ਚੰਦਰ ਸ਼ੇਖਰ ਵੈਂਕਟਰਮਨ ਇੱਕ ਐਸੇ ਵਿਗਿਆਨੀ ਹਨ ਜਿਨਾਂ ਦੀ ਦੇਣ ਨੂੰ ਸਦਾ ਹੀ ਯਾਦ ਕੀਤਾ ਜਾਂਦਾ ਰਹੇਗਾ।ਉਨ੍ਹਾਂ ਦਾ ਜਨਮ 7 ਨਵੰਬਰ 1888 ਨੂੰ ਤਿਰੂਚਿਰਾਪਲੀ,ਤਾਮਿਲਨਾਡੂ ਵਿਖੇ ਹੋਇਆ।
ਆਪ ਨੇ 11 ਸਾਲ ਦੀ ਉਮਰ ਵਿਚ ਹੀ ਸਕੂਲੀ ਵਿਦਿਆ ਪੂਰੀ ਕਰ ਲਈ।ਫਿਰ17 ਸਾਲ ਦੀ ਉਮਰ ਵਿਚ ਗਰੈਜ਼ੂਏਸ਼ਨ ਕੀਤੀ ।ਤਦ ਮਾਸਟਰ ਡਿਗਰੀ ਪੂਰੀ ਕਰਕੇ ਭਾਰਤੀ ਆਡਿਟ ਅਤੇ ਅਕਾਊਂਟ ਸਰਵਿਸ ਵਿਚ ਕੋਲਕਾਤਾ ਵਿਖੇ ਨੌਕਰੀ ਜੁਆਇਨ ਕੀਤੀ। 1915 ਵਿਚ ਉਨ੍ਹਾਂ ਨੂੰ ਕੋਲਕਾਤਾ ਯੂਨੀਵਰਸਿਟੀ ਦੇ ਸਾਇੰਸ ਕਾਲਜ ਵਿਚ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਚੁਣਿਆ ਗਿਆ।
1933 ਵਿਚ ਉਹ ਇੰਡੀਅਨ ਇਨਸਟੀਚਿਊਟ ਆਫ ਸਾਇੰਸ,ਬੰਗਲੌਰ ਦੇ ਡਾਇਰੈਕਟਰ ਲੱਗ ਗਏ।ਆਜਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਭ ਤੋਂ ਪਹਿਲੀ ਵਾਰ ਨੈਸ਼ਨਲ ਪ੍ਰੋਫੈਸਰ ਨਿਯੁਕਤ ਕੀਤਾ।ਉਹ 1948 ਵਿੱਚ ਰੀਟਾਇਰ ਹੋ ਗਏ ਪਰ ਉਨ੍ਹਾਂ ਖੋਜ ਦਾ ਕੰਮ ਜ਼ਾਰੀ ਰੱਖਿਆ।ਉਨਾਂ ਬੰਗਲੌਰ ਵਿਖੇ ‘‘ਰਮਨ ਰੀਸਰਚ ਇਨਸਟੀਚਿਊਟ”ਸਥਾਪਿਤ ਕੀਤਾ ਅਤੇ ਮਰਦੇ ਦਮ ਤੱਕ ਖੋਜ਼ ਕਾਰਜਾਂ ਵਿੱਚ ਲੱਗੇ ਰਹੇ।ਉਹ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੇ ਸੰਸਥਾਪਕ ਮੈਂਬਰ ਸਨ।ਉਨ੍ਹਾਂ ਨੂੰ ਰੁਆਇਲ ਸੁਸਾਇਟੀ ਆਫ ਲੰਡਨ ਦਾ ਮੈਂਬਰ ਵੀ ਚੁਣਿਆ ਗਿਆ।
