਂ ਦੇ ਸਭ ਯਾਰ ਨੇ ।
ਆਈ. ਐੱਸ. ਅਫਸਰ ਰੱਜਕੇ ਖਾਂਦੇ।
ਜ਼ਿੰਨੀ ਲਗਦੀ ਵਾਹ ਨੇ ਲਾਉਂਦੇ।
ਕੰਮ ਜੇ ਅੜਿਆ ਤੁਰਦਾ ਕਰਨਾ,
ਪੈਣਾ ਲੱਖ ਰੁਪਿਆ ਧਰਨਾ ।
ਉਪਰ ਤੀਕ ਹੈ ਦੇਣਾ ਪੈਂਦਾ,
ਥੋੜਿਆਂ-ਬਹੁਤਿਆਂ ਵਿੱਚ ਨੀ ਸਰਨਾ ।
ਪੈਰਾਂ ਚ ਪੱਗ ਮੰਧੋਲ ਕੇ ,
ਕਹਿੰਦੇ ਔਖੇ ਨੇ ਡੰਗ ਸਾਰਨੇ ।
ਲੋਕੋ……………………..
ਘੱਟ ਕਿਥੇ ਇਹ ਪੁਲਸੀਏ ਬਾਈ ।
ਸ਼ਾਹ ਸਭਨਾਂ ਦੇ ਰੱਖਣ ਸੁਕਾਈ ।
ਜੋ ਆਵੇ ਮਨ ਆਈਆਂ ਕਰਦੇ ,
ਕੋਲੋਂ ਲੰਘੀਏ ਡਰਦੇ- ਡਰਦੇ ।
ਬਿਨਾਂ ਆਰਡਰੋਂ ਲਾਕੇ ਨਾਕੇ,
ਦਿਨੇ ਹੀ ਲੁੱਟ-ਖਸ਼ੁੱਟਾ ਕਰਦੇ ।
ਇਹ ਚਾਹ-ਪਾਣੀ ਦੇ ਭੁਖੜੇ,
ਇਹਨਾਂ ਕਿਥੋਂ ਸਮਾਜ ਸੰਵਾਰਨੇ ।
ਲੋਕੋ………………………
ਆ ਕੁਰਸੀ ਤੇ ਜੋ ਵੀ ਬਹਿੰਦਾ ।
ਪੰਜ ਸਾਲ ਫਿਰ ਐਸਾਂ ਲੈਂਦਾ ।
ਖਾਈਏ-ਪੀਈੲ ੇ ਮੌਜ ਹੰਢਾਈਏ,
ਅਗਲੀ ਵੇਰ ਆਈਏ ਨਾ ਆਈਏ ।
ਸਰਕਾਰੀ ਪੈਸੇ ਦੀ ਮਹਿੰਗੀ ਗੱਡੀ,
ਸ਼ਾਮਲਾਟ ਵਿੱਚ ਕੋਠੀ ਪਾਈਏ ।
ਸ਼ਿਧਰੇ ਜੇ ਲੋਕਾਂ ਵਾਸਤੇ ,
ਕੋਲ ਲਾਰਿਆਂ ਦੇ ਹਥਿਆਰ ਨੇ ।
ਲੋਕੋ………………………..
ਇਹ ਪੁਪਨੇ ਸਾਧ- ਪਖੰਡੀ ।
ਕਰਾ ਦੇਣਗੇ ਦੇਸ਼ ਦੀ ਵੰਡੀ ।
ਸ਼ੁਰਖਿਆਂ ਦੇ ਵਿੱਚ ਰਹਿੰਦੇ ਅਕਸ਼ਰ,
ਜਿਸਮ-ਫਰੋਸ਼ੀ ਕੁਝ ਨੇ ਤਸ਼ਕਰ ।
ਤਾਜ ਮਹਿਲ ਜਿਹੇ ਛੱਤ ਲਏ ਡੇਰੇ ,
ਬਾਡੀ–ਗਾਰਡ ਜਿੳਂ ਸ਼ਾਹੀ ਅਫਸਰ।
ਦਰਸ਼ਨਾ ਦੇ ਪੈਸੇ ਮੰਗਦੇ ,
ਕੋਈ ਵੱਡੇ ਫਿਲਮ ਸਟਾਰ ਨੇ ।
ਲੋਕੋ…………………….
