ਮਾਵਾਂ ਬਿਨਾਂ ਨਾਂ ਠੰਡੀਆਂ ਛਾਵਾਂ ਸਭ ਗ੍ਰੰਥਾਂ ਇਹ ਫੁਰਮਾਇਆ
ਮੇਰੀ ਮਾਂ ਜਦ ਜੱਗੋਂ ਤੁਰ ਗਈ ਮੈਨੂੰ ਵੀ ਫਿਰ ਚੇਤਾ ਆਇਆ
ਜੱਗ ਦੀਆਂ ਸੱਭ ਦੌਲਤਾਂ ਮਿਲ਼ੀਆਂ ਪਰ ਮਾਂ ਰੂਪੀ ਖੁਸਿਆ ਸਰਮਾਇਆ
ਫਿੱਕਾ-ਫਿੱਕਾ ਜੱਗ ਇਹ ਲੱਗੇ ਹਰ ਕੋਈ ਦਿੱਸੇ ਜਿਵੇਂ ਪਰਾਇਆ
ਸਿਦਕ ਦਿਲੀ ਨਾਲ ਜੇਰਾ ਕਰਕੇ ਆਪਣੇ ਆਪ ਨੂੰ ਇੰਝ ਸਮਝਾਇਆ
ਮਾਂਵਾਂ ਕਦੇ ਨਾਲ ਨਹੀਂ ਨਿਭੀਆਂ ਉਸ ਜਾਣਾ ਜੋ ਜੱਗ ਤੇ ਆਇਆ
ਝੀਲਾਂ ਦੇ ਕੰਢਿਆਂ ਤੇ ਫਿਰਦਾ ਇੰਝ ਲੱਗਾਂ ਹਾਂ ਜਿਵੇਂ ਤਿਹਾਇਆ
ਮਿਰਗ ਰੇਤ ਦੇ ਟਿੱਬੀਂ ਫਿਰਦਾ ਸੋਚੇ ਹੁਣੇ ਬਾਗ ਹੈ ਆਇਆ
ਮਾਂ ਕੀ ਜੀਵ ਬਣਾਇਆ ਰੱਬ ਨੇ ਜਿਸ ਨੇ ਜੱਗ ਨੂੰ ਭਾਗ ਲਗਾਇਆ
ਮਾਂ ਬਿਨਾਂ ਸਭ ਸੁੰਨਾ-ਸੁੰਨਾ ਕੀਹਨੂੰ ਕਹਿੰਦੇ ਅੰਮਾ ਜਾਇਆ
ਬਾਈ ਖੂੰਜੀਂ ਲੱਗ ਲੱਗ ਰੋਵੇ ਕਿਸੇ ਨਾਂ ਅੱਜ ਤੱਕ ਦਰਦ ਵੰਡਾਇਆ
ਹਰਭਜਨ ਸਿੰਘ ‘ਬਾਈ ਜੀ’
ਭੁਪਿੰਦਰ ਨਗਰ, ਵਾਰਡ ਨੰ-12
ਅਮਲੋਹ ਰੋਡ ਖੰਨਾ 141401
ਮੋਬਾਇਲ ਨੰ:-97792 93623


0 comments:
Speak up your mind
Tell us what you're thinking... !