ਉਹ ਪੈਰਿਸ ਅਕੈਡਮੀ ਆਫ ਸਾਇੰਸ ਦੇ ਫੋਰਨ ਐਸੋਸੀਏਟ ਮੈਂਬਰ ਵੀ ਰਹੇ। 1929 ਵਿੱਚ ਆਪ ਨੂੰ ‘‘ਨਾਈਟ” ਦੀ ਉਪਾਧੀ ਨਾਲ ਨਿਵਾਜ਼ਿਆ ਗਿਆ।
ਸਭ ਤੋਂ ਵੱਡਾ ਮਾਣਮੱਤਾ ਐਵਾਰਡ ਉਨ੍ਹਾਂ ਨੂੰ ‘‘ਨੋਬਲ ਪਰਾਈਜ਼” ਦੇ ਰੂਪ ਵਿੱਚ ਮਿਲਿਆ ।ਇਹ ਐਵਾਰਡ ਉਨ੍ਹਾਂ ਨੂੰ1930 ਵਿੱਚ ਦਿੱਤਾ ਗਿਆ।ਇਸ ਪਿੱਛੇ ਉਨ੍ਹਾਂ ਦੀ ਮਹਾਨ ਖੋਜ ‘‘ਰਮਨ ਪ੍ਰਭਾਵ” ਹੈ ਜਿਹੜੀ ਉਨ੍ਹਾਂ ਨੇ 28 ਫਰਬਰੀ1927 ਨੂੰ ਕੀਤੀ ਸੀ।ਰਮਨ ਨੂੰ ਹੋਰ ਵੀ ਕਿੰਨੇ ਹੀ ਇਨਾਮ ਸਨਮਾਨ ਮਿਲੇ।
1954 ਵਿੱਚ ਭਾਰਤ ਸਰਕਾਰ ਨੇ ਇਸ ਸਪੂਤ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ‘‘ਭਾਰਤ ਰਤਨ” ਦੀ ੳਪਾਧੀ ਨਾਲ਼ ਨਿਵਾਜ਼ਿਆ। 21 ਨਵੰਬਰ 1970 ਨੂੰ ਇਹ ਹੀਰਾ ਸਾਥੋਂ ਸਦਾ ਲਈ ਵਿਛੜ ਗਿਆ।
ਸੀ .ਵੀ. ਰਮਨ ਦੀ ਖੋਜ਼ ਰਮਨ ਪ੍ਰਭਾਵ ਦੀ ਯਾਦ ਨੂੰ ਤਾਜ਼ਾ ਕਰਨ ਲਈ ਹਰ ਸਾਲ ਇਹ ਦਿਵਸ ‘‘ਸਾਇੰਸ-ਦਿਵਸ”ਦੇ ਰੂਪ ਵਿੱਚ ਮਨਾਇਆ ਜਾਦਾ ਹੈ।ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ ਨੇ 1986 ਵਿੱਚ ਭਾਰਤ ਸਰਕਾਰ ਨੂੰ 28 ਫਰਬਰੀ ਨੂੰ ਸਾਇੰਸ-ਦਿਵਸ ਵਜੋਂ ਐਲਾਨਣ ਦਾ ਸੁਝਾਅ ਦਿੱਤਾ।ਅੱਜ ਇਹ ਦਿਵਸ ਭਾਰਤ ਦੇ ਸਾਰੇ ਸਕੂਲਾਂ ,ਕਾਲਜਾਂ ,ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ,ਵਿਗਿਆਨਕ, ਟੈਕਨੀਕਲ, ਮੈਡੀਕਲ ਅਤੇ ਖੋਜ਼ ਸੰਸਥਾਵਾਂ ਵਿੱਚ ਪੂਰੇ ਚਾਅ ਨਾਲ਼ ਮਨਾਇਆ ਜਾਂਦਾ ਹੈ।