Headlines News :
Home » » ਬੁੱਤ ਰੌ ਪਏ - ਬੂਟਾ ਖ਼ਾਨ ਸੁੱਖੀ

ਬੁੱਤ ਰੌ ਪਏ - ਬੂਟਾ ਖ਼ਾਨ ਸੁੱਖੀ

Written By Unknown on Sunday, 17 March 2013 | 00:11


ਮੈ ਬੱਸ ਦੀ ਉਡੀਕ ਵਿੱਚ ਚੌਕ ਤੇ ਖੜਾ੍ ਸੀ ਉਪਰੋ ਮੀਹ ਵੀ ਪੈ ਰਿਹਾ ਸੀ ਉਸ ਚੌਕ ਤੇ ਸਹੀਦਾ ਦੇ ਬੁੱਤ ਲੱਗੇ ਹੋਏ ਸਨ ਤੇ ਨਾਲ ਹੀ ਇਕ ਸੰਤਾ ਦਾ ਵੱਡਾ ਆਲੀਸਾਨ ਡੇਰਾ ਸੀ ਉਥੋ ਲੰਘਣ ਵਾਲਾ ਹਰ ਯਾਤਰੀ ਉਸ ਡੇਰੇ ਅੱਗੇ ਸਿਰ ਚੁੱਕਾ ਕੇ ਲੰਘ ਰਿਹਾ ਸੀ ਤੇ ਇਧਰ ਸਾਡਾ ਦੇਸ ਅਜਾਦ ਕਰਾਉਣ ਵਾਲੇ ਮਹਾਨ ਯੋਧਿਆ ਦੇ ਬੁੱਤਾ ਵੱਲ ਕੋਈ ਦੇਖਣ ਦੀ ਖੇਚਲਾ ਵੀ ਨਹੀ ਕਰਦਾ ਸੀ ਸਹੀਦਾ ਦੇ ਬੁੱਤਾ ਉਪਰੋ ਮੀਹ ਦਾ ਪਾਣੀ ਡਿੱਗਦਾ ਮੈਨੂੰ ਇੰਝ ਜਾਪਿਆ ਜਿਵੇ ਉਹ ਰੌ ਰਹੇ ਹੌਣ ਤੇ ਸੋਚਦੇ ਹੋਣ ਕਿ ਅਸੀ ਗਲਤੀ ਕਰ ਗਏ ।

-----------

ਹੌਲੀ
ਰੰਗਾ ਨਾਲ ਨਿੱਕੇ ਨਿੱਕੇ ਭਰਕੇ ਗੁਬਾਰੇ
ਹੱਥਾ ਵਿੱਚ ਚੁੱਕ ਲੈਣੇ ਸਾਰੇ
ਰੰਗਾ ਨਾਲ ਖੇਡ ਜਸ਼ਨ ਮਨਾਵਾਗੇ
ਹੌਲੀ ਵਾਲੇ ਦਿਨ
ਸਭਨਾ ਤੇ ਰੰਗ ਪਾਵਾਗੇ
ਰੰਗ ਚੁੱਕ ਘੁੰਮਾਗੇ ਬਜ਼ਾਰ
ਮੰਨ ਨੀ ਕਿਸੇ ਕੋਲੋ ਹਾਰ
ਜਿਹੜਾ ਅੱਗੋ ਬੋਲੂ
ਉਹਨੂੰ ਰੰਗ ਨਾ ਨਹਾਵਾਗੇ
ਹੌਲੀ ਵਾਲੇ ਦਿਨ
ਸਭਨਾ ਤੇ ਰੰਗ ਪਾਵਾਗੇ
ਗੁੱਸੇ ਗਿੱਲੇ੍ ਨੂੰ ਭੁਲਾਕੇ
ਸਭਨਾ ਨੂੰ ਗਲ ਨਾਲ ਲਾਕੇ
ਗੱਲਾ੍ ਉਤੇ ਰੰਗ ਲਾਵਾਗੇ
ਹੌਲੀ ਵਾਲੇ ਦਿਨ
ਸਭਨਾ ਤੇ ਰੰਗ ਪਾਵਾਗੇ
ਭਰ ਭਰ ਪਾਉਣੀਆ ਨੇ ਪਿਚਕਾਰੀਆ
ਰੰਗਾ ਵਿੱਚ ਲਾਉਣੀਆ ਨੇ ਤਾਰੀਆ
ਸੌਹ ਖਾਕੇ ਆਖਦੇ ਹਾ
ਪੱਕੇ ਰੰਗਾ ਨੂੰ ਹੱਥ ਨਹੀ ਲਾਵਾਗੇ
ਹੌਲੀ ਵਾਲੇ ਦਿਨ
ਸਭਨਾ ਤੇ ਰੰਗ ਪਾਵਾਗੇ
ਹਾਣੀ ਆਪਣਾ ਨਹੀ ਕੋਈ ਛੱਡਣਾ
ਘਰਾ ਵਿੱਚੋ ਸਾਰਿਆ ਨੂੰ ਕੱਢਣਾ
ਬੂਟਾ ਕਹਿੰਦਾ ਵੱਡਿਆ ਦੇ
ਸਤਿਕਾਰ ਨਾਲ ਇੱਕੋ ਟਿੱਕਾ ਲਾਵਾਗੇ
ਹੌਲੀ ਵਾਲੇ ਦਿਨ
ਸਭਨਾ ਤੇ ਰੰਗ ਪਾਵਾਗੇ
ਬੂਟਾ ਖ਼ਾਨ ਸੁੱਖੀ 
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ 
ਫ਼ੋਨ ਨੰਬਰ 9417901256,9041043511 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template