‘ਬੈਦਵਾਨ’ ਦਾ ਮੰਨ ਲ਼ਓ ਕਹਿਣਾ ।
ਏਕੇ ਦੇ ਨਾਲ ਸਿਖਲੋ ਰਹਿਣਾ ।
ਪਾਕ ਪਵਿੱਤਰ ਬਣਕੇ ਸੁੱਚੇ ,
ਆਪਣੀ ਸੋਚ ਤੋਂ ਹੋਜੋ ਉੱਚੇ ।
ਭਗਤ ਸਿੰਘ ਦੇ ਵਾਰਿਸ਼ ਬਣਕੇ ,
ਫੈਲਾਓ ਏਕਤਾ ਦੇਸ਼ – ਸਮੁੱਚੇ ।
‘ਹਰਦੀਪ’ ਸਭੇ ਸੁਖ ਹੋ ਜਾਉ,
ਜੇ ਖਾਣਾ ਛੱਡਤਾ ਵਾੜ ਨੇ ।
ਲੋਕੋ………………………
----
ਸਿਵਾ
ਮੇਰਿਆਂ ਨ੍ਹੇਰਿਆਂ ਰਾਹਾਂ ਚ
ਜੋ ਬਣਕੇ ਸਿਵਾ ਸੀ ਮੱਚ ਉਠਿਆ
ਮੇਰੇ ਰਾਹੀਂ ਚਾਨਣ ਕਰ ਗਿਆ ਓਹ।
ਲੋਕਾਂ ਲਈ ਭਾਵੇਂ ਮਰ ਗਿਆ ਓਹ।
ਵਰੇਸ ਬਾਲੜੀ ਸੀ ਮੇਰੀ
ਮਾਂ ਕਹਿੰਦੇ ਪਿਓ ਪਰਦੇਸ਼ ਗਿਆ।
ਕੀਤੀ ਚੁਗਲੀ ਆਕੇ ਸਮਿਆਂ ਨੇ
ਮੁੜਦਾ ਨੀ ਦੇਸ਼ੇ ਜੇਸ ਗਿਆਂ।
ਮੁੜਦੇ ਨਾ ਮੋਏ ਮਨਾਵਾਂ ਮੈ ।
ਹੱਥ ਜੋੜ ਵਾਸਤੇ ਪਾਵਾਂ ਮੈ ।
ਹੱਥ ਝਾੜਨ ਵੀ ਨਾ ਜੋਗੇ
ਸੀ ਅਸੀਂ ਮੁੱਢ-ਕਦੀਮੋਂ ਸੱਖਣੇ ਆਂ।
ਲੋਕਾਂ ਦੀਆਂ ਤੱਤੀਆਂ ਸਹਿ ਸੁਣਕੇ
ਵਿੱਚ ਧਰਿਆ ਪੈਰ ਜਵਾਨੀ ਦੇ।
ਸੱਦਕੇ ਨੀ ਰੁੱਤ ਮਸਤਾਨੀ ਦੇ ।
ਜਿਹਨੇ ਜੋਸ਼ ਤੋਂ ਵੱਧਕੇ ਹੋਸ ਦਿੱਤਾ
ਕੁਮਲਾਈਂ ਨਾ ਤੂੰ ਡਿੱਗੀ ਨਾ
ਰੁਕਣਾ ਵੀ ਨਹੀ ਮਨਜੂਰ ਤੇਰਾ।
ਡਿੱਗਿਆ ਬੇਸ਼ਕ ਲੱਖ ਵਾਰੀ
ਸਿਦਕੀ ਹਾਂ
ਤਾਂਹੀ ਤਾਂ ਸੱਜਣਾ ਰੁਕਿਆ ਨਹੀ
ਜੇ ਰੁਕ ਜਾਂਦਾ
ਓਸ ਮਰੇ ਨੇ ਮੇਹਣਾ ਦੇਣਾ ਸੀ ।
ਚਾਨਣ ਕਰੇ ਨੇ ਮੇਹਣਾ ਦੇਣਾ ਸੀ ।