28 ਫਰਬਰੀ 1987 ਨੂੰ ਸਭ ਤੋਂ ਪਹਿਲੇ ਸਾਇੰਸ-ਦਿਵਸ ਉੱਤੇ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ (ਂਛਸ਼ਠਛ) ਨੇ ਸਾਇੰਸ ਦੇ ਪ੍ਰਸਾਰ ਹਿਤ ਫ਼ਸਾਇੰਸ ਦੇ ਸੰਚਾਰ ਅਤੇ ਪ੍ਰਸਾਰ ਹਿਤ ਵਿਲੱਖਣ ਕੰਮ ਕਰਨ ਵਾਲ਼ਿਆਂ ਲਈ ਇਨਾਮ ਵੀ ਐਲਾਨੇ । ਇਹ ਇਨਾਮ ਨਿੱਜੀ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸਾਇੰਸ ਵਿੱਚ ਕੰਮ ਕਰਨ ਕਾਰਨ ਦਿੱਤੇ ਜਾਂਦੇ ਹਨ।
ਹੁਣ ਕੁਝ ‘‘ਰਮਨ ਪ੍ਰਭਾਵ” ਬਾਰੇ।ਇਹ ਸੀ ਵੀ ਰਮਨ ਦੁਆਰਾ ਕੀਤੀ ਗਈ ਇੱਕ ਵਿਲੱਖਣ ਪ੍ਰਾਪਤੀ ਹੈ,ਜਿਸ ਨੂੰ ਅੱਜ ਤੱਕ ਸੰਸਾਰ ਭਰ ਦੇ ਵਿਗਿਆਨੀ ਆਪਣੀ ਖੋਜ ਦਾ ਆਧਾਂਰ ਬਣਾ ਰਹੇ ਹਨ।ਰਮਨ ਪ੍ਰਭਾਵ ਨੇ ਇੱਕ ਨਵੀਂ ਮੱਦ ਰਮਨ ਸਪੈਕਟਰੋਸਕੋਪੀ ਨੂੰ ਜਨਮ ਦਿੱਤਾ ਜਿਹੜੀ ਕਿ ਵਿਗਿਆਨਕ ਖੋਜਾਂ ਅਤੇ ਮੈਡੀਕਲ ਸਾਇੰਸ ਵਿੱਚ ਖਾਸ ਤੌਰ ਤੇ ਸਹਾਇਕ ਹੈ । ਰਮਨ ਪ੍ਰਭਾਵ ਜਿੱਥੇ ਵੱਖ-ਵੱਖ ਖੋਜ਼ਾਂ ਲਈ ਤਾਂ ਮੱਦਦਗਾਰ ਹੈ ਹੀ, ਉਸ ਤੋਂ ਬਿਨਾਂ ਇਸ ਦੀ ਵਰਤੋਂ ਡੀ.ਐਨ.ਏ. ਦੀ ਖੋਜ਼ ਲਈ ਵੀ ਕੀਤੀ ਗਈ।ਇਸ ਦੀ ਵਰਤੋਂ ਨਾਲ਼ ਕੂਂਸਰ ਸੈਲਾਂ ਦੀ ਵੀ ਪਛਾਣ ਕੀਤੀ ਗਈ।
ਆਓ ਅੱਜ 28 ਫਰਬਰੀ ਨੂੰ ਸਾਇੰਸ ਦਿਵਸ ਮਨਾਉਂਦੇ ਹੋਏ ਮਹਾਨ ਵਿਗਿਆਨਕ ਸੀ.ਵੀ.ਰਮਨ ਨੂੰ ਸਲਾਮ ਅਦਾ ਕਰੀਏ।
ਜਸਵਿੰਦਰ ਸਿੰਘ ‘ਰੁਪਾਲ.
9814715796
ਲੈਕਚਰਰ ਅਰਥ-ਸ਼ਾਸ਼ਤਰ
ਸ.ਸ.ਸ.ਸਕੂਲ,ਭੈਣੀ ਸਾਹਿਬ
(ਲੁਧਿਆਣਾ) - 141126

0 comments:
Speak up your mind
Tell us what you're thinking... !