ਜੋ ਮੇਰਿਆਂ ਨੇਰਿਆਂ ਰਾਹਾਂ ਵਿਚ
ਬਣਕੇ ਸਿਵਾ ਸੀ ਮੱਚ ਉਠਿਆ ।
----
ਵਲੈਤ
ਦੁਖ ਤੇ ਮੁਸਿਬਤਾਂ ਪੱਲੇ ਚ ਦੁਸਵਾਰੀਆਂ,
ਦੁਰੋਂ-ਦੁਰੋਂ ਰੁਤਾਂ ਇਹ ਲਗਣ ਪਿਆਰੀਆਂ।
ਕਰਤਾ ਪੰਜਾਬ ਸੁੰਨਾ ਪੁੱਤਾਂ -ਪਰਦੇਸੀਆਂ
ਹੌਂਕਾ-ਹੌਂਕਾ ਹੋ ਗਈਆਂ ਨੇ ਕਿਂਨੀਆਂ ਵਿਚਾਰੀਆਂ।
ਲਾਸ਼ਾਂ ਵੀ ਨਾ ਮੁੜਦੀਆਂ ਏਥੋਂ ਮੁੜ ਵਤਨੀਂ
ਚੰਦਰੀ ਵਲੈਤ ਖੇਡ ਜਾਂਦੀ ਹੁਸ਼ਿਆਰੀਆਂ।
ਉਂਜ ‘ਹਰਦੀਪ’ ਨਿੱਕੇ ਹੁੰਦਿਆਂ ਤੋਂ ਸੁਣਿਆ
ਚੁਗਣੀਆਂ ਪੈਣ ਚੋਗਾਂ ਜਿਥੇ ਵੀ ਖਿਲਾਰੀਆਂ।
---
ਮੋੜਾ
ਉਹ ਦਿਨ ਪਾਵਣ ਮੋੜਾ ਨੀ
ਜਦੋਂ ਰੰਗ ਤੇਰੇ ਵਿਚ ਰੰਗੇ ਸਾਂ।
ਜਦੋਂ ਨਜਰਾਂ ਤੇਰੀਆਂ ਡੰਗੇ ਸਾਂ।
ਤੇਰੇ ਘਰ ਵੱਲ ਮੁੜ-ਮੁੜ ਆਉਣਾ ਨੀ।
ਉਹ ਖੰਘ ਦਾ ਬਹਾਨਾ ਲਾਉਣਾ ਨੀ।
ਤੱਕ ਸਾਨੂੰ ਥਾਏਂ ਰੁਕ ਜਾਣਾ ।
ਉਹ ਕਦੇ-ਕਦਾਈਂ ਲੁਕ ਜਾਣਾ ।
ਰਾਤਾਂ ਵੀ ਮੋੜਨੀਆਂ ਚਾਹਵਾਂ ਮੈ ।
ਮਾਰਾਂ ਹਾਕ ਤੇ ਪਿਆ ਬੁਲਾਵਾਂ ਮੈ।
ਹਰ ਅੱਖ ਪਿਆ ਜਦ ਵ੍ਹਾਲ ਬਣੇ।
ਕਿੰਨੇ ਹੀ ਖੌਰੇ ਸਵਾਲ ਬਣੇ।
ਵਕਤ ਗੇੜ ਵੀ ਲੈਂਦਾ ਹੈ।
ਪਾਸਾ ਪੁੱਠਾ ਵੀ ਪੈਂਦਾ ਹੈ।
ਪਹਿਲਾਂ ਹਾਂ ਤੋਂ ਨਾਂਹ
ਫਿਰ ਨਾਂਹ ਤੋਂ ਵੇਖੀ ਹਾਂ ਹੁੰਦੀ।
ੋਿਵਗੜ ਗਈ ਸੀ
ਮੁੜਕੇ ਆਪਣੀ ਥਾਂ ਹੁੰਦੀ।
ਰੰਗ ਬੱਝਤੇ ਵੱਖਰੇ ਸਮਿਆਂ ਨੇ ।
ਬੂਹਾ ਮੱਲਿਆ ਸੱਜਣਾ ਨਵਿਆਂ ਨੇ।
ਬਾਹਾਂ ਗੋਰੀਆਂ ਗਲ ਦਾ ਹਾਰ ਹੋਈਆਂ ।
ਰੀਝਾਂ ਵੀ ਸਭੇ ਸਾਕਾਰ ਹੋਈਆਂ।
ਕੁਝ ਭੁੱਲ ਗਿਆ ਕੁਝ ਭੁਲਾਂ ਹੋਈਆਂ ਨੇ
ਭੁੱਲਾਂ ਬਖਸ਼ਾਉਣੀਆਂ ਚਾਹਵਾਂ ਮੈ ।
ਤਾਹੀਂਓ ਵਕਤ ਮੋੜਨਾ ਚਾਹਵਾਂ ਮੈ ।
---
ਬਾਜ਼ੀ
ਇਕ ਬਾਜ਼ੀ ਤਾਂ ਜਿੱਤ ਲੈਣ ਦਿੰਦਾ।
ਮੈਨੂੰ ਮੰਜ਼ਿਲ ਤਾਂ ਮਿੱਥ ਲੈਣ ਦਿੰਦਾ।
ਐਡੀ ਕੀ ਕਾਹਲੀ ਸੀ।
ਕਿੳਂ ਜਲਦੀ ਬਾਹਲੀ ਸੀ।
ਬੋਲ ਤੋਤਲਿਆਂ ਤੋਂ ਕੀ ਅੰਦਾਜੇ ਲਾਏ ਤੂੰ।
ਆਹ ਕੈਸੇ ਮੁੱਲ ਨੇ ਵੈਰੀਆ ਪਾਏ ਤੂੰ।
ਡਿੱਗਦਾ ਰਿਹਾ ਮੈ ਢਹਿੰਦਾ ਰਿਹਾ।
ਕਦੇ ਉਠਦਾ ਰਿਹਾ ਕਦੇ ਬਹਿੰਦਾ ਰਿਹਾ।
ਬਿਨ ਤੇਰੇ ਕੈਸੇ-ਕੈਸੇ ਦਿਨ ਨੇ ਦੇਖ ਲਏ।
ਪੋਹ ਠਰੇ,ਕਿੰਨੇ ਹਾੜ ਵੀ ਆਪਾਂ ਸੇਕ ਲਏ।
ਕੋਈ ਬਾਜ਼ੀ ਜਦੋਂ ਵੀ ਹਰਿਆ ਮੈ,
ਦੋਸ਼ ਦਿੱਤੇ ਤੇਰੀਆਂ ਥੋੜਾਂ ਨੂੰ।
ਕੁਝ ਐਸੇ ਜੋ ਤੇਰੇ ਅਪਣੇ ਸੀ,
ਪਾਈ ਫਿਟਕਾਰ ਰਾਹਾਂ ਦੀਆਂ ਰੋੜਾਂ ਨੂੰ।
ਸੁਣਿਆ ਮੈ ਮੋਏ ਮੁੜਦੇ ਨਾ।
ਕਦੇ ਪਾਣੀ ਪਿਛਾਂਹ ਨੂੰ ਰੁੜਦੇ ਨਾ।
ਪਰ ਮੰਜ਼ਿਲ ਤਾਂ ਮਿੱਥ ਲੈਣ ਦਿੰਦਾ।
ਇਕ ਬਾਜ਼ੀ ਤਾਂ ਜਿੱਤ ਲੈਣ ਦਿੰਦਾ।
---
ਮੰਜ਼ੀ
ਦੁਨੀੳਢ ਦੀ ਮੰਜ਼ੀ ਜੋ ੳਾਜਕਲ਼ਲ੍ਹ ਵਿਕਦਡ ਹੈ.
ਸੋਚਕੇ ਵੇਖੋ ਯਡਰ ਕਿਾਥੇ ਕੁ ਟਿਕਦਡ ਹੈ.
ਕੋਣ ਲਵੇ ਜੀ ਸਡਰਢ ਸਭਿੳਡਚਡਰ ਦੀੳਢ.
ਤੁੰਬੀੳਢ ਵਡਲੇ ਕਰਨ ਗਾਲਢ ਹਥਿੳਡਰ ਦੀੳਢ.
ਮਢ ਬੋਲੀ ਦਡ ਜਖਮ ਰਹਿ-ਰਹਿਕੇ ਰਿਸਦਡ ਏ.
ਸੋਚ……… ………… ………….
ਕਥਡ ਪੁਰਡਣੀ ਹੋ ਗਈ ਸਾਚ ਤੇ ਜਿਾਤ ਵਡਲੀ.
ਕੋਣ ਕਰੇ ਜੀ ਗਾਲ ਕਿਸੇ ਦੇ ਹਿਾਤ ਵਡਲੀ.
ਰਿਸਤਡ ਹੋ ਗਿੳਡ ੳਡਪਣੇ ਮਤਲਬ ਤੀਕਦਡ ਏ.
ਸੋਚ……………………………….
“ਬੈਦਵਡਨਡ” ਨਡ ਵਹਿਣ ਚ ਤੂੰ ਵੀ ਵਹਿ ਜਡਵੀਂ.
ਹੋਰਢ ਜਿਹਡ “ਹਰਦੀਪ” ਨਡ ਹੋਕੇ ਰਹਿ ਜਡਵੀਂ.
ਅਡਜੋ ਪੰਜਡਬ ਬਚਡਈਏ ਕੰਮ ਨਡ ਇਾਕਦਡ ਏ.
ਸੋਚ……………………………….
---
ਅਹਿਸ਼ਾਨ
ਦਿਲ ਦੇ ਜੋ ਮੇਚ ਰੂਹ ਦਾ ਹਾਣ ਲਿਖ ਦਈਂ।
ਕਿਹਦੇ ਸਿਰ ਕਿੰਨੇ ਅਹਿਸ਼ਾਨ ਲਿਖ ਦਈਂ ।
ਜਿੰਦਗੀ ਦਾ ਨਾਮਾ ਜੇ ਲਿਖਣ ਬਹਿ ਗਿਔਂ
ਖੁਦ ਕੁ ਏਂ ਕਿੰਨਾ ਬੇਈਮਾਨ ਲਿਖ ਦਈਂ ।
ਕਿਹਦੇ ਹਿੱਸੇ ਕਿੰਨੇ ਹੰਝੂ ਕਿੰਨੇ ਕੋਸੇ ਸਾਹ
ਰਿਹਾ ਬਣਕੇ ਕਦੇ ਜੋ ਜਿੰਦਜਾਨ ਲਿਖ ਦਈਂ।
ਕਿਹਦੇ ਬੋਲ ਮਾਰਿਆਂ ਤੇ ਮਨ ਮਾਰਿਆ
ਹੋਇਓਂ ਕਦੇ ਖੁਦ ਕਹਿਰਵਾਨ ਲਿਖ ਦਈਂ।
ਪਾਈਂ ਲਾਹਨਤਾਂ ਸਿੰਕਦਰੀ ਹਵਸ ਸੋਚ ਨੂੰ
ਹਾੜ੍ਹਾ ਪੋਰਸ ਜਿਹੇ ਬੰਦਿਆਂ ਮਹਾਨ ਲਿਖ ਦਈਂ ।
ਮਿਲ ਜਾਵੇ ਸਭ ਦਿਨ ਉਹ ਨਾ ਭੁਲ ਜਈਂ
ਕਦੇ ਬੰਜਰ ਕਹਾਇਆ ਇਹ ਵਾਹਣ ਲਿਖ ਦਈਂ ।
ਆਉਣ ਦੀਆਂ ਆਸਾਂ ਤੇ ਜਿਊਂਦਾ ਜਿੰਦਗੀ
ਬੈਠਾ ਅੱਜ ਵੀ ਬਰੂਹੀਂ ‘ਬੈਦਵਾਨ’ ਲਿਖ ਦਈਂ ।
ਹਰਦੀਪ ਬੈਦਵਾਨ
ਪਿੰਡ- ਮਰਦਾਂਪੁਰ (ਪਟਿਆਲਾ)
098125-11636

0 comments:
Speak up your mind
Tell us what you're thinking... !